Back
कोटकपुरा में कर्ज से तंग दो किसान भाइयों का एक ही चिता में अंतिम संस्कार
KCKhem Chand
Mar 24, 2026 11:24:03
Kot Kapura, Punjab
ਕੋਟਕਪੂਰਾ ਵਿਖੇ 2 ਕਿਸਾਨ ਭਰਾਵਾਂ ਦਾ ਇੱਕੋ ਚਿਤا ਵਿੱਚ ਅੰਤਿਮ ਸੰਸਕਾਰ, ਕਰਜ਼ੇ ਤੋਂ ਤੰਗ ਆ ਕੇ ਕੀਤੀ ਸੀ ਖੁਦਕੁਸ਼ੀ
ਕੋਟਕਪੂਰਾ ਦੇ ਪਿੰਡ ਹਰੀਨੋ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਦਿਨ ਪਹਿਲਾਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਦੋ ਕਿਸਾਨ ਭਰਾਵਾਂ ਦਾ ਇੱਕੋ ਚਿਤਾ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਵੀ ਮੌਜੂਦ ਰਹੇ, ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਜਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਕੋਟਕਪੁਰਾ ਨੇੜਲੇ ਪਿੰਡ ਢਾਬ ਬਾਮਣਵਾਲਾ ਨੇੜੇ ਹਰੀਨੌਂ ਪਿੰਡ ਦੇ ਕਿਸਾਨ ਜਸਕਰਨ ਸਿੰਘ ਅਤੇ ਉਸਦੇ ਛੋਟੇ ਭਰਾ ਜਸਵਿੰਦਰ ਸਿੰਘ ਨੇ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਜੀਆਰਪੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋਹਾਂ ਦੀਆਂ ਲਾਸ਼ਾਂ ਦਾ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ, ਜਿਸ ਤੋਂ ਬਾਅਦ ਧਾਰਮਿਕ ਰਸਮਾਂ ਅਨੁਸਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਦੋਹਾਂ ਭਰਾਵਾਂ ਨੂੰ ਇੱਕੋ ਚਿਤਾ ਵਿੱਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੇ ਭਾਣਜੇ ਮਨਪ੍ਰੀਤ ਸਿੰਘ ਵੱਲੋਂ ਦਿੱਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਪਹਿਲਾਂ ਵੀ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਖੁਦਕੁਸ਼ੀਆਂ ਕਰਦੇ ਰਹੇ ਹਨ, ਪਰ ਇਹ ਮਾਮਲਾ ਵੱਖਰਾ ਹੈ ਕਿਉਂਕਿ ਦੋ ਸਗੇ ਭਰਾਵਾਂ ਨੇ ਇਕੱਠੇ ਇਹ ਕਦਮ ਚੁੱਕਿਆ ਹੈ, ਜਿਸ ਦੀ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਰਜ਼ੇ ਤੋਂ ਬਚਾਉਣ ਲਈ ਕੋਈ ਢੁੱਕਵੇਂ ਯਤਨ ਨਹੀਂ ਕੀਤੇ ਜਾ ਰਹੇ, ਜਿਸ ਦਾ ਖਾਮਿਆਜ਼ਾ ਛੋਟੇ ਕਿਸਾਨ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਹੀ।
ਪਿੰਡ ਦੇ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਭਰਾ ਛੋਟੇ ਕਿਸਾਨ ਸਨ ਅਤੇ ਉਨ੍ਹਾਂ ‘ਤੇ ਕਰੀਬ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਦੇ ਬੋਝ ਕਾਰਨ ਹੀ ਉਨ੍ਹਾਂ ਨੇ ਇਹ ਖੌਫਨਾਕ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਆਪਣੇ ਪਰਿਵਾਰਾਂ ਦਾ ਇਕੱਲਾ ਸਹਾਰਾ ਸਨ। ਹੁਣ ਘਰ ਵਿੱਚ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਦੋਹਾਂ ਦੀਆਂ ਪਤਨੀਆਂ, ਜੋ ਸਗੀਆਂ ਭੈਣਾਂ ਹਨ, ਅਤੇ ਛੋਟੇ ਬੱਚੇ ਰਹਿ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਾਰਾ ਕਰਜ਼ਾ ਮਾਫ ਕੀਤਾ ਜਾਵੇ।
ਬਾਈਟ ਗੁਰਜੀਤ ਸਿੰਘ ਪਿੰਡ ਦਾ ਸਰਪੰਚ
ਇਸ ਸਬੰਧੀ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਟਵਾਰੀ ਰਾਹੀਂ ਕਰਜ਼ੇ ਦੀ ਵਿਸਥਾਰ ਰਿਪੋਰਟ ਮੰਗੀ ਗਈ ਹੈ, ਜਿਸ ਦੇ ਆਧਾਰ ‘ਤੇ ਸਰਕਾਰ ਨੂੰ ਪਰਿਵਾਰ ਦੀ ਮਦਦ ਲਈ ਸਿਫਾਰਸ਼ ਭੇਜੀ jਾਵੇਗੀ।
ਬਾਈਟ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 24, 2026 12:35:07199
Report
NSNavdeep Singh
FollowMar 24, 2026 12:32:56106
Report
VSVARUN SHARMA
FollowMar 24, 2026 12:32:43107
Report
RMRakesh Malhi
FollowMar 24, 2026 12:20:47943
Report
DSDharmindr Singh
FollowMar 24, 2026 11:45:56983
Report
KSKapil sharma
FollowMar 24, 2026 11:36:40Noida, Uttar Pradesh:शादी के बंधन में बंधे रैपर बादशाह, सामने आया वीडियो
915
Report
DSDharmindr Singh
FollowMar 24, 2026 11:33:181088
Report
SSSanjay Sharma
FollowMar 24, 2026 11:31:32Noida, Uttar Pradesh:Area situated Near Aggarwal Enclaves opposite to Nestle Flats. Plot is vacant and now rate is approx 2-3 lakh per Marla.
1062
Report
KSKapil sharma
FollowMar 24, 2026 11:31:21Noida, Uttar Pradesh:कैबिनेट मंत्रियों के पोर्टफोलियो में फेरबदल; हरपाल चीमा को ट्रांसपोर्ट मिला, रवजोत जेल विभाग
1076
Report
KSKapil sharma
FollowMar 24, 2026 11:30:13Noida, Uttar Pradesh:ਡਿਪਟੀ ਮੈਨੇਜਰ ਗਗਨਦੀਪ ਸਿੰਗ੍ਹ ਦਾ ਮ੍ਰਿਤਕ ਸਰੀਰ ਪਹੁੰਚਿਆ ਉਹਨਾਂ ਦੇ ਘਰ, ਪਰਿਵਾਰ ਵਾਲਿਆਂ ਦਾ ਰੋ ਰੋ ਹੋ ਰਿਹਾ ਬੁਰਾ ਹਾਲ
1004
Report
ASAnmol Singh Warring
FollowMar 24, 2026 11:29:431035
Report
KSKapil sharma
FollowMar 24, 2026 11:28:191001
Report
RMRakesh Malhi
FollowMar 24, 2026 11:24:421003
Report
ADAnkush Dhobal
FollowMar 24, 2026 11:24:211058
Report