Back
अमृतसर-तरनतारण रोड पर ट्रक-मोटरसाइकिल भिड़ंत; महिला की मौत, चालक फरार
BSBHARAT SHARMA
Sept 11, 2025 16:30:35
Amritsar, Punjab
ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਟਰੱਕ-ਮੋਟਰਸਾਈਕਲ ਟੱਕਰ, ਔਰਤ ਦੀ ਮੌਤ
ਟਰੱਕ ਚਾਲਕ ਮੌਕੇ ਤੋਂ ਫਰਾਰ, ਮ੍ਰਿਤਕ ਦੀ ਧੀ ਵੱਲੋਂ ਕੜੀ ਕਾਰਵਾਈ ਦੀ ਮੰਗ
ਪੁਲਿਸ ਨੇ ਟਰੱਕ ਕਬਜ਼ੇ ‘ਚ ਲਿਆ, ਜ਼ਖਮੀ ਨੂੰ ਹਸਪਤਾਲ ਭੇਜਿਆ
ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਚਾਟੀਵਿੰਡ ਫਲਾਈਓਵਰ ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ, ਅਤੇ ਔਰਤ ਦੀ ਪਹਿਚਾਨ ਮਨਪ੍ਰੀਤ ਕੌਰ ਦੇ ਰੂਪ ਵਿੱਚ ਹੋਈ ਹੈ ਜਦਕਿ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਜਾਰੀ ਹੈ।ਮੌਕੇ ਤੋਂ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕ ਔਰਤ ਦੀ ਧੀ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਉਸਦੀ ਮਾਂ ਦੀ ਮੌਤ ਹੋ ਚੁੱਕੀ ਸੀ। ਉਸਨੇ ਟਰੱਕ ਚਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ‘ਚ ਅਜਿਹੀਆਂ ਲਾਪਰਵਾਹੀਆਂ ਰੋਕੀਆਂ ਜਾ ਸਕਣ।
ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਦੱਸਿਆ ਕਿ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਹਾਦਸਾ ਹੋਣ ਕਾਰਨ ਔਰਤ ਦੀ ਮੌਤ ਹੋਈ ਹੈ, ਜਿਸਦੇ ਡੈਡਬਾਡੀ ਨੂੰ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ ਹੈ। ਜ਼ਖਮੀ ਵਿਅਕਤੀ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਟਰੱਕ ਚਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਬਾਈਟ : ਜਸ਼ਨ ਕੌਰ (ਮਰਤਿਕ ਔਰਤ ਦੀ ਲੜਕੀ)
ਬਾਈਟ : ਅਵਤਾਰ ਸਿੰਘ (ਪੁਲਿਸ ਅਧਿਕਾਰੀ)
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowSept 11, 2025 18:00:471
Report
VKVipan Kumar
FollowSept 11, 2025 17:16:384
Report
SPSomi Prakash Bhuveta
FollowSept 11, 2025 16:30:523
Report
ATAkashdeep Thind
FollowSept 11, 2025 15:18:329
Report
KCKhem Chand
FollowSept 11, 2025 15:09:1512
Report
MJManoj Joshi
FollowSept 11, 2025 14:48:112
Report
ATAkashdeep Thind
FollowSept 11, 2025 14:36:17Noida, Uttar Pradesh:CHANDIGARH: PRENEET KAUR (BJP) ON MEETING WITH HARYANA CM NAYAB SINGH SAINI
10
Report
ASAvtar Singh
FollowSept 11, 2025 14:35:388
Report
AMAjay Mahajan
FollowSept 11, 2025 14:34:587
Report
ATAkashdeep Thind
FollowSept 11, 2025 14:31:254
Report
TBTarsem Bhardwaj
FollowSept 11, 2025 14:19:531
Report
KSKamaldeep Singh
FollowSept 11, 2025 14:19:174
Report
KBKulbir Beera
FollowSept 11, 2025 14:18:584
Report
BSBHARAT SHARMA
FollowSept 11, 2025 14:18:143
Report