Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਪੁਲਿਸ ਨੇ 1 ਕਿੱਲੋ 262 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ!

BHARAT SHARMA
Jul 04, 2025 12:00:50
Amritsar, Punjab
ਪ੍ਰੈਸ ਨੋਟ *ਥਾਣਾ ਘਰਿੰਡਾ ਪੁਲਿਸ ਵੱਲੋ 01 ਕਿੱਲੋ 262 ਗ੍ਰਾਮ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ* ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਦੋ ਵੱਖ-ਵੱਖ ਮਾਮਲਿਆ ਵਿੱਚ 01 ਕਿੱਲੋ 262 ਗ੍ਰਾਮ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਥਾਣਾ ਘਰਿੰਡਾ ਪੁਲਿਸ ਵੱਲੋ ਗਸ਼ਤ ਥਾਣਾ ਘਰਿੰਡਾ ਦੇ ਏਰੀਏ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਕਿ ਗਸ਼ਤ ਦੌਰਾਨ ਜਦ ਪੁਲਿਸ ਪਾਰਟੀ ਪੁੱਲ ਸੂਆ ਚੱਕ ਮੁਕੰਦ ਤੋਂ ਪਿੰਡ ਰਾਮਪੁਰਾ ਸਾਈਡ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਮੋਟਰ ਸਾਈਕਲ ਹੀਰੋ ਹਾਂਡਾ ਨੰਬਰ ਪੀ.ਬੀ02-ਬੀ.ਯੂ-2274 ਪਰ ਇੱਕ ਮੋਨਾ ਨੋਜਵਾਨ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਮੌਕਾ ਤੋਂ ਭੱਜਣ ਦੌਰਾਨ ਉਸਦਾ ਮੋਟਰ ਸਾਈਕਲ ਸਲਿਪ ਕਰ ਗਿਆ ਤੇ ਉਹ ਡਿੱਗ ਗਿਆ ਤੇ ਖੁੱਦ ਮੌਕੇ ਤੋ ਫਰਾਰ ਹੋ ਗਿਆ ਜੋ ਇਸ ਦੌਰਾਨ ਉਸ ਕੋਲੋ ਵਜਨਦਾਰ ਚੀਜ ਡਿੱਗ ਗਈ। ਜੋ ਬਾਅਦ ਵਿੱਚ ਜਦ ਉਸ ਵਜਨਦਾਰ ਚੀਜ ਨੂੰ ਚੈੱਕ ਕੀਤਾ ਗਿਆ ਤਾਂ 700 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜੋ ਤਫਤੀਸ਼ ਦੌਰਾਨ ਪਤਾ ਲੱਗਾ ਕਿ ਮੋਟਰ ਸਾਈਕਲ ਸਵਾਰ ਦਾ ਨਾਮ ਜੈ ਵਿਜੇ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਸਰਕੇ ਭੈਣੀ ਹੈ। ਜੋ ਉਕਤ ਬ੍ਰਾਮਦ ਹੈਰੋਇੰਨ ਸਬੰਧੀ ਜੈ ਵਿਜੇ ਖਿਲ਼ਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 197 ਮਿਤੀ 03/07/2025 ਜੁਰਮ 21-ਸੀ/25/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੇ ਲੜੀ ਵਿੱਚ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਭੈਣੀ ਰਾਜਪੂਤਾ ਦੇ ਵਿਖੇ ਡਰੇਨ ਵਾਲੀ ਸਾਈਡ ਤੇ ਸੜਕ ਤੋ ਥੋੜਾ ਹਟਵਾ ਜਮੀਨ ਪਰ ਇੱਕ ਮੋਮੀ ਲਿਫਾਫੇ ਦਾ ਪੈਕਟ ਪਿਆ ਹੈ। ਜਿਸ ਤੇ ਤੁਰੰਤ ਥਾਣਾ ਘਰਿੰਡਾ ਪੁਲਿਸ ਪਾਰਟੀ ਵੱਲੋ ਉਕਤ ਮੌਕਾ ਤੇ ਜਾ ਕੇ ਜਦ ਚੈੱਕ ਕੀਤਾ ਮੋਮੀ ਲਿਫਾਫੇ ਵਿੱਚੋ 562 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸ ਸਬੰਧੀ ਨਾ-ਮਲੂਮ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 196 ਮਿਤੀ 03/07/2025 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਬ੍ਰਾਮਦ ਹੈਰੋਇੰਨ ਸਬੰਧੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। *ਰਿਕਵਰੀ:-* 1. 01 ਕਿੱਲੋ 262 ਗ੍ਰਾਮ ਹੈਰੋਇੰਨ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement