Back
ਪੰਜਾਬ ਸਰਕਾਰ ਦਾ ਡੈਮ ਸੁਰੱਖਿਆ 'ਤੇ ਵੱਡਾ ਫੈਸਲਾ, ਸੀਆਈਐਸਐਫ ਨੂੰ ਨਾ ਲਗਾਉਣ ਦਾ ਨਿਰਣਯ!
BKBIMAL KUMAR
FollowJul 13, 2025 11:37:12
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 1307ZP_APS_CISF_QUARTER_R
ਭਾਖੜਾ ਡੈਮ ਦੀ ਸੁਰੱਖਿਆ ਸੀਆਈ ਐਸਐਫ ਦੇ ਹਵਾਲੇ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਆਪਣੇ ਸਟੈਂਡ ਤੇ ਕਾਇਮ ਪੰਜਾਬ ਪੁਲਿਸ ਹੀ ਕਰੇਗੀ ਡੈਮਾਂ ਦੀ ਸੁਰੱਖਿਆ
ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਡੈਮਾਂ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਸੀ ਮਤਾ ਪਾਸ
ਬੀਬੀਐਮਬੀ ਵੱਲੋਂ ਜੋ ਸੀਐਸਐਫ ਦੀ ਰਿਹਾਇਸ਼ ਲਈ ਕੁਾਰਟਰ ਅਲੋਟ ਕਰਨੇ ਸੀ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਸੀ ਜਿਸ ਦਾ ਕੰਮ ਬੀਬੀਐਮਬੀ ਵੱਲੋਂ ਰੋਕ ਦਿੱਤਾ ਗਿਆ
ਹਾਲੇ ਕੋਈ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ
ਸਿੱਖਿਆ ਮੰਤਰੀ ਨੇ ਵੀ ਇਸ ਫੈਸਲੇ ਦੀ ਕੀਤੀ ਸ਼ਲਾਘਾ
Anchor --- ਡੈਮਾਂ ਦੀ ਸੁਰੱਖਿਆ CISF ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ ਡੈਮਾਂ ਦੀ ਸੁਰੱਖਿਆ ਪੰਜਾਬ ਪੁਲਿਸ ਕੋਲ ਹੀ ਰਹੇਗੀ ਕਿਉਂਕਿ ਕਿਤੇ ਨਾ ਕਿਤੇ ਇਸ ਨਾਲ ਪੰਜਾਬ ਦੇ ਖਜ਼ਾਨੇ ਤੇ ਵਾਧੂ ਬੋਝ ਵੀ ਪੈਣਾ ਸੀ । ਬੀਬੀਐਮਬੀ ਵੱਲੋਂ ਵੀ CISF ਦੇ ਮੁਲਾਜ਼ਮਾਂ ਦੀ ਰਿਹਾਇਸ਼ ਦੇ ਲਈ ਲਗਭਗ 300 ਕੁਆਰਟਰ ਖਾਲੀ ਕਰਵਾ ਕੇ ਰਿਪੇਅਰ ਕੀਤੇ ਜਾ ਰਹੇ ਸਨ। ਕਿਹਾ ਜਾ ਰਿਹਾ ਹੈ ਕਿ 15 ਜੁਲਾਈ ਤੱਕ 142 ਦੇ ਕਰੀਬ ਸੀ ਆਈ ਐਸ ਐੱਫ ਦੇ ਮੁਲਜ਼ਮਾਂ ਦੀ ਪਹਿਲੀ ਟੁਕੜੀ ਪਹੁੰਚ ਜਾਣੀ ਸੀ । ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਬੀਬੀਐਮਬੀ ਵੱਲੋਂ ਇਹਨਾਂ ਕੁਆਰਟਰਾਂ ਦੀ ਰਿਪੇਅਰ ਦਾ ਕੰਮ ਵੀ ਰੋਕ ਦਿੱਤਾ ਗਿਆ ਹੈ।
VO1 --- ਪਿਛਲੇ ਕਈ ਸਾਲਾਂ ਤੋਂ ਬੀਬੀਐਮਬੀ ਦੇ ਡੈਮਾਂ ਦੀ ਸੁਰੱਖਿਆ ਸੀ.ਆਈ.ਐਸ.ਐਫ ਦੇ ਹਵਾਲੇ ਦੇਣ ਦੀ ਗੱਲ ਚੱਲ ਰਹੀ ਸੀ ਹਾਲਾਂਕਿ ਜਦੋਂ ਤੋਂ ਭਾਖੜਾ ਡੈਮ ਤੇ ਨੰਗਲ ਡੈਮ ਬਣਿਆ ਹੋਇਆ ਹੈ ਉਸ ਸਮੇਂ ਤੋਂ ਹੀ ਸਟੇਟ ਦੀ ਫੋਰਸ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਦੇ ਵੱਲੋਂ ਵਧੀਆ ਢੰਗ ਨਾਲ ਡੈਮਾਂ ਦੀ ਸੁਰੱਖਿਆ ਦੀ ਡਿਊਟੀ ਨਿਭਾਈ ਜਾ ਰਹੀ ਹੈ । ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਤੇ ਖੁਫੀਆ ਵਿਭਾਗ ਤੇ ਇੰਟੈਲੀਜੈਂਸ ਵੱਲੋਂ ਰਿਪੋਰਟ ਭੇਜੀ ਗਈ ਸੀ ਕਿ ਡੈਮਾਂ ਦੀ ਸੁਰੱਖਿਆ CISF ਨੂੰ ਦੇ ਦਿੱਤੀ ਜਾਵੇ । ਕਈ ਚਿਰਾਂ ਤੋਂ ਇਹ ਮਾਮਲਾ ਲਟਕਦਾ ਰਿਹਾ ਪਰ ਹੁਣ ਜਦੋਂ ਬੀਬੀਐਮਬੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਸੀ ਤੇ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਮਤਾ ਪਾਸ ਕਰ ਦਿੱਤਾ ਕਿ ਡੈਮਾਂ ਦੀ ਸੁਰੱਖਿਆ ਦੇ ਲਈ ਪੰਜਾਬ ਪੁਲਿਸ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਜਿਸ ਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ ਤੇ CISF ਲਗਾਉਣ ਤੇ ਵਾਧੂ ਬੋਝ ਪੰਜਾਬ ਦੇ ਖਜ਼ਾਨੇ ਤੇ ਪਵੇਗਾ ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਆਪਣੇ ਨੰਗਲ ਟਾਊਨਸ਼ਿਪ ਵਿੱਚ CISF ਕਰਮਚਾਰੀਆਂ ਨੂੰ ਅਲਾਟ ਕਰਨ ਲਈ ਰੱਖੇ ਗਏ ਘਰਾਂ ਦੀ ਮੁਰੰਮਤ ਅਤੇ ਰੱਖ-ਰਖਾਅ 'ਤੇ ਰੋਕ ਲਗਾ ਦਿੱਤੀ ਹੈ। ਇਹ ਕਦਮ ਸ਼ੁੱਕਰਵਾਰ ਨੂੰ ਰਾਜ ਵਿਧਾਨ ਸਭਾ ਵੱਲੋਂ BBMB ਪ੍ਰੋਜੈਕਟਾਂ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਤਾਇਨਾਤੀ ਵਿਰੁੱਧ ਇੱਕ ਮਤਾ ਪਾਸ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।
VO2 - ਪਿਛਲੇ ਮਹੀਨੇ, ਬੋਰਡ ਨੇ ਨੰਗਲ ਵਿਖੇ ਆਪਣੇ ਅਧਿਕਾਰੀਆਂ ਨੂੰ ਜਾਰੀ ਇੱਕ ਪੱਤਰ ਵਿੱਚ , CISF ਕਰਮਚਾਰੀਆਂ ਨੂੰ ਅਲਾਟ ਕਰਨ ਲਈ ਟਾਊਨਸ਼ਿਪ ਦੇ CC, HH, H, GG ਅਤੇ DD ਬਲਾਕਾਂ ਦੇ ਕੁਝ ਮਕਾਨਾਂ ਨੂੰ ਚੁਣਿਆ ਗਿਆ ਸੀ। ਉੱਥੇ ਪਹਿਲਾਂ ਤੋਂ ਰਹਿ ਰਹੇ ਬੋਰਡ ਕਰਮਚਾਰੀਆਂ ਨੂੰ ਉਨ੍ਹਾਂ ਘਰਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਟਾਊਨਸ਼ਿਪ ਦੇ ਹੋਰ ਹਿੱਸਿਆਂ ਵਿੱਚ ਰਿਹਾਇਸ਼ ਦਾ ਵਾਅਦਾ ਕੀਤਾ ਗਿਆ ਸੀ। ਬੀ ਬੀ ਐਮ ਬੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਘਰਾਂ ਨੂੰ ਖਾਲੀ ਕਰਵਾਉਣ ਅਤੇ ਉਨ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਟੈਂਡਰ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਟਾਊਨਸ਼ਿਪ ਵਿੱਚ 142 ਕਰਮਚਾਰੀਆਂ ਨੂੰ ਪਰਿਵਾਰਕ ਰਿਹਾਇਸ਼ ਪ੍ਰਦਾਨ ਕੀਤੀ ਜਾਣੀ ਸੀ, ਜਿਨ੍ਹਾਂ ਵਿੱਚ ਇੱਕ ਕਮਾਂਡੈਂਟ , ਦੋ ਸਹਾਇਕ ਕਮਾਂਡੈਂਟ , ਤਿੰਨ ਇੰਸਪੈਕਟਰ , ਅੱਠ ਸਬ-ਇੰਸਪੈਕਟਰ , 20 ਸਹਾਇਕ ਸਬ-ਇੰਸਪੈਕਟਰ , 35 ਹੈੱਡ ਕਾਂਸਟੇਬਲ ਅਤੇ 73 ਕਾਂਸਟੇਬਲ ਸ਼ਾਮਲ ਸਨ। ਬਾਕੀ ਰਹਿੰਦੇ ਸੀਆਈਐਸਐਫ ਕਰਮਚਾਰੀਆਂ ਨੂੰ ਤਲਵਾੜਾ ਟਾਊਨਸ਼ਿਪ ਪੋਂਗ ਡੈਮ ਦੀ ਸੁਰੱਖਿਆ ਵਿੱਚ ਰੱਖਿਆ ਜਾਣਾ ਸੀ। ਹਾਲਾਂਕਿ , ਇਸ ਕਦਮ ਨੂੰ ਹੁਣ ਰੋਕ ਦਿੱਤਾ ਗਿਆ ਹੈ। ਪੰਜਾਬ ਸਰਕਾਰ , ਜਿਸਦੀ ਬੀਬੀਐਮਬੀ ਵਿੱਚ 60% ਪ੍ਰਤੀਸ਼ਤ ਹਿੱਸੇਦਾਰੀ ਹੈ, ਉਸ ਅਨੁਸਾਰ ਬਜਟ ਦਾ ਯੋਗਦਾਨ ਪਾਉਂਦੀ ਹੈ। ਹਾਲਾਂਕਿ, ਇਸਨੇ ਸੀਆਈਐਸਐਫ ਤਾਇਨਾਤੀ ਲਈ ਬਜਟ ਦਾ ਯੋਗਦਾਨ ਨਾ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਬੀਐਮਬੀ ਨੂੰ 296 ਸੀਆਈਐਸਐਫ ਕਰਮਚਾਰੀਆਂ ਨੂੰ ਤਾਇਨਾਤ ਕਰਨ ਲਈ ਚਾਰਜ ਵਜੋਂ 7.5 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਸੀ ਜੋ ਕਿ ਨਹੀਂ ਦਿੱਤਾ ਗਿਆ ਸੀ । ਹੁਣ ਦੇਖਣਾ ਇਹ ਹੋਵੇਗਾ ਕਿ ਜੋ ਪਿਛਲੇ ਕਈ ਸਾਲਾਂ ਤੋਂ ਡੈਮਾਂ ਦੀ ਸੁਰੱਖਿਆ ਦੇ ਲਈ ਕੇਂਦਰੀ ਸੁਰੱਖਿਆ CISF ਤੈਨਾਤ ਕਰਨ ਦੀ ਗੱਲ ਕਹੀ ਜਾ ਰਹੀ ਸੀ ਤੇ ਜਿਸ ਤੇ ਉਪਰ ਕੰਮ ਵੀ ਸ਼ੁਰੂ ਹੋ ਗਿਆ ਸੀ ਪਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਸਾਡੇ ਕੋਲ ਵਾਧੂ ਪੈਸਾ ਨਹੀਂ ਹੈ ਸਾਡੀ ਪੰਜਾਬ ਪੁਲਿਸ ਵਧੀਆ ਢੰਗ ਨਾਲ ਕੰਮ ਕਰਦੀ ਰਹੀ ਹੈ ਤੇ ਅੱਗੇ ਵੀ ਉਹੀ ਕਰਦੀ ਰਹੇਗੀ ਬੀਬੀਐਮਬੀ ਦੇ ਡੈਮਾਂ ਦੀ ਸੁਰੱਖਿਆ ਤੇ CISF ਨਹੀਂ ਲਗਾਈ ਜਾਵੇਗੀ ਇਸ ਤੋਂ ਬਾਅਦ ਮਤਾ ਪਾਸ ਕਰ ਦਿੱਤਾ ਗਿਆ ਤੇ ਲੱਗਦਾ ਹੈ ਕਿ ਹੁਣ ਇਹ ਮਾਮਲਾ ਠੰਡੇ ਬਸਤੇ ਵਿੱਚ ਹੀ ਚਲਾ ਗਿਆ ਹੈ ।
VO3 - ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਇਸ ਮੁੱਦੇ ਤੇ ਬੋਲਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਕਾਮਯਾਬੀ ਹੈ ਜੋ ਬੀਬੀਐਮਬੀ ਦੇ ਨਾਪਾਕ ਇਰਾਦੇ ਸੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਅਫਸਰ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਘਬਰਾ ਕੇ ਬੀਬੀਐਮਬੀ ਦੀ ਸਾਜ਼ਿਸ਼ ਸੀ ਕਿ ਇੱਥੇ ਸੀਆਈਐਸਐਫ ਲਾ ਦਿੱਤੀ ਜਾਵੇ। ਪਿਛਲੀਆਂ ਸਰਕਾਰਾਂ ਨੇ ਦਿਸੰਬਰ 2021 ਚ ਕਾਂਗਰਸੀ ਸਰਕਾਰ ਨੇ ਉਹ ਮਤਾ ਪਾ ਦਿੱਤਾ ਸੀ ਕਿ ਬੀਬੀਐਮਬੀ ਦੇ ਵਿੱਚ CISF ਲਗਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ ਐਨ ਐਫ ਐਲ ਦੇ ਵਿੱਚ ਸੀਆਈਐਸਐਫ ਲਗਾ ਦਿੱਤੀ ਹੈ ਤੇ ਸਾਡੇ ਕੋਲ ਸੀਆਈਐਸਐਫ ਬੈਠੀ ਹੈ। ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜੋਲਸ਼ਨ ਲੈ ਕੇ ਆਏ ਜਿਸ ਦੇ ਵਿੱਚ ਸਾਫ ਕਹਿ ਦਿੱਤਾ ਕਿ ਬੀਬੀਐਮਬੀ ਨੂੰ ਕੋਈ ਅਧਿਕਾਰ ਨਹੀਂ ਇੱਥੇ ਸੀਆਈਐਸਐਫ ਨੂੰ ਲਗਾਉਣ ਦਾ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਦੋਂ ਦਾ ਡੈਮ ਬਣਿਆ ਹੋਇਆ ਹੈ ਉਦੋਂ ਤੋਂ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨਾਲ ਸਖਤੀਆਂ ਮੌਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ।
Walk Through
Byte :- Harjot Singh Bains Cabinet Minister Punjab
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement