Back
दरिया पर डेरा रोकने को किसान: 26 सितम्बर ट्रैक्टर मार्च तय
VSVARUN SHARMA
Sept 21, 2025 08:03:15
Kapurthala, Punjab
ਬਿਆਸ ਡੇਰੇ ਦੇ ਖਿਲਾਫ ਇਕ ਜੁੱਟ ਹੋਏ ਮੰਡ ਖੇਤਰ ਹਲਕਾ ਭੁਲੱਥ ਦੇ ਹੜ੍ਹ ਪ੍ਰਭਾਵਿਤ ਲੋਕ
ਪਿੰਡ ਬੁਤਾਲਾ 'ਚ ਗੁੱਸਾਏ ਕਿਸਾਨ ਬੋਲੇ ਜੇ ਡੇਰਾ ਨਾ ਮੰਨਿਆ ਤਾਂ ਕਰਾਂਗੇ ਧਰਨਾ ਪ੍ਰਦਰਸ਼ਨ
ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ ਲਗਾ ਕੇ ਦਰਿਆ ਦਾ ਵਹਿਣ ਬਦਲਣ ਦੇ ਲਾਏ ਦੋਸ਼
ਡ੍ਰੋਨ ਦੀ ਫੁਟੇਜ ਵੀ ਕੀਤੀ ਜਾਰੀ
ਦਰਿਆ ਦਾ ਕੁਦਰਤੀ ਵਹਾ ਚਾਲੂ ਕਰਵਾਉਣ ਲਈ 26 ਸਤੰਬਰ 2025 ਨੂੰ ਪਿੰਡ ਮੰਡ ਬਤਾਲਾ ਤੋਂ ਕਪੂਰਥਲਾ ਦੇ ਡੀਸੀ ਦਫਤਰ ਤੱਕ ਕੱਢਿਆ ਜਾਵੇਗਾ ਟਰੈਕਟਰ ਮਾਰਚ
ਐਂਕਰ : ਇਨੀ ਦਿਨੀ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦਾ ਮੰਡ ਖੇਤਰ ਹੜੵਾ ਦੀ ਮਾਰ ਸਹਿ ਰਿਹਾ ਹੈ ਜਿਸ ਕਾਰਨ ਸੈਂਕੜੇ ਹੀ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ ਡੁੱਬ ਕੇ ਬਰਬਾਦ ਹੋ ਰਹੀ ਹੈ ਤੇ ਪਿੰਡ ਬੁਤਾਲਾ ਤੇ ਚਕੋਕੀ ਦੇ ਲੋਕ ਇਸ ਵਿਚਾਲੇ ਹੜੵਾ ਪਿੱਛੇ ਬਿਆਸ ਦੇ ਧਾਰਮਿਕ ਡੇਰੇ ਨੂੰ ਵੱਡਾ ਕਾਰਨ ਮੰਨ ਰਹੇ ਹਨ ਕਿਉ ਕਿ ਉਕਤ ਡੇਰੇ ਵੱਲੋਂ ਬਿਆਸ ਦਰਿਆ ਵਿੱਚ ਬੰਨੵ ਬਣਾਇਆ ਜਾ ਰਿਹਾ ਹੈ।
ਅੱਜ ਭਾਰਤੀ ਕਿਸਾਨ ਯੂਨੀਅਨ ਸਿਰਸਾ ਵੱਲੋਂ ਕਪੂਰਥਲਾ ਜ਼ਿਲ੍ਹੇ ਦੀ ਟੀਮ ਜਿਸ ਵਿੱਚ ਅਮਨਦੀਪ ਸਿੰਘ ਮੰਡ ਬਤਾਲਾ ਜ਼ਿਲ੍ਹਾ ਪ੍ਰਧਾਨ , ਗੁਰਪ੍ਰੀਤ ਸਿੰਘ ਬੱਲ ਸੂਬਾ ਵਰਕਿੰਗ ਕਮੇਟੀ ਮੈਂਬਰ ਅਤੇ ਜਸਵਿੰਦਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਚ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਬਲਦੇਵ ਸਿੰਘ ਸਿਰਸਾ ਕੌਮੀ ਪ੍ਰਧਾਨ ਬੀਕੇਯੂ ਸਿਰਸਾ ਪਹੁੰਚੇ ਜਿਨਾਂ ਵੱਲੋਂ ਬਿਆਸ ਡੇਰੇ ਵੱਲੋਂ ਬਿਆਸ ਦਰਿਆ ਦੇ ਉੱਪਰ ਬੰਨੇ ਜਾ ਰਹੇ ਚੌਥੇ ਬੰਨ ਨੂੰ ਰੋਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਵੱਖ ਵੱਖ ਪਿੰਡਾਂ ਦਾਊਦਪੁਰ, ਮੰਡ ਕੂਕਾ, ਮੰਗਲ ਲਬਾਣਾ, ਟਾਹਲੀ , ਹਬੀਬਵਾਲ , ਲੱਖਣ ਕੇ ਪੱਡੇ ਆਦਿ ਦੇ ਪੰਚਾਂ ਸਰਪੰਚਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਇਸ ਮੀਟਿੰਗ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਤੇ ਅਸੀਂ ਹਰ ਤਰ੍ਹਾਂ ਨਾਲ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਜਮੀਨਾਂ ਬਚਾਉਣ ਦੀ ਮੁਹਿੰਮ ਨੂੰ ਆਪਣੇ ਨੇੜਲੇ ਪਿੰਡਾਂ ਸ਼ਹਿਰਾਂ ਅਤੇ ਪੂਰੇ ਪੰਜਾਬ ਤੋਂ ਹੁੰਦੇ ਹੋਏ ਪੂਰੇ ਸੰਸਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਅਤੇ ਆਪਣਾ ਹੱਕ ਲੈ ਕੇ ਦਰਿਆ ਨੂੰ ਉਸ ਦੀ ਸਹੀ ਜਗ੍ਹਾ ਜਿੱਥੇ ਕਈ ਸਾਲ ਪਹਿਲਾਂ ਚਲਦਾ ਸੀ ਉੱਥੇ ਹੀ ਕਰਵਾਇਆ ਜਾਵੇ ਇਸ ਲਈ ਭਾਵੇਂ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ ਕਿਉਂਕਿ ਸਾਨੂੰ ਪਤਾ ਹੈ ਕਿ ਸਰਕਾਰਾਂ ਇਸ ਡੇਰੇ ਨਾਲ ਬਹੁਤ ਸਪੋਰਟ ਕਰ ਰਹੀਆਂ ਹਨ ਸਾਰੇ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ 26,27 ਸਤੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂੰ ਜੀ ਡੇਰੇ ਤੇ ਆ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੀ ਗਰੀਬ ਕਿਸਾਨਾਂ ਦੀ ਵੀ ਗੱਲ ਸੁਣੋ ਕਿਉਂਕਿ ਦੇਸ਼ ਦੇ ਸਿਆਸਤਦਾਨਾਂ ਨੇ ਜਿਨਾਂ ਵਿੱਚ ਰਾਸ਼ਟਰਪਤੀ , ਪ੍ਰਧਾਨ ਮੰਤਰੀ , ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਸਭ ਦੇ ਡੇਰੇ ਤੇ ਆਉਣ ਨਾਲ ਡੇਰੇ ਨੂੰ ਹੋਰ ਉਤਸਾਹ ਮਿਲਦਾ ਹੈ ਅਤੇ ਸਾਡੀ ਗੱਲ ਨਾ ਕੋਈ ਸਿਆਸਤਦਾਨ ਅਤੇ ਨਾ ਹੀ ਅਫਸਰ ਸੁਣਦੇ ਹਨ ਸਗੋਂ ਉਲਟਾ ਡੇਰੇ ਦੀ ਚਾਪਲੂਸੀ ਕਰਦੇ ਹਨ ਇੱਥੋਂ ਤੱਕ ਕਿ ਹਾਈਕੋਰਟ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਸਿਰਸਾ ਸਾਹਿਬ ਵੱਲੋਂ ਹਾਈਕੋਰਟ ਵਿੱਚ ਕੀਤੇ ਗਏ ਕੇਸ ਵਿੱਚ ਮਾਨਯੋਗ ਹਾਈਕੋਰਟ ਨੇ ਦਰਿਆ ਦੇ ਨਾਲ ਕੋਈ ਵੀ ਛੇੜਛਾੜ ਕਰਨ ਤੋਂ ਰੋਕਿਆ ਹੋਇਆ ਹੈ ਇਹਨਾਂ ਆਰਡਰਾਂ ਤੋਂ ਬਾਅਦ ਵੀ ਡੇਰਾ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਅਤੇ ਅਫਸਰ ਉਸ ਦੀ ਪੁਸ਼ਤ ਪਨਾਹੀ ਕਰਦੇ ਹਨ ਅਤੇ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਰਹੇ ਹਨ ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਮੰਡ , ਸਰਪੰਚ ਦਰਸ਼ਨ ਸਿੰਘ ਦਾਊਦਪੁਰ , ਹਰਬੰਸ ਸਿੰਘ ਨੰਗਲ ਲੁਬਾਣਾ ,ਸੁਖਵਿੰਦਰ ਸਿੰਘ ਗ੍ਰੀਨ ਸੋਸਾਇਟੀ , ਰਜਵੰਤ ਸਿੰਘ , ਇੰਦਰਜੀਤ ਸਿੰਘ , ਜਗਤਾਰ ਸਿੰਘ , ਊਧਮ ਸਿੰਘ , ਭੁਪਿੰਦਰ ਸਿੰਘ ਮੁਗਲ ਚੱਕ , ਨਿਸ਼ਾਨ ਸਿੰਘ , ਮੱਖਣ ਸਿੰਘ ਮੰਡ ਬਤਾਲਾ ਆਦਿ ਹਾਜ਼ਰ ਸਨ
ਬਾਈਟ : ਅਮਨਦੀਪ ਸਿੰਘ (ਬੁਤਾਲਾ)
ਬਾਈਟ : ਜੋਗਾ ਸਿੰਘ ਇਬਰਾਹਿਮਵਾਲ
ਬਾਈਟ : ਨੰਬਰਦਾਰ ਜਵਿੰਦਰ ਸਿੰਘ (ਸਾਬਕਾ ਸਰਪੰਚ)
ਬਾਈਟ : ਸਤਪਾਲ ਸਿੰਘ ਤਾਜਪੁਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 21, 2025 09:49:120
Report
MSManish Shanker
FollowSept 21, 2025 09:34:110
Report
ASARVINDER SINGH
FollowSept 21, 2025 09:30:370
Report
SBSANJEEV BHANDARI
FollowSept 21, 2025 09:18:370
Report
DVDEVENDER VERMA
FollowSept 21, 2025 09:18:250
Report
SSSanjay Sharma
FollowSept 21, 2025 09:05:12Noida, Uttar Pradesh:
NANGAL, RUPNAGAR (PUNJAB): SATNAM SINGH SANDHU (BJP) ON FLOOD RELIEF/ MEGA HEALTH CHECKUP /BLOOD DONATION/ FREE MEDICINE DISTRIBUTION CAMP
0
Report
VBVIJAY BHARDWAJ
FollowSept 21, 2025 09:02:500
Report
VSVARUN SHARMA
FollowSept 21, 2025 09:02:230
Report
NSNavdeep Singh
FollowSept 21, 2025 08:47:490
Report
BSBHARAT SHARMA
FollowSept 21, 2025 08:45:420
Report
SNShashi Nair
FollowSept 21, 2025 08:32:000
Report
RBRohit Bansal
FollowSept 21, 2025 08:31:190
Report
SSSanjay Sharma
FollowSept 21, 2025 08:19:587
Report
SSSanjay Sharma
FollowSept 21, 2025 08:19:020
Report