Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

ਕੂੜੇ ਦੇ ਡੰਪ ਨੂੰ ਹਟਾਉਣ 'ਤੇ ਜਗਰਾਓਂ ਵਾਸੀਆਂ ਦਾ ਧੰਨਵਾਦ, ਠੰਡੇ ਪਾਣੀ ਦੀ ਛਬੀਲ ਲਗਾਈ!

Rajneesh Bansal
Jul 04, 2025 11:05:06
Jagraon, Punjab
ਜਗਰਾਓਂ ਦੇ ਰਾਣੀ ਝਾਂਸੀ ਚੌਂਕ ਨੇੜੇ ਤੇ ਨਗਰ ਕੌਂਸਲ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਬੀਤੇ ਦਿਨੀਂ ਜ਼ੀ ਮੀਡੀਆ ਤੇ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ ਤੇ ਅੱਜ ਓਹ ਕੂੜੇ ਦਾ ਨਗਰ ਕੌਂਸਲ ਵਲੋਂ ਖਾਲੀ ਕਰ ਦਿੱਤਾ ਗਿਆ,ਜਿਸ ਕਰਕੇ ਇਲਾਕਾ ਨਿਵਾਸੀਆਂ ਨੇ PTC NEWS ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੁਣ ਕੂੜੇ ਦੇ ਡੰਪ ਅੱਗੇ ਟੈਂਟ ਲਗਾ ਕੇ ਠੰਡੇ ਪਾਣੀ ਦੀ ਛਬੀਲ ਲਗਾ ਦਿੱਤੀ, ਜੌ ਪੂਰੀਆਂ ਗਰਮੀਆਂ ਵਿਚ ਇਸੇ ਤਰ੍ਹਾਂ ਚਲਦੀ ਰਹੇਗੀ। ਇਸ ਮੌਕੇ ਇਲਾਕੇ ਦੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਕਿਹਾਕਿ ਉਹ ਜ਼ੀ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ , ਜਿੰਨਾ ਵਲੋਂ ਇਸ ਕੂੜੇ ਦੇ ਡੰਪ ਨੂੰ ਹਟਾਉਣ ਲਈ ਖਬਰ ਪ੍ਰਮੁੱਖਤਾ ਨਾਲ ਚਲਾਈ ਗਈ ਤੇ ਚਾਰ ਸਾਲ ਬਾਅਦ ਨਗਰ ਕੌਂਸਲ ਜਾਗੀ ਤੇ ਇਸ ਕੂੜੇ ਦੇ ਡੰਪ ਨੂੰ ਖਾਲੀ ਕਰਕੇ ਇਸ ਦੇ ਗੇਟ ਤੇ ਤਾਲਾ ਲਗਾ ਦਿੱਤਾ। ਹੁਣ ਦੁਕਾਨਦਾਰਾਂ ਨੇ ਇਸ ਕੂੜੇ ਦੇ ਡੰਪ ਅੱਗੇ ਠੰਡੇ ਪਾਣੀ ਦੀ ਛਬੀਲ ਲਗਾ ਦਿੱਤੀ ਹੈ,ਜੌ ਗਰਮੀ ਦੇ ਸੀਜਨ ਵਿਚ ਲਗਾਤਾਰ ਚੱਲਦੀ ਰਹੇਗੀ। ਇਸ ਮੌਕੇ ਉਨਾਂ ਕਿਹਾਕਿ ਉਹ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਇਸ ਥਾਂ ਤੇ ਹੁਣ ਕੂੜਾ ਨਾ ਸੁੱਟਿਆ ਜਾਵੇ ਤੇ ਆਪਣਾ ਕੂੜਾ ਨਗਰ ਕੌਂਸਲ ਵਲੋਂ ਰੋਜ ਸਵੇਰੇ ਆਉਂਦੀ ਗੱਡੀ ਵਿਚ ਹੀ ਸੁਟਿਆ ਜਾਵੇ ਤਾਂ ਜੌ ਇਸ ਸਥਾਨ ਤੇ ਹਮੇਸ਼ਾ ਸਫ਼ਾਈ ਬਣੀ ਰਹੇ। Byte-- ਵੱਖ ਵੱਖ ਸ਼ਹਿਰ ਵਾਸੀਆਂ ਨਾਲ ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement