Back
अमृतसर पुलिस ने करोड़ों रुपये की हेरोइन के साथ दो युवकों को गिरफ्तार
PSParambir Singh Aulakh
Feb 12, 2026 11:20:18
Amritsar, Punjab
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਮੇਤ ਦੋ ਨਾਲ ਨੌਜਵਾਨ ਗ੍ਰਿਫ਼ਤਾਰ
7 ਕਿਲੋ 500 ਗ੍ਰਾਮ ਹੈਰੋਇਨ ਅਤੇ 21 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ
ਗੁਪਤ ਸੂਚਨਾ ’ਤੇ ਨਾਕਾਬੰਦੀ ਦੌਰਾਨ ਕਾਬੂ, ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਹੈਰੋਇਨ
ਦੁਬਈ ਬੈਠੇ ਹੈਂਡਲਰ ਨਾਲ ਸੰਪਰਕ, ਨੌਜਵਾਨਾਂ ਤੋਂ ਕਰਵਾਇਆ ਜਾਂਦਾ ਸੀ ਕੂਰੀਅਰ ਦਾ ਕੰਮ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਸਾਢੇ ਸੱਤ ਕਿਲੋ ਦੇ ਕਰੀਬ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲਗਭਗ 21 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ。
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਨਾਕਾਬੰਦੀ ਦੌਰਾਨ ਦੋਵੇਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ। ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਦੋਸ਼ੀਆਂ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਮੰਗਵਾਈ ਸੀ, ਜੋ ਡੇਰਾ ਬਾਬਾ ਨਾਨਕ ਸਰਹੱਦੀ ਖੇਤਰ ਰਾਹੀਂ ਪੰਜਾਬ ਵਿੱਚ ਪਹੁੰਚਾਈ ਗਈ। ਦੋਵੇਂ ਮੁਲਜ਼ਮ ਦੁਬਈ ਵਿੱਚ ਬੈਠੇ ਇਕ ਹੈਂਡਲਰ ਕਰਨਦੀਪ (ਕਰਨ) ਦੇ ਸੰਪਰਕ ਵਿੱਚ ਸਨ ਅਤੇ ਉਸਦੇ ਇਸ਼ਾਰਿਆਂ ’ਤੇ ਹੀ ਇਹ ਨਸ਼ਾ ਤਸਕਰੀ ਦਾ ਧੰਧਾ ਚਲਾ ਰਹੇ ਸਨ। ਹੈਰੋਇਨ ਦੀਆਂ ਖੇਪਾਂ ਚੁੱਕ ਕੇ ਇਹ ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਸਨ。
ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਵੀ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚੋਂ ਇੱਕ ਦੀ ਉਮਰ ਮਹਿਜ਼ 19 ਸਾਲ ਹੈ। ਇਹ ਗਿਰੋਹ ਭੋਲੇ-ਭਾਲੇ ਨੌਜਵਾਨਾਂ ਅਤੇ ਘੱਟ ਉਮਰ ਦੇ ਬੱਚਿਆਂ ਨੂੰ ਲਾਲਚ ਦੇ ਕੇ ਇੱਕ ਥਾਂ ਤੋਂ ਦੂਜੀ ਥਾਂ ਹੈਰੋਇਨ ਪਹੁੰਚਾਉਣ ਲਈ ਕੂਰੀਅਰ ਵਜੋਂ ਵਰਤਦਾ ਸੀ। ਪੁਲਿਸ ਵੱਲੋਂ ਹਵਾਲਾ ਨੈਟਵਰਕ ਦੀ ਭੀ ਗਹਿਰਾਈ ਨਾਲ ਜाँच ਕੀਤੀ ਜਾ ਰਹੀ ਹੈ。
ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਸਰਗਰਮ ਸਨ ਅਤੇ ਦੁਬਈ ਬੈਠਾ ਕਰਨ ਹੀ ਉਨ੍ਹਾਂ ਨੂੰ ਹੈਰੋਇਨ ਦੀ ਖੇਪ ਚੁਕਣ ਲਈ ਭੇਜਦਾ ਸੀ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਦੇ ਇਸ ਅੰਤਰਰਾਸ਼ਟਰੀ ਨੈਟਵਰਕ ਬਾਰੇ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 12, 2026 12:55:580
Report
SBSANJEEV BHANDARI
FollowFeb 12, 2026 12:51:540
Report
ADAnkush Dhobal
FollowFeb 12, 2026 12:51:410
Report
DSDEVINDER SHARMA
FollowFeb 12, 2026 12:49:340
Report
PSParambir Singh Aulakh
FollowFeb 12, 2026 12:41:420
Report
MSManish Sharma
FollowFeb 12, 2026 12:39:560
Report
KBKulbir Beera
FollowFeb 12, 2026 12:39:390
Report
ASAnmol Singh Warring
FollowFeb 12, 2026 12:35:530
Report
SSSanjay Sharma
FollowFeb 12, 2026 12:34:560
Report
SSSanjay Sharma
FollowFeb 12, 2026 12:33:52Noida, Uttar Pradesh:हलवरा एयरपोर्ट से फ्लाइट शुरू करने के लिए सांसद अमर सिंह ने की केंद्रीय उड्डयन मत्री से मुलाकात और सोपे ज्ञापन
0
Report
SSSanjay Sharma
FollowFeb 12, 2026 12:20:300
Report
SBSANJEEV BHANDARI
FollowFeb 12, 2026 12:20:090
Report
DSDharmindr Singh
FollowFeb 12, 2026 12:04:140
Report
ADAnkush Dhobal
FollowFeb 12, 2026 12:03:480
Report
ADAnkush Dhobal
FollowFeb 12, 2026 12:01:580
Report