Back
अमृतसर में पाकिस्तानी कनेक्शन वाले हथियार तस्कर गिरफ्तार, 9mm सहित पांच हथियार बरामद
BSBHARAT SHARMA
Feb 11, 2026 11:32:20
Amritsar, Punjab
ਅੰਮ੍ਰਿਤਸਰ ’ਚ ਪੁਲਿਸ ਵੱਡੀ ਕਾਰਵਾਈ, ਪਾਕਿ ਕਨੈਕਸ਼ਨ ਵਾਲੇ ਦੋ ਹਥਿਆਰ ਤਸਕਰ ਗ੍ਰਿਫ਼ਤਾਰ\n\nਗਲੌਕ 9 ਐੱਮਐੱਮ ਸਮੇਤ 5 ਅਧੁਨਿਕ ਪਿਸਤੌਲ ਬਰਾਮਦ, ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਬੇਨਕਾਬ\nਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਤੋਂ ਆ ਰਹੇ ਸਨ ਨਾਜਾਇਜ਼ ਹਥਿਆਰ, ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ\n\nਅੰਮ੍ਰਿਤਸਰ ਪੁਲਿਸ ਨੇ ਇਕ ਵੱਡੀ ਇੰਟੈਲੀਜੈਂਸ ਅਧਾਰਤ ਕਾਰਵਾਈ ਕਰਦੇ ਹੋਏ ਪਾਕਿਸਤਾਨ ਨਾਲ ਜੁੜੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋ ਖ਼ਤਰਨਾਕ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਗਲੌਕ 9 ਐੱਮਐੱਮ ਪਿਸਤੌਲ ਸਮੇਤ ਕੁੱਲ 5 ਅਧੁਨਿਕ ਹथਿਆਰ ਬਰਾਮਦ ਕੀਤੇ ਹਨ।\nਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਅਰੋੜਾ ਉਰਫ਼ ਰੋੜਾ (ਜੋ ਕੇਟਰਿੰਗ ਦਾ ਕੰਮ ਕਰਦਾ ਹੈ) ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ (ਵੈਲਡਿੰਗ ਦਾ ਕੰਮ ਕਰਦਾ ਹੈ) ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਨਾਜਾਇਜ਼ ਹਥਿਆਰ ਭਾਰਤ ਵਿੱਚ ਸਪਲਾਈ ਕਰ ਰਹੇ ਸਨ। ਇਹ ਹਥਿਆਰ ਅੱਗੇ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਤੱਕ ਪਹੁੰਚਾਏ ਜਾਣੇ ਸਨ, ਤਾਂ ਜੋ ਵੱਡੀ ਅਪਰਾਧਕ ਵਾਰਦਾਤ ਨੂੰ ਅੰਜाम ਦਿੱਤਾ ਜਾ ਸਕੇ। ਪੁਲਿਸ ਮੁਤਾਬਕ ਰੋਹਿਤ ਅਰੋੜਾ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। 2022 ਵਿੱਚ ਉਸ ਉੱਤੇ ਸਨੈਚਿੰਗ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ ਸੀ, ਜਿਸ ਦੌਰਾਨ 30 ਬੋਰ ਦਾ ਪਿਸਤੌল ਬਰਾਮਦ ਹੋਇਆ। 2023 ਵਿੱਚ ਜੇਲ੍ਹ ਅੰਦਰ ਮੋਬਾਈਲ ਫੋਨ ਰੱਖਣ ਅਤੇ ਬਾਅਦ ਵਿੱਚ ਹੀਰੋਇਨ ਤੇ ਡਰੱਗ ਮਨੀ ਦੇ ਮਾਮਲੇ ਵਿੱਚ ਵੀ ਉਹ ਗ੍ਰਿਫ਼ਤਾਰ ਹੋ ਚੁੱਕਾ ਹੈ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਹੈਪੀ ਖ਼ਿਲਾਫ਼ ਵੀ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਕਈ ਕੇਸ ਦਰਜ ਹਨ। 2023 ਵਿੱਚ ਅੰਮ੍ਰਿਤਸਰ ਏਅਰਪੋਰਟ ’ਤੇ ਉਸ ਕੋਲੋਂ 304 ਨਸ਼ੀਲੀ ਕੈਪਸੂਲ ਬਰਾਮਦ ਹੋਈਆਂ ਸਨ, ਜਦਕਿ 2024 ਵਿੱਚ 32 ਬੋਰ ਦੇ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਗੇਟ ਹਕੀਮਾ ਥਾਣੇ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਆਸ ਹੈ ਕਿ ਇਸ ਜਾਂਚ ਨਾਲ ਹਥਿਆਰ ਤਸਕਰੀ ਨਾਲ ਜੁੜੇ ਹੋਰ ਵੱਡੇ ਨਾਮ ਵੀ ਸਾਹਮਣੇ ਆ ਸਕਦੇ ਹਨ। ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਾਜਾਇਜ਼ ਹਥਿਆਰਾਂ ਅਤੇ ਤਸਕਰੀ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 11, 2026 13:25:140
Report
VKVipan Kumar
FollowFeb 11, 2026 13:25:000
Report
PSParambir Singh Aulakh
FollowFeb 11, 2026 13:20:110
Report
RBRohit Bansal
FollowFeb 11, 2026 13:18:020
Report
KKKIRTIPAL KUMAR
FollowFeb 11, 2026 13:16:470
Report
BSBALINDER SINGH
FollowFeb 11, 2026 13:16:130
Report
SSSanjay Sharma
FollowFeb 11, 2026 13:06:390
Report
KKKIRTIPAL KUMAR
FollowFeb 11, 2026 12:52:250
Report
SSSanjay Sharma
FollowFeb 11, 2026 12:49:450
Report
SSSanjay Sharma
FollowFeb 11, 2026 12:49:190
Report
DSDEVINDER SHARMA
FollowFeb 11, 2026 12:48:120
Report
SSSandeep Singh
FollowFeb 11, 2026 12:45:410
Report
TBTarsem Bhardwaj
FollowFeb 11, 2026 12:40:370
Report
TBTarsem Bhardwaj
FollowFeb 11, 2026 12:40:020
Report
KDKuldeep Dhaliwal
FollowFeb 11, 2026 12:39:280
Report