Back
कठूनंगल गाँव में चोरी ने दहशत फैलाई; शमशान घाट से अस्थियाँ गायब
BSBHARAT SHARMA
Mar 27, 2026 11:24:17
Amritsar, Punjab
ਸ਼ਮਸ਼ਾਨ ਘਾਟ ਤੱਕ ਨਹੀਂ ਛiddaੇ ਚੋਰਾਂ ਨੇ ਹੱਥ, ਅਸਥੀਆਂ ਚੋਰੀ ਹੋਣ ਨਾਲ ਪਿੰਡ ਵਿੱਚ ਰੋਸ ਲਗਾਤਾਰ ਵੱਧ ਰਹੀਆਂ ਚੋਰੀਆਂ ਨੇ ਲੋਕਾਂ ਨੂੰ ਕੀਤਾ ਡਰਾ, ਪੁਲਿਸ ਜਾਂਚ ਜਾਰੀ ਮੱਝਾਂ, ਗੇਟ ਤੇ ਬਿਜਲੀ ਸਮਾਨ ਵੀ ਚੋਰੀ, ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਪਿੰਡ ਵਾਸੀਆਂ ਦੀ ਮੰਗ—ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, 24 ਘੰਟੇ ਨਿਗਰਾਨੀ ਹੋਵੇ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਕੱਥੂਨੰਗਲ ਵਿੱਚ ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਭਾਰੀ ਡਰ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਹੁਣ ਚੋਰਾਂ ਨੇ ਸ਼ਮਸ਼ਾਨ ਘਾਟ ਵਰਗੀਆਂ ਪਵਿੱਤਰ ਥਾਵਾਂ ਨੂੰ ਵੀ ਨਹੀਂ ਛੱਡਿਆ। ਤਾਜ਼ਾ ਮਾਮਲੇ ਵਿੱਚ ਸ਼ਮਸ਼ਾਨ ਘਾਟ ਤੋਂ ਨਾ ਸਿਰਫ਼ ਲੋਹੇ ਦੇ ਗੇਟ, ਬਿਜਲੀ ਦੀਆਂ ਤਾਰਾਂ ਅਤੇ ਹੋਰ ਸਮਾਨ ਚੋਰੀ ਹੋਇਆ, ਸਗੋਂ ਇਕ ਪਰਿਵਾਰ ਦੀਆਂ ਅਸਥੀਆਂ ਵੀ ਗਾਇਬ ਹੋ ਗਈਆਂ, ਜਿਸ ਨਾਲ ਪਿੰਡ ਵਾਸੀਆਂ ਵਿੱਚ ਗਹਿਰਾ ਦੁੱਖ ਅਤੇ ਰੋਸ ਹੈ। ਪੀੜਤ ਪਰਿਵਾਰ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੀ ਮਾਤਾ ਦਾ ਸੰਸਕਾਰ ਕੀਤਾ ਸੀ ਅਤੇ ਰਿਵਾਜ ਅਨੁਸਾਰ ਅਸਥੀਆਂ ਇਕੱਠੀਆਂ ਕਰਕੇ ਇੱਕ ਥਾਂ ‘ਤੇ ਸੰਭਾਲ ਕੇ ਰੱਖੀਆਂ ਸਨ। ਪਰ ਜਦੋਂ ਉਹ ਦੁਬਾਰਾ ਅਸਥੀਆਂ ਚੁੱਕਣ ਲਈ ਪਹੁੰਚੇ ਤਾਂ ਉਹ ਗਾਇਬ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਚੋਰੀ ਨਹੀਂ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸਨੂੰ ਉਹ ਕਦੇ ਭੁੱਲ ਨਹੀਂ ਸਕਦੇ। ਇਸ ਲਈ ਪਿੰਡ ਦੇ ਹੋਰ ਵਸਨੀਕਾਂ ਨੇ ਵੀ ਦੱਸਿਆ ਕਿ ਮੱਝਾਂ ਦੀ ਚੋਰੀ, ਘਰਾਂ ਦੇ ਸਮਾਨ ਦੀ ਚੋਰੀ ਅਤੇ ਸ਼ਮਸ਼ਾਨ ਘਾਟ ਤੋਂ ਲੋਹੇ ਦੇ ਗੇਟ ਤੱਕ ਉਖਾੜ ਕੇ ਲੈ ਜਾਣੀਆਂ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਇਕ ਹੋਰ ਪੀੜਤ ਨੇ ਦੱਸਿਆ ਕਿ ਉਸ ਦੀਆਂ ਲੱਖਾਂ ਰੁਪਏ ਦੀਆਂ ਮੱਝਾਂ ਵੀ ਚੋਰੀ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਹੋਈ। ਪਿੰਡ ਦੇ ਸਰਪੰਚ ਜਤਿੰਦਰ ਪਾਲ ਸਿੰਘ ਨੇ ਵੀ ਮੰਨਿਆ ਕਿ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਅਤੇ ਬੇਰੁਜ਼ਗਾਰੀ ਕਾਰਨ ਅਪਰਾਧ ਵੱਧ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ‘ਚ ਨਸ਼ੇੜੀ ਲੋਕ ਵੀ ਆਉਂਦੇ ਹਨ, ਜੋ ਉਥੇ ਗੰਦਗੀ ਅਤੇ ਤਬਾਹੀ ਪੈਦਾ ਕਰ ਰਹੇ ਹਨ। ਉਦਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਮਲਿਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅਤੇ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਫੋਰਸ ਦੀ ਕਮੀ ਦੇ ਬਾਵਜੂਦ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਅਤੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਉਨ੍ਹਾਂ ਨੇ 24 ਘੰਟੇ ਨਿਗਰਾਨੀ ਲਈ ਕਰਮਚਾਰੀ ਤਾਇਨਾਤ ਕਰਨ, ਸੁਰੱਖਿਆ ਕੈਮਰੇ ਲਗਾਉਣ ਅਤੇ ਨਸ਼ੇ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 27, 2026 12:36:05Sahibzada Ajit Singh Nagar, Punjab:मोहाली के सेक्टर 69 में कोठी नंबर 1055 जो की 33% बनी हुई है की बजरी कीमत तकरीबन 4 से 5 करोड रुपए हो सकती है।
0
Report
TSTEJINDER SINGH
FollowMar 27, 2026 12:34:470
Report
RMRakesh Malhi
FollowMar 27, 2026 12:33:510
Report
AMAjay Mahajan
FollowMar 27, 2026 12:22:57793
Report
MJManoj Joshi
FollowMar 27, 2026 12:04:181015
Report
ASAnmol Singh Warring
FollowMar 27, 2026 12:00:14Sri Muktsar Sahib, Punjab:श्री मुक्तसर साहिब के हल्का मलोट के देओन खेड़ा गाँव में स्थित पर्ल्स ग्रुप की जमीन के बारे में स्थानीय लोगों ने अनभिज्ञता व्यक्त की। हमें इस जमीन के बारे में कुछ भी पता नहीं लग पाया।
888
Report
GPGYAN PRAKASH
FollowMar 27, 2026 11:50:261093
Report
MSManish Sharma
FollowMar 27, 2026 11:49:55948
Report
NSNavdeep Singh
FollowMar 27, 2026 11:45:14925
Report
KKKIRTIPAL KUMAR
FollowMar 27, 2026 11:35:43991
Report
MSManish Shanker
FollowMar 27, 2026 11:24:28Sahibzada Ajit Singh Nagar, Punjab:Mohali की CGC University द्वारा Global Education Conclave सफलतापूर्णक रूप से करवाया गया जिसमें लगभग 120 विदेशी डेलिगेट्स 60 देशों से हिस्सा लिया। इस सम्बन्धी जानकारी साझा करते हुए CGC University के Managing Director ने बताया कि इस conclave का मुख्य उद्देश्य यह है कि छात्रों को ग्लोबलली शक्तिशाल बनाना है।
1041
Report
PSParambir Singh Aulakh
FollowMar 27, 2026 11:23:501055
Report
NSNaresh Sethi
FollowMar 27, 2026 11:05:361009
Report
SSSanjay Sharma
FollowMar 27, 2026 11:03:511088
Report