Back
अमृतसर में आम आदमी पार्टी ने प्रताप सिंह बाजवा के बयान पर विरोध प्रदर्शन किया
BSBHARAT SHARMA
Feb 13, 2026 08:07:34
Amritsar, Punjab
ਅੱਜ ਪੂਰੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਅੱਜ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਬੈਂਡ ਬਾਜਾ ਵਜਾ ਕੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੀਤਾ ਪ੍ਰਦਰਸ਼ਨ
ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ’ਤੇ ਆਮ ਆਦਮੀ ਪਾਰਟੀ ਦਾ ਤਿੱਖਾ ਐਤਰਾਜ਼
ਮਿਹਨਤਕਸ਼ ਪਰਿਵਾਰਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਰਾਜਨੀਤੀ ਨੂੰ ਗੰਦਾ ਕਰਦੀ ਹੈ: ਡਾ. ਇੰਦਰਬੀਰ ਸਿੰਘ ਨਿੱਜਰ
ਪੁਰਾਣੀਆਂ ਪਾਰਟੀਆਂ ਨੂੰ ਆਮ ਘਰਾਂ ਦੇ ਨੁਮਾਇੰਦਿਆਂ ਦੀ ਕਾਮਯਾਬੀ ਹਜ਼ਮ ਨਹੀਂ
ਜ਼ੁਬਾਨ ’ਤੇ ਲਗਾਮ ਨਾ ਲੱਗੀ ਤਾਂ ਕਾਂਗਰਸ ਨੂੰ ਭੁਗਤਣਾ ਪਵੇਗਾ ਨੁਕਸਾਨ
ਅੰਮ੍ਰਿਤਸਰ: ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਲੀਆ ਦਿਨਾਂ ਵਿੱਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਬਿਆਨਾਂ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਨਾ ਸਿਰਫ਼ ਵਿਅਕਤੀਗਤ ਤੌਰ ’ਤੇ ਕਿਸੇ ਮੰਤਰੀ ਦੀ ਬੇਇੱਜ਼ਤੀ ਕਰਦੀ ਹੈ, ਸਗੋਂ ਮਿਹਨਤਕਸ਼ ਪਰਿਵਾਰਾਂ ਅਤੇ ਆਮ ਘਰਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੀ ਹੈ।
ਇਸ ਮਾਮਲੇ ’ਤੇ ਬਿਆਨ ਦਿੰਦਿਆਂ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਆਮ ਘਰਾਂ ਤੋਂ ਉੱਠ ਕੇ ਮਿਹਨਤ ਅਤੇ ਕਿਰਤ ਦੇ ਜ਼ਰੀਏ ਲੋਕਤੰਤਰ ਵਿੱਚ ਅੱਗੇ ਵਧਣਾ ਹਰ ਕਿਸੇ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਦੋਂ ਮਿਹਨਤਕਸ਼ ਪਰਿਵਾਰਾਂ ਦੇ ਬੱਚੇ ਜਨਤਾ ਦੇ ਭਰੋਸੇ ਨਾਲ ਵਿਧਾਇਕ ਜਾਂ ਮੰਤਰੀ ਬਣਦੇ ਹਨ, ਤਾਂ ਪੁਰਾਣੀਆਂ ਪਾਰਟੀਆਂ ਦੇ ਕੁਝ ਨੇਤਾਵਾਂ ਨੂੰ ਇਹ ਕਾਮਯਾਬੀ ਹਜ਼ਮ ਨਹੀਂ ਹੁੰਦੀ। ਇਸੇ ਕਰਕੇ ਉਹ ਅਪਮਾਨਜਨਕ ਅਤੇ ਤੋਹਿਨਾਯੋਗ ਭਾਸ਼ਾ ਦੀ ਵਰਤੋਂ ਕਰਦੇ ਹਨ。
ਡਾ. ਨਿੱਜਰ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਵਿੱਚ ਸ਼ਬਦਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਕਿਸੇ ਦੀ ਜਾਤ, ਧਰਮ, ਕਿੱਤੇ ਜਾਂ ਸਮਾਜਿਕ ਪਿਛੋਕੜ ਬਾਰੇ ਗਲਤ ਅਤੇ ਘਟੀਆ ਟਿੱਪਣੀਆਂ ਕਰਨਾ ਲੋਕਤੰਤਰ ਦੀ ਰੂਹ ਦੇ ਖ਼ਿਲਾਫ਼ ਹੈ। ਉਨ੍ਹਾਂ ਯਾਦ ਦਿਵਾਇਆ ਕਿ ਤਰਨਤਾਰਨ ਚੋਣਾਂ ਦੌਰਾਨ ਵੀ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਅਜਿਹੀ ਦਲਿਤ-ਵਿਰੋਧੀ ਭਾਸ਼ਾ ਵਰਤੀ ਗਈ ਸੀ, ਜਿਸ ਨੇ ਸਮਾਜ ਵਿੱਚ ਨਕਾਰਾਤਮਕ ਸੁਨੇਹਾ ਦਿੱਤਾ。
ਉਨ੍ਹਾਂ ਕਿਹਾ ਕਿ ਭਾਰਤ ਇੱਕ ਬਹੁ-ਧਰਮੀ ਅਤੇ ਬਹੁ-ਸੰਸਕ੍ਰਿਤਿਕ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਆਪਸੀ ਆਦਰ ਅਤੇ ਸੰਵੇਦਨਸ਼ੀਲਤਾ ਨਾਲ ਗੱਲ ਕਰਨੀ ਚਾਹੀਦੀ ਹੈ। ਦੋ-ਚਾਰ ਲੋਕਾਂ ਨੂੰ ਖੁਸ਼ ਕਰਨ ਲਈ ਕੀਤੀ ਗਈ ਅਪਮਾਨਜਨਕ ਬੋਲਚਾਲ ਬਾਕੀ ਸਮਾਜ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਾਉਣੀ ਹੈ, ਜਿਸਦੇ ਨਤੀਜੇ ਲੰਮੇ ਸਮੇਂ ਤੱਕ ਰਹਿੰਦੇ ਹਨ。
ਅੰਤ ਵਿੱਚ ਡा. ਨਿੱਜਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਆਪਣੇ ਆਗੂਆਂ ਦੀ ਜ਼ੁਬਾਨ ’ਤੇ ਕਾਬੂ ਨਹੀਂ ਪਾਂਦੀ, ਤਾਂ ਇਸ ਦਾ ਸਿਆਸੀ ਨੁਕਸਾਨ ਪਾਰਟੀ ਨੂੰ ਹੀ ਭੁਗਤਣਾ ਪਵੇਗਾ। ਲੋਕ ਹੁਣ ਸਭ ਕੁਝ ਦੇਖ ਰਹੇ ਹਨ ਅਤੇ ਅਜਿਹੀ ਭਾਸ਼ਾ ਨੂੰ कਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowFeb 13, 2026 09:39:400
Report
RBRohit Bansal
FollowFeb 13, 2026 09:38:210
Report
KPKomlata Punjabi
FollowFeb 13, 2026 09:38:120
Report
RBRohit Bansal
FollowFeb 13, 2026 09:37:450
Report
ASAnmol Singh Warring
FollowFeb 13, 2026 09:37:250
Report
DSDharmindr Singh
FollowFeb 13, 2026 09:37:100
Report
MSManish Shanker
FollowFeb 13, 2026 09:36:39Sahibzada Ajit Singh Nagar, Punjab:ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਪਣੇ ਇਲਾਜ ਲਈ ਮੋਹਾਲੀ ਦੇ ਫੌਰਟੀਜਰ ਹਸਪਤਾਲ ਵਿੱਚ ਭਰਤੀ ਹਨ ਉਨਾਂ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਪਹੁੰਚੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਣੀ ਸ਼ਰਮਾ。
0
Report
ADAnkush Dhobal
FollowFeb 13, 2026 09:36:210
Report
ADAnkush Dhobal
FollowFeb 13, 2026 09:36:050
Report
KKKIRTIPAL KUMAR
FollowFeb 13, 2026 08:51:380
Report
ASARVINDER SINGH
FollowFeb 13, 2026 08:50:590
Report
ADAnkush Dhobal
FollowFeb 13, 2026 08:50:440
Report
KCKhem Chand
FollowFeb 13, 2026 08:50:280
Report
BSBhushan Sharma
FollowFeb 13, 2026 08:50:050
Report
MSManish Shanker
FollowFeb 13, 2026 08:49:500
Report