Back
कोटकपुरा के प्रेम नगर में पानी की कमी, गंदा पानी परेशान कर रहा है
KCKhem Chand
Feb 19, 2026 09:19:15
Kot Kapura, Punjab
ਕੋਟਕਪੂਰਰਾ ਦੇ ਪ੍ਰੇਮ ਨਗਰ ਇਲਾਕੇ ਵਿੱਚ ਪੀਣ ਯੋਗ ਪਾਣੀ ਦੀ ਵੱਡੀ ਸਮੱਸਿਆ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਇਲਾਕਾ ਵਾਸੀਆਂ ਮੁਤਾਬਕ ਕਈ–ਕਈ ਦਿਨ ਤੱਕ ਪਾਣੀ ਦਾ ਸਪਲਾਈ ਨਹੀਂ ਆਉਂਦੀ ਅਤੇ ਜਦੋਂ ਆਉندی ਹੈ ਤਾਂ ਗੰਦਾ ਤੇ ਬਦਬੂਦਾਰ ਪਾਣੀ ਟੂਟੀਆਂ ਰਾਹੀਂ ਪਹੁੰਚਦਾ ਹੈ, ਜੋ ਪੀਣ ਯੋਗ ਨਹੀਂ ਹੁੰਦਾ। ਇਸ ਕਾਰਨ ਲੋਕਾਂ ਨੂੰ ਮਜਬੂਰਨ ਮਹਿੰਗਾ ਪਾਣੀ ਖਰੀਦਣਾ ਪੈਂਦਾ ਹੈ ਜਾਂ ਫਿਰ ਦੂਰ ਦਰਾਜ਼ ਇਲਾਕਿਆਂ ਤੋਂ ਸਾਫ਼ ਪਾਣੀ ਲਿਆਉਣਾ ਪੈਂਦਾ ਹੈ। ਇਸ ਮਾਮਲੇ ਵਿੱਚ ਜਦੋਂ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਵੱਲ ਕੋਈ ਵੀ ਸੰਬੰਧਿਤ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਦੱਸਿਆ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਕੁਝ ਨਿਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ਹਿਰ ਦੇ ਬੁਨਿਆਦੀ ਮੁੱਦਿਆਂ ‘ਤੇ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਨਿਵਾਸੀਆਂ ਮੁਤਾਬਕ ਕੋਟਕਪੂਰਾ ਵਾਟਰ ਵਰਕਸ ਨੂੰ ਖੇਤਾਂ ਦੇ ਮੁਤਾਬਕ ਸੂਏ ਤੋਂ ਪਾਣੀ ਮਿਲਦਾ ਹੈ ਅਤੇ ਸਾਲ ਦੇ 12 ਮਹੀਨਿਆਂ ਵਿੱਚੋਂ ਕਰੀਬ 8 ਮਹੀਨੇ ਸੂਆ ਬੰਦ ਰਹਿੰਦਾ ਹੈ। ਇਸ ਕਾਰਨ ਸ਼ਹਿਰ ਵਿੱਚ ਪਾਣੀ ਦੀ ਘਾਟ ਬਣੀ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਸਥਾਈ ਹੱਲ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਸਮੱਸਿਆ ਖਤਮ ਨਹੀਂ ਹੋਵੇਗੀ। ਪਾਣੀ ਦੀ ਕਮੀ ਤੋਂ ਇਲਾਵਾ ਇਲਾਕੇ ਵਿੱਚ ਸੀਵਰੇਜ ਪ੍ਰਣਾਲੀ ਦਾ ਵੀ ਬੁਰਾ ਹਾਲ ਹੈ। ਕਈ ਥਾਵਾਂ ‘ਤੇ ਗੰਦਾ ਪਾਣੀ ਸੜਕਾਂ ‘ਤੇ ਖੜਾ ਰਹਿੰਦਾ ਹੈ, ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ। ਪ੍ਰੇਮ ਨਰਿੰਦਰ ਨਾਰਿੰਦਰ ਰਾਠੌਰ, ਬਾਈਟ ਕੇਵਲ ਸਿੰਘ, ਬਾਈਟ ਹੁਕਮ ਚੰਦ ਸਾਬਕਾ ਐਮਸੀ – Kotkapura ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 19, 2026 10:49:590
Report
SSSanjay Sharma
FollowFeb 19, 2026 10:48:33Noida, Uttar Pradesh:CHANDIGARH: AMARINDER SINGH RAJA WARRING (CONGRESS) ON union MINISTER RAVNEET SINGH BITTU'S STATEMENT AAP SARPANCH SHOT DEAD AT WEDDING IN TAR N TARAN
0
Report
DSDharmindr Singh
FollowFeb 19, 2026 10:39:000
Report
SSSanjay Sharma
FollowFeb 19, 2026 10:38:010
Report
DSDEVINDER SHARMA
FollowFeb 19, 2026 10:32:140
Report
KCKhem Chand
FollowFeb 19, 2026 10:22:130
Report
GPGYAN PRAKASH
FollowFeb 19, 2026 10:21:530
Report
RBRohit Bansal
FollowFeb 19, 2026 09:50:370
Report
DSDEVINDER SHARMA
FollowFeb 19, 2026 09:50:110
Report
DVDEVENDER VERMA
FollowFeb 19, 2026 09:48:120
Report
MSManuj Sharma
FollowFeb 19, 2026 09:40:290
Report
ADAnkush Dhobal
FollowFeb 19, 2026 09:40:110
Report
DSDharmindr Singh
FollowFeb 19, 2026 09:39:420
Report
BSBHARAT SHARMA
FollowFeb 19, 2026 09:25:540
Report
ASAvtar Singh
FollowFeb 19, 2026 09:25:350
Report