Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

DC दफ्तर में मिनिस्टर का बयान: 6800 रुपए मुआवज़ा नहीं मिलेगा?

SNSUNIL NAGPAL
Sept 19, 2025 09:17:53
Fazilka, Punjab
ਡੀਸੀ ਦਫਤਰ ਵਿੱਚ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ, ਕੇਂਦਰ ਤੇ ਕਸਿਆ ਤੰਜ, ਬੋਲੇ 6800 ਰੁਪਏ ਮੁਆਵਜ਼ਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਸੂਬੇ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅੱਜ ਫਾਜ਼ਿਲਕਾ ਪਹੁੰਚੇ । ਜਿੱਥੇ ਉਹਨਾਂ ਵੱਲੋਂ ਡੀਸੀ ਦਫਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ । ਜਿੱਥੇ ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਹੜ ਪੀੜਤਾਂ ਲਈ ਜੋ ਉਪਰਾਲੇ ਉਹਨਾਂ ਦੀ ਸਰਕਾਰ ਕਰ ਰਹੀ ਹੈ । ਕੇਂਦਰ ਸਰਕਾਰ ਵੀ ਉਸ ਵਿੱਚ ਸਾਡੀ ਮਦਦ ਕਰੇਗੀ। ਉਹਨਾਂ ਕਿਹਾ ਕਿ ਕਿਸਾਨ ਦੀ ਬਰਬਾਦ ਹੋਈ ਫਸਲ ਦਾ 6800 ਰੁਪਏ ਮੁਆਵਜ਼ਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ । ਮੈਂ ਕੇਂਦਰ ਸਰਕਾਰ ਤੋਂ ਚਿੱਠੀਆਂ ਲਿਖ ਕੇ ਸਰਹੱਦੀ ਇਲਾਕਿਆਂ ਲਈ ਐਬੂਲੈਂਸ, ਐਡਵਾਂਸ ਮੈਡੀਕਲ ਸਪੋਰਟ, ਸਿਹਤ ਕਰਮਚਾਰੀਆਂ ਨੂੰ 25% ਵੱਧ ਤੋਂ ਤਨਖਾਹ ਤੇ ਇਸੇ ਤਰ੍ਹਾਂ ਕਰੋਨਾ ਜੰਗ ਅਤੇ ਹੜਾਂ ਵਿੱਚ ਚੰਗੀ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ 10 ਹਜਾਰ ਪ੍ਰਤੀ ਮਹੀਨਾ ਦੀ ਮੰਗ ਕੀਤੀ ਹੈ । ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਦੇ ਕਿਸਾਨ ਜੋ ਸਾਲ ਵਿੱਚ ਇੱਕ ਫਸਲ ਬੀਜਦੇ ਹਨ ਉਹਨਾਂ ਨੂੰ ਵੀ ਸਪੈਸ਼ਲ ਪੈਕੇਜ ਦੇਣ ਦੀ ਮੰਗ ਰੱਖੀ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Sept 19, 2025 12:01:19
Ludhiana, Punjab:ਲੁਧਿਆਣਾ ਡਿਪਟੀ ਕਮਿਸ਼ਨਰ ਨੇ ਕਿਹਾ lਪ੍ਰਵਾਸੀ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪ੍ਰਵਾਸੀਆਂ ਨੂੰ ਤੰਗ ਕਰਨ ਵਾਲਿਆ ਤੇ ਹੋਵੇਗੀ ਕਾਨੂੰਨੀ ਕਾਰਵਾਈ ਹੁਸ਼ਿਆਰਪੁਰ ਵਿੱਚ ਛੋਟੇ ਬੱਚੇ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਗਲਤ ਕੰਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ਦੇ ਵਿੱਚ ਕਾਫੀ ਗਰਮਾਇਆ ਕਈ ਪਿੰਡ ਦੀਆ ਪੰਚਾਇਤਾ ਦੇ ਵੱਲੋਂ ਪ੍ਰਵਾਸੀਆਂ ਨੂੰ ਬਹਾਰ ਕੱਢਣ ਲਈ ਮਤੇ ਵੀ ਪਾਏ ਗਏ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮਾਰਚ ਵੀ ਕੱਢਿਆ ਗਿਆ ਸੀ। ਅਤੇ ਉੱਥੇ ਹੀ ਪ੍ਰਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਪੰਜਾਬ ਛੱਡ ਦਿੱਤਾ ਜਾਵੇ। ਲੁਧਿਆਣਾ ਡਿਪਟੀ ਕਮਿਸ਼ਨਰ ਨੇ ਪੱਤਰਕਾਰ ਵਾਰਤਾ ਕਰਕੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਸਾਰੇ ਲੋਕ ਭਾਈਚਾਰਕ ਨਾਲ ਰਹਿੰਦੇ ਹਨ। ਪਰ ਜੇਕਰ ਕੋਈ ਵੀ ਕਿਸੇ ਤਰਾ ਦਾ ਮਾਹੌਲ ਖਰਾਬ ਕਰੇਗਾ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। Byte:-ਡਿਪਟੀ ਕਮਿਸ਼ਨਰ ਹਿਮਾਂਸ਼ੂ
0
comment0
Report
KBKulbir Beera
Sept 19, 2025 12:01:00
Bathinda, Punjab:ਬਠਿੰਡਾ ਦੇ ਜੀਦਾ ਪਿੰਡ ਬੰਬ ਬਲਾਸਟ ਮਾਮਲੇ ਦੇ ਵਿੱਚ ਆਰਮੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਅੱਜ ਸ਼ਾਮ ਤੱਕ ਇਹ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਜਾਏਗਾ ਦੱਸ ਦੇ ਕਿ ਬਠਿੰਡਾ ਦੇ ਐਸਐਸਪੀ ਵੱਲੋਂ ਬੀਤੇ ਦਿਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਆਰਮੀ ਨੂੰ ਪੱਤਰ ਲਿਖਿਆ ਗਿਆ ਹੈ ਤੇ ਆਰਮੀ ਦੀ ਦਿੱਲੀ ਤੋਂ ਵਿਸ਼ੇਸ਼ ਟੀਮ ਜਿਹੜੀ ਆ ਬੀਤੀ ਸ਼ਾਮ ਬਠਿੰਡਾ ਪਹੁੰਚ ਗਈ ਸੀ ਅਤੇ ਅੱਜ ਸਵੇਰ ਤੋਂ ਹੀ ਆਰਮੀ ਆਪਣਾ ਕੰਮ ਕਰ ਰਹੀ ਹੈ ਆਰਮੀ ਵੱਲੋਂ ਇਸ ਕੈਮੀਕਲ ਨੂੰ ਥੋੜਾ ਥੋੜੀ ਮਾਤਰਾ ਵਿੱਚ ਕਰਕੇ ਨਸ਼ਟ ਕੀਤਾ ਜਾ ਰਿਹਾ ਤੇ ਖੇਤ ਦੇ ਵਿੱਚ ਖੱਡਾ ਪੱਟ ਕੇ ਉੱਥੇ ਇਸ ਇਨਵੈਸਟ ਕੀਤਾ ਜਾਏਗਾ ਸ਼ਾਮ ਤੱਕ ਇਹ ਬਿਲਕੁਲ ਕਲੀਅਰ ਕਰ ਦਿੱਤਾ ਜਾਏਗਾ ਗੁਰਪ੍ਰੀਤ ਸਿੰਘ ਯੂਟਿਊਬ ਤੋਂ ਦੇਖ ਕੇ ਮਨ ਬੰਬ ਬਣਨ ਦੇ ਲਈ ਇੱਕ ਬੈਲਟ ਮੰਗਵਾ ਕੇ ਬੈਠਾ ਸੀ ਜਿਹਦੇ ਵਿੱਚ ਬਹੁਤ ਸਾਰੀਆਂ ਜੇਬਾਂ ਹੁੰਦੀਆਂ ਹਨ ਅਤੇ ਉਹਦੇ ਵਿੱਚ ਉਸਨੇ ਕੈਮੀਕਲ ਭਰ ਕੇ ਲੈ ਕੇ ਜਾਣਾ ਸੀ ਪਰ ਉਹ ਆਪਣੇ ਮਨਸੂਬੇ ਚ ਕਾਮਯਾਬ ਨਹੀਂ ਹੋ ਪਾਇਆ ਤੇ ਕੈਮੀਕਲ ਘਰੇ ਹੀ ਬਲਾਸਟ ਹੋ ਗਿਆ ਜੋ ਹੁਣ ਪੁਲਿਸ ਰਿਮਾਂਡ ਤੇ ਹੈ ਇਸ ਨੂੰ ਲੈ ਕੇ ਬਠਿੰਡਾ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਬੰਬ ਕਾਂਡ ਦਾ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਜੋ ਕਿ ਪੁਲਿਸ ਰਿਮਾਂਡ ਦੇ ਹੈ ਤੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਤੇ ਉਹ ਕਿਸੇ ਵੱਡੀ ਅਪਰਾਧਿਕ ਮੰਸ਼ਾ ਦੇ ਨਾਲ ਹੀ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਕਿ ਉਹ ਫੇਲ ਹੋ ਗਿਆ ਤੇ ਖੁਦ ਹੀ ਜ਼ਖਮੀ ਹੋ ਗਿਆ ਉਹ ਬੰਬ ਬਣਾਉਣ ਦੀ ਫਿਰਾਕ ਦੇ ਵਿੱਚ ਸੀ ਫਿਲਹਾਲ ਉਹਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਦਿੱਲੀ ਤੋਂ ਆਰਮੀ ਦੀ ਵਿਸ਼ੇਸ਼ ਟੀਮ ਇਸ ਕੈਮੀਕਲ ਨੂੰ ਨਸ਼ਟ ਕਰਨ ਵਾਸਤੇ ਕੰਮ ਕਰ ਰਹੀ ਹੈ। Byte ਰਵਿੰਦਰ ਸਿੰਘ ਡੀਐਸਪੀ ਭੁੱਚੋ ਬਠਿੰਡਾ।
0
comment0
Report
PSParambir Singh Aulakh
Sept 19, 2025 11:31:21
Amritsar, Punjab:Breaking WT+TT ਅੰਮ੍ਰਿਤਸਰ ਪੁਲਿਸ ਨੇ ਕੀਤਾ ਇਨਕਾਊਂਟਰ ਬੀਤੇ ਦਿਨ ਹੀ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਭੱਜੇ ਬਦਮਾਸ਼ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਬੀਤੇ ਦਿਨ ਅੰਮ੍ਰਿਤਸਰ ਦੇ ਗੋਲਡਨ ਐਵਨਿਊ ਇਲਾਕੇ ਦੇ ਵਿੱਚ ਇੱਕ ਨਮੀਸ਼ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਅੱਜ ਬਦਮਾਸ਼ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਬਾਈਪਾਸ ਇਲਾਕੇ ਨੇੜੇ ਕੀਤਾ ਬਦਮਾਸ਼ ਦਾ ਇਨਕਾਊਂਟਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਜਿਸ ਚੋਂ ਇੱਕ ਵਿਅਕਤੀ ਨੂੰ ਨਿਸ਼ਾਨਦੇਹੀ ਲਈ ਲਿਆਂਦਾ ਗਿਆ ਤਾਂ ਉਸ ਨੇ ਉੱਥੇ ਪੁਲਿਸ ਤੇ ਗੋਲੀ ਚਲਾਈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਦਾ ਇਨਕਾਊਂਟਰ ਕਰ ਦਿੱਤਾ... ਮੁਕਦਮਾ ਨੰਬਰ 120 ਮਿਤੀ 18-09-2025 U/S 103 BNS ਅਤੇ 25 ਅਸਲਾ ਐਕਟ, PS ਮੋਹਕਮਪੁਰਾ, ਅੰਮ੍ਰਿਤਸਰ ਸ਼ਿਕਾਇਤਕਰਤਾ: ਹਰਪ੍ਰੀਤ ਸਿੰਘ ਉਰਫ ਗੰਜਾ ਪੁੱਤਰ ਮਹਿੰਦਰ ਸਿੰਘ ਵਾਸੀ ਨਿਰੰਗਕਾਰੀ ਭਵਨ, ਮਜੀਠਾ ਰੋਡ ਬਾਈਪਾਸ, ਦਸਮੇਸ਼ ਨਗਰ, ਅੰਮ੍ਰਿਤਸਰ। *ਮ੍ਰਿਤਕ:-* ਨਮੀਸ਼ ਸਰੀਨ ਪੁੱਤਰ ਸਵਰਗੀ ਕਮਲ ਨਿਵਾਸੀ ਪੂਰਬੀ ਮੋਹਨ ਨਗਰ, ਨੇੜੇ ਗੁਪਤਾ ਬੇਕਰੀ, ਪੀਐਸ ਬੀ-ਡਿਵੀਜ਼ਨ, ਅੰਮ੍ਰਿਤਸਰ ਉਮਰ: 27-28 ਸਾਲ 18-09-2025 ਨੂੰ ਲਗਭਗ 12:15 ਵਜੇ, ਮੁੱਦਈ ਅਤੇ ਉਸਦਾ ਦੋਸਤ ਨਮੀਸ਼ ਸਰੀਨ ਇੱਕ ਕਾਰ ਬ੍ਰਾਂਡ CRETA ਨੰਬਰ PBO2-EX-9912 ਵਿੱਚ ਬੱਸ ਸਟੈਂਡ ਵਾਲੇ ਪਾਸੇ ਤੋਂ ਜਲੰਧਰ ਰੋਡ ਵੱਲ ਜਾ ਰਹੇ ਸਨ, ਜਦੋਂ ਉਹ ਮਾਲ ਮੰਡੀ ਦੇ SSOC ਦਫਤਰ ਨੇੜੇ ਪਹੁੰਚੇ ਤਾਂ 05-06 ਮੋਟਰਸਾਈਕਲ ਸਵਾਰ ਹਥਿਆਰਾਂ ਨਾਲ ਆਏ ਅਤੇ ਮੁੱਦਈ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਮੁੱਦਈ ਦੇ ਦੋਸਤ ਨਮੀਸ਼ ਸਰੀਨ, ਜੋ ਕਿ ਡਰਾਈਵਰ ਵਾਲੇ ਪਾਸੇ ਬੈਠਾ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੁੱਦਈ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਪੀਸੀਆਰ ਅਧਿਕਾਰੀਆਂ ਨੇ ਹਸਪਤਾਲ ਪਹੁੰਚਾਇਆ। ਉਸਨੂੰ ਐਸਕਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ, ਅਤੇ ਸਾਰੇ ਦੋਸ਼ੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। *ਗ੍ਰਿਫ਼ਤਾਰ ਮੁਲਜ਼ਮ:* 1. ਰਜਤ ਉਰਫ਼ ਬੱਬਰ ਵਾਸੀ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਉਮਰ: 19 ਸਾਲ 2. ਆਦਿਤਿਆ ਕੁਮਾਰ ਵਾਸੀ ਡੀਐਸ ਅਸਟੇਟ, ਪੀਐਸ ਕੰਬੋ ਅੰਮ੍ਰਿਤਸਰ ਦਿਹਾਤੀ ਉਮਰ: 19 ਸਾਲ *3. ਸੁਧਾਂਸ਼ੂ ਸ਼ਰਮਾ ਉਰਫ਼ ਬ੍ਰਾਹਮਣ* ਵਾਸੀ ਬਾਥ ਡੇਅਰੀ ਮਜੀਠਾ ਰੋਡ ਅੰਮ੍ਰਿਤਸਰ ਨੇੜੇ *(ਜ਼ਖਮੀ)* ਉਮਰ: 23 ਸਾਲ *ਰਿਕਵਰੀ:* (ਸਾਰੇ ਸੁਧਾਂਸ਼ੂ ਸ਼ਰਮਾ ਤੋਂ ਬਰਾਮਦ) • 01 ਪਿਸਤੌਲ .30 ਬੋਰ ਦੇ ਨਾਲ 03 ਜ਼ਿੰਦਾ ਕਾਰਤੂਸ • 01 ਪਿਸਤੌਲ .32 ਬੋਰ • 01 ਪਿਸਤੌਲ .45 ਬੋਰ ਦੇ ਨਾਲ 07 ਜ਼ਿੰਦਾ ਕਾਰਤੂਸ *ਮੁਕਾਬਲੇ ਦੇ ਵੇਰਵੇ:-* *ਜਦੋਂ ਪੁਲਿਸ ਪਾਰਟੀ ਸੁਧਾਂਸ਼ੂ ਸ਼ਰਮਾ ਨੂੰ ਬਰਾਮਦਗੀ ਲਈ ਲੈ ਗਈ, ਤਾਂ ਸੁਧਾਂਸ਼ੂ ਸ਼ਰਮਾ ਦੇ ਖੁਲਾਸੇ 'ਤੇ ਉਪਰੋਕਤ ਤਿੰਨ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਉਸਨੇ ਐਸਆਰ/ਸੀਟੀ ਗੁਰਇਕਬਾਲ ਸਿੰਘ ਦਾ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਇਹ ਦੇਖ ਕੇ ਐਸਐਚਓ ਹਰਪ੍ਰਕਾਸ਼ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਤੋਂ ਸੁਧਾਂਸ਼ੂ ਸ਼ਰਮਾ 'ਤੇ ਗੋਲੀ ਚਲਾ ਦਿੱਤੀ, ਗੋਲੀ ਉਸਦੀ ਸੱਜੀ ਲੱਤ 'ਤੇ ਲੱਗੀ। ਸੁਧਾਂਸ਼ੂ ਸ਼ਰਮਾ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ।*
0
comment0
Report
BKBIMAL KUMAR
Sept 19, 2025 11:31:10
Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 1909ZP_APS_DHARNA_R ਪੰਜਾਬ ਦੇ ਸਰਕਾਰੀ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੂੰ ਪਿਛਲੇ ਸੱਤ ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਸਰਕਾਰੀ ਪ੍ਰਾਪਤ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਧਰਨਾ ਤੇ ਰੋਸ ਮਾਰਚ Anchor - ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਕੈਬਨਿਟ ਮੰਤਰੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਵੱਡਾ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। VO1 --- ਧਰਨੇ ਨੂੰ ਸੰਬੋਧਨ ਕਰਦੇ ਇਹਨਾਂ ਪ੍ਰੋਫੈਸਰਾਂ ਨੇ ਦੱਸਿਆ ਕਿ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਨਾਲ ਉਹਨਾਂ ਦੇ ਪਰਿਵਾਰ ਗੰਭੀਰ ਆਰਥਿਕ ਤੰਗੀ ਵਿੱਚ ਫਸ ਗਏ ਹਨ। ਘਰ ਦੇ ਖਰਚੇ, ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਤੇ ਹੋਰ ਲੋੜਾਂ ਪੂਰੀਆਂ ਕਰਨਾ ਬਹੁਤ ਔਖਾ ਹੋ ਗਿਆ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਿਰਫ਼ ਭਰੋਸੇ ਦਿੱਤੇ ਜਾ ਰਹੇ ਹਨ ਪਰ ਅਸਲ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਧਰਨੇ ਦੌਰਾਨ ਪ੍ਰੋਫੈਸਰਾਂ ਵੱਲੋਂ ਤਨਖਾਹਾਂ ਦੇ ਇਲਾਵਾ ਹੋਰ ਮਹੱਤਵਪੂਰਨ ਮੰਗਾਂ ਵੀ ਉਠਾਈਆਂ ਗਈਆਂ। ਉਹਨਾਂ ਨੇ ਮੰਗ ਕੀਤੀ ਕਿ ਕਾਲਜਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ, ਸਰਕਾਰੀ ਗਰਾਂਟ 75% ਤੋਂ ਵਧਾ ਕੇ 95% ਕੀਤੀ ਜਾਵੇ, ਅਨਕਵਰਡ ਪੋਸਟਾਂ ਨੂੰ ਕਵਰਡ ਪੋਸਟਾਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਹੋਰ ਲੰਬਿਤ ਮੰਗਾਂ ਨੂੰ ਫੌਰੀ ਤੌਰ ’ਤੇ ਪੂਰਾ ਕੀਤਾ ਜਾਵੇ।
0
comment0
Report
TBTarsem Bhardwaj
Sept 19, 2025 11:01:24
Ludhiana, Punjab:ਲੁਧਿਆਣਾ ਦੇ ਗੁਰਮ ਪਿੰਡ ਵਿਆਹੀ ਲੜਕੀ ਨੇ ਵਿਦੇਸ਼ ਜਾ ਕੇ ਪਤਨੀ ਨਾਲ ਕੀਤਾ ਧੋਖਾ ਪਤਨੀ ਨੇ,ਪਤੀ ਨੇ ਪਤਨੀ ਵਿਦੇਸ਼ ਭੇਜਣ ਲਈ36 ਲੱਖ ਰੁਪਏ ਖਰਚ ਕੀਤੇ... ਕੈਨੇਡਾ ਵਿੱਚ ਸੈਟਲ ਹੁੰਦੇ ਹੀ ਪਤਨੀ ਨੇ ਰਿਸ਼ਤਾ ਤੋੜ ਦਿੱਤਾ ਪੁਲੀਸ ਨੇ ਧੋਖਾ ਧੜੀ ਮਾਮਲੇ ਵਿੱਚ ਲੜਕੇ ਦੇ ਸਹੁਰੇ ਪਰਵਾਰ ਤੇ ਮਾਮਲਾ ਦਰਜ ਕੀਤਾ ਲੁਧਿਆਣਾ ਦੇ ਗੁਰਮ ਪਿੰਡ ਵਿਆਹੀ ਔਰਤ ਜੋ ਕੈਨੇਡਾ ਗਈ ਸੀ,ਉਸ ਨੇ ਆਪਣੇ ਪਤੀ ਨੂੰ ਧੋਖਾ ਦਿੱਤਾ। ਪਤੀ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ 36 ਰੁਪਏ ਖਰਚ ਕੀਤੇ ਸਨ, ਪਰ ਕੈਨੇਡਾ ਪਹੁੰਚ ਕੇ ਉਸਨੇ ਰਿਸ਼ਤਾ ਤੋੜ ਦਿੱਤਾ ਲੜਕੇ ਦਾ ਲੜਕੀ ਨਾਲ 2020 ਵਿੱਚ ਵਿਆਹ ਤੋਂ ਬਾਅਦ, ਪਤੀ ਨੇ ਆਪਣੀ ਪਤਨੀ ਦਾ ਸਾਰਾ ਖਰਚ ਕਰਕੇ ਉਸਨੂੰ ਪੰਜਾਬ ਤੋਂ ਕੈਨੇਡਾ ਭੇਜ ਦਿੱਤਾ। ਉਸਦੇ ਸਹੁਰਿਆਂ ਨੇ ਉਸਨੂੰ ਵਿਦੇਸ਼ ਭੇਜਣ ਲਈ 36 ਲੱਖ ਰੁਪਏ ਖਰਚ ਕੀਤੇ। ਪਤਨੀ ਨੇ ਵਾਅਦਾ ਕੀਤਾ ਸੀ। ਕਿ ਉਹ ਆਪਣੇ ਪਤੀ ਨੂੰ ਕੈਨੇਡਾ ਵਿੱਚ ਸੈਟਲ ਹੁੰਦੇ ਹੀ ਵਾਪਸ ਲੈ ਆਵੇਗੀ। ਉਹ ਕੈਨੇਡਾ ਵਿੱਚ ਸੈਟਲ ਹੋ ਗਈ, ਪਰ ਆਪਣੇ ਪਤੀ ਅਤੇ ਸਹੁਰਿਆਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੱਕਰ ਗਈ। ਬੇਵਫ਼ਾ ਪਤਨੀ, ਆਪਣੇ ਪਤੀ ਨੂੰ ਕੈਨੇਡਾ ਲਿਆਉਣ ਤੋਂ ਤਾਂ ਦੂਰ, ਉਸ ਨੇ ਉਸ ਨਾਲ ਆਪਣਾ ਰਿਸ਼ਤਾ ਤੋੜ ਲਿਆ। ਲੁਧਿਆਣਾ ਦੇ ਗੁਰਮ ਪਿੰਡ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਰਮਨਜੋਤ ਕੌਰ ਨਾਲ ਬੇਵਫ਼ਾਈ ਕੀਤੀ ਹੈ। ਪੀੜਤ ਹਰਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਰਮਨਜੋਤ ਕੌਰ ਅਤੇ ਉਸਦੇ ਸਹੁਰਿਆਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਹਰਮਨਪ੍ਰੀਤ ਸਿੰਘ ਨੇ ਆਪਣੇ ਸਹੁਰੇ ਹਰਵਿੰਦਰ ਸਿੰਘ, ਸੱਸ ਕਮਲਦੀਪ ਕੌਰ, ਭਰਜਾਈ ਦਵਿੰਦਰ ਸਿੰਘ ਅਤੇ ਮਲੇਰਕੋਟਲਾ ਪਿੰਡ ਦੇ ਰਹਿਣ ਵਾਲੇ ਪਵਿੱਤਰਾ ਸਿੰਘ 'ਤੇ ਦੋਸ਼ ਲਗਾਇਆ ਹੈ ਕਿ ਜਦੋਂ ਉਸਨੇ ਆਪਣੀ ਪਤਨੀ ਦੀਆਂ ਹਰਕਤਾਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸਨੂੰ ਧਮਕੀਆਂ ਦਿੱਤੀਆਂ। ਮਾਮਲੇ ਦੀ ਪੁਲਿਸ ਜਾਂਚ ਤੋਂ ਬਾਅਦ ਅਤੇ ਦੋਸ਼ਾਂ ਨੂੰ ਸੱਚ ਪਾਏ ਜਾਣ ਤੋਂ ਬਾਅਦ, ਡੇਹਲੋਂ ਪੁਲਿਸ ਸਟੇਸ਼ਨ ਨੇ ਹਰਮਨਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਮਨਪ੍ਰੀਤ ਸਿੰਘ ਦੀ ਪਤਨੀ ਰਮਨਜੋਤ ਕੌਰ, ਸਹੁਰਾ ਹਰਵਿੰਦਰ ਸਿੰਘ, ਸੱਸ ਕਮਲਦੀਪ ਕੌਰ, ਜੀਜਾ ਦਵਿੰਦਰ ਸਿੰਘ ਅਤੇ ਪਵਿੱਤਰਾ ਸਿੰਘ ਵਿਰੁੱਧ 420 ,406,120 ਬੀ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਇਸ ਸਮੇਂ ਮੁਲਜ਼ਮਾਂ ਦੀ ਜਾਂਚ ਕਰ ਰਹੀ ਹੈ। ਪੀੜਤ ਹਰਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਦਸੰਬਰ 2020 ਵਿੱਚ ਮੁਲਜ਼ਮ ਰਮਨਜੋਤ ਕੌਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਉਸਨੇ ਉਸਦੀ ਪਤਨੀ ਰਮਨਜੋਤ ਕੌਰ ਨੂੰ ਕੈਨੇਡਾ ਭੇਜ ਦਿੱਤਾ। ਹਰਮਨਪ੍ਰੀਤ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 36 ਲੱਖ ਖਰਚ ਕੀਤੇ। ਰਮਨਜੋਤ ਕੌਰ ਨੇ ਆਪਣੇ ਪਤੀ ਨੂੰ ਵੀ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਸੀ, ਅਤੇ ਉਹ ਉੱਥੇ ਰਹਿਣਗੇ। ਕੈਨੇਡਾ ਜਾਣ ਤੋਂ ਥੋੜ੍ਹੀ ਦੇਰ ਬਾਅਦ, ਰਮਨਜੋਤ ਕੌਰ ਆਪਣੇ ਪਤੀ ਹਰਮਨਪ੍ਰੀਤ ਨਾਲ ਘੱਟ ਬੋਲਣ ਲੱਗ ਪਈ। ਫਿਰ ਉਸਨੇ ਉਸਦੇ ਫ਼ੋਨ ਕਾਲਾਂ ਦਾ ਜਵਾਬ ਦੇਣਾ ਬਿਲਕੁਲ ਬੰਦ ਕਰ ਦਿੱਤਾ। ਜਦੋਂ ਹਰਮਨਪ੍ਰੀਤ ਨੇ ਆਪਣੇ ਸਹੁਰਿਆਂ ਨਾਲ ਗੱਲ ਕੀਤੀ, ਤਾਂ ਉਹ ਵੀ ਸਿੱਧਾ ਜਵਾਬ ਨਹੀਂ ਦੇ ਸਕੇ ਅਤੇ ਮੁੱਦੇ ਤੋਂ ਬਚਣ ਲੱਗੇ। ਇਸ ਤੋਂ ਬਾਅਦ ਉਸਨੂੰ ਸਮਝ ਆਇਆ ਕਿ ਉਸ ਨਾਲ ਧੋਖਾ ਹੋਇਆ ਹੈ। Walkthrough
0
comment0
Report
BSBHARAT SHARMA
Sept 19, 2025 10:33:57
Amritsar, Punjab:ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਹੀਰੋ ਕਿਸਾਨ ਪ੍ਰਸੰਸ਼ਾ ਪੱਤਰ ਦੇ ਕੇ ਕੀਤਾ ਸਨਮਾਨਤ ਕਿਹਾ ਕਿ- ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਸਰਕਾਰੀ ਦਵਾਰੇ ਕੰਮ ਹੋਣਗੇ ਪਹਿਲ ਦੇ ਅਧਾਰ ਤੇ ਸੇਵਾ ਕੇਦਰ ਵਿਖੇ ਬਣਾਏ ਗਏ ਤਰਜੀਹੀ ਕਾਰਡ ਕਾਊਟਰ ਦਾ ਕੀਤਾ ਉਦਘਾਟਨ ਕਿਸਾਨਾਂ ਨੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅੰਮ੍ਰਿਤਸਰ 19 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਮਜੀਠਾ ਹਲਕੇ ਦੇ ਪਿੰਡ ਸੋਹੀਆਂ ਕਲਾਂ ਅਤੇ ਅਜੈਬਵਾਲੀ ਵਿਖੇ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਕੇ ਜਿਲ੍ਹੇ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਜਿੰਨਾਂ ਨੇ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ ਨੂੰ ਵਿਸ਼ੇਸ ਤੌਰ ਤੇ ਹੀਰੋ ਕਿਸਾਨ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਤੁਸੀ ਸਾਡੇ ਹੀਰੋਜ਼ ਹੋ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਕ ਮਿਸਾਲ ਕਾਇਮ ਕਰ ਰਹੇ ਹੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਸਰਕਾਰੀ ਦਵਾਰੇ ਕੰਮ ਪਹਿਲ ਤੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾ ਨੇ ਅੱਜ ਸੇਵਾ ਕੇਂਦਰ ਵਿਖੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਤਰਜੀਹੀ ਕਾਰਡ ਕਾਊੱਟਰ ਦਾ ਉਦਘਾਟਨ ਵੀ ਕੀਤਾ ਅਤੇ ਕਿਸਾਨਾਂ ਨੂੰ ਤਰਜੀਹੀ ਕਾਰਡ ਵੀ ਵੱਡੇ ਗਏ । ਉਨਾਂ ਦੱਸਿਆ ਕਿ ਇਹ ਕਿਸਾਨ ਤਰਜੀਹ ਕਾਰਡ ਸੇਵਾ ਕੇਂਦਰਾਂ, ਫਰਦ ਕੇਂਦਰ ਅਤੇ ਹੋਰ ਸਰਕਾਰੀ ਕੰਮਾਂ ਲਈ ਤੁਹਾਡੇ ਵੱਲੋਂ ਵਰਤੇ ਜਾ ਸਕਣਗੇ ਜਿਥੇ ਤੁਹਾਡੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਪਾਰਕਿੰਗ ਮੁਫ਼ਤ ਹੋਵੇਗੀ। ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਇਸ ਤੋ ਇਲਾਵਾ ਪ੍ਰਸਾਸ਼ਨ ਵੱਲੋਂ ਖੇਤੀ ਸੰਦ ਵੇਚਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਅਤੇ ਉਨ੍ਹਾਂ ਕੰਪਨੀਆਂ ਵਲੋ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਉਨ੍ਹਾਂ ਨੂੰ ਖੇਤੀ ਸੰਦਾਂ ਤੇ ਛੋਟ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਜੋ ਅਗਾਂਹਵਧੂ ਕਿਸਾਨਾਂ ਨੂੰ ਆਪਣੇ ਸਮਾਨ ਤੇ ਛੋਟ ਮੁਹੱਈਆ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੀ ਵਿਸ਼ੇਸ਼ ਸੱਦਾ ਪੱਤਰ ਦਿੱਤੇ ਭੇਜੇ ਜਾਣਗੇ ਤਾਂ ਜੋ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਣ। ਇਸ ਮੌਕੇ ਆਏ ਹੋਏ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋ ਜੋ ਸਾਨੂੰ ਤਰਜੀਹੀ ਕਾਰਡ ਦਿੱਤਾ ਗਿਆ ਹੈ,ਇਸ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀ ਹੱਲਾਸ਼ੇਰੀ ਕਰ ਰਿਹਾ ਹੈ ਜਿਸ ਤੋ ਕਿ ਹੋਰ ਕਿਸਾਨ ਵੀ ਪ੍ਰੇਰਨਾ ਲੈਣਗੇ ਅਤੇ ਉਹ ਵੀ ਪਰਾਲੀ ਨੂੰ ਅੱਗ ਨਹੀ ਲਗਾਉਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ, ਖੇਤੀਬਾੜੀ ਵਿਭਾਗ ਤੋ ਡਾ: ਰਮਨ ਕੁਮਾਰ, ਸ: ਤੇਜਿੰਦਰ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ। ਕੈਪਸ਼ਨ: ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੀਰੋ ਕਿਸਾਨ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕਰਦੇ ਹੋਏ। ਕੈਪਸ਼ਨ:ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਸੇਵਾ ਕੇਦਰ ਵਿਖੇ ਤਰਜੀਹੀ ਕਾਰਡ ਕਾਊਟਰ ਦਾ ਉਦਘਾਟਨ ਕਰਦੇ ਹੋਏ।
0
comment0
Report
SBSANJEEV BHANDARI
Sept 19, 2025 10:18:38
0
comment0
Report
DSDharmindr Singh
Sept 19, 2025 10:06:13
Khanna, Punjab:ਖੰਨਾ 'ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੀਣ ਦੇ ਪਾਣੀ ਦੀ 15 ਸਾਲਾਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਹੱਲ ਕੀਤਾ। ਵਾਰਡ ਨੰਬਰ 22 ਅਤੇ ਆਲੇ ਦੁਆਲੇ ਦੇ ਇਲਾਕਿਆਂ ਲਈ 35 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਮੰਤਰੀ ਸੌਂਦ ਨੇ ਕਰਵਾਈ। 2 ਮਹੀਨੇ ਅੰਦਰ ਇਹ ਕੰਮ ਪੂਰਾ ਹੋਵੇਗਾ। ਮੰਤਰੀ ਨੇ ਕਿਹਾ ਕਿ ਇਸ ਨਾਲ ਬਹੁਤ ਸਾਰੇ ਮੁਹੱਲਿਆਂ ਤੱਕ ਪੀਣ ਦਾ ਸਾਫ ਪਾਣੀ ਪੁੱਜੇਗਾ। ਇਸਦੇ ਨਾਲ ਹੀ ਮੰਤਰੀ ਸੌਂਦ ਨੇ ਖੰਨਾ ਇਲਾਕੇ ਚ ਨੈਸ਼ਨਲ ਹਾਈਵੇ ਉਪਰ ਸਫਾਈ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਘੇਰਿਆ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਹਾਲਾਤਾਂ ਤੋਂ ਜਾਣੂੰ ਕਰਾਇਆ ਜਾਵੇਗਾ।  ਬਾਈਟ - ਤਰੁਨਪ੍ਰੀਤ ਸਿੰਘ ਸੌਂਦ (ਕੈਬਨਿਟ ਮੰਤਰੀ) 
1
comment0
Report
BSBHARAT SHARMA
Sept 19, 2025 10:05:42
Ajnala, Punjab:रावी दरिया की तबाही से अजनाला के किसान बेहाल, 10 फीट तक चढ़ी रेत, खेत भी रवि में मिले। अमृतसर ज़िले के अजनाला क्षेत्र में रावी दरिया की तबाही ने किसानों की जिंदगी को संकट में डाल दिया है। किसान मज़दूर संघर्ष कमेटी के नेता सरवन सिंह पंधेर और एकता आज़ाद ने दरिया किनारे पहुंचकर हालात का जायज़ा लिया। इस दौरान चाडपुर गाँव के किसानों ने अपनी पीड़ा साझा करते हुए कहा कि रावी दरिया अब उनकी निजी जमीनों के बीच से बह रहा है, जिससे उनकी खेती पूरी तरह से चौपट हो चुकी है। किसानों के अनुसार, दरिया के कटाव और तबाही से उनकी जमीनों पर 10-10 फुट ऊँची रेत जम गई है। ऐसे हालात में फसल बोना नामुमकिन हो गया है। एक किसान ने बताया कि उसकी 33 एकड़ ज़मीन का आधा हिस्सा दरिया में समा गया है। वहीं, दूसरे किसान ने अपनी 17 एकड़ ज़मीन डूब जाने की व्यथा सुनाई। किसानों ने कहा कि उनकी कई पीढ़ियों से संजोई हुई जमीनें अब बंजर बन चुकी हैं और रोज़गार का संकट गहराता जा रहा है। किसानों का आरोप है कि सरकार की ओर से अब तक कोई भी प्रतिनिधि इस क्षेत्र में नहीं पहुँचा है। न तो हालात का जायज़ा लिया गया और न ही कोई राहत सामग्री दी गई। किसानों ने यह भी कहा कि उल्टा सरकार दरिया से निकली रेत पर अपना अधिकार जता रही है, जबकि किसानों को सदियों से अब तक कोई मुआवज़ा नहीं दिया गया। इससे उनकी परेशानियां और बढ़ गई हैं। संघर्ष कमेटी ने सरकार से तुरंत हस्तक्षेप की मांग करते हुए कहा कि किसानों की जमीनों को बचाने और पुनः खेती योग्य बनाने के लिए राहत कार्य चलाए जाएं। इसके साथ ही उन्होंने धार्मिक और सामाजिक संगठनों से अपील की कि वे आगे आकर अस्थायी पुल बनाने में मदद करें। अगर पुल तैयार हो जाए तो ट्रैक्टरों और मशीनों की मदद से जमीनों से रेत हटाकर किसान अपनी ज़मीन पर दोबारा खेती कर सकते हैं। ग्रामीणों का कहना है कि यदि समय रहते कदम नहीं उठाए गए तो अजनाला क्षेत्र के किसान पूरी तरह से तबाह हो जाएंगे। उनकी जमीनें, रोज़गार और जीवन—सब कुछ संकट में पड़ चुका है। अब किसानों को सिर्फ़ इस बात की उम्मीद है कि समाज और सरकार दोनों मिलकर उनके जीवन को फिर से पटरी पर लाने में मदद करेंगे।
1
comment0
Report
TBTarsem Bhardwaj
Sept 19, 2025 10:01:26
Ludhiana, Punjab:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਦੇ ਮਾਹਰ ਡਾਕਟਰਾਂ ਨੇ ਹੜ ਪ੍ਰਭਾਵਿਤ ਇਲਾਕਿਆਂ ਦੀ ਕਿਸਾਨ ਖੇਤਾਂ ਵਿੱਚ ਫਸਲ ਦੀ ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਪਰਖ ਜਰੂਰ ਕਰਾਉਣ ਜਿਸ ਤੋਂ ਪਤਾ ਚੱਲ ਸਕੇਗਾ ਖੇਤ ਵਿੱਚ ਕਿਹੜੀ ਤੱਤ ਜਿਆਦਾ ਕਿਹੜੇ ਤੱਤਾਂ ਦੀ ਘਾਟ ਯੂਨੀਵਰਸਿਟੀ ਵਿੱਚ 26 ਅਤੇ 27 ਸਤੰਬਰ ਨੂੰ ਲੱਗਣ ਵਾਲੇ ਮੇਲੇ ਵਿੱਚ ਮਿੱਟੀ ਪਰਖ ਕੀਤੀ ਜਾਵੇਗੀ ਮੁਫਤ ਭੂਮੀ ਵਿਗਿਆਨਿਕ ਨੇ ਦੱਸਿਆ ਕਿਸ ਤਰਾਂ ਲੈਣੇ ਖੇਤ ਵਿੱਚੋਂ ਮਿੱਟੀ ਦੇ ਸੈਂਪਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਸਮੇਂ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਤਰਾਂ ਨਾਲ ਹੁਣ ਪੰਜਾਬ ਭਰ ਦੇ ਵਿੱਚ ਕਈ ਜਿਲੇ ਹੜ ਨਾਲ ਪ੍ਰਭਾਵਿਤ ਹਨ। ਅਤੇ ਖੇਤਾਂ ਵਿੱਚ ਪਾਣੀ ਨਾਲ ਪਹਾੜਾ ਤੋਂ ਕਈ ਤਰ੍ਹਾਂ ਦੀ ਮਿੱਟੀ ਬਜਰੀ ਰੇਤ ਖੇਤਾਂ ਵਿੱਚ ਆ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਦੇ ਮਾਹਰ ਵਿਗਿਆਨਿਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 26 ਅਤੇ 27 ਸਤੰਬਰ ਨੂੰ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਲੱਗਣ ਜਾ ਰਿਹਾ ਜਿਸ ਵਿੱਚ ਕਿਸਾਨ ਆਪਣੇ ਖੇਤ ਵਿੱਚੋਂ ਮਿੱਟੀ ਦੇ ਸੈਂਪਲ ਲਿਆ ਕੇ ਮੁਫਤ ਵਿੱਚ ਟੈਸਟ ਕਰਾ ਸਕਦੇ ਹਨ ਜਿਸ ਵਿੱਚ ਪਤਾ ਲੱਗ ਸਕੇਗਾ ਕਿ ਖੇਤਾਂ ਵਿੱਚ ਕਿੰਨਾ ਤੱਤਾਂ ਦੀ ਕਮੀ ਹੈ ਅਤੇ ਕਿਹੜੇ ਤੱਤ ਜਿਆਦਾ ਹਨ। ਜਦ ਕਿਸਾਨ ਮਿੱਟੀ ਦੇ ਸੈਂਪਲ ਟੈਸਟ ਕਰਵਾਉਣਾ ਤੋਂ ਬਾਦ ਖੇਤਾਂ ਵਿੱਚ ਬਿਜਾਈ ਕਰਨਗੇ ਖੇਤ ਵਿੱਚ ਪੈਦਾ ਹੋਣ ਵਾਲੀ ਵਾਲੀ ਫਸਲ ਦੀ ਪੈਦਾਵਾਰ ਚੰਗੀ ਹੋਵੇਗੀ ਅਤੇ ਕਿਸਾਨਾਂ ਦਾ ਖਰਚ ਘੱਟ ਹੋਵੇਗਾ ਭੂਮੀ ਵਿਗਿਆਨ ਦੇ ਡਾਕਟਰ ਵਿਵੇਕ ਨੇ ਦੱਸਿਆ ਕਿ ਜਦੋਂ ਵੀ ਖੇਤ ਵਿੱਚੋਂ ਮਿੱਟੀ ਲੈਣੀ ਹੈ ਉਸ ਸਮੇਂ ਖੇਤ ਦੇ ਵੱਖ ਵੱਖ ਛੇ ਤੋ ਸੱਤ ਹਿੱਸਿਆਂ ਵਿੱਚੋਂ ਮਿੱਟੀ ਲੈਣੀ ਹੈ ਅਤੇ ਉਸ ਤੋਂ ਬਾਅਦ ਉਸਨੂੰ ਮਿਕਸ ਕਰਕੇ ਉਸਨੂੰ ਅੱਧਾ ਕਿਲੋ ਦਾ ਸੈਂਪਲ ਲਿਫਾਫੇ ਚ ਪਾ ਕੇ ਲੈ ਕੇ ਆਉਣਾ ਹੈ ਡਾਕਟਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਸਹੀ ਤਰੀਕੇ ਨਾਲ ਮਿੱਟੀ ਦੇ ਸੈਂਪਲ ਲਏ ਜਾਣ ਤਾਂ ਜੋਂ ਸੈਂਪਲ ਦੇ ਸਹੀ ਰਿਜਲਟ ਆ ਸਕਣ ਭੂਮੀ ਵਿਗਿਆਨੀ ਨੇ ਦੱਸਿਆ ਕਿ ਖੇਤਾਂ ਦੀ ਮਿੱਟੀ ਫਸਲ ਬੀਜਣ ਤੋਂ ਪਹਿਲਾਂ ਜਾਂਚ ਕਰਾਉਣ ਨਾਲ ਜਿੱਥੇ ਕਿਸਾਨਾਂ ਨੂੰ ਫਸਲ ਮਿੱਟੀ ਦੇ ਚੰਗੇ ਮਾੜੇ ਤਤਾ ਵਾਰੇ ਪਤਾ ਲੱਗਦਾ ਹੈ ਉਥੇ ਹੀ ਜੇਕਰ ਜਮੀਨ ਵਿਚ ਕਿਸੇ ਚੀਜ਼ ਦੀ ਕਮੀ ਹੈ ਉਸਨੂੰ ਦੂਰ ਕਰਨ ਲਈ ਕਿਸ ਤਰਾਂ ਦੀ ਤੱਤ ਪੈਣੇ ਹਨ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ। ਸੋ ਕਿਸਾਨ ਵੀਰ ਫਸਲ ਦੀ ਬਿਜਾਈ ਕਰਨ ਤੋਂ ਪਹਿਲਾਂ ਪੀਏਯੂ ਵਿੱਚੋਂ ਮਿੱਟੀ ਦੀ ਪਰਖ ਜਰੂਰ ਕਰਵਾ ਲੈਣyyu ufffff Byte ਡਾਕਟਰ ਵਿਵੇਕ ਭੂਮੀ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
0
comment0
Report
MTManish Thakur
Sept 19, 2025 09:46:24
Kullu, Himachal Pradesh:सांसद कंगना रनौत अपने कुल्लू जिला के आपदा प्रभावित क्षेत्र के दौरे पर हैं इस दौरान उन्होंने कुल्लू जिला की लगघाटी के आपका प्रभावित क्षेत्र का दौरा किया इस दौरान उन्होंने आपदा प्रभावित लोगों की समस्याएं सुनी और समस्याओं के समाधान का आश्वासन दिया इस दौरान उन्होंने प्रदेश सरकार पर आपदा प्रभावित क्षेत्रों में भाजपा समर्थित गांव के ग्रामीणों के साथ भेदभाव करने का आरोप लगाया है। उन्होंने कहा कि इस आपदा में सड़क से अभी तक मलबा भी नहीं उठाया गया है और ऐसे में ग्रामीणों को निराश छोड़ दिया हैं उन्होंने कहा कि इसको लेकर मैं मुख्यमंत्री से फोन पर बात करूंगी और आपदा प्रभावित क्षेत्रों में लोगों को आ रही समस्याओं के3 समाधान करने की मांग करेंगे।उन्होंने कहा कि आपदा में जिस प्रकार की त्रासदी हुई है उसमें अभी तक प्रभावित परिवारों को प्रदेश सरकार की तरफ से सड़कों को बहाल करने के लिए भी कार्य नहीं किया गया है जिससे यहां के लोगों के सेब सब्जियां भी खराब हो रही है उन्होंने कहा कि प्रदेश सरकार को आपदा प्रभवितो की मदद करनी चाहिए बाईट-कंगना रनौत,  सांसद मंडी
0
comment0
Report
Advertisement
Back to top