Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

सात महीनों से वेतन नहीं? प्रोफेसरों ने गम्भीरपुर में धरना

BKBIMAL KUMAR
Sept 19, 2025 11:31:10
Anandpur Sahib, Punjab
Story Assigned By Desk  Reporter - Bimal Sharma  Location - Shri Anandpur Sahib  File Folder - 1909ZP_APS_DHARNA_R ਪੰਜਾਬ ਦੇ ਸਰਕਾਰੀ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੂੰ ਪਿਛਲੇ ਸੱਤ ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਸਰਕਾਰੀ ਪ੍ਰਾਪਤ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਧਰਨਾ ਤੇ ਰੋਸ ਮਾਰਚ Anchor - ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰੋਫੈਸਰਾਂ ਵੱਲੋਂ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਕੈਬਨਿਟ ਮੰਤਰੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਵੱਡਾ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। VO1 --- ਧਰਨੇ ਨੂੰ ਸੰਬੋਧਨ ਕਰਦੇ ਇਹਨਾਂ ਪ੍ਰੋਫੈਸਰਾਂ ਨੇ ਦੱਸਿਆ ਕਿ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਨਾਲ ਉਹਨਾਂ ਦੇ ਪਰਿਵਾਰ ਗੰਭੀਰ ਆਰਥਿਕ ਤੰਗੀ ਵਿੱਚ ਫਸ ਗਏ ਹਨ। ਘਰ ਦੇ ਖਰਚੇ, ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਤੇ ਹੋਰ ਲੋੜਾਂ ਪੂਰੀਆਂ ਕਰਨਾ ਬਹੁਤ ਔਖਾ ਹੋ ਗਿਆ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਿਰਫ਼ ਭਰੋਸੇ ਦਿੱਤੇ ਜਾ ਰਹੇ ਹਨ ਪਰ ਅਸਲ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਧਰਨੇ ਦੌਰਾਨ ਪ੍ਰੋਫੈਸਰਾਂ ਵੱਲੋਂ ਤਨਖਾਹਾਂ ਦੇ ਇਲਾਵਾ ਹੋਰ ਮਹੱਤਵਪੂਰਨ ਮੰਗਾਂ ਵੀ ਉਠਾਈਆਂ ਗਈਆਂ। ਉਹਨਾਂ ਨੇ ਮੰਗ ਕੀਤੀ ਕਿ ਕਾਲਜਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ, ਸਰਕਾਰੀ ਗਰਾਂਟ 75% ਤੋਂ ਵਧਾ ਕੇ 95% ਕੀਤੀ ਜਾਵੇ, ਅਨਕਵਰਡ ਪੋਸਟਾਂ ਨੂੰ ਕਵਰਡ ਪੋਸਟਾਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਹੋਰ ਲੰਬਿਤ ਮੰਗਾਂ ਨੂੰ ਫੌਰੀ ਤੌਰ ’ਤੇ ਪੂਰਾ ਕੀਤਾ ਜਾਵੇ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Sept 19, 2025 13:33:58
Sri Muktsar Sahib, Punjab:ਪਿਛਲੇ ਦਿਨੀ ਬਾਰਸ਼ਾ ਕਾਰਨ ਪ੍ਰਭਾਵਿਤ ਮਲੋਟ ਦੇ ਸਹਿਰ ਦੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਬਿਜਲੀ ਵਾਲੇ ਚੁੱਲ੍ਹੇ ਵੰਡੇ । ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਹੜ ਪੀੜਤਾਂ ਲਈ ਕੁਝ ਰਾਹਤ ਭਰਿਆ ਹੋਣ ਦੀ ਗੱਲ ਕਹੀ । ਪਿਛਲੇਂ ਦਿਨੀ ਹੋਈਆਂ ਬਰਸਾਤਾਂ ਕਾਰਨ ਪੰਜਾਬ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਇਸੇ ਤਰਾਂ ਮਲੋਟ ਸਹਿਰ ਦੇ ਵੀ ਕੁਝ ਪਰਿਵਾਰ ਪ੍ਰਭਾਵਤ ਹੋਏ ਸਨ ਇਨ੍ਹਾਂ ਪਰਿਵਾਰਾਂ ਨੂੰ ਕੁਝ ਰਾਹਤ ਦੇਣ ਦੇ ਮਕਸਦ ਨਾਲ ਅੱਜ ਹਲਕਾਂ ਮਲੋਟ ਦੇ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਲੋੜਵੰਦ ਪਰਿਵਾਰਾਂ ਨੂੰ ਬਿਜਲੀ ਤੇ ਚੱਲਣ ਵਾਲੇ ਚੁੱਲ੍ਹੇ ਵੰਡੇ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕੇਂ ਬਾਰਸ਼ਾ ਕਾਰਨ ਕਈ ਪ੍ਰੀਵਾਰਾਂ ਦੇ ਮਕਾਨਾਂ ਦੇ ਨਾਲ ਨਾਲ ਆਰਥਿਕ ਨੁਕਸਾਨ ਵੀ ਹੋਇਆ ਸੀ ਸਾਡੇ ਵਲੋਂ ਪੀੜਤ ਪਰਿਵਾਰਾਂ ਨੂੰ ਕੁਝ ਨਕਦ ਰਾਸ਼ੀ ਵੀ ਆਪਣੇ ਤੋਰ ਤੇ ਦਿਤੀ ਗਈ ਸੀ ਹੁਣ ਬਿਜਲੀ ਤੇ ਚੱਲਣ ਵਾਲੇ ਚੁੱਲ੍ਹੇ ਵੰਡੇ ਗਏ ਕੁਉਏ ਕਈ ਗਰੀਬਾਂ ਦੇ ਘਰ ਗੈਸ ਨਹੀਂ ਹੁੰਦੀਂ । ਪੰਜਾਬ ਵਿਧਾਨ ਸਭਾ ਦੇ ਰੱਖੇ ਸੈਸ਼ਨ ਤੇ ਉਣਾ ਕਿਹਾ ਕਿ ਇਹ ਸੈਸ਼ਨ ਹੜ ਪੀੜਤਾਂ ਲਈ ਰਾਹਤ ਭਰਿਆ ਸੈਸ਼ਨ ਹੋਵੇਗਾ ।
0
comment0
Report
RKRAJESH KATARIA
Sept 19, 2025 13:33:35
Firozpur, Punjab:फिरोजपुर के बाढ़ प्रभावित गांव हांमद चक के हालात  सतलुज का पानी नीचे उतरने पर हालात बद से बदतर नजर आए , घरों में मिटी को किया जा रहा है साफ घरों की दीवारो में दरारें और कई दीवारें टूटी हुई आई नजर  इलाके में और घरों में सांप भी आते है नजर  लोग अपने घरों से मिट्टी निकालते हुए आए नजर  वही बाढ़ प्रभावित इलाके हामद चक के लोगों ने कहा कि जब पानी आया था तो बहुत मुश्किल हो गई थी वही अब अपनी उतरा है तो हालात बद से बदतर नजर आते है घरों से मिट्टी खिसक गई है जिससे मिट्टी डाल रहे है घरों की दीवारो में दरारें और कई दीवारें टूट गई है खड़े पानी में मच्छरों से कई बीमारियां भी फैल सकती है  बाइट सुरजीत सिंह गांव वासी  बाइट बचनो बाई गांव वासी
0
comment0
Report
RBRohit Bansal
Sept 19, 2025 12:53:40
Chandigarh, Chandigarh:ਆਮ ਆਦਮੀ ਨੂੰ ਵੱਡੀ ਰਾਹਤ-ਮੁੱਖ ਮੰਤਰੀ ਵੱਲੋਂ ਵੇਰਕਾ ਦੇ ਦੁੱਧ ਅਤੇ ਹੋਰਨਾਂ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦਾ ਐਲਾਨ ਆਮ ਲੋਕਾਂ ਦੀ ਸਹੂਲਤ ਲਈ ਚੁੱਕਿਆ ਅਹਿਮ ਕਦਮ ਚੰਡੀਗੜ੍ਹ, 19 ਸਤੰਬਰ: ਖਪਤਕਾਰ-ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਮ ਜਨਤਾ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ, ਜੋ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕਫੈੱਡ ਦਾ ਇੱਕ ਭਰੋਸੇਮੰਦ ਬ੍ਰਾਂਡ ਹੈ, ਵੱਲੋਂ ਆਪਣੇ ਦੁੱਧ ਅਤੇ ਦੁੱਧ ਤੋ ਬਣੇ ਉਤਪਾਦਾਂ ਦੀ ਪ੍ਰਸਿੱਧ ਸ਼੍ਰੇਣੀ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਧੀਆਂ ਕੀਮਤਾਂ 22 ਸਤੰਬਰ, 2025 ਦੀ ਸਵੇਰ ਤੋਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕੀਮਤਾਂ ਭਾਰਤ ਸਰਕਾਰ ਦੇ ਜੀ.ਐਸ.ਟੀ. 2.0 ਸੁਧਾਰਾਂ ਮੁਤਾਬਕ ਹੋਣਗੀਆਂ, ਜਿਸ ਤਹਿਤ ਜ਼ਰੂਰੀ ਡੇਅਰੀ ਉਤਪਾਦਾਂ 'ਤੇ ਟੈਰਿਫ ਘਟਾਏ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਉਪਾਅ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਪੰਜਾਬ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ। ਨਵੀਂਆਂ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ ਘਿਓ 30 ਤੋਂ 35 ਰੁਪਏ ਪ੍ਰਤੀ ਲੀਟਰ/ਕਿਲੋਗ੍ਰਾਮ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋਗ੍ਰਾਮ, ਅਨਸਾਲਟੇਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰਾਮ, ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਯੂ.ਐਚ.ਟੀ. ਦੁੱਧ (ਸਟੈਂਡਰਡ, ਟੋਨਡ ਅਤੇ ਡਬਲ ਟੋਨਡ) ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਈਸ ਕਰੀਮ (ਗੈਲਨ, ਬਰਿੱਕ ਅਤੇ ਟੱਬ) ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਅਤੇ ਪਨੀਰ ਦੀ ਕੀਮਤ ਵੀ 15 ਰੁਪਏ ਪ੍ਰਤੀ ਕਿਲੋਗ੍ਰਾਮ ਘਟਾਈ ਗਈ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਕੀਮਤਾਂ ਵਿੱਚ ਕੀਤੀ ਇਸ ਸੋਧ ਨਾਲ ਲੋਕਾਂ ਨੂੰ ਕਈ ਲਾਭ ਮਿਲਣਗੇ, ਉਤਪਾਦਾਂ ਤੱਕ ਪਹੁੰਚ ਵਧੇਗੀ ਅਤੇ ਖਪਤਕਾਰਾਂ ਦੀ ਮੰਗ ਤੇ ਵਿਕਰੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਰ ਵਸੂਲੀ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਸੂਬੇ ਦੀ ਵਿੱਤੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਵਿਕਾਸ, ਗੁਣਵੱਤਾ ਦੇ ਮਿਆਰ ਅਤੇ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੋਧਾਂ ਮਹਿੰਗਾਈ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਬੇਹੱਦ ਲੋੜੀਂਦੀ ਰਾਹਤ ਪ੍ਰਦਾਨ ਕਰਨਗੀਆਂ ਅਤੇ ਸੰਗਠਿਤ ਡੇਅਰੀ ਉਤਪਾਦਾਂ ਦੀ ਮੰਗ ਵਿੱਚ ਵਾਧਾ ਕਰਨਗੀਆਂ ਜਿਸ ਨਾਲ ਖਪਤਕਾਰਾਂ ਦੀ ਭਲਾਈ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ।
4
comment0
Report
RBRohit Bansal
Sept 19, 2025 12:36:00
Chandigarh, Chandigarh:भाड पीड़ित लोगों की मदद के लिए आगे आए देश के पेंटर भाड से प्रभावित लोगों की मदद के लिए चंडीगढ़ से Minie Bains आगे आई है उन्होंने चंडीगढ़ की सेक्टर 16 में एक पेंटिंग की प्रदर्शनी लगाई है जिसमें अलग-अलग जगह से 169 पेंटर ने अपनी पेंटिंग भेजी है और इस पेंटिंग को बिल्कुल फ्री में उन्होंने भेजा है चंडीगढ़ के अंदर लगभग एक हफ्ते तक चलने वाली इस प्रदर्शनी में इन पेंटर की पेंटिंग को बेचा जाएगा और जितनी भी पेंटिंग बिक जाएगी उसके पैसे पंजाब के भाड प्रभावित लोगों पर खर्च किए जाएंगे उन्होंने कहा हर एक बंदे के दिमाग में कुछ ना कुछ चल रहा था कि हम मदद कैसे करें हम आर्टिस्ट हैं तो इसलिए हमने सोचा कि इन लोगों की मदद ऐसे की जा सकती है और इसलिए हमने यह रास्ता चुना लोगों का रिस्पांस अच्छा मिल रहा है और लोग हमारी अच्छी तरीके से मदद कर रहे हैं शॉट्स और बाइट Minie Bains
0
comment0
Report
MTManish Thakur
Sept 19, 2025 12:19:42
Kullu, Himachal Pradesh:हिमाचल प्रदेश में इन दिनों भारी आपदा आई हुई है और लोग इस आपदा से बुरी तरह प्रभावित हुए हैं। लेकिन हिमाचल प्रदेश के मुख्यमंत्री और लोक निर्माण विभाग मंत्री खुद गुलछरे उड़ा रहे हैं। आपदा के समय में विदेश घूमने जाना बिल्कुल भी सही नहीं है। जिला कुल्लू की मणिकर्ण घाटी के दौरे पर पहुंची मंडी की सांसद कंगना रनौत ने प्रदेश के कांग्रेस सरकार पर आरोप लगाते हुए कहा कि आपदा के इतने दिनों के बाद भी सरकार सड़कों से मलबा तक नहीं उठा पाई है। इस मलबे के चलते वाहनों की आवाजाही प्रभावित हो रही है और लोगों को सैकड़ो किलोमीटर पैदल सफर तय करना पड़ रहा है। लेकिन सरकार के मंत्री तो बस विदेश में मजे कर रहे हैं। उन्हें प्रदेश की जनता की कोई फिक्र नहीं है। कोई विदेश जा रहा है तो कोई अपने हनीमून की तैयारी कर रहा है। उन्होंने कहा कि लोक निर्माण विभाग के मंत्री हमेशा कहते रहते हैं कि सांसद कंगना कहां गुम है। लेकिन अब वह बताएं कि वह आखिर इन दिनों कहां गुम है। वह सिर्फ रिपोर्ट ही तैयार करते रहते हैं। जबकि धरातल पर कोई भी काम नजर नहीं आ रहा है। यह समय आपदा से जूझने का है ना कि इस समय कांग्रेस को कोई खुशियां माननी चाहिए। सांसद कंगना रनौत ने कहा कि भुंतर से मणिकर्ण सड़क मार्ग का मामला उन्होंने अपनी दिशा कमेटी की बैठक में भी उठाया था और उस दौरान भी अधिकारियों को फटकार लगाई थी। इस सड़क निर्माण के लिए केंद्र सरकार से भी पैसा जारी किया गया। लेकिन प्रदेश की कांग्रेस सरकार ने इस सड़क निर्माण में भी भ्रष्टाचार किया। उन्होंने कहा कि हिमाचल प्रदेश की जनता आज कांग्रेस के भ्रष्टाचार से त्रस्त है। लेकिन सरकार के मंत्री और अधिकारियों को इस बात की कोई चिंता नहीं है।
5
comment0
Report
HSHarmeet Singh Maan
Sept 19, 2025 12:04:25
Nabha, Punjab:ਝੋਨੇ ਦੇ ਸੀਜ਼ਨ ਦੀ ਕਟਾਈ ਦੀ ਸ਼ੁਰੂ ਹੋ ਚੁੱਕੀ ਹੈ ਪਰ ਹੁਣ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ ਤਾਂ ਸੁਪਰੀਮ ਕੋਰਟ ਵੀ ਸਖਤ ਹੋ ਚੁੱਕਿਆ ਜਿਸ ਨੂੰ ਵੇਖਦਿਆਂ ਹੀ ਡੀਸੀ ਪਟਿਆਲਾ ਪ੍ਰੀਤੀ ਯਾਦਵ ਐਸਐਸਪੀ ਪਟਿਆਲਾ ਵਰਨ ਸ਼ਰਮਾ ਡੀਐਸਪੀ ਨਾਭਾ ਮਨਦੀਪ ਕੌਰ ਵੱਲੋਂ ਨਾਭਾ ਬਲਾਕ ਤੇ ਪਿੰਡ ਦਿੱਤੂਪੁਰ ਦੇ ਵਿੱਚ ਕਿਸਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੇ ਵਿੱਚ ਡੀਸੀ ਪਟਿਆਲਾ ਤੇ ਐਸਐਸਪੀ ਪਟਿਆਲਾ ਨੇ ਸੁਝਾਓ ਦਿੱਤੇ ਹਨ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਾਲ ਲਗਾਇਓ ਕਿਉਂਕਿ ਸੁਪਰੀਮ ਕੋਰਟ ਸਖਤ ਹੈ ਕਿਸਾਨਾਂ ਨੇ ਕਿਹਾ ਕਿ ਜੇਕਰ ਸਾਨੂੰ ਪ੍ਰਸ਼ਾਸਨ ਦਾ ਸਾਥ ਰਿਹਾ ਤਾਂ ਬਿਲਕੁਲ ਵੀ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ ਪਿਛਲੇ ਸਾਲ ਵੀ ਸਾਡੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ
4
comment0
Report
TBTarsem Bhardwaj
Sept 19, 2025 12:01:19
Ludhiana, Punjab:ਲੁਧਿਆਣਾ ਡਿਪਟੀ ਕਮਿਸ਼ਨਰ ਨੇ ਕਿਹਾ lਪ੍ਰਵਾਸੀ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪ੍ਰਵਾਸੀਆਂ ਨੂੰ ਤੰਗ ਕਰਨ ਵਾਲਿਆ ਤੇ ਹੋਵੇਗੀ ਕਾਨੂੰਨੀ ਕਾਰਵਾਈ ਹੁਸ਼ਿਆਰਪੁਰ ਵਿੱਚ ਛੋਟੇ ਬੱਚੇ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਗਲਤ ਕੰਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ਦੇ ਵਿੱਚ ਕਾਫੀ ਗਰਮਾਇਆ ਕਈ ਪਿੰਡ ਦੀਆ ਪੰਚਾਇਤਾ ਦੇ ਵੱਲੋਂ ਪ੍ਰਵਾਸੀਆਂ ਨੂੰ ਬਹਾਰ ਕੱਢਣ ਲਈ ਮਤੇ ਵੀ ਪਾਏ ਗਏ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮਾਰਚ ਵੀ ਕੱਢਿਆ ਗਿਆ ਸੀ। ਅਤੇ ਉੱਥੇ ਹੀ ਪ੍ਰਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਪੰਜਾਬ ਛੱਡ ਦਿੱਤਾ ਜਾਵੇ। ਲੁਧਿਆਣਾ ਡਿਪਟੀ ਕਮਿਸ਼ਨਰ ਨੇ ਪੱਤਰਕਾਰ ਵਾਰਤਾ ਕਰਕੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਸਾਰੇ ਲੋਕ ਭਾਈਚਾਰਕ ਨਾਲ ਰਹਿੰਦੇ ਹਨ। ਪਰ ਜੇਕਰ ਕੋਈ ਵੀ ਕਿਸੇ ਤਰਾ ਦਾ ਮਾਹੌਲ ਖਰਾਬ ਕਰੇਗਾ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। Byte:-ਡਿਪਟੀ ਕਮਿਸ਼ਨਰ ਹਿਮਾਂਸ਼ੂ
0
comment0
Report
KBKulbir Beera
Sept 19, 2025 12:01:00
Bathinda, Punjab:ਬਠਿੰਡਾ ਦੇ ਜੀਦਾ ਪਿੰਡ ਬੰਬ ਬਲਾਸਟ ਮਾਮਲੇ ਦੇ ਵਿੱਚ ਆਰਮੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਅੱਜ ਸ਼ਾਮ ਤੱਕ ਇਹ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਜਾਏਗਾ ਦੱਸ ਦੇ ਕਿ ਬਠਿੰਡਾ ਦੇ ਐਸਐਸਪੀ ਵੱਲੋਂ ਬੀਤੇ ਦਿਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਆਰਮੀ ਨੂੰ ਪੱਤਰ ਲਿਖਿਆ ਗਿਆ ਹੈ ਤੇ ਆਰਮੀ ਦੀ ਦਿੱਲੀ ਤੋਂ ਵਿਸ਼ੇਸ਼ ਟੀਮ ਜਿਹੜੀ ਆ ਬੀਤੀ ਸ਼ਾਮ ਬਠਿੰਡਾ ਪਹੁੰਚ ਗਈ ਸੀ ਅਤੇ ਅੱਜ ਸਵੇਰ ਤੋਂ ਹੀ ਆਰਮੀ ਆਪਣਾ ਕੰਮ ਕਰ ਰਹੀ ਹੈ ਆਰਮੀ ਵੱਲੋਂ ਇਸ ਕੈਮੀਕਲ ਨੂੰ ਥੋੜਾ ਥੋੜੀ ਮਾਤਰਾ ਵਿੱਚ ਕਰਕੇ ਨਸ਼ਟ ਕੀਤਾ ਜਾ ਰਿਹਾ ਤੇ ਖੇਤ ਦੇ ਵਿੱਚ ਖੱਡਾ ਪੱਟ ਕੇ ਉੱਥੇ ਇਸ ਇਨਵੈਸਟ ਕੀਤਾ ਜਾਏਗਾ ਸ਼ਾਮ ਤੱਕ ਇਹ ਬਿਲਕੁਲ ਕਲੀਅਰ ਕਰ ਦਿੱਤਾ ਜਾਏਗਾ ਗੁਰਪ੍ਰੀਤ ਸਿੰਘ ਯੂਟਿਊਬ ਤੋਂ ਦੇਖ ਕੇ ਮਨ ਬੰਬ ਬਣਨ ਦੇ ਲਈ ਇੱਕ ਬੈਲਟ ਮੰਗਵਾ ਕੇ ਬੈਠਾ ਸੀ ਜਿਹਦੇ ਵਿੱਚ ਬਹੁਤ ਸਾਰੀਆਂ ਜੇਬਾਂ ਹੁੰਦੀਆਂ ਹਨ ਅਤੇ ਉਹਦੇ ਵਿੱਚ ਉਸਨੇ ਕੈਮੀਕਲ ਭਰ ਕੇ ਲੈ ਕੇ ਜਾਣਾ ਸੀ ਪਰ ਉਹ ਆਪਣੇ ਮਨਸੂਬੇ ਚ ਕਾਮਯਾਬ ਨਹੀਂ ਹੋ ਪਾਇਆ ਤੇ ਕੈਮੀਕਲ ਘਰੇ ਹੀ ਬਲਾਸਟ ਹੋ ਗਿਆ ਜੋ ਹੁਣ ਪੁਲਿਸ ਰਿਮਾਂਡ ਤੇ ਹੈ ਇਸ ਨੂੰ ਲੈ ਕੇ ਬਠਿੰਡਾ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਬੰਬ ਕਾਂਡ ਦਾ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਜੋ ਕਿ ਪੁਲਿਸ ਰਿਮਾਂਡ ਦੇ ਹੈ ਤੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਤੇ ਉਹ ਕਿਸੇ ਵੱਡੀ ਅਪਰਾਧਿਕ ਮੰਸ਼ਾ ਦੇ ਨਾਲ ਹੀ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਕਿ ਉਹ ਫੇਲ ਹੋ ਗਿਆ ਤੇ ਖੁਦ ਹੀ ਜ਼ਖਮੀ ਹੋ ਗਿਆ ਉਹ ਬੰਬ ਬਣਾਉਣ ਦੀ ਫਿਰਾਕ ਦੇ ਵਿੱਚ ਸੀ ਫਿਲਹਾਲ ਉਹਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਦਿੱਲੀ ਤੋਂ ਆਰਮੀ ਦੀ ਵਿਸ਼ੇਸ਼ ਟੀਮ ਇਸ ਕੈਮੀਕਲ ਨੂੰ ਨਸ਼ਟ ਕਰਨ ਵਾਸਤੇ ਕੰਮ ਕਰ ਰਹੀ ਹੈ। Byte ਰਵਿੰਦਰ ਸਿੰਘ ਡੀਐਸਪੀ ਭੁੱਚੋ ਬਠਿੰਡਾ।
0
comment0
Report
PSParambir Singh Aulakh
Sept 19, 2025 11:31:21
Amritsar, Punjab:Breaking WT+TT ਅੰਮ੍ਰਿਤਸਰ ਪੁਲਿਸ ਨੇ ਕੀਤਾ ਇਨਕਾਊਂਟਰ ਬੀਤੇ ਦਿਨ ਹੀ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਭੱਜੇ ਬਦਮਾਸ਼ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਬੀਤੇ ਦਿਨ ਅੰਮ੍ਰਿਤਸਰ ਦੇ ਗੋਲਡਨ ਐਵਨਿਊ ਇਲਾਕੇ ਦੇ ਵਿੱਚ ਇੱਕ ਨਮੀਸ਼ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਅੱਜ ਬਦਮਾਸ਼ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਬਾਈਪਾਸ ਇਲਾਕੇ ਨੇੜੇ ਕੀਤਾ ਬਦਮਾਸ਼ ਦਾ ਇਨਕਾਊਂਟਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਜਿਸ ਚੋਂ ਇੱਕ ਵਿਅਕਤੀ ਨੂੰ ਨਿਸ਼ਾਨਦੇਹੀ ਲਈ ਲਿਆਂਦਾ ਗਿਆ ਤਾਂ ਉਸ ਨੇ ਉੱਥੇ ਪੁਲਿਸ ਤੇ ਗੋਲੀ ਚਲਾਈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਦਾ ਇਨਕਾਊਂਟਰ ਕਰ ਦਿੱਤਾ... ਮੁਕਦਮਾ ਨੰਬਰ 120 ਮਿਤੀ 18-09-2025 U/S 103 BNS ਅਤੇ 25 ਅਸਲਾ ਐਕਟ, PS ਮੋਹਕਮਪੁਰਾ, ਅੰਮ੍ਰਿਤਸਰ ਸ਼ਿਕਾਇਤਕਰਤਾ: ਹਰਪ੍ਰੀਤ ਸਿੰਘ ਉਰਫ ਗੰਜਾ ਪੁੱਤਰ ਮਹਿੰਦਰ ਸਿੰਘ ਵਾਸੀ ਨਿਰੰਗਕਾਰੀ ਭਵਨ, ਮਜੀਠਾ ਰੋਡ ਬਾਈਪਾਸ, ਦਸਮੇਸ਼ ਨਗਰ, ਅੰਮ੍ਰਿਤਸਰ। *ਮ੍ਰਿਤਕ:-* ਨਮੀਸ਼ ਸਰੀਨ ਪੁੱਤਰ ਸਵਰਗੀ ਕਮਲ ਨਿਵਾਸੀ ਪੂਰਬੀ ਮੋਹਨ ਨਗਰ, ਨੇੜੇ ਗੁਪਤਾ ਬੇਕਰੀ, ਪੀਐਸ ਬੀ-ਡਿਵੀਜ਼ਨ, ਅੰਮ੍ਰਿਤਸਰ ਉਮਰ: 27-28 ਸਾਲ 18-09-2025 ਨੂੰ ਲਗਭਗ 12:15 ਵਜੇ, ਮੁੱਦਈ ਅਤੇ ਉਸਦਾ ਦੋਸਤ ਨਮੀਸ਼ ਸਰੀਨ ਇੱਕ ਕਾਰ ਬ੍ਰਾਂਡ CRETA ਨੰਬਰ PBO2-EX-9912 ਵਿੱਚ ਬੱਸ ਸਟੈਂਡ ਵਾਲੇ ਪਾਸੇ ਤੋਂ ਜਲੰਧਰ ਰੋਡ ਵੱਲ ਜਾ ਰਹੇ ਸਨ, ਜਦੋਂ ਉਹ ਮਾਲ ਮੰਡੀ ਦੇ SSOC ਦਫਤਰ ਨੇੜੇ ਪਹੁੰਚੇ ਤਾਂ 05-06 ਮੋਟਰਸਾਈਕਲ ਸਵਾਰ ਹਥਿਆਰਾਂ ਨਾਲ ਆਏ ਅਤੇ ਮੁੱਦਈ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਮੁੱਦਈ ਦੇ ਦੋਸਤ ਨਮੀਸ਼ ਸਰੀਨ, ਜੋ ਕਿ ਡਰਾਈਵਰ ਵਾਲੇ ਪਾਸੇ ਬੈਠਾ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੁੱਦਈ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਪੀਸੀਆਰ ਅਧਿਕਾਰੀਆਂ ਨੇ ਹਸਪਤਾਲ ਪਹੁੰਚਾਇਆ। ਉਸਨੂੰ ਐਸਕਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ, ਅਤੇ ਸਾਰੇ ਦੋਸ਼ੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। *ਗ੍ਰਿਫ਼ਤਾਰ ਮੁਲਜ਼ਮ:* 1. ਰਜਤ ਉਰਫ਼ ਬੱਬਰ ਵਾਸੀ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਉਮਰ: 19 ਸਾਲ 2. ਆਦਿਤਿਆ ਕੁਮਾਰ ਵਾਸੀ ਡੀਐਸ ਅਸਟੇਟ, ਪੀਐਸ ਕੰਬੋ ਅੰਮ੍ਰਿਤਸਰ ਦਿਹਾਤੀ ਉਮਰ: 19 ਸਾਲ *3. ਸੁਧਾਂਸ਼ੂ ਸ਼ਰਮਾ ਉਰਫ਼ ਬ੍ਰਾਹਮਣ* ਵਾਸੀ ਬਾਥ ਡੇਅਰੀ ਮਜੀਠਾ ਰੋਡ ਅੰਮ੍ਰਿਤਸਰ ਨੇੜੇ *(ਜ਼ਖਮੀ)* ਉਮਰ: 23 ਸਾਲ *ਰਿਕਵਰੀ:* (ਸਾਰੇ ਸੁਧਾਂਸ਼ੂ ਸ਼ਰਮਾ ਤੋਂ ਬਰਾਮਦ) • 01 ਪਿਸਤੌਲ .30 ਬੋਰ ਦੇ ਨਾਲ 03 ਜ਼ਿੰਦਾ ਕਾਰਤੂਸ • 01 ਪਿਸਤੌਲ .32 ਬੋਰ • 01 ਪਿਸਤੌਲ .45 ਬੋਰ ਦੇ ਨਾਲ 07 ਜ਼ਿੰਦਾ ਕਾਰਤੂਸ *ਮੁਕਾਬਲੇ ਦੇ ਵੇਰਵੇ:-* *ਜਦੋਂ ਪੁਲਿਸ ਪਾਰਟੀ ਸੁਧਾਂਸ਼ੂ ਸ਼ਰਮਾ ਨੂੰ ਬਰਾਮਦਗੀ ਲਈ ਲੈ ਗਈ, ਤਾਂ ਸੁਧਾਂਸ਼ੂ ਸ਼ਰਮਾ ਦੇ ਖੁਲਾਸੇ 'ਤੇ ਉਪਰੋਕਤ ਤਿੰਨ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਉਸਨੇ ਐਸਆਰ/ਸੀਟੀ ਗੁਰਇਕਬਾਲ ਸਿੰਘ ਦਾ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਇਹ ਦੇਖ ਕੇ ਐਸਐਚਓ ਹਰਪ੍ਰਕਾਸ਼ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਤੋਂ ਸੁਧਾਂਸ਼ੂ ਸ਼ਰਮਾ 'ਤੇ ਗੋਲੀ ਚਲਾ ਦਿੱਤੀ, ਗੋਲੀ ਉਸਦੀ ਸੱਜੀ ਲੱਤ 'ਤੇ ਲੱਗੀ। ਸੁਧਾਂਸ਼ੂ ਸ਼ਰਮਾ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ।*
0
comment0
Report
TBTarsem Bhardwaj
Sept 19, 2025 11:01:24
Ludhiana, Punjab:ਲੁਧਿਆਣਾ ਦੇ ਗੁਰਮ ਪਿੰਡ ਵਿਆਹੀ ਲੜਕੀ ਨੇ ਵਿਦੇਸ਼ ਜਾ ਕੇ ਪਤਨੀ ਨਾਲ ਕੀਤਾ ਧੋਖਾ ਪਤਨੀ ਨੇ,ਪਤੀ ਨੇ ਪਤਨੀ ਵਿਦੇਸ਼ ਭੇਜਣ ਲਈ36 ਲੱਖ ਰੁਪਏ ਖਰਚ ਕੀਤੇ... ਕੈਨੇਡਾ ਵਿੱਚ ਸੈਟਲ ਹੁੰਦੇ ਹੀ ਪਤਨੀ ਨੇ ਰਿਸ਼ਤਾ ਤੋੜ ਦਿੱਤਾ ਪੁਲੀਸ ਨੇ ਧੋਖਾ ਧੜੀ ਮਾਮਲੇ ਵਿੱਚ ਲੜਕੇ ਦੇ ਸਹੁਰੇ ਪਰਵਾਰ ਤੇ ਮਾਮਲਾ ਦਰਜ ਕੀਤਾ ਲੁਧਿਆਣਾ ਦੇ ਗੁਰਮ ਪਿੰਡ ਵਿਆਹੀ ਔਰਤ ਜੋ ਕੈਨੇਡਾ ਗਈ ਸੀ,ਉਸ ਨੇ ਆਪਣੇ ਪਤੀ ਨੂੰ ਧੋਖਾ ਦਿੱਤਾ। ਪਤੀ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ 36 ਰੁਪਏ ਖਰਚ ਕੀਤੇ ਸਨ, ਪਰ ਕੈਨੇਡਾ ਪਹੁੰਚ ਕੇ ਉਸਨੇ ਰਿਸ਼ਤਾ ਤੋੜ ਦਿੱਤਾ ਲੜਕੇ ਦਾ ਲੜਕੀ ਨਾਲ 2020 ਵਿੱਚ ਵਿਆਹ ਤੋਂ ਬਾਅਦ, ਪਤੀ ਨੇ ਆਪਣੀ ਪਤਨੀ ਦਾ ਸਾਰਾ ਖਰਚ ਕਰਕੇ ਉਸਨੂੰ ਪੰਜਾਬ ਤੋਂ ਕੈਨੇਡਾ ਭੇਜ ਦਿੱਤਾ। ਉਸਦੇ ਸਹੁਰਿਆਂ ਨੇ ਉਸਨੂੰ ਵਿਦੇਸ਼ ਭੇਜਣ ਲਈ 36 ਲੱਖ ਰੁਪਏ ਖਰਚ ਕੀਤੇ। ਪਤਨੀ ਨੇ ਵਾਅਦਾ ਕੀਤਾ ਸੀ। ਕਿ ਉਹ ਆਪਣੇ ਪਤੀ ਨੂੰ ਕੈਨੇਡਾ ਵਿੱਚ ਸੈਟਲ ਹੁੰਦੇ ਹੀ ਵਾਪਸ ਲੈ ਆਵੇਗੀ। ਉਹ ਕੈਨੇਡਾ ਵਿੱਚ ਸੈਟਲ ਹੋ ਗਈ, ਪਰ ਆਪਣੇ ਪਤੀ ਅਤੇ ਸਹੁਰਿਆਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੱਕਰ ਗਈ। ਬੇਵਫ਼ਾ ਪਤਨੀ, ਆਪਣੇ ਪਤੀ ਨੂੰ ਕੈਨੇਡਾ ਲਿਆਉਣ ਤੋਂ ਤਾਂ ਦੂਰ, ਉਸ ਨੇ ਉਸ ਨਾਲ ਆਪਣਾ ਰਿਸ਼ਤਾ ਤੋੜ ਲਿਆ। ਲੁਧਿਆਣਾ ਦੇ ਗੁਰਮ ਪਿੰਡ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਰਮਨਜੋਤ ਕੌਰ ਨਾਲ ਬੇਵਫ਼ਾਈ ਕੀਤੀ ਹੈ। ਪੀੜਤ ਹਰਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਰਮਨਜੋਤ ਕੌਰ ਅਤੇ ਉਸਦੇ ਸਹੁਰਿਆਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਹਰਮਨਪ੍ਰੀਤ ਸਿੰਘ ਨੇ ਆਪਣੇ ਸਹੁਰੇ ਹਰਵਿੰਦਰ ਸਿੰਘ, ਸੱਸ ਕਮਲਦੀਪ ਕੌਰ, ਭਰਜਾਈ ਦਵਿੰਦਰ ਸਿੰਘ ਅਤੇ ਮਲੇਰਕੋਟਲਾ ਪਿੰਡ ਦੇ ਰਹਿਣ ਵਾਲੇ ਪਵਿੱਤਰਾ ਸਿੰਘ 'ਤੇ ਦੋਸ਼ ਲਗਾਇਆ ਹੈ ਕਿ ਜਦੋਂ ਉਸਨੇ ਆਪਣੀ ਪਤਨੀ ਦੀਆਂ ਹਰਕਤਾਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸਨੂੰ ਧਮਕੀਆਂ ਦਿੱਤੀਆਂ। ਮਾਮਲੇ ਦੀ ਪੁਲਿਸ ਜਾਂਚ ਤੋਂ ਬਾਅਦ ਅਤੇ ਦੋਸ਼ਾਂ ਨੂੰ ਸੱਚ ਪਾਏ ਜਾਣ ਤੋਂ ਬਾਅਦ, ਡੇਹਲੋਂ ਪੁਲਿਸ ਸਟੇਸ਼ਨ ਨੇ ਹਰਮਨਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਮਨਪ੍ਰੀਤ ਸਿੰਘ ਦੀ ਪਤਨੀ ਰਮਨਜੋਤ ਕੌਰ, ਸਹੁਰਾ ਹਰਵਿੰਦਰ ਸਿੰਘ, ਸੱਸ ਕਮਲਦੀਪ ਕੌਰ, ਜੀਜਾ ਦਵਿੰਦਰ ਸਿੰਘ ਅਤੇ ਪਵਿੱਤਰਾ ਸਿੰਘ ਵਿਰੁੱਧ 420 ,406,120 ਬੀ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਇਸ ਸਮੇਂ ਮੁਲਜ਼ਮਾਂ ਦੀ ਜਾਂਚ ਕਰ ਰਹੀ ਹੈ। ਪੀੜਤ ਹਰਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਦਸੰਬਰ 2020 ਵਿੱਚ ਮੁਲਜ਼ਮ ਰਮਨਜੋਤ ਕੌਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਉਸਨੇ ਉਸਦੀ ਪਤਨੀ ਰਮਨਜੋਤ ਕੌਰ ਨੂੰ ਕੈਨੇਡਾ ਭੇਜ ਦਿੱਤਾ। ਹਰਮਨਪ੍ਰੀਤ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 36 ਲੱਖ ਖਰਚ ਕੀਤੇ। ਰਮਨਜੋਤ ਕੌਰ ਨੇ ਆਪਣੇ ਪਤੀ ਨੂੰ ਵੀ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਸੀ, ਅਤੇ ਉਹ ਉੱਥੇ ਰਹਿਣਗੇ। ਕੈਨੇਡਾ ਜਾਣ ਤੋਂ ਥੋੜ੍ਹੀ ਦੇਰ ਬਾਅਦ, ਰਮਨਜੋਤ ਕੌਰ ਆਪਣੇ ਪਤੀ ਹਰਮਨਪ੍ਰੀਤ ਨਾਲ ਘੱਟ ਬੋਲਣ ਲੱਗ ਪਈ। ਫਿਰ ਉਸਨੇ ਉਸਦੇ ਫ਼ੋਨ ਕਾਲਾਂ ਦਾ ਜਵਾਬ ਦੇਣਾ ਬਿਲਕੁਲ ਬੰਦ ਕਰ ਦਿੱਤਾ। ਜਦੋਂ ਹਰਮਨਪ੍ਰੀਤ ਨੇ ਆਪਣੇ ਸਹੁਰਿਆਂ ਨਾਲ ਗੱਲ ਕੀਤੀ, ਤਾਂ ਉਹ ਵੀ ਸਿੱਧਾ ਜਵਾਬ ਨਹੀਂ ਦੇ ਸਕੇ ਅਤੇ ਮੁੱਦੇ ਤੋਂ ਬਚਣ ਲੱਗੇ। ਇਸ ਤੋਂ ਬਾਅਦ ਉਸਨੂੰ ਸਮਝ ਆਇਆ ਕਿ ਉਸ ਨਾਲ ਧੋਖਾ ਹੋਇਆ ਹੈ। Walkthrough
0
comment0
Report
BSBHARAT SHARMA
Sept 19, 2025 10:33:57
Amritsar, Punjab:ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਹੀਰੋ ਕਿਸਾਨ ਪ੍ਰਸੰਸ਼ਾ ਪੱਤਰ ਦੇ ਕੇ ਕੀਤਾ ਸਨਮਾਨਤ ਕਿਹਾ ਕਿ- ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਸਰਕਾਰੀ ਦਵਾਰੇ ਕੰਮ ਹੋਣਗੇ ਪਹਿਲ ਦੇ ਅਧਾਰ ਤੇ ਸੇਵਾ ਕੇਦਰ ਵਿਖੇ ਬਣਾਏ ਗਏ ਤਰਜੀਹੀ ਕਾਰਡ ਕਾਊਟਰ ਦਾ ਕੀਤਾ ਉਦਘਾਟਨ ਕਿਸਾਨਾਂ ਨੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅੰਮ੍ਰਿਤਸਰ 19 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਮਜੀਠਾ ਹਲਕੇ ਦੇ ਪਿੰਡ ਸੋਹੀਆਂ ਕਲਾਂ ਅਤੇ ਅਜੈਬਵਾਲੀ ਵਿਖੇ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਕੇ ਜਿਲ੍ਹੇ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਜਿੰਨਾਂ ਨੇ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ ਨੂੰ ਵਿਸ਼ੇਸ ਤੌਰ ਤੇ ਹੀਰੋ ਕਿਸਾਨ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਤੁਸੀ ਸਾਡੇ ਹੀਰੋਜ਼ ਹੋ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਕ ਮਿਸਾਲ ਕਾਇਮ ਕਰ ਰਹੇ ਹੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਸਰਕਾਰੀ ਦਵਾਰੇ ਕੰਮ ਪਹਿਲ ਤੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾ ਨੇ ਅੱਜ ਸੇਵਾ ਕੇਂਦਰ ਵਿਖੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਤਰਜੀਹੀ ਕਾਰਡ ਕਾਊੱਟਰ ਦਾ ਉਦਘਾਟਨ ਵੀ ਕੀਤਾ ਅਤੇ ਕਿਸਾਨਾਂ ਨੂੰ ਤਰਜੀਹੀ ਕਾਰਡ ਵੀ ਵੱਡੇ ਗਏ । ਉਨਾਂ ਦੱਸਿਆ ਕਿ ਇਹ ਕਿਸਾਨ ਤਰਜੀਹ ਕਾਰਡ ਸੇਵਾ ਕੇਂਦਰਾਂ, ਫਰਦ ਕੇਂਦਰ ਅਤੇ ਹੋਰ ਸਰਕਾਰੀ ਕੰਮਾਂ ਲਈ ਤੁਹਾਡੇ ਵੱਲੋਂ ਵਰਤੇ ਜਾ ਸਕਣਗੇ ਜਿਥੇ ਤੁਹਾਡੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਪਾਰਕਿੰਗ ਮੁਫ਼ਤ ਹੋਵੇਗੀ। ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਇਸ ਤੋ ਇਲਾਵਾ ਪ੍ਰਸਾਸ਼ਨ ਵੱਲੋਂ ਖੇਤੀ ਸੰਦ ਵੇਚਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਅਤੇ ਉਨ੍ਹਾਂ ਕੰਪਨੀਆਂ ਵਲੋ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਉਨ੍ਹਾਂ ਨੂੰ ਖੇਤੀ ਸੰਦਾਂ ਤੇ ਛੋਟ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਜੋ ਅਗਾਂਹਵਧੂ ਕਿਸਾਨਾਂ ਨੂੰ ਆਪਣੇ ਸਮਾਨ ਤੇ ਛੋਟ ਮੁਹੱਈਆ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੀ ਵਿਸ਼ੇਸ਼ ਸੱਦਾ ਪੱਤਰ ਦਿੱਤੇ ਭੇਜੇ ਜਾਣਗੇ ਤਾਂ ਜੋ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਣ। ਇਸ ਮੌਕੇ ਆਏ ਹੋਏ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋ ਜੋ ਸਾਨੂੰ ਤਰਜੀਹੀ ਕਾਰਡ ਦਿੱਤਾ ਗਿਆ ਹੈ,ਇਸ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀ ਹੱਲਾਸ਼ੇਰੀ ਕਰ ਰਿਹਾ ਹੈ ਜਿਸ ਤੋ ਕਿ ਹੋਰ ਕਿਸਾਨ ਵੀ ਪ੍ਰੇਰਨਾ ਲੈਣਗੇ ਅਤੇ ਉਹ ਵੀ ਪਰਾਲੀ ਨੂੰ ਅੱਗ ਨਹੀ ਲਗਾਉਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ, ਖੇਤੀਬਾੜੀ ਵਿਭਾਗ ਤੋ ਡਾ: ਰਮਨ ਕੁਮਾਰ, ਸ: ਤੇਜਿੰਦਰ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ। ਕੈਪਸ਼ਨ: ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੀਰੋ ਕਿਸਾਨ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕਰਦੇ ਹੋਏ। ਕੈਪਸ਼ਨ:ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਸੇਵਾ ਕੇਦਰ ਵਿਖੇ ਤਰਜੀਹੀ ਕਾਰਡ ਕਾਊਟਰ ਦਾ ਉਦਘਾਟਨ ਕਰਦੇ ਹੋਏ।
2
comment0
Report
Advertisement
Back to top