Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

खन्ना पुलिस ने 4 नशा तस्कर गिरफ्तार, 500g आइस-165g हेरोइन बरामद

DSDharmindr Singh
Sept 16, 2025 09:50:28
Khanna, Punjab
ਖੰਨਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ 4 ਨਸ਼ਾ ਤਸਕਰ ਫੜੇ। 500 ਗ੍ਰਾਮ ਆਈਸ ਡਰੱਗ ਅਤੇ 165 ਗ੍ਰਾਮ ਹੈਰੋਇਨ ਫੜੀ ਗਈ। ਤਸਕਰੀ ਦੇ ਤਾਰ ਸਰਹੱਦੀ ਇਲਾਕੇ ਫਿਰੋਜ਼ਪੁਰ ਨਾਲ ਜੁੜੇ ਹਨ। ਫਿਰੋਜਪੁਰ ਦਾ ਤਸਕਰ ਹਾਲੇ ਫਰਾਰ ਹੈ। ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਦੋਰਾਹਾ ਪੁਲਸ ਨੇ ਪਹਿਲਾਂ ਦੋ ਤਸਕਰ 15 ਗ੍ਰਾਮ ਹੈਰੋਇਨ ਨਾਲ ਫੜੇ। ਜਿਸ ਮਗਰੋਂ ਵੱਡੇ ਨਸ਼ਾ ਤਸਕਰ ਬੰਟੀ ਗੁੱਜਰ ਦਾ ਨਾਮ ਸਾਮ੍ਹਣੇ ਆਇਆ। ਪੁਲਸ ਨੇ ਬੰਟੀ ਅਤੇ ਉਸਦੇ ਇੱਕ ਹੋਰ ਸਾਥੀ ਹਰਮਨ ਨੂੰ ਕਾਬੂ ਕਰਕੇ 500 ਗ੍ਰਾਮ ਆਈਸ ਡਰੱਗ ਅਤੇ 150 ਗ੍ਰਾਮ ਹੈਰੋਇਨ ਫੜੀ। ਇਹਨਾਂ ਨੇ ਪੁੱਛਗਿੱਛ ਦੌਰਾਨ ਮੋਹਿਤ ਵਾਸੀ ਫਿਰੋਜਪੁਰ ਦਾ ਨਾਮ ਲਿਆ ਜੋਕਿ ਇਹਨਾਂ ਨੂੰ ਹੈਰੋਇਨ ਸਪਲਾਈ ਕਰਦਾ ਸੀ। ਮੋਹਿਤ ਦੀ ਭਾਲ ਜਾਰੀ ਹੈ। ਬਾਈਟ - ਡਾ. ਜਯੋਤੀ ਯਾਦਵ ਬੈਂਸ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Sept 16, 2025 12:07:18
Samrala, Punjab:ਮਾਛੀਵਾਡ਼ਾ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਮਾਛੀਵਾਡ਼ਾ ਦਾ ਨੌਜਵਾਨ ਰਮਨਦੀਪ ਸਿੰਘ ਗਿੱਲ (40) ਜੋ ਕਿ ਆਪਣੇ ਚੰਗੇ ਭਵਿੱਖ ਲਈ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਉੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ ਜਿੱਥੇ ਉਸਦਾ ਆਪਣਾ ਕਾਰੋਬਾਰ ਸੀ। ਲੰਘੀ 12 ਸਤੰਬਰ ਨੂੰ ਉਸ ਨੂੰ ਛਾਤੀ ਵਿਚ ਦਰਦ ਹੋਣ ਲੱਗਾ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੇ ਦਿਲ ਦਾ ਆਪ੍ਰੇਸ਼ਨ ਕਰ ਦਿੱਤਾ। ਇਲਾਜ ਦੌਰਾਨ ਹੀ 2 ਦਿਨ ਬਾਅਦ ਉਸ ਨੂੰ ਫਿਰ ਛਾਤੀ ਵਿਚ ਸਮੱਸਿਆ ਆਈ ਅਤੇ ਦੁਬਾਰਾ ਆਇਆ ਅਟੈਕ ਉਸ ਲਈ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਰਮਨਦੀਪ ਸਿੰਘ ਗਿੱਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ। ਬੇਸ਼ੱਕ ਉਸਦਾ ਭਰਾ ਤਰਨ ਗਿੱਲ ਅਤੇ ਹੋਰ ਪਰਿਵਾਰਕ ਮੈਂਬਰ ਕੈਨੇਡਾ ਵਿਖੇ ਹੀ ਰਹਿੰਦੇ ਹਨ ਪਰ ਮਾਛੀਵਾਡ਼ਾ ਇਲਾਕੇ ਵਿਚ ਇਹ ਨੌਜਵਾਨ ਨੇਕ ਦਿਲ ਸਖ਼ਸ਼ੀਅਤ ਵਜੋਂ ਜਾਣਿਆ ਜਾਂਦਾ ਸੀ ਜਿਸ ਦਾ ਆਪਣੇ ਦੋਸਤਾਂ, ਮਿੱਤਰਾਂ ਨਾਲ ਕਾਫ਼ੀ ਪਿਆਰ ਅਤੇ ਵਿਦੇਸ਼ ਵਿਚ ਰਹਿੰਦਾ ਹੋਇਆ ਉਹ ਆਪਣੇ ਜਨਮ ਭੂਮੀ ਨਾਲ ਜੁਡ਼ਿਆ ਹੋਇਆ ਸੀ। ਨੌਜਵਾਨ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
0
comment0
Report
BKBIMAL KUMAR
Sept 16, 2025 12:06:48
Anandpur Sahib, Punjab:Story Assigned By Desk  Reporter - Bimal Sharma  Location - Nangal File Folder - 1609ZP_APS_HARJOT_R ਕੀਰਤਪੁਰ ਸਾਹਿਬ, ਸੂਰੇਵਾਲ, ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸ਼ੈਡ ਪਾਏ ਜਾਣਗੇ- ਬੈਂਸ ਸ੍ਰੀ ਅਨੰਦਪੁਰ ਸਾਹਿਬ ਸਮੇਤ 4 ਅਨਾਜ ਮੰਡੀਆਂ ਵਿੱਚ ਨਿਰਮਾਣ ਸੁਰੂ Anchor - ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਅਨਾਜ ਮੰਡੀਆਂ ਵਿੱਚ ਹਰ ਲੋੜੀਦੀ ਸਹੂਲਤ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਵਿੱਚ ਪਿਛਲੇ ਸਾਲ 87. 21 ਲੱਖ ਰੁਪਏ ਦੀ ਲਾਗਤ ਨਾਲ ਇੱਕ ਵੱਡਾ ਸ਼ੈਡ ਤਿਆਰ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਇਸ ਹਲਕੇ ਦੀਆ 4 ਅਨਾਜ ਮੰਡੀਆਂ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸੂਰੇਵਾਲ ਅਤੇ ਨੰਗਲ ਵਿੱਚ ਚਾਰ ਸ਼ੈਡਾਂ ਦਾ ਨਿਰਮਾਣ ਸੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨੰਗਲ ਦੀ ਅਨਾਜ ਮੰਡੀ ਦੇ ਲਈ 150 ਤੋਂ ਵੱਧ ਪਿੰਡ ਹਨ ਮਗਰ ਜਿਆਦਾਤਰ ਕਿਸਾਨ ਸ਼੍ਰੀ ਅਨੰਦਪੁਰ ਸਾਹਿਬ ਜਾਂ ਹੋਰ ਮੰਡੀਆਂ ਵਿੱਚ ਜਾਂਦੇ ਸਨ ਕਿਉਂਕਿ ਅਨਾਜ ਮੰਡੀ ਹੋਣ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਸੀ ਅਦਰ ਬਰਸਾਤ ਹੋ ਜਾਵੇ ਤਾਂ ਸ਼ੈਡ ਨਾ ਹੋਣ ਕਾਰਨ ਬਾਹਰ ਪਈ ਖਰਾਬ ਹੋ ਜਾਂਦੇ ਸੀ । VO1 - ਅੱਜ ਅਨਾਜ ਮੰਡੀ ਨੰਗਲ ਵਿੱਚ ਨਵੇ ਉਸਾਰੇ ਜਾਣ ਵਾਲੇ ਸ਼ੈਡ ਦਾ ਨਿਰਮਾਣ ਸੁਰੂ ਕਰਨ ਮੌਕੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਤੋ ਪਹਿਲਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਭੰਡਾਰਨ ਕਿਸਾਨਾ ਦੇ ਬੈਠਣ ਅਤੇ ਮੌਸਮ ਦੀ ਖਰਾਬੀ ਦੌਰਾਨ ਫਸਲਾਂ ਅਤੇ ਬਾਰਦਾਨੇ ਦੀ ਸਾਂਭ ਸੰਭਾਲ ਲਈ ਕੋਈ ਸ਼ੈਡ ਨਹੀ ਸੀ। ਪਿਛਲੇ ਸਾਲ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਅਨਾਜ ਮੰਡੀ ਵਿੱਚ ਇੱਕ ਵੱਡਾ ਸ਼ੈਡ ਦਾ ਨਿਰਮਾਣ ਕਰਵਾਇਆ ਗਿਆ ਅਤੇ ਪੱਕੇ ਫੜ੍ਹ ਬਣਾਏ ਗਏ। ਉਸੇ ਦੌਰਾਨ ਇਸ ਅਨਾਜ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾ ਨੇ ਇੱਕ ਹੋਰ ਵੱਡੇ ਸ਼ੈਡ ਦੇ ਨਿਰਮਾਣ ਦੀ ਮੰਗ ਕੀਤੀ ਸੀ।ਬੈਂਸ ਨੇ ਕਿਹਾ ਕਿ ਅਸੀ ਹੁਣ 4 ਸ਼ੈਡ ਹੋਰ ਬਣਾ ਰਹੇ ਹਾਂ, ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਅਨਾਜ ਮੰਡੀ ਵਿਚ 100.29 ਲੱਖ ਰੁਪਏ ਦੀ ਲਾਗਤ ਨਾਲ 200'X75' ਸ਼ੈਡ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸੇ ਤਰਾਂ ਕੀਰਤਪੁਰ ਸਾਹਿਬ ਅਨਾਜ ਮੰਡੀ ਵਿਚ 100.29 ਲੱਖ ਰੁਪਏ ਦੀ ਲਾਗਤ ਨਾਲ 200'X75' ਸ਼ੈਡ ਅਤੇ ਨੰਗਲ ਅਨਾਜ ਮੰਡੀ ਵਿੱਚ ਵਿਚ 7.82 ਲੱਖ ਰੁਪਏ ਦੀ ਲਾਗਤ ਨਾਲ 35'X35' ਸ਼ੈਡ ਤੇ ਸੂਰੇਵਾਲ ਅਨਾਜ ਮੰਡੀ ਵਿੱਚ  8.19 ਲੱਖ ਰੁਪਏ ਦੀ ਲਾਗਤ ਨਾਲ 35'X35' ਸ਼ੈਡ ਤਿਆਰ ਹੋਵੇਗਾ। ਇਹ ਸ਼ੈਡ ਇਸ ਇਲਾਕੇ ਦੇ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਲਈ ਬੇਹੱਦ ਲਾਹੇਵੰਦ ਹੋਣਗੇ।  Byte - Cabinet Minister Punjab Harjot Singh Bains  ਆੜ੍ਹਤੀ 
0
comment0
Report
ADAnkush Dhobal
Sept 16, 2025 12:05:40
Shimla, Himachal Pradesh:शिमला में बारिश ने मचाई तबाही! 24 घंटे में 141.0 मिलीमीटर बारिश दर्ज पहाड़ों पर बादल फटने की ज्यादातर घटनाएं, मैदानी इलाकों में होती है संभावना सोमवार और मंगलवार की दरम्यानी रात हिमाचल प्रदेश के अलग-अलग हिस्सों में बारिश ने जमकर तबाही मचाई. बीते 24 घंटों में शिमला में सबसे ज़्यादा 141.0 मिलीमीटर बारिश रिकॉर्ड की गई. इसी तरह ज़िला कांगड़ा के नगरोटा सूरियां में 135.2 मिलीमीटर और चंबा के भटियात में 80.0 मिलीमीटर रिकॉर्ड की गई है. मौसम विज्ञान केंद्र शिमला के वैज्ञानिक शोभित कटियार ने बताया कि बीते 24 घंटे में राज्य के शिमला, कांगड़ा और बिलासपुर जिला में बारिश रिपोर्ट की गई है. क्या सिर्फ पहाड़ों पर ही फटते हैं बादल? बीते कुछ सालों में बादल फटने की घटनाएंआम सी लगने लगी हैं. ज़्यादातर बादल फटने की ज़्यादातर घटनाएं पहाड़ों पर ही देखने को मिलती हैं. हालांकि यह ज़रूरी भी नहीं है कि बादल सिर्फ़ पहाड़ों पर ही फटे. बादल मैदानी इलाकों में भी फट सकते हैं. मौसम विज्ञान केंद्र शिमला के वैज्ञानिक शोभित कटियार ने बताया कि एक घंटे में दस सेंटीमीटर यानी 100 मिलीमीटर बारिश होने को बादल फटना कहा जाता है. भले ही बादल फटने की ज़्यादातर घटनाएं पहाड़ों पर होती हों, लेकिन मैदानी इलाकों में भी इसकी संभावना होती है. Elements TT—- शोभित कटियार, मौसम वैज्ञानिक, IMD शिमला Feed through Live U- 70 (HD)
0
comment0
Report
KCKhem Chand
Sept 16, 2025 12:02:53
Kot Kapura, Punjab:ਮਾਲਵੇ ਦਾ ਮਸ਼ਹੂਰ ਮੇਲਾ ਗੁਰੂ ਕੀ ਢਾਬ ਨਗਰ ਕੀਰਤਨ ਨਾਲ ਹੋਇਆ ਸ਼ੁਰੂ ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਦੂਰੋਂ ਦੂਰੋਂ ਢਾਡੀ ਜੱਥੇ ਵੀ ਪਹੁੰਚਣਗੇ ਨਗਰ ਕੀਰਤਨ ਸਾਰੇ ਪਿੰਡਾਂ ਤੋ ਹੁੰਦਾ ਹੋਇਆ ਸ਼ਾਮ ਸਮੇ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹੋਵੇਗਾ ਸਮਾਪਤ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਰਦਾਸ ਕਰਨ ਮਗਰੋਂ ਨਗਰ ਕੀਰਤਨ ਹੋਇਆ ਆਰੰਭ ਕਿਸੇ ਸਮੇਂ ਵੱਡੀਆਂ ਵੱਡੀਆਂ ਪਾਰਟੀਆਂ ਆਪਣੀਆਂ ਸਟੇਜਾਂ ਲਗਾਉਦੀਆ ਸਨ ਇਸ ਮੇਲੇ ਤੇ ਮਾਲਵੇ ਦਾ ਮਸ਼ਹੂਰ ਮੇਲਾ ਗੁਰੂ ਕੀ ਢਾਬ ਦਾ ਅੱਜ ਨਗਰ ਕੀਰਤਨ ਨਾਲ ਆਰੰਭ ਹੋ ਗਿਆ ਇਹ ਨਗਰ ਕੀਰਤਨ ਵੱਖ ਵੱਖ ਜਗਾਵਾਂ ਤੋਂ ਹੁੰਦਾ ਹੋਇਆ ਸ਼ਾਮ ਸਮੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਪਿੰਡਾਂ ਦੇ ਵਿੱਚ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਤੇ ਲੰਗਰ ਆਦੀ ਲਗਾਏ ਗਏ ਹਨ । ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਣਗੇ । ਬਾਈਟ ਗੁਰਦੁਆਰਾ ਮੈਨੇਜਰ ਅਤੇ ਗ੍ਰੰਥੀ ਤੇ ਪਿੰਡ ਵਾਸੀ
0
comment0
Report
PSParambir Singh Aulakh
Sept 16, 2025 12:02:22
Amritsar, Punjab: ਅੱਜ ਤੋਂ ਅੰਮ੍ਰਿਤਸਰ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਝੋਨੇ ਦੀ ਖਰੀਦ ਲਈ ਵੇਚਣ ਲਈ ਪਹੁੰਚ ਰਹੇ ਹਨ ਇਸ ਮੌਕੇ ਜੀ ਮੀਡੀਆ ਦੀ ਟੀਮ ਨੇ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਚ ਜਾ ਕੇ ਰਿਐਲਟੀ ਚੈੱਕ ਕੀਤਾ ਜਿੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ, ਕਈ ਕਿਸਾਨਾਂ ਦਾ ਝੋਨਾ ਬਿਲਕੁਲ ਬਰਬਾਦ ਹੋ ਚੁੱਕਿਆ ਹੈ। ਹਰ ਕਾਰਨ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਜਿਨਾਂ ਦਾ ਝੋਨਾ ਬਚਿਆ ਹੈ ਉਹਨਾਂ ਵੱਲੋਂ ਅੱਜ ਆਪਣੀ ਫਸਲ ਵੇਚਣ ਲਈ ਮੰਡੀ ਪਹੁੰਚਿਆ ਗਿਆ... ਅੱਜ ਤੋਂ ਮੰਡੀ ਵਿਚ ਝੋਨੇ ਦੀ ਖਰੀਦ ਸ਼ੁਰੂ ਕਿਸਾਨਾਂ ਵੱਲੋਂ ਝੋਨੇ ਦੀਆਂ ਟਰਾਲੀਆਂ ਲੈਕੇ ਮੰਡੀ ਵਿੱਚ ਪਹੁੰਚਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਇਜ ਰੇਟ ਨਾਲ ਖਰੀਦ ਕੀਤੀ ਜਾਵੇ ਤਕਰੀਬਨ 3000 ਦੇ ਕਰੀਬ ਖਰੀਦ ਹੋਵੇ ਤੇ ਕਿਸਾਨ ਨੂੰ ਵਧੀਆ ਮੂਲ ਮਿਲੇਗਾ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਪ੍ਰਬੰਧ ਠੀਕ ਨੇ ਮੰਡੀ ਵਿੱਚ ਥੋੜੀ ਬਹੁਤ ਕਮੀ ਹੈ bytes:- ਕਿਸਾਨ ਪਲਵਿੰਦਰ ਸਿੰਘ ਨੇ ਕਿਹਾ ਕਿ 24 ਘੰਟੇ ਹੋ ਗਏ ਨੇ ਫ਼ਿਰ ਵੀ ਕਿਸਾਨਾਂ ਨੂੰ ਬਣਦਾ ਰੇਟ ਨਹੀਂ ਮਿਲ ਰਿਹਾ 3500 ਰੇਟ ਮਿਲੇ ਤੇ ਕਿਸਾਨ ਖੁਸ਼ ਹੋਵੇਗਾ ਪਰ ਰੇਟ 25 ਜਾ 26 ਮਿਲ ਰਿਹਾ ਹੈ bytes:- ਕਿਸਾਨ ਰੇਸ਼ਮ ਸਿੰਘ ਕੱਥੂਨੰਗਲ ਨੇ ਕਿਹਾ ਕਿ ਪ੍ਰਬੰਧ ਬਿਲਕੁਲ ਠੀਕ ਨਹੀਂ ਨੇ ਲੰਬਾ ਲੰਬਾ ਜਾਮ ਲੱਗਾ ਹੋਇਆ ਹੈ ਟਰਾਲੀਆਂ ਦਾ ਖੜੇ ਕਰਨ ਨੂੰ ਥਾਂ ਨਹੀਂ ਹੈ ਨਾ ਇੱਥੇ ਕੋਈ ਮੁਲਾਜ਼ਮ ਹੈ ਤੇ ਇੱਥੇ ਕਈ ਵਾਰ ਜਿਮੀਦਾਰ ਆਪਸ ਵਿੱਚ ਲੜ ਪਏ ਨੇ ਸਰਕਾਰ ਨੂੰ ਪੱਕੇ ਤਰੀਕੇ ਨਾਲ ਇੱਥੇ ਕੋਈ ਪ੍ਰਬੰਧਕ ਕਰਨਾ ਚਾਹੀਦਾ ਹੈ ਮੰਡੀ ਦੇ ਵਿੱਚ ਟਰਾਲੀ ਖੜੀ ਕਰਨ ਦੀ ਜਗ੍ਹਾ ਤੱਕ ਨਹੀਂ ਹੈ। ਕਿਸਾਨਾਂ ਨੂੰ ਬਣਦਾ ਰੇਟ ਮਿਲਣਾ ਚਾਹੀਦਾ ਹੈ ਤਕਰੀਬਨ 3000 ਤੋਂ 3500 ਰੁਪਏ ਦੇ ਵਿੱਚ ਜੇਕਰ ਕਿਸਾਨ ਦੀ ਫਸਲ ਵਿਕਦੀ ਹੈ ਤਾਂ ਉਸ ਨੂੰ ਮੁਨਾਫਾ ਹੋਵੇਗਾ ਲੇਕਿਨ ਕਿਸਾਨਾਂ ਨੂੰ 2400 ਤੋਂ 2500 ਰੁਪਆ ਰੇਟ ਮਿਲ ਰਿਹਾ ਹੈ। byte:- ਕਿਸਾਨ ਮਨੋਹਰ ਸਿੰਘ ਅਜੈਬ ਵਾਲੀ Narinder Singh Pind nagkalan। ਆੜ੍ਹਤੀ ਵਾਈਸ ਪ੍ਰਧਾਨ ਅੰਮ੍ਰਿਤਸਰ ਮਨੋਜ ਸ਼ਰਮਾ Gurmeet Singh Pind dala Atari Bikramjeet ਪਿੰਡ ਹਰਦੋਪੁਤਲੀ
0
comment0
Report
BSBHARAT SHARMA
Sept 16, 2025 11:48:03
Amritsar, Punjab: ਰਾਮਤਲਾਈ ਮੰਦਰ ਵਿੱਚ ਚੋਰੀ ਦੀ ਘਟਨਾ ਆਈ ਸਾਹਮਣੇ ਸੀਸੀਟੀਵੀ ਵਿੱਚ ਕੈਦ ਹੋਈ ਪੂਰੀ ਚੋਰੀ ਦੀ ਘਟਨਾ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਮੰਦਰ ਪ੍ਰਬੰਧਕਾਂ ਵੱਲੋਂ ਜਤਾਈ ਗਈ ਚਿੰਤਾ ਅਤੇ ਕੀਤੀ ਸੁਰੱਖਿਆ ਦੀ ਮੰਗ ਸਥਾਨਕ ਲੋਕਾਂ ਵਿੱਚ ਮੰਦਿਰ ਵਿੱਚ ਚੋਰੀ ਦੀ ਘਟਨਾ ਨੂੰ ਲੇਕੇ ਪਾਇਆ ਗਿਆ ਰੋਸ਼ ਅਤੇ ਪੁਲਿਸ ’ਤੇ ਜਲਦ ਕਾਰਵਾਈ ਕਰਨ ਲਈ ਕਿਹਾ ਅੰਮ੍ਰਿਤਸਰ ਦੇ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਵਿੱਚ ਚੋਰੀ ਦੀ ਘਟਨਾ ਨੇ ਸਥਾਨਕ ਨਿਵਾਸੀਆਂ ਨੂੰ ਚੌਂਕਾ ਦਿੱਤਾ। ਰਾਤ ਦੇ ਸਮੇਂ ਮੰਦਰ ਦੇ ਲਕਸ਼ਮੀ ਨਰਾਇਣ ਜੀ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰਾਂ ਨੇ ਗੋਲਕ ਚੁੱਕ ਲਿਆ ਅਤੇ ਛੱਤ ਤੇ ਲੈ ਜਾ ਕੇ ਉਸ ਵਿੱਚੋਂ ਪੈਸੇ ਕੱਢੇ। ਚੋਰਾਂ ਨੇ ਮਾਤਾ ਭੱਦਰਕਾਲੀ ਮੰਦਰ ਦਾ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਮੰਦਰ ਦੇ ਪੰਡਿਤ ਨਾਥੂ ਰਾਮ ਦੁਬੇ ਦੇ ਜਾਗ ਜਾਣ ਕਾਰਨ ਚੋਰ ਭੱਜ ਗਏ। ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਪੂਰੀ ਚੋਰੀ ਦੀ ਘਟਨਾ ਕੈਦ ਹੋ ਗਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਚੋਰ ਦੁਵਾਰ ਟੱਪ ਕੇ ਅੰਦਰ ਆਏ, ਗੋਲਕ ਤੋੜ ਕੇ ਪੈਸੇ ਕੱਢੇ ਅਤੇ ਫਿਰ ਭੱਜ ਗਏ। ਹਾਲਾਂਕਿ ਚੋਰਾਂ ਦੀ ਪਹਿਚਾਣ ਸਪਸ਼ਟ ਨਹੀਂ ਹੋ ਸਕੀ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸਥਾਨਿਕ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਨਜ਼ਦੀਕੀ ਇਲਾਕਿਆਂ ਦੇ ਸੀਸੀਟੀਵੀ ਵੀ ਚੈਕ ਕਰਨ ਦੀ ਸ਼ੁਰੂਆਤ ਕੀਤੀ। ਪੁਲਿਸ ਅਧਿਕਾਰੀ ਵੱਲੋਂ ਮੰਦਰ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਮੰਦਰ ਦੇ ਮੁੱਖ ਪੰਡਿਤ ਨਾਥੂ ਰਾਮ ਦੁਬੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮੰਦਰ ਵਿੱਚ ਸ਼ਰਾਰਤੀ ਅਨਸਰ ਆ ਕੇ ਮਰਿਆਦਾ ਭੰਗ ਕਰਦੇ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਮੰਦਰ ਦੇ ਆਲੇ-ਦੁਆਲੇ ਪੱਕੀ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ। ਇਸ ਘਟਨਾ ਕਾਰਨ ਸਥਾਨਕ ਵਾਸੀਆਂ ਵਿੱਚ ਰੋਸ਼ ਹੈ। ਐਡਵੋਕੇਟ ਵਿਨੀਤ ਮਹਾਜਨ ਨੇ ਕਿਹਾ ਕਿ ਰਾਮਤਲਾਈ ਮੰਦਰ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਧਾਰਮਿਕ ਸਥਾਨ ਹੈ ਅਤੇ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੰਦਰ ਵਿੱਚ ਨਿਰੰਤਰ ਸੁਰੱਖਿਆ ਲਈ ਪਹਿਰੇਦਾਰੀ ਲਗਾਈ ਜਾਵੇ ਬਾਈਟ:---- ਪੰਡਿਤ ਨਾਥੂਰਾਮ ਦੂਬੇ ਬਾਈਟ:--- ਐਡਵੋਕੇਟ ਵਨੀਤ ਮਹਾਜਨ ਬਾਈਟ:-- ਪੁਲਿਸ ਜਾਂਚ ਅਧਿਕਾਰੀ
0
comment0
Report
TBTarsem Bhardwaj
Sept 16, 2025 11:34:44
Ludhiana, Punjab:ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ influencer ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀ ਮਹਾਰਾਸ਼ਟਰ ਹਜੂਰ ਸਾਹਿਬ ਨਾਂਦੇੜ ਤੋਂ 32 ਬੋਰ ਦੇ ਪਿਸਤੌਲ ਅਤੇ ਕੰਟਰੀ ਮੇਡ ਪਿਸਤੌਲ ਦੇ ਨਾਲ ਕੀਤੇ ਗਿਰਫਤਾਰ ਚਾਰ ਹੋਰ ਦੋਸ਼ੀਆਂ ਦੀ ਤਲਾਸ਼ ਦੀ ਪੁਲਿਸ ਕਰ ਰਹੀ ਛਾਪੇਮਾਰੀ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ influencer ਨੌਜਵਾਨ ਕਾਰਤਿਕ ਬੱਗਣ ਦਾ ਕਤਲ ਕਰ ਦਿੱਤਾ ਸੀ ਜਿਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਪੁਲਿਸ ਨੇ ਇਸ ਕਤਲ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਪਹਿਚਾਣ ਕਰਕੇ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਕਾਰਤਿਕ ਨਾਮ ਦੇ ਨੌਜਵਾਨ ਸ਼ਾਮ ਦੇ ਸਮੇਂ ਆਪਣੇ ਦੋਸਤ ਨਾਲ ਐਕਟਵਾ ਉੱਪਰ ਜਾ ਰਿਹਾ ਸੀ। ਉਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸਨ ਉਸਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਜਿਹੜਾ ਉਸਦਾ ਦੋਸਤ ਨਾਲ ਸੀ ਉਹ ਵੀ ਗੰਭੀਰ ਜਖਮੀ ਹੋਇਆ ਸੀ ਜੋ ਕਿ ਹੁਣ ਖਤਰੇ ਤੋਂ ਬਾਹਰ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਕਰਨ ਲਈ ਤਿੰਨ ਮੋਟਰਸਾਈਕਲਾਂ ਤੇ ਅੱਠ ਦੋਸ਼ੀ ਆਏ ਜਿਨਾਂ ਦੀ ਪਹਿਚਾਣ ਹੋਈ ਕਿ ਉਹ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਜਾਣਕਾਰ ਸਨ ਪਰ ਇਹਨਾਂ ਦੀ ਆਪਸ ਵਿੱਚ ਸੋਸ਼ਲ ਮੀਡੀਆ ਤੇ ਤੂੰ ਤੂੰ ਮੈਂ ਮੈਂ ਚਲ ਰਹੀ ਸੀ ਅਤੇ ਫੋਨ ਤੇ ਵੀ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਸਨ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਕਾਰਤਿਕ ਵਿਗਣ ਇੰਸਟਾਗਰਾਮ ਤੇ ਕਾਫੀ ਐਕਟਿਵ ਸੀ ਅਤੇ ਇੰਸਟਾਗਰਾਮ ਤੇ ਵੀ ਇੱਕ ਦੂਸਰੇ ਨੂੰ ਗਾਲੀ ਗਲੋਚ ਕਰਦੇ ਸਨ ਜਿਸਨੂੰ ਲੈ ਕੇ ਉਸ ਨਾਲ ਦੋਸ਼ੀਆਂ ਨੇ ਕਾਰਤਿਕ ਮੱਗਰ ਨੂੰ ਮਾਰਨ ਦਾ ਪਲਾਨ ਬਣਾਇਆ ਅਤੇ ਉਸ ਤੋਂ ਬਾਅਦ ਸਾਹਿਲ ਨਾ ਦੇ ਨੌਜਵਾਨ ਨੇ ਮ੍ਰਿਤਕ ਦੀ ਜਾਣਕਾਰੀ ਦੋਸ਼ੀਆਂ ਨੂੰ ਦਿੱਤੀ ਅਤੇ ਦੋਸ਼ੀਆਂ ਨੇ ਉਸਦਾ ਕਤਲ ਕੀਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਦੋਸ਼ੀ ਵੱਖ-ਵੱਖ ਪੰਜ ਸੂਬਿਆਂ ਦੇ ਵਿੱਚ ਰੁਕੇ 18 ਤੋਂ 19 ਦਿਨ ਸਰਚ ਆਪਰੇਸ਼ਨ ਚੱਲਦਾ ਰਿਹਾ ਇਸ ਤੋਂ ਬਾਅਦ ਦੋਸ਼ੀਆਂ ਨੂੰ ਹਜੂਰ ਸਾਹਿਬ ਨੰਦੇੜ ਤੋਂ ਗ੍ਰਿਫਤਾਰ ਕੀਤਾ ਜਿਨਾਂ ਦੇ ਵਿੱਚ ਮੁੱਖ ਦੋਸ਼ੀ ਸੇਮ ਅਤੇ ਗੌਤਮ ਸ਼ਾਮਲ ਸਨ ਦੋਸ਼ੀਆਂ ਕੋਲੋਂ 32 ਬੋਰ ਦਾ ਪਿਸਤੌਲ ਅਤੇ ਰੌਂਦ ਅਤੇ ਕੰਟਰੀ ਮੇਡ ਵੈਪਨ ਬਰਾਮਦ ਹੋਇਆ ਹੈ ਜਿਸਦੀ ਫਰਾਂਸਿਕ ਜਾਂਚ ਕਰਵਾਈ ਜਾਵੇਗੀ ਕਿ ਜੋ ਗੋਲੀਆਂ ਮ੍ਰਿਤਕ ਕਾਰਤਿਕ ਬੱਗਣ ਦੇ ਸਰੀਰ ਚੋਂ ਮਿਲੀਆਂ ਉਹਨਾਂ ਨਾਲ ਉਹ ਮੇਲ ਖਾਂਦੀਆਂ ਹਨ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਚਾਰ ਤੋਂ ਪੰਜ ਦੋਸ਼ੀ ਹੋਰ ਹਨ ਉਹਨਾਂ ਨੂੰ ਵੀ ਪੁਲਿਸ ਜਲਦ ਗਿਰਫਤਾਰ ਕਰੇਗੀ। Byte ਪੁਲਿਸ ਕਮਿਸ਼ਨਰ ਸਵਪਨ ਸ਼ਰਮਾ
0
comment0
Report
BKBIMAL KUMAR
Sept 16, 2025 11:19:53
Anandpur Sahib, Punjab:Story Assigned By Desk  Reporter - Bimal Sharma  Location - Nangal File Folder - 1609ZP_APS_RUBBLE_WT_R ਭਾਖੜਾ ਡੈਮ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਆਬਾਦੀ ਖੇਤਰ ਤੋਂ ਲਗਭਗ ਇੱਕ ਕਿਲੋਮੀਟਰ ਦੂਰੀ ਤੇ ਪਿਛਲੀ ਦਿਨੀ ਬੱਦਲ ਫਟਿਆ  ਇੱਕ ਵੱਡਾ ਪਹਾੜ ਪੂਰਾ ਪਹਾੜ ਮਲਬੇ ਵਿੱਚ ਤਬਦੀਲ ਹੋ ਗਿਆ ਤੇ ਸਾਰਾ ਮਲਬਾ ਸਤਲੁਜ ਦਰਿਆ ਵਿੱਚ ਜਾ ਡਿੱਗਿਆ ਜੇਕਰ ਇਹ ਬੱਦਲ ਆਬਾਦੀ ਵਿੱਚ ਫਟਦਾ ਤਾਂ ਤਸਵੀਰਾਂ ਹੋਰ ਵੀ ਭਿਆਨਕ ਤੇ ਖੌਫਨਾਕ ਹੋ ਸਕਦੀਆਂ ਸਨ  ਲਗਭਗ 25 ਦਿਨਾਂ ਤੋਂ ਭਾਖੜਾ ਡੈਮ ਤੱਕ ਬੀਬੀਐਮਬੀ ਦੀ ਰੇਲ ਗੱਡੀ ਨੰਗਲ ਤੋਂ ਭਾਖੜਾ ਡੈਮ ਤੱਕ ਨਹੀਂ ਜਾ ਰਹੀ  ਸਥਾਨਕ ਲੋਕਾਂ ਨੂੰ ਆਣ ਜਾਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ ਤੇ 12,15 ਕਿਲੋਮੀਟਰ ਦਾ ਸਫਰ ਤੈਹ ਕਰਕੇ ਨੰਗਲ ਵੱਲ ਜਾਣਾ ਪੈਂਦਾ ਹੈ Anchor --- ਪਿਛਲੇ ਦਿਨੀ ਭਾਖੜਾ ਡੈਮ ਦੇ ਬਲੱਡ ਗੇਟਾਂ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ਤੇ ਪਿਛਲੇ ਦਿਨੀਂ ਪੰਜਾਬ–ਹਿਮਾਚਲ ਬਾਰਡਰ ਤੇ ਵੱਡਾ ਕੁਦਰਤੀ ਕਹਿਰ ਦੇਖਣ ਨੂੰ ਮਿਲਿਆ । ਪੰਜਾਬ ਹਿਮਾਚਲ ਬਾਰਡਰ ਤੇ ਹਿਮਾਚਲ ਦੇ ਬਿਲਾਸਪੁਰ ਦੇ ਆਖਰੀ ਪਿੰਡ ਨੈਲਾ ਵਿੱਚ ਬੱਦਲ ਫਟਣ ਨਾਲ ਪੂਰੀ ਪਹਾੜੀ ਸੜਕ ’ਤੇ ਆ ਗਈ, ਜਦਕਿ ਮਲਬੇ ਦਾ ਵੱਡਾ ਹਿੱਸਾ ਸਤਲੁਜ ਦਰਿਆ ਵਿੱਚ ਰੁੜ ਗਿਆ। ਇਸ ਕਾਰਨ ਨੰਗਲ ਤੋਂ ਭਾਖੜਾ ਡੈਮ ਤੱਕ ਚੱਲਣ ਵਾਲੀ ਮੁਫ਼ਤ ਟ੍ਰੇਨ ਸੇਵਾ ਪਿਛਲੇ 20 ਦਿਨ ਤੋਂ ਬੰਦ ਹੈ , ਜਿਸ ਕਰਕੇ ਭਾਖੜਾ ਡੈਮ ਦੇ ਕਰਮਚਾਰੀਆਂ ਅਤੇ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਲੋਕਾਂ ਨੂੰ ਆਉਣਾ ਜਾਣਾ ਔਖਾ ਹੋ ਗਿਆ । ਗ਼ਨੀਮਤ ਰਹੀ ਕਿ ਬੱਦਲ ਰਿਹਾਇਸ਼ੀ ਖੇਤਰ ਤੋਂ ਕੁਝ ਮੀਟਰ ਦੀ ਦੂਰੀ ਤੇ ਹੀ ਫਟਿਆ ਅਗਰ ਰਿਹਾਇਸ਼ੀ ਖੇਤਰ ਵਿੱਚ ਫੱਟਦਾ ਤਾਂ ਜਾਨ–ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਕਿਉਂਕਿ ਇੱਥੇ 500 ਤੋਂ ਵੱਧ ਪਰਿਵਾਰ ਰਹਿੰਦੇ ਹਨ । ਆਓ ਚਲਦੇ ਹਾਂ ਨੈਲਾ ਪਿੰਡ, ਜਿਥੋਂ ਸਾਡੇ ਸਹਿਯੋਗੀ ਸਿੱਧਾ ਗ੍ਰਾਊਂਡ ਰਿਪੋਰਟ ਕਰ ਰਹੇ ਹਨ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਨੰਗਲ ਤੋਂ ਭਾਖੜਾ ਡੈਮ ਤੱਕ ਜਾਣ ਲਈ ਰਸਤੇ ਵਿੱਚ ਕਈ ਜਗ੍ਹਾ ਜਾਂ ਤਾਂ ਸੜਕ ਹੀ ਬੈਠ ਗਈ ਤੇ 15 ਤੋਂ 20 ਜਗ੍ਹਾ ਲੈਂਡ ਸਲਾਈਡਿੰਗ ਹੋ ਗਈ ਜਿਸ ਕਰਕੇ ਹੁਣ ਭਾਖੜਾ ਡੈਮ ਜਾਣਾ ਮੁਸ਼ਕਿਲ ਹੋ ਗਿਆ ਹੈ । VO1 --- ਮੇਰੇ ਪਿੱਛੇ ਜਿਹੜੀ ਪਹਾੜੀ ਤੁਸੀਂ ਦੇਖ ਰਹੇ ਹੋ, ਇੱਥੇ ਹੀ ਕੁਝ ਦਿਨ ਪਹਿਲਾਂ ਬੱਦਲ ਫਟਿਆ ਸੀ। ਉਸ ਸਮੇਂ ਦਾ ਨਜ਼ਾਰਾ ਇੰਨਾ ਭਿਆਨਕ ਸੀ ਕਿ ਪੂਰੀ ਪਹਾੜੀ ਹੀ ਸੜਕ ’ਤੇ ਆ ਗਈ। ਲਗਭਗ 10 ਫੁੱਟ ਉੱਚਾ ਮਲਬਾ ਹਾਲੇ ਵੀ ਰਸਤੇ ਨੂੰ ਬੰਦ ਕਰ ਰਿਹਾ ਹੈ। ਮਲਬੇ ਦਾ ਵੱਡਾ ਹਿੱਸਾ ਸਤਲੁਜ ਦਰਿਆ ਵਿੱਚ ਰੁੜ ਗਿਆ ਹੈ, ਜਿਸ ਨਾਲ ਨੰਗਲ ਤੋਂ ਭਾਖੜਾ ਡੈਮ ਤੱਕ ਦੀ ਰੇਲ ਲਾਈਨ ਪੂਰੀ ਤਰ੍ਹਾਂ ਦੱਬ ਗਈ ਹੈ। ਇਹੋ ਉਹ ਟ੍ਰੈਕ ਸੀ ਜਿਸ ’ਤੇ ਮੁਫ਼ਤ ਟ੍ਰੇਨ ਸੇਵਾ ਲੋਕਾਂ ਲਈ ਬਹੁਤ ਵੱਡੀ ਸਹੂਲਤ ਸੀ। ਪਰ ਹੁਣ ਪਿਛਲੇ 20 ਦਿਨਾਂ ਤੋਂ ਟ੍ਰੇਨ ਚੱਲਣੀ ਬੰਦ ਹੋ ਗਈ ਹੈ। VO2 --- ਸਥਾਨਕ ਲੋਕਾਂ ਨੇ ਸਾਨੂੰ ਦੱਸਿਆ ਕਿ ਨੈਲਾ ਪਿੰਡ ਹਿਮਾਚਲ ਦਾ ਆਖਰੀ ਪਿੰਡ ਹੈ ਅਤੇ ਇੱਥੋਂ ਨੰਗਲ ਸਿਰਫ਼ 3 ਕਿਲੋਮੀਟਰ ਦੂਰ ਹੈ। ਲੋਕਾਂ ਲਈ ਨੰਗਲ ਸਭ ਤੋਂ ਨਜ਼ਦੀਕੀ ਸ਼ਹਿਰ ਹੈ – ਚਾਹੇ ਸਕੂਲ–ਕਾਲਜ ਦੀ ਗੱਲ ਹੋਵੇ ਜਾਂ ਮੈਡੀਕਲ ਸਹੂਲਤਾਂ ਦੀ। ਪਰ ਇਸ ਵੇਲੇ ਰਸਤੇ ਬੰਦ ਹੋਣ ਕਾਰਨ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਵਿੱਚ ਫਸ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬੀਬੀਐਮਬੀ ਪ੍ਰਸ਼ਾਸਨ ਵੱਡੀਆਂ ਮਸ਼ੀਨਾਂ ਲਗਾ ਕੇ ਤੁਰੰਤ ਮਲਬਾ ਹਟਾਏ। ਕਿਉਂਕਿ ਸਿਰਫ਼ ਛੋਟੇ ਉਪਕਰਣਾਂ ਨਾਲ  ਇੰਨਾ ਵੱਡਾ ਮਲਬਾ ਸਾਫ਼ ਕਰਨਾ ਸੰਭਵ ਨਹੀਂ। ਉਹਨਾਂ ਦੱਸਿਆ ਕਿ ਬੀਬੀਐਮਬੀ ਦੇ ਸੱਤ ਤੋਂ ਅੱਠ ਮੁਲਾਜ਼ਮ ਕਈਆਂ ਤੇ ਬੱਠਲਾਂ ਨਾਲ ਇਸ ਨੂੰ ਸਾਫ ਕਰ ਰਹੇ ਹਨ ਜਿਸ ਨਾਲ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਇਸ ਲਈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਵੱਡੀਆਂ ਮਸ਼ੀਨਾਂ ਲਗਾ ਕੇ ਇਸ ਮਲਬੇ ਨੂੰ ਤੁਰੰਤ ਸਾਫ ਕੀਤਾ ਜਾਵੇ VO3 --- ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਦੋਂ ਤੱਕ ਲੋਕਾਂ ਦੀ ਆਵਾਜਾਈ ਮੁੜ ਸਧਾਰਨ ਹੋਵੇਗੀ? ਨੰਗਲ ਤੋਂ ਭਾਖੜਾ ਡੈਮ ਤੱਕ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ, ਕਈ ਥਾਵਾਂ ’ਤੇ ਲੈਂਡ ਸਲਾਈਡਿੰਗ ਨਾਲ ਸੜਕ ਹੀ ਬਹਿ ਗਈ ਹੈ। ਸਥਾਨਕ ਲੋਕ ਬੇਸਬਰੀ ਨਾਲ ਉਮੀਦ ਕਰ ਰਹੇ ਹਨ ਕਿ ਪ੍ਰਸ਼ਾਸਨ ਵੱਡੀਆਂ ਮਸ਼ੀਨਾਂ ਲਗਾ ਕੇ ਜਲਦੀ ਹੱਲ ਕੱਢੇਗਾ। Walk Through Bimal  Byte :- Sanjiv Kumar, Pali, Anup  
2
comment0
Report
NSNitesh Saini
Sept 16, 2025 11:19:17
Sundar Nagar, Himachal Pradesh:लोकेशन मंडी : स्लग : किचड़ में फंसे उपायुक्त मंडी अपूर्व देवगन, नंगे पांव ही पहुंचे प्रभावित क्षेत्र हाड़ाबोई मौके पर पहुंच कर लिया हालत का जायजा, पीड़ित परिवार को दिया हर संभव मदद का आश्वासन। एंकर : मंडी जिला में बीती रात हुई भयावह त्रासदी ने पूरे क्षेत्र को गहरे शोक में डूबो दिया है। देर रात निहरी तहसील की अति दुर्गम पंचायत हाड़ाबोई में हुए भूस्खलन ने तीन मासूम जिंदगियां लील लीं। अंधेरी रात में जब लोग गहरी नींद में थे, तभी अचानक पहाड़ से आया मलबा एक घर पर टूटकर गिर पड़ा। देखते ही देखते घर मलबे में दब गया और पांच लोग इसकी चपेट में आ गए। हालांकि दो लोगों को किसी तरह बाहर निकाल लिया गया, लेकिन एक बुजुर्ग महिला, उनकी बेटी और मात्र आठ माह का बेटा जिंदगी की जंग हार गए। इस दर्दनाक घटना ने पूरे क्षेत्र में मातम पसार दिया है। मंगलवार सूचना मिलते ही हालात का जायजा लेने खुद उपायुक्त मंडी अपूर्व देवगन मौके पर पहुंचे। रास्ते में किचड़ इतना गहरा था कि वाहन फंस गए और हालात ऐसे बने कि उपायुक्त को नंगे पांव ही प्रभावित गांव तक जाना पड़ा। वहां पहुंचकर उन्होंने राहत व बचाव कार्य का जायजा लिया और पीड़ित परिवार को हरसंभव मदद का आश्वासन दिया। प्रभावित परिवार की चीखें गूंजी गांव में : अपने जिगर के टुकड़े और अपनों को खो चुके परिवार का दर्द शब्दों में बयां करना मुश्किल है। पीड़ित परिवार की आंखें नम थीं और रुक-रुक कर सिर्फ यही शब्द निकल रहे थे “हमारा सबकुछ चला गया… रात को कुछ समझ ही नहीं आया, पलक झपकते ही घर मलबे में दब गया। मासूम दोहते के साथ बेटी और माँ को भी भगवान ने छीन लिया… अब जीने का सहारा ही नहीं बचा। गांव में मौजूद लोग परिजनों को ढांढस बंधाते रहे, लेकिन हर किसी की आंखों में आंसू थे। मासूम की मौत ने पूरे गांव को हिला कर रख दिया है। दुर्गम क्षेत्र में लगातार हो रही बारिश और मलबे में दबे शवों को निकालने में सामने आ रही कठिनाइयों ने राहत दल के कार्य को और मुश्किल बना दिया है। लेकिन प्रशासन, पुलिस और स्थानीय लोग लगातार प्रयास कर रहे हैं। हाड़ाबोई गांव में हुई यह त्रासदी न केवल पीड़ित परिवार के लिए बल्कि पूरे मंडी ज़िले के लिए एक गहरा सदमा है। मासूम की असमय मौत ने हर किसी का दिल दहला दिया है।
1
comment0
Report
VKVarun Kaushal
Sept 16, 2025 11:09:46
Samrala, Punjab:Varun Kaushal Samrala Samrala ਹੁਸ਼ਿਆਰਪੁਰ ਚ ਮਾਸੂਮ ਬੱਚੇ ਨਾਲ ਪ੍ਰਵਾਸੀ ਮਜ਼ਦੂਰ ਵੱਲੋਂ ਕੀਤੀ ਗਈ ਦਰਿੰਦਗੀ ਅਤੇ ਉਸਦੇ ਕਤਲ ਦੇ ਮਾਮਲੇ ਤੋਂ ਬਾਅਦ ਪੰਜਾਬ ਭਰ ਚ ਪ੍ਰਵਾਸੀ ਮਜ਼ਦੂਰਾਂ ਖਿਲਾਫ ਲਗਾਤਾਰ ਰੋ ਪ੍ਰਚੰਡ ਹੁੰਦਾ ਜਾ ਰਿਹਾ ਹੈ। ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੂਬੇ ਚੋਂ ਬਾਹਰ ਕੱਢਣ ਦੀ ਮੰਗ ਵੀ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਅੱਜ ਸਮਰਾਲਾ ਵਿਖੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਪ੍ਰਵਾਸੀ ਮਜ਼ਦੂਰਾਂ ਖਿਲਾਫ ਮੰਗ ਪੱਤਰ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੰਦੇ ਹੋਏ ਇਹ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਜਾਰੀ । ਇਸ ਮੌਕੇ ਸਿੱਖ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ, ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਹੁਣ ਸਰੇਆਮ ਪੰਜਾਬੀਆਂ ਤੇ ਹਮਲੇ ਤੱਕ ਕਰਨ ਲੱਗ ਗਏ ਹਨ ਇਸ ਲਈ ਅੱਜ ਸਮੂਹ ਪੰਜਾਬੀਆਂ ਨੂੰ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਇਹਨਾਂ ਤੋਂ ਸਮਾਨ ਦੀ ਖਰੀਦੋ ਫਰੋਖਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਅਤੇ ਉਹਨਾਂ ਦੇ ਆਧਾਰ ਕਾਰਡ ਬਣਾਣੇ ਤੁਰੰਤ ਬੰਦ ਕੀਤੇ ਜਾਣ, ਕਿਉਂਕਿ ਇਹ ਲੋਕ ਸਿਰਫ ਇੱਥੇ ਮਜ਼ਦੂਰੀ ਕਰਨ ਆਉਂਦੇ ਹਨ ਇਸ ਲਈ ਇਹਨਾਂ ਨੂੰ ਵੋਟ ਅਤੇ ਆਧਾਰ ਕਾਰਡ ਦਾ ਹੱਕ ਨਹੀਂ ਹੋਣਾ ਚਾਹੀਦਾ। ਉਧਰ ਮੰਗ ਪੱਤਰ ਪ੍ਰਾਪਤ ਕਰਨ ਵੇਲੇ ਸਥਾਨਕ ਤਹਿਸੀਲਦਾਰ ਸੰਦੀਪ ਕੁਮਾਰ ਨੇ ਭਰੋਸਾ ਦਿੱਤਾ ਕਿ, ਜਥੇਬੰਦੀਆਂ ਦਾ ਇਹ ਮੰਗ ਪੱਤਰ ਸਰਕਾਰ ਨੂੰ ਭੇਜ ਕੇ ਅਗਲੇ ਕਾਰਵਾਈ ਲਈ ਲਿਖਿਆ ਜਾਵੇਗਾ। ਉਹਨਾਂ ਮੰਗ ਪੱਤਰ ਸੌਂਪਣ ਆਏ ਆਗੂਆਂ ਨੂੰ ਭਰੋਸਾ ਦਿੱਤਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਵੀ ਯਕੀਨੀ ਬਣਾਇਆ ਜਾਵੇਗਾ Byte :- ਸਿੱਖ ਜਥੇਬੰਦੀਆ Byte :- ਤਹਿਸੀਲਦਾਰ ਸੰਦੀਪ ਕੁਮਾਰ
2
comment0
Report
DKDevinder Kumar Kheepal
Sept 16, 2025 11:05:58
Dhuri, Punjab:ਝੋਨੇ ਦੀ ਖਰੀਦ ਨੂੰ ਲੈ ਕੇ ਧੂਰੀ ਅਨਾਜ ਮੰਡੀ ਵਿੱਚ ਕੀਤੇ ਗਏ ਪੁਖਤਾ ਪ੍ਰਬੰਧ ਪਰ ਅਜੇ ਤੱਕ ਕਿਸਾਨਾਂ ਦੀ ਫਸਲ ਨਹੀਂ ਆਈ ਮੰਡੀ ਵਿੱਚ ਫਸਲ ਇਕੋ ਦਕੋ ਆਈ ਹੈ ਢੇਰੀ ਮੰਡੀ ਵਿੱਚ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰਹਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਕਿਹਾ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੰਡੇਰ ਨੇ। ਧੂਰੀ ਮਾਰਕਿਟ ਕਮੇਟੀ ਵੱਲੋ ਮੁੱਖ ਮੰਤਰੀ ਹਲਕਾ ਧੂਰੀ ਦੀ ਅਨਾਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ 16 ਸਤੰਬਰ ਤੋਂ ਮੰਡੀਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ ਲੇਕਿਨ ਅਜੇ ਤੱਕ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ ਹੈ ਤਸਵੀਰਾ ਧੂਰੀ ਅਨਾਜਮੰਡੀ ਦੀਆ ਹਨ ਜਿਥੈ ਕਿ ਮਾਰਕਟ ਕਮੇਟੀ ਵੱਲੋ ਅਨਾਜ ਮੰਡੀ ਚ ਸਫਾਈ ਕਰਵਾਈ ਜਾ ਰਹੀ ਹੈ ਅਤੇ ਮੰਡੀ ਵਿੱਚ ਇੱਕੋ ਦੁਕਾ ਝੋਨੇ ਦੀ ਢੇਰੀ ਆਈ ਹੈ ਜਿਸ ਨੂੰ ਪ੍ਰਾਈਵੇਟ ਏਜੰਸੀਆਂ ਵੱਲੋਂਖਰੀਦ ਕੀਤੀ ਜਾ ਰਹੀ ਹੈ ; ਧੂਰੀਆੜਤੀਆਂ ਐਸੌਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਨੇ ਮੀਡੀਆ ਨਾ ਗਲਬਾਤ ਕਰਦਿਆ ਦੱਸਿਆਂ ਕਿ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਜਿਸ ਵਿੱਚ ਪੀਣ ਵਾਲੇ ਪਾਣੀ ਸਾਫ ਸਫਾਈ ਦੇ ਕੰਮਮੁਕਮਲ ਕਰ ਲਏ ਗਏ ਹਨ ਕਿਸਾਨਾ ਨੂੰ ਅਪੀਲ ਹੈ ਕਿ ਉਹ ਮੰਡੀ ਵਿੱਚ ੳਾਪਣਾ ਝੋਨਾ ਸੁਕਾ ਕੇ ਲੈ ਕੇ ੳਾਉਣ ਤਾ ਜੋ ਕੋਈ ਵੀ ਪਰੇਸ਼ਾਨੀ ਨਾ ਆਵੇ : ਦਵਿੰਦਰ ਖੀਪਲ ਧੂਰੀ 9814866697
0
comment0
Report
RBRohit Bansal
Sept 16, 2025 11:04:41
DMC, Chandigarh: ਅੱਜ ਅਸੀਂ ਏਕ ਘੋਸ਼ਣਾ ਕਰਨ ਜਾ ਰਹੇ ਹਾਂ ਜਿਸ ਵਿਚ ਅਸੀਂ ਪੰਜਾਬ ਦੇ ਉਦਯੋਗਪਤੀਆਂ ਨੂੰ ਹੋਰ ਅੱਗੇ ਆਉਣ ਲਈ ਕਹਿ ਰਹੇ ਹਾਂ ਲੁਧਿਆਣਾ ਦੇ auto, non auto, agriculture ਦੇ ਪੁਰਜੇ ਤਿਆਰ ਕਰਨ ਦਾ ਕੰਮ ਇਹਨਾ ਵਲੋ ਕੀਤਾ ਜਾਂਦਾ ਹੈ ਹੈਪੀ ਫੋਰਜ਼ਿੰਗ ਵਲੋ 1000 ਕਰੋੜ ਦੀ ਇਨਵੇਸਟ ਲਈ ਪੰਜਾਬ ਦੀ ਚੋਣ ਕੀਤੀ ਗਈ ਲੁਧਿਆਣਾ ਦੇ auto, non auto, agriculture ਦੇ ਪੁਰਜੇ ਤਿਆਰ ਕਰਨ ਦਾ ਕੰਮ ਇਹਨਾ ਵਲੋ ਕੀਤਾ ਜਾਂਦਾ ਹੈ ਹੈਪੀ ਫੋਰਜ਼ਿੰਗ ਵਲੋ 1000 ਕਰੋੜ ਦੀ ਇਨਵੇਸਟ ਲਈ ਪੰਜਾਬ ਦੀ ਚੋਣ ਕੀਤੀ ਗਈ ਇਸ ਨਾਲ ਨੌਕਰੀ ਦੇ ਮੌਕੇ ਵਧਣ ਵਾਲੇ ਨੇ ਸਾਡੀ ਸਾਰੇ ਡਿਪਾਰਟਮੇਂਟ ਨੇ ਚੰਗਾ ਕੰਮ ਕੀਤਾ ਹੈ ਇਸ ਪੈਸੇ ਨੂੰ ਪੰਜਾਬ ਵਿੱਚ ਲੈਕੇ ਆਉਣ ਲਈ ਸਾਡੀ ਸਾਰਿਆਂ ਕਮਟੀ ਨਾਲ ਮੀਟਿੰਗ ਵੀ ਹੋਈ ਹੈ ਜਿਸ ਨੇ ਆਪਣਾ ਕੰਮ ਜਲਦੀ ਪੂਰਾ ਕਰਨਾ ਹੈ ਅਤੇ ਉਸਦੀ ਰਿਪੋਰਟ ਨੂੰ ਲਾਗੂ ਕਰਨਾ ਹੈ 1979 ਵਿੱਚ ਹੈਪੀ ਫਾਰਜ਼ਿੰਗ ਨੇ ਕੰਮ ਸ਼ਰੂ ਕੀਤਾ ਲੁਧਿਆਣਾ ਵਿੱਚ ਸਾਡੇ 3 ਪਲਾਂਟ ਨੇ ਸਾਡੀ ਕੰਪਨੀ ਵੱਖ ਵੱਖ ਕੰਪਨੀ ਦੇ ਪੁਰਜੇ ਤਿਆਰ ਕਰਨ ਲਈ ਕੰਮ ਕਰਦੀ ਹੈ ਸਾਡੀ ਨਵੀਂ ਕੰਪਨੀ ਦੇ ਨਵੇਂ ਪਲਾਂਟ ਨਾਲ ਨੌਕਰੀ ਦੇ ਮੌਕੇ ਵਾਦਨ ਵਾਲੇ ਨੇ ਤੇ ਸਟੀਲ ਦਾ ਕੰਮ ਹੋਰ ਵੱਧ ਹੋਣ ਵਾਲਾ ਹੈ ਸਾਡੇ ਕੋਲ ਜਿਨਾ ਵੀ ਕਿਸੇ ਇੰਡਸਟਰੀ ਨੇ ਅਪਲਾਈ ਕੀਤਾ ਉਸ ਲਈ 45 ਦਿਨ ਤੋਂ ਵੱਧ ਦਾ ਸਮਾਂ ਨਹੀਂ ਲੱਗਾ
0
comment0
Report
Advertisement
Back to top