Back
मुक्तसर के गुरुद्वारे से विशाल नगर-कीर्तन शुरू, पाकिस्तानी मॉडल गुरुद्वारों के दर्शन भी संभव
NSNaresh Sethi
Mar 01, 2026 14:34:38
Kot Kapura, Punjab
28 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਗੁਪਤ ਸਰ ਸਾਹਿਬ ਤੋਂ ਸੁਰੂ ਹੋਇਆ ਵਿਸ਼ਾਲ ਨਗਰ ਕੀਰਤ ਅੱਜ ਬਾਅਦ ਦੁਪਿਹਰ ਫਰਦਿਕੋਟ ਪਹੁੰਚਿਆ। ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦਿਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪਾਲਕੀ ਸਾਹਿਬ ਵਿਚ ਸੁਭਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਗਈ।ਵੱਡੀ ਗਿਣਤੀ ਵਿਚ ਸਹਿਰ ਵਾਸੀਆ ਨੇ ਇਸ ਨੇ ਨਗਰ ਕੀਰਤਨ ਵਿਚ ਸ਼ਾਮਲ ਹੋ ਕਿ ਗੁਰੂ ਪਾਤਸ਼ਾਹ ਅਤੇ ਸੰਗਤਾਂ ਦੇ ਦਰਸ਼ਨ ਕੀਤੇ।
ਫਾਕਿਸਤਾਨ ਸਥਿਤ ਗੁਰੂ ਘਰਾਂ ਦੇ ਮਾਡਲ ਵੀ ਰਹੇ ਸੰਗਤਾਂ ਲਈ ਵਿਸੇਸ ਖਿੱਚ ਦਾ ਕੇਂਦਰ
ਇਸ ਵਿਸ਼ਾਲ ਨਗਰ ਕੀਰਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਵਿਸ਼ਾਲ ਮਾਡਲ ਇਸ ਨਗਰ ਕੀੂਰਤਨ ਵਿਚ ਟਰੈਕਾ ਦੇ ਸਜਾਏ ਗਏ ਸਨ ਤਾਂ ਜੋ ਸੰਗਤਾਂ ਇਹਨਾਂ ਗੁਰੂ ਘਰਾਂ ਬਾਰੇ ਵੀ ਜਾਣ ਸਕਣ।
ਇਸ ਮੌਕੇ ਗੱਲਬਾਤ ਕਰਦਿਆਂ ਇਸ ਨਗਰ ਕੀਰਤਨ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਨਿਰੋਲ ਸੇਵਾ ਸੰਸਥਾ ਦੇ ਮੁਖੀ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਇਹ 16ਵਾਂ ਸਲਾਨਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਇਸ ਨਗਰ ਕੀਰਤਨ ਦਾ ਮਕਸਦ ਇਹੀ ਹੈ ਕਿ ਗੁਰੂ ਨਾਨਕ ਪਤਾਸਾਹ ਦੀਆ ਸਿੱਖਿਆਵਾਂ ਅਤੇ ਗੁਰਬਾਣੀ ਨਾਲ ਲੋਕਾਂ ਨੂੰ ਜੋੜਿਆ ਜਾ ਸਕੇ। ਉਹਨਾਂ ਕਿਹਾ ਕਿ ਅੱਜੋਕੇ ਸਮੇਂ ਵਿਚ ਕਈ ਬੁਰੀਆਂ ਅਲਾਮਤਾਂ ਸੰਸਾਰ ਵਿਚ ਪਸਰ ਰਹੀਆਂ ਹਨ ਉਹਨਾਂ ਤੋਂ ਬੱਚਿਆ ਨੂੰ ਬਚਾਉਣ ਲਈ ਬੱਚਿਆ ਦਾ ਗੁਰਬਾਣੀ ਨਾਲ ਜੁੜਨਾਂ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਬਹੁਤ ਉਤਸਾਹ ਵਿਖਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਨਾਲ ਹੀ ਇਹ ਉੋਪਰਾਲਾ ਵੀ ਕੀਤਾ ਹੈ ਕਿ ਜੋ ਗੁਰਦੁਆਰਾ ਸਾਹਿਬ sਾਡੇ ਤੋਂ ਵਿਛੜ ਚੁੱਕੇ ਹਨ ਜੋ ਇਸ ਵਕਤ ਪਾਕਿਸਤਾਨ ਵਿਚ ਹਨ ਉਹਨਾਂ ਗੁਰੂ ਘਰਾਂ ਦੇ ਮਾਡਲ ਇਸ ਨਗਰ ਕੀਰਤਨ ਦਾ ਅਹਿਮ ਹਿੱਸਾ ਹਨ ਜਿੰਨਾਂ ਦੇ ਦਰਸ਼ਨ ਕਰ ਕੇ ਸੰਗਤਾਂ ਆਪਣੇ ਉਹਨਾਂ ਵਿਸਰੇ ਹੋਏ ਗੁਰੂ ਘਰਾਂ ਬਾਰੇ ਜਾਨ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਨਗਰ ਕੀਰਤਨ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਨਨਕਾਣਾਂ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ ਦੇ ਮਾਡਲ ਇਸ ਨਗਰ ਕੀਤਰਨ ਵਿਚ ਸਜਾਏ ਗਏ ਹਨ। ਉਹਨਾਂ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ 28 ਫਰਵਰੀ ਨੂੰ ਸ਼ਰ ਿਮੁਕਤਸਾਰ ਸਾਹਿਬ ਦੇ ਗੁਰਦੁਆਰਾ ਸ੍ਰੀ ਗੁਪਤਸਾਰ ਸਾਹਿਬ ਤੋਂ ਸੁਰੂ ਹੋਇਆ ਹੈ ਜੋ ਅੱਜ ਦਾ ਵਿਸ਼ਾਰਾਮ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਵਿਖੇ ਹੋਵੇਗਾ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਮਿਤੀ 6 ਮਾਰਚ ਨੂੰ ਕਰਤਾਰਪੁਰ ਕੋਰੀਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਸਮਾਪਤ ਹੋਵੇਗਾ。
ਬਾਈਟ: ਜਗਦਪਿ ਸਿੰਘ ਕਾਲਾ ਸੋਢੀ ਪ੍ਰਬੰਧਕ
ਇਸ ਮੌਕੇ ਗੱਲਬਾਤ ਕਰਦਿਆ ਅੇਸਜੀਪੀਸੀ ਮੈਂਬਰ ਬੀਬੀ ਗੁਰਿੰਦੇਰ ਕੌਰ ਬੋਲੂਵਾਲਾ ਨੇ ਕਿਹਾ ਕਿ ਅੱਜ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦਿਵਾਨ ਪਹੁੰਚਿਆ ਹੈ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਇਸ ਦੁੇ ਦਰਸ਼ਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਕਿ ਇਸ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਇਹ ਚੰਗਾ ਉਪਰਾਲਾ ਕੀਤਾ ਅਤੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 01, 2026 16:00:500
Report
KSKapil sharma
FollowMar 01, 2026 15:45:550
Report
BSBHARAT SHARMA
FollowMar 01, 2026 15:01:540
Report
KBKulbir Beera
FollowMar 01, 2026 14:35:220
Report
KSKuldeep Singh
FollowMar 01, 2026 14:35:000
Report
ADAnkush Dhobal
FollowMar 01, 2026 14:34:440
Report
KBKulbir Beera
FollowMar 01, 2026 14:34:140
Report
KSKapil sharma
FollowMar 01, 2026 14:31:430
Report
NSNitesh Saini
FollowMar 01, 2026 14:17:360
Report
TBTarsem Bhardwaj
FollowMar 01, 2026 14:17:050
Report
ASARVINDER SINGH
FollowMar 01, 2026 13:48:380
Report
KSKapil sharma
FollowMar 01, 2026 13:47:180
Report
KKKIRTIPAL KUMAR
FollowMar 01, 2026 13:19:560
Report
TBTarsem Bhardwaj
FollowMar 01, 2026 12:45:370
Report
