Back
Kotkapura: आवारा पशुओं से परेशान लोग, नगर निगम ने गोशाला भेजने की तैयारी शुरू की
KCKhem Chand
Feb 16, 2026 10:01:02
Kot Kapura, Punjab
ਕੋਟਕਪੂਰਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਕਾਰਨ ਹਰ ਵੇਲੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਾਰ-ਬਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮਾਮਲੇ ਵਿਚ ਸਥਾਨਕ ਵਸਤਨੀਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਅਤੇ ਬਾਜ਼ਾਰਾਂ ਵਿੱਚ ਅਵਾਰਾ ਪਸ਼ੂਆਂ ਦੀ ਭੀੜ ਕਾਰਨ ਆਉਣ-ਜਾਣ ਵਿੱਚ ਕਾਫੀ ਦਿੱਕਤ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਖਾਸ ਕਰਕੇ ਰਾਤ ਦੇ ਸਮੇਂ ਜਾਂ ਭੀੜਭੜੱਕੇ ਵਾਲੇ ਇਲਾਕਿਆਂ ਵਿੱਚ ਇਹ ਪਸ਼ੂ ਅਚਾਨਕ ਸੜਕਾਂ ’ਤੇ ਆ ਜਾਂਦੇ ਹਨ, ਜਿਸ ਨਾਲ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਹਾਦਸੇ ਵੱਧ ਰਹੇ ਹਨ। ਕਈ ਮੌਕਿਆਂ ’ਤੇ ਲੋਕ ਜ਼ਖ਼ਮੀ ਹੋ ਚੁੱਕੇ ਹਨ ਅਤੇ ਕੁਝ ਨੇ ਆਪਣੀ ਜਾਨ ਤੱਕ ਗੁਆਈ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ, ਕਿਉਂਕਿ ਪਸ਼ੂ ਕਈ ਵਾਰ ਹਮਲਾਵਰ ਵੀ ਹੋ ਜਾਂਦੇ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਦੇ ਇਲਾਕਿਆਂ ਵਿੱਚ ਅਵਾਰਾ ਪਸ਼ੂ ਖੇਤਾਂ ਵਿੱਚ ਦਾਖਲ ਹੋ ਕੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਕੋਈ ਪੱਕਾ ਅਤੇ ਲੰਬੇ ਸਮੇਂ ਵਾਲਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਨਗਰ ਕੌਂਸਲ ਦੇ ਈਓ ਅੰਮ੍ਰਿਤ ਲਾਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਮੇਂ-ਸਮੇਂ ‘ਤੇ ਅਵਾਰਾ ਪਸ਼ੂਆਂ ਨੂੰ ਫੜ ਕੇ ਸਰਕਾਰੀ ਗੌਸ਼ਾਲਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਇਹ ਪਸ਼ੂ ਮੁੜ ਸੜਕਾਂ ’ਤੇ ਆ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਗੋਲੇਵਾਲਾ ਦੀ ਸਰਕਾਰੀ ਗੌਸ਼ਾਲਾ ਵਿੱਚ ਕੁਝ ਸਹੂਲਤਾਂ ਦੀ ਘਾਟ ਕਾਰਨ ਉੱਥੇ ਪਸ਼ੂ ਛੱਡਣ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਨਗਰ ਕੌਂਸਲ ਵੱਲੋਂ ਬੀੜ ਸਿੱਖਾਂਵਾਲਾ ਦੀ ਗੌਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਉਨ੍ਹਾਂ ਵੱਲੋਂ ਹਾਮੀ ਭਰੀ ਜਾਂਦੀ ਹੈ ਤਾਂ ਜਲਦ ਹੀ ਕੋਟਕਪੁਰਾ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਨੂੰ ਕਾਬੂ ਕਰ ਗੌਸ਼ਾਲਾ ਵਿੱਚ ਪਹੁੰਚਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 16, 2026 11:35:470
Report
ADAnkush Dhobal
FollowFeb 16, 2026 11:35:290
Report
SNSUNIL NAGPAL
FollowFeb 16, 2026 11:35:190
Report
घागर के भीतर दो पोक लेन मशीनों के पकड़े जाने पर गाँव में हंगामा, विभाग पर दस्तावेज़ न दिखाने का आरोप
KSKuldeep Singh
FollowFeb 16, 2026 11:20:060
Report
ADAnkush Dhobal
FollowFeb 16, 2026 11:18:06Shimla, Himachal Pradesh:हिमाचल में स्वास्थ्य सेवा की नई मिसाल!
AIMSS चामियाना में उन्नत EUS तकनीक से जटिल पैंक्रियाटाइटिस के मरीजों का सफल इलाज
अब गंभीर मामलों के लिए राज्य से बाहर जाने की जरूरत नहीं
EUS तकनीक से की सफल सर्जरी
0
Report
DVDEVENDER VERMA
FollowFeb 16, 2026 11:16:110
Report
SSSanjay Sharma
FollowFeb 16, 2026 11:15:500
Report
SGSatpal Garg
FollowFeb 16, 2026 11:06:150
Report
VBVIJAY BHARDWAJ
FollowFeb 16, 2026 11:04:360
Report
SSSanjay Sharma
FollowFeb 16, 2026 11:04:141
Report
RBRohit Bansal
FollowFeb 16, 2026 11:02:110
Report
NLNitin Luthra
FollowFeb 16, 2026 10:52:050
Report
DVDEVENDER VERMA
FollowFeb 16, 2026 10:36:280
Report
DSDEVINDER SHARMA
FollowFeb 16, 2026 10:34:420
Report
MJManoj Joshi
FollowFeb 16, 2026 10:31:580
Report