Back
गुरु ग्रंथ साहिब अपमान: 10 साल बाद भी गिरफ्तारी नहीं, सिख समुदाय न्याय मांग रहा
NSNaresh Sethi
Oct 12, 2025 11:01:00
Kot Kapura, Punjab
ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਪੂਰੇ 10 ਸਾਲ ਹੋ ਰਹੇ ਹਨ ਅਤੇ 10 ਸਾਲਾਂ ਬਾਅਦ ਵੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਗਿਰਫਤਾਰ ਨਾ ਕਰਨਾ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ नामਜਦ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਅਤੇ ਚਾਰਜ਼ ਸ਼ੀਟ ਵੀ ਅਦਾਲਤ ਚ ਦਾਖਲ ਕੀਤੀ ਗਈ ਪਰ ਸਿੱਖ ਸੰਗਤਾਂ ਦਾ ਕਹਿਣਾ ਕਿ ਇਸ ਸਾਜਿਸ਼ ਦੇ ਪਿੱਛੇ ਕੰਮ ਕਰਨ ਵਾਲੇ ਅਸਲੀ ਦੋਸ਼ੀਆਂ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦਸਵੀਂ ਬਰਸੀ ਮਨਾਉਣ ਲਈ ਅੱਜ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਘਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕੀਤਾ ਗਿਆ ਜਿਸ ਦਾ ਭੋਗ 14 ਅਕਤੂਬਰ ਨੂੰ ਪਾਇਆ ਜਾਏਗਾ ਅਤੇ ਭੋਗ ਦੇ ਉਪਰੰਤ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਜਿੱਥੇ ਕਿ ਇਨਸਾਫ ਮੰਗ ਰਹੀ ਸਿੱਖ ਸੰਗਤ ਤੇ ਪੁਲਿਸ ਵੱਲੋਂ ਜਬਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਲਾਹਨਤੀ ਦਿਹਾੜੇ ਵਜੋ ਲ ਮਨਾਏ ਜਾ ਰਹੇ ਦਿਨ ਲਈ ਸੰਗਤ ਦਾ ਵਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਇਕੱਠ ਵਿੱਚ ਸ਼ਾਮਿਲ ਹੋਣ ਅਤੇ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਉਣ ਜਿਨਾਂ ਵੱਲੋਂ 10 ਸਾਲ ਬੀਤੇ ਜਾਣ ਦੇ ਬਾਅਦ ਵੀ ਪੂਰਨ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਕੱਠੇ ਹੋੱਕੇ ਲਾਹਣਤਾਂ ਪਾਈਆ ਜਾਣ। ਉਹਨਾਂ ਕਿਹਾ ਕਿ ਤਿੰਨ ਸਰਕਾਰਾਂ ਬਦਲ ਗਈਆਂ ਅਤੇ ਚਾਰ ਮੁੱਖ ਮੰਤਰੀ ਬਦਲ ਗਏ ਪਰ ਹਰ ਸਰਕਾਰ ਵੱਲੋਂ ਬੇਅਦਬੀ ਮਾਮਲੇ ਨੂੰ ਮੁੱਦਾ ਬਣਾ ਕੇ ਰਾਜਨੀਤਿਕ ਲਾਹਾ ਲਿਆ ਅਤੇ ਉਹਨਾਂ ਕਿਹਾ ਕਿ ਹੁਣ ਸਾਨੂੰ ਕਿਸੇ ਵੀ ਸਰਕਾਰ ਤੋਂ ਉਮੀਦ ਨਹੀਂ ਅਤੇ ਜੇਕਰ ਸਾਡੀ ਕੋਈ ਉਮੀਦ ਬਚੀ ਹੈ ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਹੈ ਜੋ ਇਨਸਾਫ ਕਰੇਗਾ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਜਿਸ ਜਿਸ ਵਿਅਕਤੀ ਨੇ ਵੀ ਸਿਆਸਤੀ ਕੀਤੀ ਉਹ ਜਿਸ ਵੀ ਰਾਜਨੀਤਿਕ ਪਾਰਟੀ ਨੇ ਸਿਆਸਤ ਕੀਤੀ ਉਹਨਾਂ ਦਾ ਹਸ਼ਰ ਬਹੁਤ ਮਾੜਾ ਹੋਇਆ ਭਾਵੇ ਉਹ ਅਕਾਲੀ ਦਲ ਹੋਵੇ ਯਾ ਕੈਪਟਨ ਸਰਕਾਰ। ਉਹਨਾਂ ਆਮ ਆਦਮੀ ਪਾਰਟੀ ਤੇ ਵੀ ਗੁੱਸਾ ਜਾਹਰ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਸਰਕਾਰ ਬਣਨ ਤੇ ਦੋ ਮਹੀਨਿਆਂ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਫੜ ਕੇ ਜੇਲ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗੂ ਸਿਰਫ ਸਿਆਸਤ ਕਰਦੀ ਹੀ ਨਜ਼ਰ ਆ ਰਹੀ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowDec 08, 2025 02:31:08115
Report
AAAsrar Ahmad
FollowDec 08, 2025 02:01:03161
Report
NJNitish Jha
FollowDec 07, 2025 18:45:53326
Report
SNSUNIL NAGPAL
FollowDec 07, 2025 18:15:3795
Report
RBRohit Bansal
FollowDec 07, 2025 16:46:46177
Report
SSSanjay Sharma
FollowDec 07, 2025 15:47:19168
Report
BSBHARAT SHARMA
FollowDec 07, 2025 15:46:22177
Report
HSHarmeet Singh
FollowDec 07, 2025 15:34:30159
Report
RKRAJESH KATARIA
FollowDec 07, 2025 15:32:43194
Report
RBRohit Bansal
FollowDec 07, 2025 15:02:40Chandigarh, Chandigarh:328 पावन स्वरूपों के मामले में बड़ा एक्शन भाई बलदेव सिंह वडाला का बयान 328 पावन स्वरूप मामले में एफआईआर दर्ज -वडाला FIR की कॉपी खुद स्पीकर संधवां लेकर पहुंचे- वडाला
281
Report
NSNaresh Sethi
FollowDec 07, 2025 14:32:42110
Report
ADAnkush Dhobal
FollowDec 07, 2025 14:32:15137
Report
HSHarmeet Singh Maan
FollowDec 07, 2025 13:52:02182
Report
VSVARUN SHARMA
FollowDec 07, 2025 13:33:47161
Report
KSKuldeep Singh
FollowDec 07, 2025 13:33:21202
Report