Back
अटारी के चिछा पिंड में प्रवासी की हत्या, दहशत फैल गई
BSBHARAT SHARMA
Sept 26, 2025 10:05:18
Amritsar, Punjab
ਪ੍ਰਵਾਸੀ ਵੱਲੋਂ ਪ੍ਰਵਾਸੀ ਦਾ ਕਤਲ, ਪੁਲਿਸ ਨੇ ਕੀਤਾ ਕਾਬੂ
ਅਟਾਰੀ ਦੇ ਚਿੱਚਾ ਪਿੰਡ ਵਿੱਚ ਘਟਨਾ, ਪਰਿਵਾਰਕ ਝਗੜੇ ਨੇ ਲਿਆ ਖੂਨੀ ਰੂਪ
ਕਤਲ ਵਿੱਚ ਵਰਤੀ ਗਈ ਕਹਈ ਬਰਾਮਦ, ਦੂਜਾ ਪ੍ਰਵਾਸੀ ਜ਼ਖਮੀ
ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ, 302 ਧਾਰਾ ਹੇਠ ਕੇਸ ਦਰਜ
ਅੰਮ੍ਰਿਤਸਰ ਦਿਹਾਤੀ – ਅਟਾਰੀ ਹਲਕੇ ਦੇ ਚਿੱਚਾ ਪਿੰਡ ਵਿੱਚ ਪ੍ਰਵਾਸੀਆਂ ਵਿਚਕਾਰ ਹੋਈ ਖੂਨੀ ਝੜਪ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਅਟਾਰੀ ਦੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਰਾਤ ਦੇਰ ਸਾਨੂੰ ਸੂਚਨਾ ਮਿਲੀ ਕਿ ਪਿੰਡ ਵਿੱਚ ਰਹਿੰਦਾ ਪ੍ਰਵਾਸੀ ਰਕੇਸ਼ ਕੁਮਾਰ ਨੇ ਦੂਜੇ ਪ੍ਰਵਾਸੀ ਰਾਜਕੁਮਾਰ (ਪੁੱਤਰ ਭੈਰੋ ਪ੍ਰਸਾਦ) ਨੂੰ ਕਤਲ ਕਰ ਦਿੱਤਾ ਹੈ ਅਤੇ ਉਸਦੇ ਪਿਤਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਹੈ।
ਪੁਲਿਸ ਮੁਤਾਬਕ, ਘਟਨਾ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਜ਼ਮੀਦਾਰ ਪਰਿਵਾਰ ਦੇ ਮੈਂਬਰ ਹਰਿੰਦਰ ਸਿੰਘ ਤੇ ਰਕੇਸ਼ ਕੁਮਾਰ ਨੂੰ ਝੋਨੇ ਦੀ ਟਰਾਲੀ ਲੈ ਕੇ ਦਾਨਾ ਮੰਡੀ ਲੈ ਗਿਆ ਸੀ। ਇਸ ਦੌਰਾਨ ਰਕੇਸ਼ ਦੀ ਪਤਨੀ ਨੇ ਉਸਨੂੰ ਫੋਨ ਕਰਕੇ ਦੂਜੇ ਪ੍ਰਵਾਸੀ ਬਾਰੇ ਸ਼ਿਕਾਇਤ ਕੀਤੀ ਕਿ ਉਹ ਉਸਨੂੰ ਛੇੜਦਾ ਹੈ। ਇਹ ਗੱਲ ਸੁਣਦੇ ਹੀ ਰਕੇਸ਼ ਕੁਮਾਰ ਗੁੱਸੇ ਵਿੱਚ ਟਰੈਕਟਰ ਲੈ ਕੇ ਵਾਪਸ ਪਿੰਡ ਆ ਗਿਆ ਅਤੇ ਰਾਜਕੁਮਾਰ ’ਤੇ ਕਹਈ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ।
ਘਟਨਾ ਤੋਂ ਬਾਅਦ ਰਕੇਸ਼ ਨੇ ਭੈਰੋ ਪ੍ਰਸਾਦ (ਰਾਜਕੁਮਾਰ ਦੇ ਪਿਤਾ) ’ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਕਾਬੂ ਕੀਤੇ। ਰਕੇਸ਼ ਕੁਮਾਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ ਤੋਂ ਹਮਲੇ ਵਿੱਚ ਵਰਤੀ ਗਈ ਕਹਈ ਵੀ ਬਰਾਮਦ ਕੀਤੀ ਗਈ।
ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਥਾਣਾ ਘਰਿੰਡਾ ਵਿੱਚ ਐਫਆਈਆਰ ਨੰਬਰ 298 ਦਰਜ ਕਰਕੇ ਮੁਲਜ਼ਮ ਖ਼ਿਲਾਫ਼ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼) ਅਤੇ ਹੋਰ ਸਬੰਧਤ ਧਾਰਾਵਾਂ ਹੇਠ ਕਾਰਵਾਈ ਕੀਤੀ ਗਈ ਹੈ। ਜ਼ਖਮੀ ਭੈਰੋ ਪ੍ਰਸਾਦ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਬਾਈਟ:--- ਡੀਐਸਪੀ ਅਟਾਰੀ ਲਖਵਿੰਦਰ ਸਿੰਘ ਕਲੇਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 26, 2025 12:01:340
Report
RBRohit Bansal
FollowSept 26, 2025 12:00:160
Report
SSSanjay Sharma
FollowSept 26, 2025 11:50:460
Report
SSSanjay Sharma
FollowSept 26, 2025 11:50:340
Report
ASARVINDER SINGH
FollowSept 26, 2025 11:49:000
Report
AMAjay Mahajan
FollowSept 26, 2025 11:48:250
Report
SSSanjay Sharma
FollowSept 26, 2025 11:48:120
Report
SSSanjay Sharma
FollowSept 26, 2025 11:36:540
Report
DVDEVENDER VERMA
FollowSept 26, 2025 11:17:560
Report
ASAnmol Singh Warring
FollowSept 26, 2025 11:06:480
Report
BSBHARAT SHARMA
FollowSept 26, 2025 11:06:320
Report
VSVARUN SHARMA
FollowSept 26, 2025 11:04:050
Report
RBRohit Bansal
FollowSept 26, 2025 10:53:300
Report
KBKulbir Beera
FollowSept 26, 2025 10:52:170
Report
RMRakesh Malhi
FollowSept 26, 2025 10:49:310
Report