Back
ਕੂੜੇ ਦੇ ਅੱਡੇ ਵਿੱਚ ਰਹਿੰਦਾ ਸੀ ਕਰਮਜੀਤ, ਲੋਕਾਂ ਨੇ ਕੀਤੀ ਸ਼ਿਕਾਇਤ!
Samrala, Punjab
Varun Kaushal
Samrala
ਸ਼ਹਿਰ ਚੋਂ ਗਲੀਆਂ ਸੜੀਆਂ ਸਬਜ਼ੀਆਂ , ਫਰੂਟ ,ਅਤੇ ਕੂੜਾ ਰੇਹੜੇ ਤੇ ਇਕੱਠਾ ਕਰ ਆਪਣੇ ਘਰ ਲੈ ਜਾ ਡੰਗਰਾਂ ਨੂੰ ਪਾਉਂਦਾ ਸੀ ਅਤੇ ਘਰ ਨੂੰ ਬਣਾਈ ਬੈਠਾ ਸੀ ਕੂੜਾ ਘਰ
ਪੰਚਾਇਤ ਨੇ ਸ਼ਿਕਾਇਤ ਕਰ ਪ੍ਰਸ਼ਾਸਨ ਦੀ ਮਦਦ ਨਾਲ ਘਰ ਚੋਂ ਚੁਕਵਾਇਆ ਭਾਰੀ ਮਾਤਰਾ ਵਿੱਚ ਕੂੜਾ, ਲੋਕਾਂ ਨੇ ਸ਼ੁਕਰ ਮਨਾਇਆ
ਸਮਰਾਲਾ ਨੜੇਲੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਦੀ ਸ਼ਿਕਾਇਤ ਤੇ ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਪਿੰਡ ਵਾਸੀ ਕਰਮਜੀਤ ਸਿੰਘ ਦੇ ਘਰ ਭਾਰੀ ਮਾਤਰਾ ਵਿੱਚ ਇੱਕਠਾ ਹੋਇਆ ਕੂੜਾ, ਗਲੀਆਂ ਸੜੀਆਂ ਸਬਜ਼ੀਆਂ,ਗਲਿਆ ਫਰੂਟ,ਖਾਲੀ ਬੋਤਲਾਂ ਚੁਕਵਾਇਆ ਗਿਆ ਕਿਉਂਕਿ ਪਿੰਡ 'ਚ ਕੂੜੇ ਨਾਲ ਵੱਡੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਸੀ। ਇਸ ਮੌਕੇ ਮਾਨੂਪੁਰ ਸਰਕਾਰੀ ਹਸਪਤਾਲ ਦੇ ਹੈਲਥ ਇੰਸਪੈਕਟਰ ਗੁਰਮਿੰਦਰ ਸਿੰਘ, ਪੰਚਾਇਤ ਸੈਕਟਰੀ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ।
ਜ਼ਿਕਰ ਯੋਗ ਹੈ ਕਿ ਜਦੋਂ ਉਕਤ ਵਿਅਕਤੀ ਦੇ ਘਰ ਪ੍ਰਸ਼ਾਸਨ ਪੁੱਜਾ ਤਾਂ ਘਰ ਦੇ ਹਾਲਾਤ ਦੇਖ ਪ੍ਰਸ਼ਾਸਨ ਸਮੇਤ ਮੌਕੇ ਤੇ ਮੌਜੂਦ ਲੋਕ ਵੀ ਹੈਰਾਨ ਹੋ ਗਏ। ਉਕਤ ਵਿਅਕਤੀ ਨੇ ਜਿੱਥੇ ਘਰ ਵਿੱਚ ਕੂੜਾ ਇਕੱਠਾ ਕਰ ਰੱਖਿਆ ਹੋਇਆ ਸੀ ਜਿਸ ਵਿੱਚ ਗਲੀਆਂ ਸੜੀਆਂ ਸਬਜ਼ੀਆਂ, ਫਰੂਟ, ਖਾਲੀ ਬੋਤਲਾਂ, ਲਿਫਾਫੇ,ਗੰਦੇ ਕਪੜੇ ਬਾਜ਼ਾਰ ਵਿੱਚ ਪਿਆ ਕੂੜਾ ਇਹ ਸਭ ਘਰ ਵਿੱਚ ਹੀ ਇਕੱਠਾ ਕਰ ਰੱਖਿਆ ਹੋਇਆ ਸੀ।
ਇਸ ਸੰਬੰਧ ਵਿੱਚ ਉਕਤ ਵਿਅਕਤੀ ਦੇ ਭਰਾ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਕਰਮਜੀਤ ਸਿੰਘ ਉਰਫ ਕਰਮਾ ਆਪਣੇ ਘਰ ਵਿੱਚ ਸ਼ਹਿਰ ਤੋਂ ਗਲੀਆਂ ਸੜੀਆਂ ਸਬਜ਼ੀਆਂ ,ਫਰੂਟ, ਅਤੇ ਕੂੜਾ ਇਕੱਠਾ ਕਰ ਭਰੀ ਜਾ ਰਿਹਾ ਸੀ ਜਿਸ ਕਾਰਨ ਇਹ ਇੱਕ 'ਕੂੜਾ ਘਰ 'ਬਣ ਗਿਆ ਸੀ । ਇਸ ਸੰਬੰਧ ਵਿੱਚ ਪੰਚਾਇਤ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਅੱਜ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਸ ਘਰ ਚੋਂ ਕੂੜਾ ਚੁਕਵਾਇਆ ਗਿਆ। ਉਹਨਾਂ ਦੱਸਿਆ ਕਿ ਕਰਮਜੀਤ ਸਿੰਘ ਦੇ ਨਾਲ ਘਰ ਵਿੱਚ ਉਸਦੀ ਮਾਤਾ ਵੀ ਰਹਿੰਦੀ ਹੈ ਅਤੇ ਉਹ ਵੀ ਇਸ ਗੰਦਗੀ ਭਰੇ ਜੀਵਨ ਤੋਂ ਪਰੇਸ਼ਾਨ ਸੀ ਪਰ ਉਕਤ ਕਰਮਜੀਤ ਸਿੰਘ ਆਪਣੇ ਘਰ ਵਿੱਚੋਂ ਕੂੜਾ ਚੁਕਵਾਉਣ ਨੂੰ ਮੰਨਦਾ ਨਹੀਂ ਸੀ ।
ਉਹਨਾਂ ਇਹ ਵੀ ਦੱਸਿਆ ਕਿ ਉਕਤ ਵਿਅਕਤੀ ਨੂੰ ਰੋਕਣ ਤੇ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਦੱਸਦਾ ਸੀ ਅਤੇ ਕਹਿੰਦਾ ਸੀ ਕੋਈ ਕਿਵੇਂ ਉਸਨੂੰ ਰੋਕ ਸਕਦਾ ਹੈ।
ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਜਿਹੜਾ ਕੂੜਾ ਉਕਤ ਵਿਅਕਤੀ ਸ਼ਹਿਰ ਚੋਂ ਇਕੱਠਾ ਕਰ ਲਿਆਉਂਦਾ ਸੀ ਜਿਸ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਤੇ ਫਰੂਟ ਹੁੰਦੇ ਸਨ ਇਹ ਗਲੀਆਂ ਸੜਿਆ ਸਮਾਨ ਘਰ ਵਿੱਚ ਰੱਖੇ ਦੁਧਾਰੂ ਪਸ਼ੂਆਂ ਨੂੰ ਪਾਉਂਦਾ ਸੀ ਜੋ ਇੱਕ ਮਨੁੱਖੀ ਤਸ਼ਦਦ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਜਦੋਂ ਉਕਤ ਵਿਅਕਤੀ ਨੂੰ ਇਹ ਕਰਨ ਬਾਰੇ ਰੋਕਿਆ ਜਾਂਦਾ ਸੀ ਤਾਂ ਸਾਨੂੰ ਉਹ ਉਲਟਾ ਬੋਲਦਾ ਸੀ। ਉਹਨਾਂ ਅਪੀਲ ਕੀਤੀ ਕਿ ਸਿਹਤ ਵਿਭਾਗ ਨੂੰ ਵੀ ਲੋਕਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਨਾਂ ਨੇ ਆਪਣੇ ਘਰ ਵਿੱਚ ਦੁਧਾਰੂ ਪਸ਼ੂ ਰੱਖੇ ਹਨ ਕਿ ਉਹ ਪਸ਼ੂਆਂ ਨੂੰ ਕੀ ਖਾਣ ਨੂੰ ਪਾਉਂਦੇ ਹਨ।
Byte:- ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਭਰਾ
ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕਰਮਜੀਤ ਸਿੰਘ ਦੇ ਘਰ ਵਿੱਚ ਪਏ ਕੂੜੇ ਤੋਂ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸਨ। ਜਦੋਂ ਇਹ ਮਾਮਲਾ ਪੰਚਾਇਤ ਵਿੱਚ ਆਇਆ ਤਾਂ ਅਸੀਂ ਮਤਾ ਪਾ ਵੱਖ ਵੱਖ ਵਿਭਾਗਾਂ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੂੰ ਘਰ ਵਿੱਚ ਪਏ ਕੂੜੇ ਨੂੰ ਹਟਾਉਣ ਨੂੰ ਕਹਿੰਦੇ ਸੀ ਤਾਂ ਕਹਿੰਦਾ ਸੀ ਕਿ ਨਗਰ ਕੌਂਸਲ ਦਾ ਮੁਲਾਜ਼ਮ ਹਾਂ ਅਤੇ ਇਸ ਕਰਕੇ ਇਹ ਕੂੜਾ ਸ਼ਹਿਰ ਚੋਂ ਇਕੱਠਾ ਕਰ ਆਪਣੇ ਘਰ ਲਿਆਉਂਦਾ ਹੈ ਉਹਨਾਂ ਕਿਹਾ ਕਿ ਇਹ ਸਭ ਕੁਝ ਝੂਠ ਬੋਲ ਰਿਹਾ ਸੀ ਕਿਉਂਕਿ ਪਿੰਡ ਵਿੱਚ ਕੂੜੇ ਦਾ ਡੰਪ ਨਹੀਂ ਬਣ ਸਕਦਾ ਇਸ ਕਾਰਨ ਅੱਜ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਉਕਤ ਵਿਅਕਤੀ ਦੇ ਘਰ ਵਿੱਚੋਂ ਕੂੜਾ ਚੁਕਵਾਇਆ ਗਿਆ ਜੇਕਰ ਅੱਗੇ ਤੋਂ ਕੂੜਾ ਉਕਤ ਵਿਅਕਤੀ ਲੈ ਕੇ ਆਵੇਗਾ ਤਾਂ ਉਸ ਉਪਰ ਹੋਰ ਵੱਡੀ ਕਾਰਵਾਈ ਹੋਵੇਗੀ।
Byte:- ਕੁਲਵਿੰਦਰ ਸਿੰਘ ਪਿੰਡ ਦਾ ਸਰਪੰਚ
ਇਸ ਸੰਬੰਧ ਵਿੱਚ ਸਿਹਤ ਵਿਭਾਗ ਦੇ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਸ਼ਿਕਾਇਤ ਮਿਲਣ ਤੇ ਪਿੰਡ ਭਗਵਾਨਪੁਰਾ ਦੇ ਪਿੰਡ ਵਾਸੀ ਤੇ ਘਰ ਵਿੱਚ ਜਮਾ ਕੂੜਾ ਚੁਕਵਾਇਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਵੱਡੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਹੈ। ਆਲੇ ਦੁਆਲੇ ਖੜੇ ਪਿੰਡ ਵਾਸੀ ਅਤੇ ਹੋਰ ਲੋਕਾਂ ਦਾ ਇੱਕ-ਇੱਕ ਮਿੰਟ ਖੜਨਾ ਮੁਸ਼ਕਿਲ ਹੋ ਗਿਆ ਸੀ। ਇਹ ਸਭ ਦੇਖ ਲੋਕ ਹੈਰਾਨ ਸਨ ਕਿ ਉਕਤ ਵਿਅਕਤੀ ਇਸ ਕੂੜੇ ਵਿੱਚ ਕਿਵੇਂ ਰਹਿ ਰਿਹਾ ਸੀ ਜਿੱਥੇ ਕਿ ਇੱਕ ਮਿੰਟ ਖੜਨਾ ਵੀ ਮੁਸ਼ਕਿਲ ਸੀ।
Byte :- ਗੁਰਮਿੰਦਰ ਸਿੰਘ ਸਿਹਤ ਵਿਭਾਗ ਕਰਮਚਾਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement