Back
अमृतसर पहुंचे सीपी जोशी: नतमस्तक के साथ बड़ा बयान वायरल
BSBHARAT SHARMA
Sept 16, 2025 13:18:17
Amritsar, Punjab
ਰਾਜਸਥਾਨ ਸਾਬਕਾ ਸਪੀਕਰ ਸੀਪੀ ਜੋਸੀ ਦਰਬਾਰ ਸਾਹਿਬ ਵਿੱਖੇ ਹੋਏ ਨਤਮਸਤਕ
ਅੰਮ੍ਰਿਤਸਰ ’ਚ ਕਾਂਗਰਸੀ ਵਰਕਰਾਂ ਨਾਲ ਹੋਈ ਖ਼ਾਸ ਮੀਟਿੰਗ
'ਸਰਕਾਰਾਂ ਦੇ ਕੰਮ ਧਾਰਮਿਕ ਜਥੇਬੰਦੀਆਂ ਨੂੰ ਨਾ ਸੌਂਪੋ' – ਜੋਸੀ ਦਾ ਵੱਡਾ ਬਿਆਨ
SGPC ਵੱਲੋਂ ਸਰੋਪਾ ਮਾਮਲੇ ’ਤੇ ਵਿਰੋਧ, ਜੋਸੀ ਨੇ ਜਤਾਈ ਨਾਰਾਜ਼ਗੀ
ਅੰਮ੍ਰਿਤਸਰ – ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਸੀਪੀ ਜੋਸੀ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਅਰਦਾਸ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਕਾਂਗਰਸੀ ਵਰਕਰਾਂ ਨਾਲ ਖ਼ਾਸ ਮੁਲਾਕਾਤ ਕੀਤੀ।
ਜੋਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਸੰਗਠਨਕ ਪੱਧਰ ’ਤੇ ਵਰਕਰਾਂ ਨਾਲ ਸੰਵਾਦ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਪੰਜਾਬ ਵਿੱਚ ਕਾਂਗਰਸ ਦੀ ਵਾਪਸੀ ਲਈ ਪੂਰੀ ਤਿਆਰੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸੇਵਾ ਭਾਵ ਤੇ ਸੈਕਲੂਰਿਜ਼ਮ ਦੀ ਨੀਤੀ ਨੂੰ ਮੰਨਦੀ ਆਈ ਹੈ ਤੇ ਗੁਰੂ ਘਰਾਂ ਲਈ ਉਹਨਾਂ ਦੀ ਭਾਵਨਾ ਨਿਰਲੋਭ ਰਹੀ ਹੈ।
ਸੀਪੀ ਜੋਸੀ ਨੇ ਮੌਜੂਦਾ ਸਟੇਟ ਤੇ ਕੇਂਦਰੀ ਸਰਕਾਰਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਦੇ ਭਲਾਈ ਦੇ ਕੰਮ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਧਾਰਮਿਕ ਜਥੇਬੰਦੀਆਂ ਦੀ। ਉਹਨਾਂ ਨੇ ਕਿਹਾ ਕਿ ਅੱਜ ਦੀਆਂ ਸਰਕਾਰਾਂ ਦੇ ਮੰਤਰੀਆਂ ਵੱਲੋਂ ਲੋਕਾਂ ਨੂੰ "ਸਾਡੀ ਸੇਵਾ ਕਰੋ" ਕਹਿਣਾ ਠੀਕ ਨਹੀਂ ਹੈ, ਸਰਕਾਰਾਂ ਨੂੰ ਆਪਣੇ ਫਰਜ ਆਪ ਨਿਭਾਉਣੇ ਚਾਹੀਦੇ ਹਨ।
ਇਸ ਦੌਰਾਨ, SGPC ਵੱਲੋਂ ਸਰੋਪਾ ਮਾਮਲੇ ’ਤੇ ਉਠੇ ਵਿਰੋਧ ਨੂੰ ਲੈ ਕੇ ਜੋਸੀ ਨੇ ਆਪਣੀ ਨਾਰਾਜ਼ਗੀ ਜਤਾਈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਸਰੋਪਾ ਦੇਣਾ ਗਲਤ ਹੈ ਤਾਂ ਇਸ ਲਈ ਨਿਯਮ ਬਣਾਇਆ ਜਾਣਾ ਚਾਹੀਦਾ ਹੈ, ਪਰ ਕਿਸੇ ਇੱਕ ਘਟਨਾ ਨੂੰ ਵੱਡਾ ਮਾਮਲਾ ਬਣਾਉਣਾ ਸਹੀ ਨਹੀਂ ਹੈ। ਜੋਸੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਇਜ਼ਤ ਹਮੇਸ਼ਾ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਪਰ ਸਰਕਾਰਾਂ ਨੂੰ ਆਪਣੇ ਕੰਮਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।
ਬਾਈਟ:ਸੀਪੀ ਜੋਸ਼ੀ ਰਾਸ਼ਟਰੀ ਕਾਂਗਰਸ ਮੰਤਰੀ ਵਿਧਾਨ ਸਭਾ ਸਾਬਕਾ ਸਪੀਕਰ
ਬਾਈਟ : ਗੁਰਜੀਤ ਸਿੰਘ ਔਜਲਾ ਐਮਪੀ ਅੰਮ੍ਰਿਤਸਰ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowSept 16, 2025 15:46:020
Report
ATAkashdeep Thind
FollowSept 16, 2025 15:30:190
Report
SSSanjay Sharma
FollowSept 16, 2025 15:18:253
Report
SSSanjay Sharma
FollowSept 16, 2025 15:16:180
Report
NSNavdeep Singh
FollowSept 16, 2025 15:15:220
Report
NSNitesh Saini
FollowSept 16, 2025 14:33:380
Report
VKVarun Kaushal
FollowSept 16, 2025 14:33:260
Report
RBRohit Bansal
FollowSept 16, 2025 14:33:070
Report
ATAkashdeep Thind
FollowSept 16, 2025 14:16:550
Report
RMRakesh Malhi
FollowSept 16, 2025 14:15:590
Report
TSTEJINDER SINGH
FollowSept 16, 2025 13:51:090
Report
SSSanjay Sharma
FollowSept 16, 2025 13:48:021
Report
RKRAMAN KHOSLA
FollowSept 16, 2025 13:46:213
Report
BSBHARAT SHARMA
FollowSept 16, 2025 13:30:420
Report
SGSatpal Garg
FollowSept 16, 2025 13:25:491
Report