Back
अमृतसर के लोहरगढ़ गेट पर दिनदहाड़े गोलीबारी, 18–20 साल के युवक फरार
BSBHARAT SHARMA
Dec 01, 2025 14:31:55
Amritsar, Punjab
ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਚੱਲੀਆਂ ਗੋਲੀਆਂ
ਮਮੂਲੀ ਜੀ ਵੇਖਣ ਦੀ ਤਕਰਾਰ ਨੂੰ ਲੈ ਕੇ ਨੌਜਵਾਨਾਂ ਵੱਲੋਂ ਚਲਾਈਆਂ ਗੋਲੀਆਂ
ਗੋਲੀਆਂ ਚੱਲਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਹਨ ਤੇ ਜਿਨਾਂ ਤੇ ਚਲਾਈਆਂ ਹਨ ਉਹਨਾਂ ਦੀ ਉਮਰ 18 ਤੋਂ 20 ਸਾਲ ਦੇ ਵਿੱਚ ਹੈ ਤੇ ਉਹ ਪੜ੍ਹਾਈ ਕਰਦੇ ਹਨ
ਆਖਰ ਇਨਾਂ ਨੌਜਵਾਨਾਂ ਕੋਲ ਇਹ ਹਥਿਆਰ ਕਿੱਥੋਂ ਆਏ ਹਨ ਇਹ ਸੋਚਣ ਦੀ ਗੱਲ ਹੈ
ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਸੀਸੀਟੀਵੀ ਕੈਮਰਿਆਂ ਦੀ ਵੀ ਕੀਤੀ ਜਾ ਰਹੀ ਹੈ ਚੈਕਿੰਗ
ਤੁਸੀਂ ਵੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਐਕਟੀਵਾ ਤੇ ਸਵਾਰ ਹੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ
ਲੋਹਗੜ ਗੇਟ ਵਿੱਚ ਘਰ ਦੇ ਬਾਹਰ ਖੜ੍ਹ ਕੇ ਫਾਇਰਿੰਗ — ਮਹਿਲਾ ਨੇ ਉਠਾਇਆ ਗੰਭੀਰ ਸਵਾਲ: “ਬੱਚੇ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ
ਅੰਮ੍ਰਿਤਸਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਆਹ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਨਿੱਕੀ ਨਿੱਕੀ ਉਮਰ ਦੇ ਬੱਚੇ ਹੱਥਾਂ ਵਿੱਚ ਪਿਸਤੋਲ ਲੈ ਕੇ ਘੁੰਮ ਰਹੇ ਹਨ ਉੱਥੇ ਹੀ ਇਹ ਸਾਰੀਆਂ ਗੱਲਾਂ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀਆਂ ਹਨ। ਆਖਰ ਇਹ ਹਥਿਆਰ ਕਿੱਥੋਂ ਆ ਰਹੇ ਹਨ ਤੇ ਕੌਣ ਇਹ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਦੇ ਰਿਹਾ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਲੋਹਗੜ ਗੇਟ ਖੇਤਰ ਵਿੱਚ ਇੱਕ ਘਰ ਦੇ ਬਾਹਰ ਸ਼ਰੇਆਮ ਫਾਇਰਿੰਗ ਦੇ ਮਾਮਲੇ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਘਟਨਾ ਦੁਪਹਿਰ ਕਰੀਬ ਚਾਰ ਵਜੇ ਦੀ ਹੈ, ਜਦੋੰ ਦੋ ਨੌਜਵਾਨ ਐਕਟੀਵਾ ’ਤੇ ਸਵਾਰ ਹੋ ਕੇ ਗਲੀ ਵਿੱਚ ਪਹੁੰਚੇ ਅਤੇ ਇੱਕ ਘਰ ਦੇ ਬਾਹਰ ਖੜ੍ਹੇ 18 ਸਾਲ ਦੇ ਲੜਕੇ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ। ਘਰ ਵਿੱਚ ਮੌਜੂਦ ਪਰਿਵਾਰ ਦੀਆਂ ਮਹਿਲਾਵਾਂ ਨੇ ਇਹ ਘਟਨਾ ਸੀਸੀਟੀਵੀ ਵਿੱਚ ਵੀ ਰਿਕਾਰਡ ਹੋਣ ਦੀ ਪੁਸ਼ਟੀ ਕੀਤੀ ਹੈ。
ਲੜਕੇ ਦੀ ਪਰਿਵਾਰਿਕ ਮੈਂਬਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ, ਸਾਡਾ ਲੜਕਾ ਘਰ ਦੇ ਬਾਹਰ ਖੜ੍ਹਾ ਸੀ। ਜੇ ਗੋਲੀ ਮੇਰੇ ਬੱਚੇ ਨੂੰ ਲੱਗ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ? ਕੋਈ ਰੰਜਿਸ਼ ਨਹੀਂ ਸੀ… ਸਿਰਫ਼ ਇਹ ਕਹਿ ਕੇ ਕਿ ਤੂੰ ਮੇਰੇ ਵੱਲ ਕਿਉਂ ਵੇਖਿਆ, ਮੁੰਡਿਆਂ ਨੇ ਗੋਲੀ ਚਲਾ ਦਿੱਤੀ।” ਉਸਨੇ ਦੱਸਿਆ ਕਿ ਗੋਲੀ ਘਰ ਦੇ ਦਰਵਾਜ਼ੇ ਬੰਦ ਕਰ ਰਹੀ ਦਾਦੀ ਦੇ ਕੋਲੋਂ ਲੰਘ ਗਈ ਅਤੇ ਉਹਨਾਂ ਦੇ ਭਰਾ ਨੂੰ ਬਚਦੇ–ਬਚਦੇ ਬਾਰਿਕੀ ਨਾਲ ਬਚਾਵ ਹੋਇਆ。
ਪਰਿਵਾਰ ਦਾ ਕਹਿਣਾ ਹੈ ਕਿ ਸ਼ੱਕੀ ਨੌਜਵਾਨ ਪਹਿਲਾਂ ਮੰਦਰ ਕੋਲ ਰੁਕੇ, ਫਿਰ ਐਕਟੀਵਾ ’ਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੱਕ ਆਏ। ਇੱਕ ਲੜਕਾ ਘਰ ਅੰਦਰੋਂ ਗਨ ਲੈ ਕੇ ਆਇਆ ਅਤੇ ਬਿਨਾ ਕਿਸੇ ਵੱਡੇ ਝਗੜੇ ਦੇ ਤਿੰਨ ਗੋਲੀਆਂ ਚਲਾ ਕੇ ਭੱਜ ਗਿਆ। ਪਰਿਵਾਰ ਨੇ ਨਿਆਇਕ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ。
ਇਸੇ ਗਲੀ ਦੀ ਰਹਿਣ ਵਾਲੀ ਹੇਠਾਂ ਬਲਵਿੰਦਰ ਕੌਰ ਨੇ ਵੀ ਦੱਸਿਆ ਕਿ ਉਸਦਾ 18 ਸਾਲ ਦਾ ਪੁੱਤਰ ਵੀ ਇਸ ਘਟਨਾ ਦੌਰਾਨ ਬਾਹਰ ਸੀ। “ਮੇਰਾ ਬੱਚਾ ਰੇੜੀ ਚਲਾਉਂਦਾ ਹੈ… ਕੱਲ੍ਹ ਨੂੰ ਵੀ ਇਸ ਤਰ੍ਹਾਂ ਕਿਸੇ ਦੀ ਗੋਲੀ ਦਾ ਨਿਸ਼ਾਨਾ ਬਣ ਸਕਦਾ ਹੈ। ਸਾਨੂੰ ਇਨਸਾਫ ਚਾਹੀਦਾ ਹੈ,” ਉਸਨੇ ਕਿਹਾ。
ਘਟਨਾ ਬਾਰੇ ਏਸੀਪੀ ਸੈਂਟਰ ਜਸਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ, “ਸਾਡੇ ਕੋਲ ਇੱਕ ਖੋਲ ਬਰਾਮਦ ਹੋਇਆ ਹੈ, ਪਰ ਲੋਕਾਂ ਨੇ ਤਿੰਨ–ਚਾਰ ਗੋਲੀਆਂ ਚੱਲਣ ਦੀ ਗੱਲ ਕੀਤੀ ਹੈ। ਅਸੀੰ ਸੀਸੀਟੀਵੀ ਦੀ ਮਦਦ ਨਾਲ ਸ਼ੱਕੀਆਂ ਦੀ ਪਛਾਣ ਕਰ ਰਹੇ ਹਾਂ। ਅਜੇ ਤੱਕ ਪੁਰਾਣੀ ਰੰਜਿਸ਼ ਦੀ ਕੋਈ ਪੁਸ਼ਟੀ ਨਹੀਂ ਹੋਈ।”
ਉਨ੍ਹਾਂ ਕਿਹਾ ਕਿ ਵੈਪਨ ਬਰਾਮਦ ਹੋਣ ’ਤੇ ਹੀ ਇਹ ਪਤਾ ਲੱਗੇਗਾ ਕਿ ਗਨ ਲਾਇਸੰਸੀ ਸੀ ਜਾਂ ਨਜਾਇਜ਼। ਪੁਲਿਸ ਵੱਲੋਂ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਪਰਿਵਾਰ ਨੂੰ ਨਿਸਚਿਤ ਨਿਆਇਕ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowDec 01, 2025 14:31:14Chandigarh, Chandigarh:3 attackers opened fire on a youth after chasing his car in Sec 26. – Assailants blocked his vehicle and fired 5 rounds – Victim rushed to PGI in critical condition – Police seal borders, manhunt underway
149
Report
SSSanjay Sharma
FollowDec 01, 2025 14:30:3771
Report
MJManoj Joshi
FollowDec 01, 2025 14:16:35110
Report
SNSUNIL NAGPAL
FollowDec 01, 2025 14:00:12138
Report
SSSanjay Sharma
FollowDec 01, 2025 13:38:07189
Report
SPSomi Prakash Bhuveta
FollowDec 01, 2025 13:36:36157
Report
BKBIMAL KUMAR
FollowDec 01, 2025 13:36:04101
Report
ADAnkush Dhobal
FollowDec 01, 2025 13:33:09171
Report
AJAnil Jain
FollowDec 01, 2025 13:17:43109
Report
NSNavdeep Singh
FollowDec 01, 2025 13:08:2577
Report
SSSanjay Sharma
FollowDec 01, 2025 13:04:00145
Report
TBTarsem Bhardwaj
FollowDec 01, 2025 12:40:44100
Report
MSManish Shanker
FollowDec 01, 2025 12:37:00152
Report
TBTarsem Bhardwaj
FollowDec 01, 2025 12:03:39238
Report