Back
कारवा चौथ पर जेल प्रशासन ने पेट्रोल पंप पर महिलाओं को गुलाब दिए
SNSUNIL NAGPAL
Oct 10, 2025 14:30:35
Fazilka, Punjab
ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਇੱਕ ਪਾਸੇ ਦੇਸ਼ ਭਰ ਦੀਆਂ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਉੱਥੇ ਫਾਜ਼ਿਲਕਾ ਜ਼ਿਲ੍ਹੇ ਦੇ ਸਬ ਜੇਲ ਪ੍ਰਸ਼ਾਸਨ ਵੱਲੋਂ ਇੱਕ ਵਿਲੱਖਣ ਅਤੇ ਮਨਮੋਹਕ ਪਹਲ ਕੀਤੀ ਗਈ।ਡੈਡ ਹਾਊਸ ਰੋਡ ਤੇ ਸਥਿਤ ਸਬ ਜੇਲ ਪ੍ਰਸ਼ਾਸਨ ਦੇ Paisਟਰੋਲ ਪੰਪ ਉਜਵਲਾ ਫਿਊਲ ‘ਤੇ ਅੱਜ ਵਿਸ਼ੇਸ਼ ਤੌਰ 'ਤੇ ਹਰ ਗ੍ਰਾਹਕ ਨੂੰ ਪੈਟਰੋਲ ਭਰਵਾਉਣ 'ਤੇ ਇੱਕ ਗੁਲਾਬ ਦਾ ਫੁੱਲ ਤੋਹਫ਼ੇ ਵਜੋਂ ਦਿੱਤਾ ਗਿਆ। ਇਹ ਫੁੱਲ ਗ੍ਰਾਹਕਾਂ ਵੱਲੋਂ ਆਪਣੀ ਜੀਵਨ ਸਾਥੀ ਨੂੰ ਕਰਵਾ ਚੌਥ ਦੇ ਮੌਕੇ 'ਤੇ ਭੇਟ ਕਰਨ ਲਈ ਪ੍ਰਤੀਕਾਤਮਕ ਤੌਰ 'ਤੇ ਦਿੱਤੇ ਗਏ। ਸਬ ਜੇਲ ਦੇ ਡਿਪਟੀ ਸੁਪਰਡੈਂਟ ਗੁਰਦਿੱਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਇਹ ਮਨੁੱਖੀ ਸਹਿਭਾਗਤਾ ਨੂੰ ਦਰਸਾਉਂਦੀ ਛੋਟੀ ਪਰ ਅਰਥਪੂਰਨ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਅਸੀਂ ਚਾਹੁੰਦੇ ਸੀ ਕਿ ਗ੍ਰਾਹਕਾਂ ਨੂੰ ਸਿਰਫ਼ ਇੰਧਨ ਹੀ ਨਹੀਂ, ਸਗੋਂ ਖੁਸ਼ੀ ਦਾ ਵੀ ਇੰਧਨ ਮਿਲੇ। ਕਰਵਾ ਚੌਥ ਪਤੀ-ਪਤਨੀ ਦੇ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੈ, ਇਸ ਲਈ ਅਸੀਂ ਸੋਚਿਆ ਕਿ ਹਰ ਗ੍ਰਾਹਕ ਆਪਣੀ ਪਤਨੀ ਨੂੰ ਇੱਕ ਗੁਲਾਬ ਭੇਟ ਕਰਕੇ ਉਸਦਾ ਦਿਨ ਹੋਰ ਖਾਸ ਬਣਾ ਸਕੇ।”
ਗੁਰਦਿੱਤ ਸਿੰਘ ਧਾਲੀਵਾਲ ਨੇ ਇਹ ਵੀ ਕਿਹਾ ਕਿ ਇਹ ਪ੍ਰਯਾਸ ਸਿਰਫ਼ ਤਿਉਹਾਰ ਮਨਾਉਣ ਲਈ ਨਹੀਂ, ਸਗੋਂ ਸਮਾਜ ਨੂੰ ਜੋੜਨ ਅਤੇ ਪ੍ਰੇਮ ਦੀ ਭਾਵਨਾ ਫੈਲਾਉਣ ਲਈ ਹੈ। ਦਿਨ ਭਰ ਦੌਰਾਨ ਪੈਟਰੋਲ ਪੰਪ 'ਤੇ ਆਉਣ ਵਾਲੇ ਗ੍ਰਾਹਕਾਂ ਨੇ ਵੀ ਜੇਲ ਪ੍ਰਸ਼ਾਸਨ ਦੀ ਇਸ ਪਹਿਲ ਨੂੰ ਸਿਰੋਪਾ ਦਿੱਤਾ ਅਤੇ ਕਿਹਾ ਕਿ ਸਰਕਾਰੀ ਪੱਧਰ 'ਤੇ ਇਸ ਤਰ੍ਹਾਂ ਦੀਆਂ ਸੋਚਵੀਂ ਮੁਹਿੰਮਾਂ ਨਾਲ ਲੋਕਾਂ ਵਿੱਚ ਪਿਆਰ ਅਤੇ ਸਾਂਝ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਇਹ ਪਹਲ ਨਾ ਸਿਰਫ਼ ਫਾਜ਼ਿਲਕਾ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸਗੋਂ ਇਹ ਦਰਸਾਉਂਦੀ ਹੈ ਕਿ ਕਿਵੇਂ ਇੱਕ ਨਵੇਕਲੀ ਸੋਚ ਸਰਕਾਰੀ ਪ੍ਰਸ਼ਾਿਸਨ ਨੂੰ ਲੋਕਾਂ ਦੇ ਦਿਲਾਂ ਨਾਲ ਜੋੜ ਸਕਦੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VRVIJAY RANA
FollowOct 10, 2025 18:31:480
Report
SNSUNIL NAGPAL
FollowOct 10, 2025 18:16:204
Report
SSSanjay Sharma
FollowOct 10, 2025 18:15:580
Report
MJManoj Joshi
FollowOct 10, 2025 18:02:410
Report
SSSanjay Sharma
FollowOct 10, 2025 18:02:140
Report
NLNitin Luthra
FollowOct 10, 2025 17:03:002
Report
SSSanjay Sharma
FollowOct 10, 2025 15:32:180
Report
MJManoj Joshi
FollowOct 10, 2025 15:32:090
Report
SSSanjay Sharma
FollowOct 10, 2025 15:07:07Noida, Uttar Pradesh:GUWAHATI (ASSAM): WOMEN CELEBRATE KARWA CHAUTH
0
Report
SSSanjay Sharma
FollowOct 10, 2025 15:01:570
Report
KSKuldeep Singh
FollowOct 10, 2025 14:45:510
Report
RKRAMAN KHOSLA
FollowOct 10, 2025 14:31:320
Report
SSSanjay Sharma
FollowOct 10, 2025 14:09:21Noida, Uttar Pradesh:CHANDIGARH: HARYANA IPS OFFICER Y PURAN KUMAR MURDER CASE SIT TEAM LEAVES FROM HIS RESIDENCE VISUALS
1
Report
SSSanjay Sharma
FollowOct 10, 2025 14:05:54Noida, Uttar Pradesh:Jammu (J&K): Karwa Chauth 2025/ Women perform Karwa Chauth pooja in Panch Mandir temple/ visuals/ reax
0
Report