Back
कपूरथला: दिल्ली-कटड़ा एक्सप्रेस वे के नीचे रेत माइनिंग ने मचाई हड़कंप
VSVARUN SHARMA
Sept 17, 2025 05:16:52
Kapurthala, Punjab
ਕਪੂਰਥਲਾ : ਦਿੱਲੀ ਕਟੜਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਵਿੱਚੋਂ ਰਾਤ ਵੇਲੇ ਰੇਤਾ ਦੀ ਹੋ ਰਹੀ ਰੇਤ ਦੀ ਮਾਇਨਿੰਗ
ਗੁੱਸਾਏ ਕਿਸਾਨਾ ਨੇ ਪ੍ਰਗਟਾਇਆ ਰੋਸ, ਕਿਸਾਨ ਬੋਲੇ ਖੇਤੀ ਕਰਨ ਲਈ ਸਾਡੀਆਂ ਪਾਣੀ ਦੀ ਨਿਕਾਸੀ ਬਾਬਤ ਐਕਸਪ੍ਰੈਸ ਵੇਅ ਹੇਠੋਂ ਲੰਘਾਈਆਂ ਪਾਈਪ ਲਾਈਨਾਂ ਤੋੜੀਆਂ, ਜਮੀਨਾਂ ਨੂੰ ਵੀ ਢਾਹ ਲੱਗਣ ਦਾ ਖਤਰਾ, ਹੋ ਰਿਹਾ ਲੱਖਾਂ ਦਾ ਨੁਕਸਾਨ
ਇਲਾਕੇ ਚ ਇੱਕ ਪਾਸੇ ਹੜਾਂ ਦੀ ਮਾਰ ਦੂਜੇ ਪਾਸੇ ਰੇਤ ਮਾਫੀਆ ਕਰਾ ਰਿਹਾ ਹਾਹਾਕਾਰ
ਰੇਤ ਮਾਫੀਆ ਨੇ ਰਸਤਿਆਂ ਚ ਪਾ ਦਿੱਤੇ ਡੂੰਘੇ ਟੋਏ, ਮੰਡੀ ਚ ਕਿਵੇਂ ਲਿਜਾਵਾਂਗੇ ਕਟਾਈ ਤੋਂ ਬਾਅਦ ਫਸਲਾਂ
ਮਾਈਨਿੰਗ ਕਰਨ ਲਈ ਵਰਤੀ ਗਈ ਪੋਕਲੇਨ ਮਸ਼ੀਨ ਅਜੇ ਵੀ ਘਟਨਾ ਸਥਲ ਤੇ ਮੌਜੂਦ
NHAI ਵੱਲੋਂ ਪੁਲਿਸ-ਪ੍ਰਸ਼ਾਸਨ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਲਿਖਤ ਸ਼ਿਕਾਇਤਾਂ
ਪੁਲਿਸ ਵੱਲੋਂ ਜਾਂਚ ਤੋਂ ਬਾਅਦ ਕਾਰਵਾਈ ਦੀ ਆਖੀ ਜਾ ਰਹੀ ਗੱਲ
ਐਂਕਰ : ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਨੇੜੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਸਾਰੇ ਜਾ ਰਹੇ ਦਿੱਲੀ ਅਮ੍ਰਿੰਤਸਰ ਕਟੜਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਵਿੱਚੋਂ ਰਾਤ ਵੇਲੇ ਕਥਿਤ ਰੇਤ ਮਾਫੀਆ ਵੱਲੋਂ ਪੋਕਲੈਂਡ ਮਸ਼ੀਨ ਲਾ ਕੇ ਰੇਤਾ ਦੀ ਕੀਤੀ ਜਾ ਰਹੀ ਮਾਇਨਿੰਗ ਇਲਾਕਾ ਨਿਵਾਸੀਆਂ ਲਈ ਪਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦੇਰ ਰਾਤ 11 ਵਜੇ ਦੇ ਕਰੀਬ ਰੇਤਾ ਦੀ ਮਾਇਨਿੰਗ ਸ਼ੁਰੂ ਹੁੰਦੀ ਹੈ ਜ਼ੋ ਸਵੇਰੇ 3 ਵਜੇ ਤੱਕ ਚੱਲਦੀ ਹੈ। ਮਾਈਨਿੰਗ ਹੋਣ ਨਾਲ ਨੇੜਲੇ ਖੇਤਾਂ ਦੇ ਕਿਸਾਨਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਪਿੰਡ ਟਿੱਬਾ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਦਿੱਲੀ ਕਟਰਾ ਐਕਸਪ੍ਰੈਸ ਵੇ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਸਾਡੀਆਂ ਜਮੀਨਾਂ ਦੋ ਫਾੜ ਹੋ ਗਈਆਂ। ਕੁਝ ਹਿੱਸਾ ਸੜਕ ਦੇ ਇਸ ਪਾਰ ਰਹਿ ਗਿਆ ਤੇ ਕੁਝ ਹਿੱਸਾ ਦੂਸਰੇ ਪਾਰ ਚਲਾ ਗਿਆ। ਹੁਣ ਮਾਈਨਿੰਗ ਹੋਣ ਨਾਲ ਜਿੱਥੇ ਐਕਸਪਰੈਸ ਵੇ ਵਿੱਚੋਂ ਖੇਤੀ ਕਰਨ ਲਈ ਪਾਣੀ ਦੀ ਨਿਕਾਸੀ ਲਈ ਕੱਢੀਆਂ ਜਾ ਚੁੱਕੀਆਂ ਪਾਈਪ ਲਾਈਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਉੱਥੇ ਹੀ ਉਨ੍ਹਾਂ ਦੇ ਇਲਾਕੇ ਦੀਆਂ ਲਿੰਕ ਸੜਕਾਂ ਖ਼ਰਾਬ ਹੋ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਐਕਵਾਇਰ ਕੀਤੀ ਜ਼ਮੀਨ ਵਿੱਚੋਂ ਕੋਈ ਵੀ ਵਿਅਕਤੀ ਮਿੱਟੀ ਜਾਂ ਰੇਤਾ ਨਹੀਂ ਚੁੱਕ ਸਕਦਾ ਪਰ ਇਹ ਕੰਮ ਕੋਈ ਅਸਰ ਰਸੂਖ ਵਾਲਾ ਵਿਅਕਤੀ ਹੀ ਕਰ ਸਕਦਾ ਹੈ। ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਲਿਖਤ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਬਰਸਾਤੀ ਡਰੇਨ ਹੋਣ ਕਰਕੇ ਇੱਥੋਂ ਉੱਤਮ ਦਰਜੇ ਦੀ ਰੇਤਾ ਨਿਕਲਦੀ ਹੈ।
ਇਸ ਸਬੰਧੀ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਵੀ ਨਜਾਇਜ਼ ਮਾਈਨਿੰਗ ਸੰਬੰਧੀ ਐਸ ਡੀ ਐਮ ਸੁਲਤਾਨਪੁਰ ਲੋਧੀ ਅਤੇ ਡੀ ਐਸ ਪੀ ਨੂੰ ਸੂਚਿਤ ਕੀਤਾ ਗਿਆ ਹੈ।ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਪਾਣੀ ਖੇਤਾਂ ਵਿੱਚ ਲਿਜਾਣ ਲਈ ਅੰਡਰਗਰਾਊਂਡ ਪਾਇਪਾਂ ਪਾਈਆਂ ਹੋਈਆਂ ਹਨ ਅਤੇ ਜਿਸ ਤਰ੍ਹਾਂ ਡੂੰਘੇ ਟੋਏ ਮਾਰੇ ਜਾ ਰਹੇ ਹਨ।ਉਸ ਨਾਲ਼ ਨੁਕਸਾਨ ਹੋਣ ਦਾ ਡਰ ਹੈ। ਉੱਧਰ ਜਦੋਂ ਇਸ ਸਬੰਧੀ ਐਸ ਐਚ ਓ ਤਲਵੰਡੀ ਚੌਧਰੀਆਂ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਬਾਈਟ : ਪ੍ਰਭਦਿਆਲ ਸਿੰਘ (ਕਿਸਾਨ)
ਬਾਈਟ : ਇੰਦਰਜੀਤ ਸਿੰਘ (ਕਿਸਾਨ)
ਬਾਈਟ: NHAI ਕਰਮਚਾਰੀ
ਬਾਈਟ : ਇੰਸ.ਅਨਿਲ ਕੁਮਾਰ(ਐਸਐਚ ਓ ਥਾਣਾ ਤਲਵੰਡੀ ਚੌਧਰੀਆਂ)
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 17, 2025 08:33:040
Report
MJManoj Joshi
FollowSept 17, 2025 08:32:220
Report
KPKomlata Punjabi
FollowSept 17, 2025 08:30:450
Report
MSManish Shanker
FollowSept 17, 2025 08:17:56Sahibzada Ajit Singh Nagar, Punjab:Manish Shanker Mohali
ਇਮੀਗ੍ਰੇਸ਼ਨ ਮਾਲਕ ਰਾਜਦੀਪ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਨਾਮਜਦ ਥਾਣੇਦਾਰ ਰਿਸ਼ੀ ਰਾਣਾ ਸੀਏ ਸਮੀਰ ਅਗਰਵਾਲ ਵੱਲੋਂ ਮੋਹਾਲੀ ਅਦਾਲਤ ਵਿੱਚ ਲਗਾਈ ਗਈ ਅਗਾਊ ਜਮਾਨਤ ਮੋਹਾਲੀ ਅਦਾਲਤ ਵੱਲੋਂ ਕੀਤੀ ਗਈ ਖਾਰਜ।
last file Video
Information
Shorts of Mohali court
0
Report
VSVARUN SHARMA
FollowSept 17, 2025 08:00:350
Report
MTManish Thakur
FollowSept 17, 2025 07:34:21Kullu, Himachal Pradesh:मणिकर्ण घाटी के जच्छणी में सड़क में पहाड़ी से भूस्खलन से वाहन चालकों को हो रही दिक्कतें
0
Report
AAAsrar Ahmad
FollowSept 17, 2025 07:30:330
Report
AAAsrar Ahmad
FollowSept 17, 2025 07:17:393
Report
AAAsrar Ahmad
FollowSept 17, 2025 07:16:470
Report
BSBHARAT SHARMA
FollowSept 17, 2025 07:16:130
Report
BKBIMAL KUMAR
FollowSept 17, 2025 06:47:283
Report
ASARVINDER SINGH
FollowSept 17, 2025 06:47:163
Report
KSKamaldeep Singh
FollowSept 17, 2025 06:47:001
Report
RBRohit Bansal
FollowSept 17, 2025 06:33:120
Report
AAAsrar Ahmad
FollowSept 17, 2025 06:30:12Noida, Uttar Pradesh:ਆਮ ਆਦਮੀ ਪਾਰਟੀ ਪੰਜਾਬ 27 ਹਲਕਿਆਂ ਦੇ ਹਲਕਾ ਸੰਗਠਨ ਇੰਚਾਰਜ ਤੇ ਖਰੜ ਹਲਕੇ ‘ਚ ਟਰੇਡ ਵਿੰਗ ਦੇ ਹਲਕਾ ਕੋਆਰਡੀਨੇਟਰ ਦਾ ਐਲਾਨ ਕਰਦੀ ਹੈ। ਸਾਰੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ।
0
Report