Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਤਲਵੰਡੀ ਸਾਬੋ ਹਸਪਤਾਲ 'ਚ ਨਸ਼ੇੜੀ ਦਾ ਹਮਲਾ, ਡਾਕਟਰਾਂ ਨੇ OPD ਬੰਦ ਕੀਤੀ!

Kulbir Beera
Jul 04, 2025 12:05:46
Bathinda, Punjab
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਕੰਪਿਊਟਰ ਆਪਰੇਟਰ ਤੇ ਇੱਕ ਨਸ਼ੇੜੀ (ਨਹਿੰਗ)ਵੱਲੋਂ ਹਮਲਾ ਕਰਕੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 10 ਰੁਪਏ ਦੀ ਪਰਚੀ ਨੂੰ ਲੈ ਕੇ ਕੰਪਿਊਟਰ ਆਪਰੇਟਰ ਤੇ ਹਮਲਾ ਕੀਤਾ ਗਿਆ, ਇਸ ਹਮਲੇ ਦੇ ਰੋਸ ਵਜੋਂ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਆਪਣੀ OPD ਬੰਦ ਕਰ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ, ਪੁਲਿਸ ਨੇ ਕਥਿਤ ਆਰੋਪੀ ਖਿਲਾਫ ਇਰਾਦਾ ਕਤਲ ਮਾਮਲਾ ਦਰਜ ਸ਼ੁਰੂ ਕਰ ਦਿੱਤੀ ਹੈ, ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਇਹ ਨੌਜਵਾਨ ਗੁਰਸੇਵਕ ਸਿੰਘ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ਦੀ ਡਿਊਟੀ ਕਰਦਾ ਹੈ, ਜਿਸ ਤੇ ਨਸ਼ੇ ਦੀ ਦਵਾਈ ਲੈਣ ਲਈ ਹਸਪਤਾਲ ਵਿੱਚ ਆਏ ਇੱਕ ਨਸੇੜੀ ਨੇ ਆਪਣੀ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਉਹ ਬਾਲ ਬਾਲ ਬਚ ਗਿਆ ਅਤੇ ਉਸਦੇ ਹੱਥ ਤੇ ਕਿਰਪਾਨ ਲੱਗਣ ਨਾਲ ਜਖਮੀ ਹੋ ਗਿਆ, ਪੀੜਤ ਨੇ ਦੱਸਿਆ ਕਿ ਜਦੋਂ ਨਹਿੰਗ ਬਾਣੇ ਵਿੱਚ ਆਇਆ ਇਹ ਵਿਅਕਤੀ ਪਹਿਲਾਂ ਇੱਕ ਡਾਕਟਰ ਤੋਂ ਅਗਵਾਈ ਲਿਆ ਪਰ ਦੂਜੇ ਡਾਕਟਰ ਤੋਂ ਜਦੋਂ ਉਹ ਦਵਾਈ ਲੈਣ ਗਿਆ ਤਾਂ ਉਸਦੀ ਨਵੀਂ ਪਰਚੀ ਬਣਾਉਣ ਲਈ ਉਸਨੂੰ ਕਿਹਾ ਗਿਆ ਪਰ ਉਸਨੇ ਜਦੋਂ ਇਥੇ ਨਵੀਂ ਪਰਚੀ ਬਣਾਉਣ ਲਈ 10 ਰੁਪਏ ਮੰਗੇ ਗਏ ਤਾਂ ਉਸਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਜਖਮੀ ਕਰਕੇ ਫਰਾਰ ਹੋ ਗਿਆ, ਬਾਈਟ 01 ਪੀੜਿਤ ਗੁਰਸੇਵਕ ਸਿੰਘ ਉਧਰ ਦੂਜੇ ਪਾਸੇ ਘਟਨਾ ਤੋਂ ਬਾਅਦ ਚਲੋ ਸਿਵਲ ਹਸਪਤਾਲ ਦੇ ਡਾਕਟਰਾਂ ਨੇ OPD ਬੰਦ ਕਰ ਦਿੱਤੀ, ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ, ਉਹਨਾਂ ਕਿਹਾ ਕਿ ਸਿਵਿਲ ਹਸਪਤਾਲ ਵਿੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਸੀਨੀਅਰ ਮੈਡੀਕਲ ਅਫਸਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬਾਈਟ 02 ਡਾ. ਜਗਰੂਪ ਸਿੰਘ ਮੈਡੀਕਲ ਅਫਸਰ ਬਾਈਟ 03 ਡਾਕਟਰ ਰਵੀਕਾਂਤ ਸੀਨੀਅਰ ਮੈਡੀਕਲ ਅਫਸਰ ਉਧਰੋਂ ਤਲਵੰਡੀ ਸਾਬੋਂ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਕਥੀਤਾ ਅਰੋਪੀ ਦੀ ਪਹਿਛਾਣ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਉਹਨਾਂ ਦੱਸਿਆ ਕਿ ਕਥਿਤ ਆਰੋਪੀ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ, ਬਾਈਟ 04 ਰਜੇਸ਼ ਸਨੇਹੀ ਡੀਐਸਪੀ ਤਲਵੰਡੀ ਸਾਬੋ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement