Back
अमृतसर दिहाती पुलिस का गैंगस्टर विरोधी चेकिंग अभियान जारी
BSBHARAT SHARMA
Feb 13, 2026 11:49:09
Amritsar, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ, ਗੈਂਗਸਟਰਾਂ ’ਤੇ ਕਸਿਆ ਸ਼ਿਕੰਜਾ
ਪਬਲਿਕ ਪਲੇਸਾਂ, ਰੇਲਵੇ ਸਟੇਸ਼ਨਾਂ ਤੇ ਮੁੱਖ ਰੁਟਾਂ ’ਤੇ ਨਾਕਾਬੰਦੀ
ਲੋਕਾਂ ਵਿੱਚ ਭਰੋਸਾ, ਅਪਰਾਧੀਆਂ ਲਈ ਸਖ਼ਤ ਸੰਦੇਸ਼: ਐੱਸਐੱਸਪੀ ਸੋਹੇਲ ਮੀਰ
ਮੁਹਿੰਮ ਲਗਾਤਾਰ ਜਾਰੀ ਰਹੇਗੀ, ਅੱਗੇ ਵੀ ਵੱਡੀਆਂ ਕਾਮਯਾਬੀਆਂ ਦੀ ਉਮੀਦ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਗੈਂਗਸਟਰਾਂ ’ਤੇ ਵਾਰ’ ਤਹਿਤ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਹੇਲ ਮੀਰ ਨੇ ਦੱਸਿਆ ਕਿ ਅੱਜ ਤਿੰਨ ਵੱਡੀਆਂ SPਟਸ਼ਤਿੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨਾ ਅਤੇ ਗੈਂਗਸਟਰਾਂ ਤੇ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣਾ ਹੈ।
ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਬਲਿਕ ਪਲੇਸਾਂ, ਸ਼ਾਪਿੰਗ ਮਾਲਾਂ, ਮਹੱਤਵਪੂਰਨ ਸੜਕ ਮਾਰਗਾਂ, ਰੇਲਵੇ ਸਟੇਸ਼ਨਾਂ ਅਤੇ ਪਬਲਿਕ ਟਰਾਂਸਪੋਰਟ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਨਾਕਾਬੰਦੀ ਕਰਕੇ ਵਾਹਨਾਂ ਦੀ ਡਿੱਗੀ ਤਲਾਸ਼ੀ ਲਈ ਗਈ, ਲਾਇਸੈਂਸਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਹੋਰ ਸਰਕਾਰੀ ਤੇ ਨਿੱਜੀ ਟਰਾਂਸਪੋਰਟ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪਿਛਲੇ ਸਮੇਂ ਦੌਰਾਨ ਚਲਾਏ ਗਏ ‘ਪ੍ਰਹਾਰ–1’ ਅਤੇ ‘ਪ੍ਰਹਾਰ–2’ ਆਪਰੇਸ਼ਨਾਂ ਦੀ ਕੜੀ ਦਾ ਹਿੱਸਾ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ। ਇਨ੍ਹਾਂ ਆਪਰੇਸ਼ਨਾਂ ਦੌਰਾਨ ਕਈ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਤੇ ਗੈਰਕਾਨੂੰਨੀ ਸਮਾਨ ਵੀ ਬਰਾਮਦ ਹੋਇਆ।
ਐੱਸਐੱਸਪੀ ਨੇ ਕਿਹਾ کہ ਪੁਲਿਸ ਕੋਲ ਲਗਾਤਾਰ ਇਨਪੁੱਟ ਮਿਲਦੇ ਰਹਿੰਦੇ ਹਨ, ਪਰ ਸੁਰੱਖਿਆ ਕਾਰਨਾਂ ਕਰਕੇ ਹਰ ਜਾਣਕਾਰੀ ਸਾਰਵਜਨਿਕ ਨਹੀਂ ਕੀਤੀ ਜਾ ਸਕਦੀ। ਇਸ ਮੁਹਿੰਮ ਵਿੱਚ ਮੋਬਾਈਲ ਨਾਕੇ ਲਗਾਏ ਗਏ ਹਨ, ਜੋ ਇਕ ਥਾਂ ਤੋਂ ਦੂਜੀ ਥਾਂ ਬਦਲੇ ਜਾਂਦੇ ਹਨ, ਤਾਂ ਜੋ ਅਚਾਨਕ ਕਾਰਵਾਈ ਦਾ ਤੱਤ ਕਾਇਮ ਰਹੇ ਅਤੇ ਅਪਰਾਧੀਆਂ ਨੂੰ ਕੋਈ ਮੌਕਾ ਨਾ ਮਿਲੇ.
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਚੈਕਿੰਗ ਮੁਹਿੰਮ ਕੁਝ ਘੰਟਿਆਂ ਲਈ ਨਹੀਂ, ਸਗੋਂ ਲਗਾਤਾਰ ਚਲਾਈ ਜਾਵੇਗੀ। ਪੁਲਿਸ ਦਾ ਸੰਦੇਸ਼ ਦੋਹਾਂ ਪਾਸਿਆਂ ਲਈ ਸਾਫ਼ ਹੈ—ਆਮ ਲੋਕਾਂ ਲਈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਮੌਜੂਦ ਹੈ ਅਤੇ ਅਪਰਾਧੀਆਂ ਲਈ ਕਿ ਗੈਂਗਸਟਰਵਾਦ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐੱਸਐੱਸਪੀ ਸੋਹੇਲ ਮੀਰ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਸ ਮੁਹਿੰਮ ਹੇਠ ਹੋਰ ਵੱਡੀਆਂ ਕਾਮਯਾਬੀਆਂ
ਬਾਈਟ:--- ਐੱਸ ਐੱਸ ਪੀ ਦਿਹਾਤੀ ਸੋਹੇਲ ਮੀਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 13, 2026 13:34:570
Report
KSKapil sharma
FollowFeb 13, 2026 12:33:310
Report
KSKapil sharma
FollowFeb 13, 2026 12:33:210
Report
VBVIJAY BHARDWAJ
FollowFeb 13, 2026 12:32:340
Report
SBSANJEEV BHANDARI
FollowFeb 13, 2026 12:19:020
Report
ADAnkush Dhobal
FollowFeb 13, 2026 12:18:430
Report
MJManoj Joshi
FollowFeb 13, 2026 11:48:100
Report
SBSANJEEV BHANDARI
FollowFeb 13, 2026 11:47:240
Report
PSParambir Singh Aulakh
FollowFeb 13, 2026 11:47:080
Report
MJManoj Joshi
FollowFeb 13, 2026 11:37:260
Report
HSHarmeet Singh
FollowFeb 13, 2026 11:35:390
Report
MJManoj Joshi
FollowFeb 13, 2026 11:35:210
Report
GPGYAN PRAKASH
FollowFeb 13, 2026 11:02:530
Report
MSManish Sharma
FollowFeb 13, 2026 11:00:570
Report