Back
सीआईएसएफ ने सिराज में बांटी 44 राशन किटें, बाढ़ प्रभावितों की मदद की!
NSNitesh Saini
FollowJul 10, 2025 04:03:19
Sundar Nagar, Himachal Pradesh
लोकेशन मंडी :
स्लग :
सीआईएसएफ ने सिराज के बाढ़ प्रभावितों को बांटी 44 राशन किटें
बीबीएमबी के सुरक्षा स्टाफ की सराहनीय पहल
एंकर : सिराज क्षेत्र के बाढ़ प्रभावित परिवारों के लिए बीबीएमबी के अंतर्गत तैनात सीआईएसएफ सुरक्षा स्टाफ ने सराहनीय मानवता का परिचय दिया है। व्यास सतलूज लिंक परियोजना सुंदरनगर,पंडोह और सलापड की सुरक्षा में तैनात सीआईएसएफ यूनिट द्वारा कुल 44 राशन किटें जरूरतमंदों को वितरित की गईं।यह राहत सामग्री वितरण अभियान सीआईएसएफ पंडोह के इंचार्ज अशोक तक्षक की अगुवाई में संचालित हुआ। राशन वितरण के लिए बाढ़ से सर्वाधिक प्रभावित सरोआ, कुक्लाह ,अनाह और बाड़ा पंचायत के प्रभावित क्षेत्रों को चुना गया। राशन में दाल, चावल, आटा, तेल, मसाले, नमक, चीनी और अन्य जरूरी खाद्य सामग्री शामिल थी।
स्थानीय पंचायत प्रतिनिधियों ने इस मदद के लिए सीआईएसएफ का आभार जताया। सरोआ पंचायत के उपप्रधान देवेंद्र राणा ने कहा कि इस कठिन समय में सीआईएसएफ द्वारा जो सहायता दी गई है, वह सराहना योग्य है और इससे प्रभावित परिवारों को काफी राहत मिली है।स्थानीय लोगों और बाढ़ पीड़ितों ने भी सीआईएसएफ का धन्यवाद करते हुए कहा कि इस प्रकार की मदद से उनका मनोबल बढ़ा है और वे खुद को अकेला महसूस नहीं कर रहे।यह पहल दर्शाती है कि आपदा की घड़ी में सुरक्षाबल सिर्फ सुरक्षा नहीं, बल्कि संवेदनशीलता और सामाजिक जिम्मेदारी का भी परिचय देते हैं।
बाइट, देविंद्र राणा, उपप्रधान सरोआ पंचायत
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowJul 10, 2025 13:05:36Nabha, Punjab:
ਨਾਭਾ ਜੇਲ ਦੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮਿਲਨ ਪਹੁੰਚੇ ਜਿਨਾਂ ਵੱਲੋਂ ਇੱਕ ਘੰਟਾ ਜੇਲ ਦੇ ਅੰਦਰ ਉਹਨਾਂ ਨਾਲ ਮੁਲਾਕਾਤ ਕੀਤੀ ਗਈ
ਮੁਲਾਕਾਤ ਤੋਂ ਬਾਅਦ ਅਰਸ਼ਦੀਪ ਕਲੇਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਅਧੀਨ ਪਰਚਾ ਦਿੱਤਾ ਹੈ ਇਸ ਵਿੱਚ ਡਰੱਗ ਦਾ ਕੋਈ ਮਾਮਲਾ ਨਹੀਂ
ਸਾਬਕਾ ਡੀਜੀਪੀ ਚਟੋਪਾਧੀਆ ਤੇ ਵੀ ਤਿੱਖੇ ਨਿਸ਼ਾਨੇ ਸਾਧੇ
0
Share
Report
NSNitesh Saini
FollowJul 10, 2025 12:39:29Sundar Nagar, Himachal Pradesh:
लोकेशन मंडी :
स्लग :
सराज दौरे पर थे मुख्यमंत्री, बच्चों ने मुख्यमंत्री से पूछा, हमारे स्कूल कब खुलेंगे,
बच्चे बोले, सुविधाएं सभी मिल रहीं पर रेस्ट हाउस में नहीं रहना चाहते।
एंकर : मुख्यमंत्री सुखविन्द्र सिंह सुक्खू ने वीरवार को सराज विधानसभा क्षेत्र के बाड़ा पंचायत घर और जलशक्ति विभाग की निरीक्षण कुटीर स्थित अनाह गांव के आपदा राहत शिविर का दौरा किया। उन्होंने यहां पीड़ित परिवारों को सांत्वना दी और शिविर में रह रहे प्रभावित बच्चों के साथ लंच किया। मुख्यमंत्री ने बच्चों से आपदा में बह गए उनके घरों के बारे में पूछा। इस दौरान बच्चे मुख्यमंत्री से तपाक से बोले, हमारे स्कूल कब खुलेंगे। बच्चों की यह बात सुनकर मुख्यमंत्री ने डीसी मंडी से जाना कि स्कूल कब तक बंद हैं। डीसी ने उन्हें बताया कि आपदा के कारण 14 जुलाई तक स्कूल बंद रखे गए हैं।
मुख्यमंत्री ने डीसी को हालात की समीक्षा करने के बाद स्कूल खोलने के निर्देश दिए। सुखविन्द्र सिंह ने बच्चों से पूछा कि वे स्कूल जाना चाहते हैं तो सबने हां कहा। इस पर उन्होंने कहा, जल्दी आपके स्कूल खोल दिए जाएंगे। मुख्यमंत्री ने बच्चों से बातों-बातों में राहत शिविर में सुविधाओं की टोह भी ली। बच्चों ने कहा, कोई दिक्कत नहीं है, लेकिन वे अपने घर जाना चाहते हैं। रेस्ट हाउस में नहीं रहना चाहते। मुख्यमंत्री बच्चों से बोले कि घर तो अब रहा नहीं फिर कैसे रहेंगे। इस पर बच्चे बोले कि टैंट में रह लेंगे। मुख्यमंत्री ने उन्हें समझाया कि टैंट में नहीं रह सकते।
सुखविन्द्र सिंह ने बच्चों का मनोबल बढाते हुए कहा कि वह घर बनाकर देंगे। चिंता नहीं करनी। मुख्यमंत्री ने बच्चों को अपने आसपास बिठाकर खाना खाया व उन्हें सलाद दिया। उनके साथ ढेर सारी बातें कीं, उनसे आपबीती सुनी और अपनेपन का अहसास करवाया। बेटियों ने खाना खाने के बाद कहा कि उन्हें यह लगा ही नहीं कि वे मुख्यमंत्री के साथ बैठकर लंच कर रही थीं। मुख्यमंत्री ने उनके साथ बड़े प्यार से बातचीत की और घर, आपदा व पढ़ाई के बारे में जाना।
1
Share
Report
RKRAJESH KATARIA
FollowJul 10, 2025 12:31:56Firozpur, Punjab:
ਫਿਰੋਜ਼ਪੁਰ ਵਿੱਚ ਜਮੀਨੀ ਵਿਵਾਦ ਮਾਮਲੇ ਦੇ ਵਿੱਚ ਪਿੰਡ ਫੱਤੂਵਾਲਾ ਵਿਖੇ ਇੱਕ ਮਹਿਲਾ ਦਾ ਗਲਾ ਵੱਢ ਕੇ ਕੀਤਾ ਕਤਲ, ਦੋ ਮਹਿਲਾ ਗੰਭੀਰ ਰੂਪ ਵਿੱਚ ਜਖਮੀ
ਹੱਤਿਆ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ
ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦਿੱਤੀ ਜਾਣਕਾਰੀ
ਕਰੀਬ ਸਾਡੇ ਚਾਰ ਕਿਲ੍ਹੇ ਜ਼ਮੀਨ ਵਿਵਾਦ ਦਸਿਆ ਜਾ ਰਿਹਾ ਹੈ ਮਾਮਲਾ
ਫਿਰੋਜ਼ਪੁਰ ਵਿੱਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਮੀਦਾਰਾਂ ਪਰਿਵਾਰਾਂ ਵੱਲੋਂ ਦਲਿਤ ਪਰਿਵਾਰ ਦੀ ਜਮੀਨ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਜਿਸ ਤਰ੍ਹਾਂ ਹੀ ਪਾਣੀ ਲਗਾਣ ਲਈ ਦਲਿਤ ਮਹਿਲਾਵਾਂ ਖੇਤਾਂ ਵਿੱਚ ਗਈਆਂ ਤਾਂ ਅੱਗੋਂ ਜਮੀਂਦਾਰਾਂ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਜਿਸ ਵਿੱਚ ਕੱਸੀ ਮਾਰ ਕੇ ਇੱਕ ਮਹਿਲਾ ਦੀ ਗਰਦਨ ਹੀ ਵੱਡ ਦਿੱਤੀ ਗਈ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ ਜਦ ਕਿ ਦੋ ਹੋਰ ਮਹਿਲਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਨੇ ਜਿਨਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਢੇ ਚਾਰ ਕਿੱਲੇ ਜਮੀਨ ਦਾ ਵਿਵਾਦ ਚੱਲਿਆ ਆ ਰਿਹਾ ਹੈ ਅਤੇ ਇਸ ਜਮੀਨ ਉੱਪਰ ਦਲਿਤ ਪਰਿਵਾਰ ਕਾਬਜ ਨੇ ਅਤੇ ਜਮੀਂਦਾਰ ਪਰਿਵਾਰ ਜਬਰਦਸਤੀ ਇਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਜਿਸ ਨੂੰ ਲੈਕੇ ਪਹਿਲਾਂ ਵੀ ਕਈ ਵਾਰ ਵਾਦ ਵਿਵਾਦ ਹੋਇਆ ਜਮੀਂਦਾਰਾਂ ਵੱਲੋਂ ਕੁਝ ਹੋਰ ਬੰਦੇ ਨਾਲ ਲੈ ਕੇ ਦਲਿਤ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਹੈ ਜਦ ਕਿ ਉਹਨਾਂ ਦੇ ਆਦਮੀ ਬਾਹਰ ਕੰਮ ਲਈ ਗਏ ਹੋਏ ਸਨ ਤੇ ਪਿੱਛੋਂ ਮਹਿਲਾਵਾਂ ਕੱਲੀਆਂ ਸਨ ਜਿਸ ਨੂੰ ਵੇਖ ਕੇ ਜਿਮੀਦਾਰਾਂ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਜਦ ਰੋਕਣ ਦੀ ਕੋਸ਼ਿਸ਼ ਅੱਗੋਂ ਕੀਤੀ ਗਈ ਤਾਂ ਉਹਨਾਂ ਨੇ ਮਹਿਲਾਵਾਂ ਤੇ ਹੀ ਹਮਲਾ ਕਰ ਦਿੱਤਾ ਅਤੇ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਹੈ ਜਦਕਿ ਦੋ ਹੋਰ ਗੰਭੀਰ ਜਖਮੀ ਹੋਈਆਂ ਨੇ
ਬਾਈਟ= ਪੀੜਿਤ ਪਰਿਵਾਰ
ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਮੀਨੀ ਵਿਵਾਦ ਲੈਕੇ ਚੱਲ ਰਿਹਾ ਸੀ ਝਗੜਾ ,ਕੁਛ ਲੋਕ ਜ਼ਮੀਨ ਤੇ ਕਬਜਾ ਕਰਨ ਜਾ ਰਹੇ ਸਨ ਤੇ ਦੂਜੇ ਪਾਸੇ ਆਗੇ ਔਰਤਾਂ ਖੜਿਆ ਸਨ ਜਿਹਨਾਂ ਉਤੇ ਹਮਲਾ ਕੀਤਾ ਗਿਆ ਅਤੇ ਇਕ ਔਰਤ ਦੀ ਹਮਲੇ ਵਿਚ ਮੌਤ ਹੋਈ ਹੈ ਅਤੇ ਦੋ ਔਰਤਾਂ ਜਖਮੀ ਹੋਇਆ ਹਨ ਕਰੀਬ ਸਾਡੇ ਚਾਰ ਕਿਲ੍ਹੇ ਜ਼ਮੀਨ ਵਿਵਾਦ ਦਸਿਆ ਜਾ ਰਿਹਾ ਹੈ
ਬਾਈਟ ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ
0
Share
Report
BSBALINDER SINGH
FollowJul 10, 2025 12:31:49Patiala, Punjab:
Story idea
Station patiala
ਕੱਲ ਦੇਰ ਰਾਤ ਪਟਿਆਲਾ ਦੇ 23 ਨੰਬਰ ਰੇਲਵੇ ਫਾਟਕ ਤੇ ਇੱਕ ਲੜਕੀ ਜੋ ਕੇ ਬੁਰੀ ਤਰ੍ਹਾਂ ਜਖਮੀ ਸੀ ਉਸਦੀ ਵੀਡੀਓ ਵਾਇਰਲ ਹੋ ਰਹੀ ਸੀ
ਲੜਕੇ ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਹੋਸਪੀਟਲ ਲੈਕੇ ਗਏ ਤਾਂ ਉਥੇ ਉਸ ਦੀ ਮੌਤ ਹੋ ਗਈ ਦੱਸਿਆ
ਗਿਆ ਮਹਿਲਾ ਨਾਲ ਇੱਕ 10 ਮਹੀਨੇ ਦਾ ਬੱਚਾ ਵੀ ਸੀ ਉਸਦੀ ਮੌਤ ਹੋ ਗਈ
ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਜਮਾਈ ਦੇ ਹੋਰਾਂ ਕੁੜੀਆਂ ਦੇ ਨਾਲ ਵੀ ਸਬੰਧ ਸੀ ਜਿਸ ਤੋਂ ਬਾਅਦ ਲੜਕੀ ਅਤੇ ਉਸਦੇ ਘਰ ਵਾਲੇ ਦੇ ਵਿਚਕਾਰ ਕਾਫੀ ਵਿਵਾਦ ਚੱਲ ਰਿਹਾ ਸੀ ਅਤੇ ਪਹਿਲਾਂ ਵੀ ਅਸੀਂ ਕਈ ਵਾਰ ਸੁਲਝਾਉਣ ਦਾ ਯਤਨ ਕੀਤਾ।
ਲੜਕੀ ਦੇ ਪਰਿਵਾਰ ਦੇ ਮੁਤਾਬਕ ਦੋਨਾਂ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਨੋਂ ਇੱਕੋ ਪਿੰਡ ਦੇ ਸਨ ਅਤੇ ਬਾਅਦ ਦੇ ਵਿੱਚ ਆਪਸੀ ਕਲੇਸ਼ ਦੇ ਚਲਦਿਆਂ ਮੇਰੀ ਲੜਕੀ ਨੂੰ ਵੀ ਕੁੱਟਿਆ ਜਾਂਦਾ ਸੀ । ਜਿਸ ਤੋਂ ਬਾਅਦ ਕੱਲ ਸਾਨੂੰ ਸਿਰਫ ਇਨਾ ਪਤਾ ਲੱਗਾ ਕਿ ਮੇਰੀ ਬੇਟੀ ਅਤੇ ਉਸਦੇ ਬੱਚੇ ਦੀ ਮੌਤ ਹੋ ਗਈ ਹੈ
ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ
ਪੁਲਿਸ ਨੇ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਦਾ ਪਰਿਵਾਰ ਧਾਮੋ ਮਾਜਰਾ ਦਾ ਰਹਿਣ ਵਾਲੇ ਹਨ ਲੜਕੀ ਨੇ ਖ਼ੁਦਕੁਸ਼ੀ ਕੀਤੀ ਹੈ
ਮ੍ਰਿਤਕ ਲੜਕੀ ਦੀ ਡੈੱਡ ਬੋਡੀ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕੀਤਾ ਜਾਵੇਗਾ
ਬਾਈਟ ਕੁਲਵੰਤ ਸਿੰਘ ਮਿਰਤਕ ਲੜਕੀ ਦਾ ਪਿਤਾ
ਬਾਈਟ :- ਜਸਵਿੰਦਰ ਸਿੰਘ ਐਸਐਚਓ ਰੇਲਵੇ ਸਟੇਸ਼ਨ ਪਟਿਆਲਾ
1
Share
Report
KCKhem Chand
FollowJul 10, 2025 12:08:37Kot Kapura, Punjab:
ਐਸ ਡੀ ਐਮ ਜੈਤੋ ਸੂਰਜ ਕੁਮਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਸਮੇਤ ਜੈਤੋ ਦੇ ਪਾਣੀ ਭਰੇ ਸਥਾਨਾਂ ਦਾ ਲਿਆ ਜਾਇਜ਼ਾ
ਸੀਵਰੇਜ ਬੋਰਡ ਦੇ ਅਧਿਕਾਰੀ ਨੂੰ ਸਖ਼ਤ ਸ਼ਬਦਾਂ ਵਿੱਚ ਕੀਤੀ ਤਾੜਨਾਂ ਬਾਰਿਸ਼ ਦਾ ਪਾਣੀ ਜਲਦ ਸ਼ਹਿਰ ਵਿੱਚੋ ਕੱਢਿਆ ਜਾਵੇ
ਜੈਤੋ ਸ਼ਹਿਰ ਵਿੱਚ ਪੂਰੇ ਸ਼ਹਿਰ ਵਿੱਚ ਬਾਰਿਸ਼ ਦਾ ਪਾਣੀ ਭਰ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਤੇ ਲੋਕਾਂ ਦਾ ਬੁਰਾ ਹਾਲ ਹੋਇਆ ਹੈ । ਅੱਜ ਐਸ ਡੀ ਐਮ ਜੈਤੋ ਸੂਰਜ ਕੁਮਾਰ ਵੱਲੋਂ ਗੰਭੀਰ ਨੋਟਿਸ ਲੈੰਦਿਆਂ ਜੈਤੋ ਦੇ ਨਹਿਰੂ ਪਾਰਕ ਤੇਲੀ ਮੁਹੱਲੇ ਦਾ ਜਾਇਜ਼ਾ ਲਿਆ ਗਿਆ ਜੋ ਕਿ ਅੱਜ ਸਵੇਰ ਆਈ ਤੇਜ਼ ਬਾਰਿਸ਼ ਵਿੱਚ ਹੋਰ ਵੀ ਭਰ ਗਿਆ ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਇਸ ਤੋਂ ਬਾਦ ਰਾਇਜਿੰਗ ਟ੍ਰੀਟਮੈਟ ਪਲਾਂਟ ਤੇ ਜਾਕੇ ਐਸਡੀਐਮ ਵੱਲੋਂ ਪੂਰੀ ਜਾਣਕਾਰੀ ਸਬੰਧਤ ਅਧਿਕਾਰੀਆਂ ਤੋ ਲਈ ਗਈ ਅਤੇ ਆਦੇਸ਼ ਦਿੱਤੇ ਗਏ ਜਲਦ ਤੋਂ ਜਲਦ ਬਾਰਿਸ਼ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ।
ਬਾਈਟ ਸੂਰਜ ਕੁਮਾਰ ਐਸ ਡੀ ਐਮ ਜੈਤੋ
ਬਾਈਟ ਐਸ ਡੀ ਓ ਸੀਵਰੇਜ ਬੋਰਡ
6
Share
Report
PSParambir Singh Aulakh
FollowJul 10, 2025 11:44:33Amritsar, Punjab:
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 3.1 ਕਿਲੋ ਹੀਰੋਇਨ ਸਮੇਤ 5 ਨਸ਼ਾ ਤਸਕਰ ਗ੍ਰਿਫ਼ਤਾਰ
ਪਾਕਿਸਤਾਨ ਨਾਲ ਡਰੱਗ ਲਿੰਕ, ਰਾਜਸਥਾਨ ਵਾਸੀ ਗੋਪਾਲ ਸਿੰਘ ਤੇ ਹੋਰ ਦੋਸ਼ੀਆਂ ਦੀ ਪੁਲਿਸ ਨੂੰ ਤਲਾਸ਼
ਸੀਐਮ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ, ਕਈ ਬਾਰਡਰ ਪਿੰਡਾਂ ਵਿੱਚ ਹੋਈ ਕਾਰਵਾਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹੀਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਹਿਲਾ ਕੇਸ ਸੀਆਈਏ ਅਮ੍ਰਿਤਸਰ ਦੀ ਟੀਮ ਵੱਲੋਂ ਦਲਵਿੰਦਰ ਸਿੰਧੂ ਨੂੰ ਗ੍ਰਿਫ਼ਤਾਰ ਕਰਨ ਨਾਲ ਸ਼ੁਰੂ ਹੋਇਆ, ਜਿਸ ਕੋਲੋਂ 1 ਕਿਲੋ 12 ਗ੍ਰਾਮ ਹੀਰੋਇਨ ਮਿਲੀ। ਆਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 2 ਕਿਲੋ ਹੀਰੋਇਨ ਮਿਲੀ।
ਸੁਖਦੇਵ ਦੀ ਉਮਰ 28 ਸਾਲ ਹੈ, ਜੋ ਖੇਤੀਬਾੜੀ ਕਰਦਾ ਸੀ, ਪਰ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆਂ ਨਸ਼ਾ ਤਸਕਰੀ ਕਰ ਰਿਹਾ ਸੀ। ਉਹ ਆਪਣੀ ਰਿਹਾਇਸ਼ ਵਾਰ-ਵਾਰ ਬਦਲਦਾ ਸੀ ਤਾਂ ਜੋ ਪੁਲਿਸ ਤੋਂ ਬਚਿਆ ਜਾ ਸਕੇ।
ਦੂਜੇ ਕੇਸ ਵਿਚ ਇਸਲਾਮਾਬਾਦ ਥਾਣਾ' ਅਧੀਨ ਮਨਪ੍ਰੀਤ ਸਿੰਘ ਉਰਫ ਗੋਰਾ, ਅੰਮ੍ਰਿਤਪਾਲ ਸਿੰਘ, ਅਤੇ ਹਰਪਾਲ ਭਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿਲੋ 50 ਗ੍ਰਾਮ ਹੀਰੋਇਨ ਅਤੇ ਇੱਕ ਆਲਟੋ ਕਾਰ ਵੀ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ, ਜੋ ਕਿ ਰਾਜਸਥਾਨ ਰਹਿੰਦਾ ਹੈ, ਦੇ ਪਾਕਿਸਤਾਨ ਨਾਲ ਡਰੱਗ ਲਿੰਕ ਸਾਹਮਣੇ ਆਏ ਹਨ।
ਗੋਪਾਲ ਸਿੰਘ ਪਾਕਿਸਤਾਨ ਤੋਂ ਨਸ਼ੇ ਦੀ ਲੋਕੇਸ਼ਨ ਤੇ ਹਦਾਇਤ ਦਿੰਦਾ ਸੀ, ਅਤੇ ਮਨਪ੍ਰੀਤ ਤੇ ਹੋਰ ਸਾਥੀ ਉਨ੍ਹਾਂ ਕਨਸਾਈਨਮੈਂਟਸ ਨੂੰ ਰਸੀਵ ਕਰਕੇ ਅੱਗੇ ਪਹੁੰਚਾਉਂਦੇ ਸਨ। ਇਹ ਤਿੰਨੋਂ ਮੁਲਜ਼ਮ ਤਰਨਤਾਰਨ ਦੇ ਬਾਰਡਰ ਪਿੰਡਾਂ ਦੇ ਰਹਿਣ ਵਾਲੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਹੋਈ ਅਤੇ ਅਜੇ ਵੀ ਗੋਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ।
ਹੁਣ ਤੱਕ ਗ੍ਰਿਫ਼ਤਾਰ 5 ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ, ਪਰ ਇਹ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੀ ਗਤੀਵਿਧੀ ਵਿੱਚ ਲਿਪਤ ਸਨ। ਪੁਲਿਸ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾਈ ਗਈ ਹੈ।
ਬਾਈਟ : ਗੁਰਪ੍ਰੀਤ ਸਿੰਘ ਭੁੱਲਰ (ਪੁਲਿਸ ਕਮਿਸ਼ਨਰ ਅੰਮ੍ਰਿਤਸਰ)
7
Share
Report
BSBhushan Sharma
FollowJul 10, 2025 11:43:07Nurpur, Himachal Pradesh:
लोकेशन नूरपुर भूषण शर्मा
प्राकृतिक आपदा मे जान गवां चुके लोगो के प्रति पूर्व वन मंत्री राकेश पठानियां ने व्यक्त की अपनी संवेदना
कहा- केंद्र की भाजपा सरकार ने आपदा प्रभावितों को राहत के लिए 22 हजार करोड़ आपदा राशि प्रदेश सरकार को की जारी
पौंग बांध के जलस्तर पर है पुरी नजर,लोग भी है अलर्ट - राकेश पठानियां
एंकर - प्राकृतिक आपदा में अनेक लोगों ने अपने परिवार के सदस्यों को खोया है, अपनी संपत्ति खोई है। देश व प्रदेश को भी नुकसान उठाना पड़ा है। आज मैं उन सभी के प्रति अपनी संवेदना व्यक्त करता हूं और उन्हें विश्वास दिलाता हूं कि संकट की इस घड़ी में भाजपा व केन्द्र सरकार उनके साथ खड़ा है। यह बात पूर्व वन मंत्री एवं वरिष्ठ भाजपा नेता राकेश पठानिया ने प्रेसवार्ता में कही।
पूर्व वन मंत्री एवं वरिष्ठ भाजपा नेता राकेश पठानिया ने कहा कि हिमाचल प्रदेश के अलग-अलग जिलों में हुई प्राकृतिक आपदा की घड़ी में हम सब व जनता प्रदेश सरकार और प्रभावितों के साथ खड़े हैं। हाल ही में केंद्र की भाजपा सरकार ने गत वर्ष हुई आपदा के प्रभावितों को राहत के लिए 22 हजार करोड़ आपदा राशि प्रदेश सरकार को दी है तथा गृह मंत्री ने मुख्यमंत्री से फोन पर बात करके आश्वास्त किया है कि केंद्र सरकार प्रदेश सरकार की हर संभव सहायता करेगी।
बहीं पूर्व वन मंत्री एवं वरिष्ठ भाजपा नेता राकेश पठानिया ने कहा कि पौंग बांध का जलस्तर भी लगातार बढ़ रहा है जिस पर हर लगातार नजर बनाए हुए हैं। उन्होंने कहा कि जब एकदम से डैम का पानी छोड़ा जाता है तो रियाली, मण्ड, टटवाली इत्यादि में घरों में पानी घुस जाता है व तबाही मचाता है । बीते दो वर्ष भी इन क्षेत्रो मे तबाही मंची थी। लेकिन इस बार बीबीएमबी को हिदायत दी गई है कि पानी छोड़ने से पहले लोगों को सूचित किया जाए ।तथा सुनिश्चित किया जाए कि किसी प्रकार का कोई नुकसान न हो। पौंग बांध से समय रहते अभी से ही थोड़ी थोड़ी मात्रा मे पानी रलीज किया जा रहा है ।
बाइट - राकेश पठानिया पूर्व वन मंत्री
8
Share
Report
RKRAMAN KHOSLA
FollowJul 10, 2025 11:43:00Hoshiarpur, Punjab:
हिमाचल प्रदेश में लगातार हो रही भारी बारिश के कारण पौंग बांध में लगातार जलस्तर बढ़ रहा है। गुरुवार को पौंग झील का जलस्तर 1327.58 फीट रिकॉर्ड गया। मौसम विभाग के अनुमान अनुसार व बढ़ते जलस्तर को देखते हुए बीबीएमबी 18 हजार क्यूसेक पानी टरबाइन व ब्यास नदी के माध्यम से छोड़ रही है पौंग बांध में 1410 फीट तक पानी को स्टोर करने की क्षमता है लेकिन 1390 फीट तक पानी पहुंचते ही पानी को छोड़ने शुरू कर दिया जाता है। हिमाचल में लगातार हो रही बारिश के चलते पौंग डैम की महाराणा प्रताप झील में पानी का जलस्तर बढ़ता जा रहा है। वहीं पोंग बांध के साथ साथ लगते पंजाब और हिमाचल के लोग परेशान है कि बीबीएमबी बिना सूचना दिए देर रात ब्यास नदी में पानी छोड़ रहा है जिस से ब्यास नदी के किनारे बसे लोगों को बढ़ आने की चिंता सता रही है लोगो का कहना है कि 2023 में पोंग बांध से छोड़े गए ब्यास नदी में पानी की तबाही की त्रासदी अभी तक नहीं भूल पाए है उनका कहना है पंजाब हिमाचल दोनों राज्य के लोगों को मिलने वाली सड़के पुल आज भी टूटे है सरकार आज तक उनको मुरम्मत नहीं करवा पाई है वहीं बढ़ के आने से उनके घर पशु सब बढ़ में रूड गया उनका मुबाब्जा आज तक नहीं मिला उनका कहना है कि बीबीएमबी
यदि पानी थोड़ा थोड़ा कर छोड़े तो समय रहते लोगों के भविष्य में होने वाले नुकसान को बचाया का सकता है ब्यास नदी के किनारे बसे नमे घर, कोड़ू बेला, बेलसरियाना, चक जैसे अन्य गांवों को बचाया जा सकता है
121
13
Share
Report
NSNaresh Sethi
FollowJul 10, 2025 11:11:46Faridkot, Punjab:
ਐਂਕਰ
ਫਰੀਦਕੋਟ ਪੁਲਿਸ ਵੱਲੋਂ ਤਿੰਨ ਵੱਖ-ਵੱਖ ਥਾਵਾਂ ’ਤੇ ਤਿੰਨ ਦਿਨਾਂ ਵਿਚ ਤਿੰਨ ਵੱਖ ਵੱਖ ਥਾਵਾਂ ਤੇ ਵਾਪਰੀਆਂ ਕਤਲ ਦੀਆਂ ਵਾਰਦਾਤਾਂ ਦੀ ਤੇਜ ਅਤੇ ਸੂਝਵਾਨ ਤਰੀਕੇ ਨਾਲ ਕਾਰਵਾਈ ਕਰਦਿਆਂ ਘੱਟ ਸਮੇਂ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਇਲਾਕੇ ਵਿਚ ਕਾਨੂੰਨੀ ਨਿਯਮ ਦੀ ਬਹਾਲੀ ਲਈ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਹੋਈ, ਜੋ ਜ਼ਿਲ੍ਹੇ ਅੰਦਰ ਕਾਨੂੰਨ ਦੀ ਰੱਖਿਆ ਅਤੇ ਨਿਆਂ ਪ੍ਰਦਾਨ ਕਰਨ ਵਾਸਤੇ ਵਚਨਬੱਧ ਹਨ। ਵਿਸ਼ੇਸ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ SSP ਫਰੀਦਕੋਟ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਸਦਰ ਫਰੀਦਕੋਟ, ਥਾਣਾ ਸਿਟੀ-2 ਫਰੀਦਕੋਟ, ਥਾਣਾ ਸਦਰ ਕੋਟਕਪੂਰਾ ਅਤੇ ਸੀ.ਆਈ.ਏ ਸਟਾਫ ਦੀਆਂ ਟੀਮਾਂ ਨੇ ਤਤਪਰਤਾ ਦਿਖਾਉਦੇ ਹੋਏ ਇਹਨਾ ਵਾਰਦਾਤਾ ਨੂੰ ਬਹੁਤ ਘੱਟ ਸਮੇ ਵਿੱਚ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਉਹਨਾਂ ਦੱਸਿਆ ਕਿ ਪਹਿਲੀ ਵਾਰਦਾਤ ਪਿੰਡ ਸੰਧਵਾਂ ਵਿਖੇ ਵਾਪਰੀ, ਜਿੱਥੇ 06 ਤੋਂ 07 ਜੁਲਾਈ 2025 ਦੀ ਰਾਤ ਜਗਮੋਹਨ ਸਿੰਘ ਨਾਮਕ ਵਿਅਕਤੀ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਇੰਦਰਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ, ਜਗਮੋਹਨ ਸਿੰਘ ਆਪਣੇ ਘਰ ਦੇ ਨੇੜੇ ਖੇਤ ਵਲ ਗਏ ਹੋਏ ਸਨ ਜਦ ਉਹਨਾਂ ਨੂੰ ਕੁਝ ਲੋਕਾਂ ਨੇ ਰਸਤੇ ਵਿੱਚ ਹੀ ਘੇਰ ਕੇ ਆਪਣੇ ਘਰ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਤਿੱਖੇ ਹਥਿਆਰਾਂ ਨਾਲ ਸੱਟਾਂ ਮਾਰੀਆਂ। ਇਸ ਘਟਨਾ ਵਿੱਚ ਨਾਨਕਸਰ ਬਸਤੀ ਦੇ ਸਤਨਾਮ ਸਿੰਘ ਅਤੇ ਉਸਦੇ ਪਰਿਵਾਰ ਦੇ ਮੈਬਰ ਸ਼ਾਮਿਲ ਸਨ।
ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰਦਿਆਂ ਦੋਸ਼ੀਆਂ ਚੰਦ ਸਿੰਘ, ਹਰਬੰਸ ਕੌਰ ਅਤੇ ਇੱਕ ਨਾਬਾਲਿਗ ਨੂੰ 09 ਜੁਲਾਈ 2025 ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਹਨਾਂ ਦੱਸਿਆ ਕਿ ਇਸ ਸਬੰਧੀ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਕਿ ਦੋਸ਼ੀਆ ਵੱਲੋ ਹਰਬੰਸ ਕੌਰ ਅਤੇ ਜਗਮੋਹਨ ਸਿੰਘ ਦਾ ਆਪਸੀ ਨਜਾਇਜ ਸਬੰਧ ਹੋਣ ਦਾ ਸੱਕ ਹੋਣ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਨਾਲ ਹੀ ਪਿੰਡ ਕੰਮੇਆਣਾ ਵਿਖੇ ਹੋਏ ਅੰਨ੍ਹੇ ਕਤਲ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿਦੂਜੀ ਵਾਰਦਾਤ ਪਿੰਡ ਕੰਮੇਆਣਾ ਵਿੱਚ ਮਿਤੀ 08 ਜੁਲਾਈ 2025 ਨੂੰ ਵਾਪਰੀ, ਜਿੱਥੇ ਇੱਕ ਅੰਨ੍ਹਾ ਕਤਲ ਹੋਇਆ, ਜਿੱਥੇ ਇੰਦਰਜੀਤ ਸਿੰਘ ਨਾਮੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਅਤੇ ਥਾਣਾ ਸਦਰ ਫਰੀਦਕੋਟ ਦੀਆਂ ਟੀਮਾਂ ਨੇ ਤਤਕਾਲ ਕਾਰਵਾਈ ਕਰਦਿਆਂ ਇਸ ਅੰਨ੍ਹੇ ਕਤਲ ਕੇਸ ਵਿੱਚ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦਿਆ ਨਾ ਸਿਰਫ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕੁਝ ਘੰਟਿਆਂ ਦੇ ਅੰਦਰ ਟਰੇਸ ਕੀਤਾ, ਬਲਕਿ ਗ੍ਰਿਫਤਾਰ ਵੀ ਕੀਤਾ ਗਿਆ।
ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਦੇ ਦੋਸ਼ੀਆਂ ਰਵਿੰਦਰ ਕੁਮਾਰ ਉਰਫ ਸੁੱਖਾ, ਤੇਜ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਕੋਲੋਂ ਇੱਕ .315 ਬੋਰ ਦੇਸੀ ਕੱਟਾ ਅਤੇ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਰਵਿੰਦਰ ਕੁਮਾਰ ਉਰਫ ਸੁੱਖਾ ਨਾਲ ਨਜਾਇਜ ਸਬੰਧ ਸਨ, ਜੋ ਕਿ ਉਸ ਨਾਲ ਹੀ ਫਰੀਦਕੋਟ ਵਿਖੇ ਰਹਿ ਰਹੀ ਸੀ। ਜਿਸ ਦੌਰਾਨ ਮਨਪ੍ਰੀਤ ਕੌਰ ਵੱਲੋਂ ਇੱਕ ਗਿਣੀ ਮਿਥੀ ਸਾਜਿਸ ਦੇ ਤਹਿਤ ਰਵਿੰਦਰ ਕੁਮਾਰ ਅਤੇ ਆਪਣੇ ਪਿਤਾ ਤੇਜ ਸਿੰਘ ਨਾਲ ਮਿਲ ਕੇ ਇੰਦਰਜੀਤ ਸਿੰਘ ਦੇ ਕਤਲ ਦੀ ਸਾਜਿਸ ਘੜੀ ਅਤੇ ਜਿਸ ਉਪਰੰਤ ਰਵਿੰਦਰ ਕੁਮਾਰ ਉਰਫ ਸੁੱਖਾ ਅਤੇ ਤੇਜ ਸਿੰਘ ਵੱਲੋ ਰਾਤ ਸਮੇ ਮੋਟਰਸਾਈਕਲ ਦੀ ਵਰਤੋ ਕਰਕੇ ਪਿੰਡ ਕੰਮੇਆਣਾ ਪੱਜੇ ਅਤੇ ਜਿੱਥੇ ਰਵਿੰਦਰ ਕੁਮਾਰ ਵੱਲੋਂ ਆਪਣੇ ਇੱਕ ਨਜਾਇਜ ਦੇਸੀ .315 ਬੋਰ ਕੱਟੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰਦਾਤ ਦੀ ਤਫਤੀਸ਼ ਦੌਰਾਨ ਫੈਰੈਸਿਕ ਟੀਮਾਂ ਅਤੇ ਡਾੱਗ ਸਕਾਡ ਟੀਮਾਂ ਨੇ ਇਸ ਕੇਸ ਨੂੰ ਟਰੇਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਵਾਰਦਾਤ ਨੂੰ ਘੱਟ ਸਮੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਦਿੰਦਿਆ SSP ਡਾ ਪ੍ਰਗਿਆ ਜੈਨ ਨੇ ਦੱਸਿਆ ਕਿਇਸੇ ਦੌਰਾਨ ਇੱਕ ਵਾਰਦਾਤ ਨਾਨਕਸਰ ਬਸਤੀ, ਫਰੀਦਕੋਟ ਵਿੱਚ ਸਾਹਮਣੇ ਆਈ, ਜਿੱਥੇ ਰਜਨੀ ਉਰਫ ਰਾਜਬੀਰ ਕੌਰ ਦੇ ਕਤਲ ਹੋਣ ਦੀ ਸੂਚਨਾ ਮਿਲੀ। ਜਿਸ ਸਬੰਧੀ ਪੁਲਿਸ ਪਾਰਟੀ ਤੁਰੰਤ ਮੌਕੇ ਪਰ ਪੁੱਜੀ ਅਤੇ ਮ੍ਰਿਤਕ ਰਜਨੀ ਉਰਫ ਰਾਜਬੀਰ ਦੇ ਪਿਤਾ ਗੁਰਬਖਸ਼ ਸਿੰਘ ਦੇ ਬਿਆਨਾ ਪਰ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੀ ਤਫਤੀਸ਼ ਦੌਰਾਨ ਪੁਲਿਸ ਟੀਮਾਂ ਵੱਲੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਰਜਨੀ ਕੌਰ ਦੇ ਪਤੀ ਦੋਸੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 300 ਮਿਤੀ 09.07.2025 ਅਧੀਨ ਧਾਰਾ 103(1) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਕਤਲ ਦੀ ਵਜਾ ਰੰਜਿਸ ਇਹ ਸਾਹਮਣੇ ਆਈ ਹੈ ਕਿ ਦੋਸ਼ੀ ਰਸ਼ਪਾਲ ਸਿੰਘ ਆਪਣੀ ਪਤਨੀ ਮ੍ਰਿਤਕ ਰਜਨੀ ਉਰਫ ਰਾਜਬੀਰ ਦੀ ਕੁੱਟਮਾਰ ਕਰਦਾ ਸੀ, ਜਿਸ ਕਰਕੇ ਉਹ 06 ਮਹੀਨਿਆ ਤੋ ਅਲੱਗ ਰਹਿ ਰਹੀ ਸੀ ਅਤੇ ਜਦੋ ਮਿਤੀ 08.07.2025 ਨੂੰ ਉਹ ਆਪਣੇ ਬੱਚਿਆ ਨੂੰ ਮਿਲਣ ਗਈ ਤਾਂ ਦੋਸ਼ੀ ਰਸ਼ਪਾਲ ਸਿੰਘ ਵੱਲੋਂ ਸੱਟਾ ਮਾਰ ਕੇ ਉਸਦਾ ਕਤਲ ਕਰ ਦਿਤਾ ਗਿਆ। ਫਿਲਹਾਲ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਤਿੰਨ ਦਿਨਾਂ ਵਿਚ ਤਿੰਨ ਵੱਡੇ ਅਤੇ ਗੰਭੀਰ ਕਤਲ ਮਾਮਲਿਆਂ ਵਿੱਚ ਤੇਜ਼ੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਜਾਂਚ ਅਤੇ ਗ੍ਰਿਫਤਾਰੀਆਂ, ਦਰਸਾਉਂਦੀਆਂ ਹਨ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਵਿਰੁੱਧ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਪੁਲਿਸ ਲੋਕਾਂ ਦੀ ਸੁਰੱਖਿਆ, ਨਿਆਂ ਅਤੇ ਭਰੋਸੇ ਲਈ ਹਮੇਸ਼ਾਂ ਤਤਪਰ ਹੈ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ ਸਖਤ ਰੁਖ ਅਪਣਾਇਆ ਜਾ ਰਿਹਾ ਹੈ।
ਬਾਈਟ: ਪ੍ਰਗਿਆ ਜੈਨ SSP ਫਰੀਦਕੋਟ
14
Share
Report
SSSandeep Singh
FollowJul 10, 2025 11:11:16Shimla, Himachal Pradesh:
हिमाचल सरकार आपदा प्रभावितों के साथ खड़ी है, करेगी हर संभव मदद
261 करोड़ की सुखाहार नहर योजना को मंजूरी मिलने पर केवल पठानियां ने ज़ाहिर की ख़ुशी
एंकर-हिमाचल प्रदेश में मानसून की बरसात से अभी तक 85 लोगों की मौत हो चुकी है। एक हज़ार करोड़ का नुकसान हो चुका है। मानसून की शुरुआती बरसातों ने हिमाचल में खूब कहर ढाया है। मंडी जिला में सबसे बड़ी तबाही हुई है। हिमाचल सरकार आपदा प्रभावित लोगों के साथ खड़ी है। राहत बचाव कार्य तेजी से चल रहे हैं। मुख्यमंत्री सुखविंदर सिंह स्वयं आपदा प्रभावित क्षेत्रों का दौरा कर रहे हैं और लोगों कि मदद कर रहे हैं।
VO—- यह बात उप मुख्य सचेतक केवल सिंह पठानियां ने कही है। मुख्यमंत्री सुखविंदर सिंह की तारीफ़ करते हुए उन्होंने बताया कि जिन लोगों के घर बह गए हैं उनको घर बनाने के लिए सीएम ने फ़िर 7 लाख देने की घोषणा की है। आपदा प्रभावित लोगों कि हर संभव सहायता की जा रही है। मुख्यमंत्री ख़ुद ग्राउंड जीरो में जाकर प्रभावितों से मिल रहे हैं।
केवल सिंह पठानिया ने शाहपुर और देहरा के लिए 261 करोड़ की सुखाहार नहर योजना को मंजूरी मिलने को लेकर खुशी जाहिर की है और कहा कि इससे क्षेत्र के लोगों को लाभ मिलेगा। भाजपा पर आरोप लगाते हुए उन्होंने कहा कि अपने कार्यकाल के दौरान भाजपा सरकार ने इस योजना के लिए कोई काम नहीं किया।
स्टोरी बाई
संदीप सिंह
शिमला
11
Share
Report
BSBHARAT SHARMA
FollowJul 10, 2025 11:09:19Ajnala, Punjab:
ਅਜਨਾਲਾ ਪੁਲਿਸ ਨੇ 2 ਸਕੇ ਭਰਾਵਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 1 ਕਿਲੋ 120 ਗ੍ਰਾਮ ਹੈਰੋਇਨ ਨਾਲ ਕੀਤਾ ਕਾਬੂ
ਜੰਡਿਆਲਾ ਇਲਾਕੇ ਦੇ ਰਹਿਣ ਵਾਲੇ ਹਨ ਦੋਵੇਂ ਭਰਾ
ਅਜਨਾਲਾ ਦੇ ਚਮਿਆਰੀ ਰੋਡ ਤੇ ਕਰੋੜਾਂ ਰੁਪਏ ਦੀ ਹੈਰੋਇਨ ਲੈ ਕੇ ਘੁੰਮ ਰਹੇ ਸੀ
ਪੁਲਿਸ ਨੇ ਕਾਬੂ ਕਰਕੇ ਮਾਮਲਾ ਕੀਤਾ ਦਰਜ
ਅਜਨਾਲਾ ਪੁਲਿਸ ਨੇ 1 ਕਿਲੋ 120 ਗ੍ਰਾਮ ਹੈਰੋਇਨ ਦੇ ਨਾਲ ਦੋ ਸਕੇ ਭਰਾਵਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ, ਕਾਬੂ ਕੀਤੇ ਦੋਵੇਂ ਭਰਾ ਜੰਡਿਆਲਾ ਇਲਾਕੇ ਦੇ ਰਹਿਣ ਵਾਲੇ ਹਨ ਇਹ ਹੈਰੋਇਨ ਦੀ ਕੇਪ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ ਜਿਸ ਨੂੰ ਇਹ ਦੋਵੇਂ ਭਰਾ ਲੈ ਕੇ ਜਾ ਰਹੇ ਸੀ ਜਿਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੋਲੋਂ ਪੁੱਛ ਕੁਛ ਕੀਤੀ ਜਾਵੇਗੀ ਜਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ
ਬਾਈਟ:- ਡੀਐਸਪੀ ਗੁਰਵਿੰਦਰ ਸਿੰਘ
12
Share
Report
SNShashi Nair
FollowJul 10, 2025 11:08:11Hisar, Haryana:
एंकर -
हरियाणा के हिसार के नारनौंद में एक स्कूल संचालक और शिक्षक जगबीर की हत्या कर दी गई। स्कूल के दो छात्रों ने शिक्षक पर चाकू से ताबड़तोड़ वार किए, जिससे वह गंभीर रूप से घायल हो गया। इसके बाद दोनों छात्र वहां से फरार हो गए। घटना के समय स्कूल में परीक्षा चल रही थी। घायल शिक्षक को तुरंत निजी अस्पताल में भर्ती कराया गया, जहां डॉक्टरों ने उन्हें मृत घोषित कर दिया। हांसी पुलिस हमले के पीछे के मोटिव को जानने के लिए जांच कर रही है। पुलिस का कहना है कि अभी तक अनुशासन में रहने और बाल छोटे रखने की बात कहने की वजह से यह हमला किया ऐसा लग रहा है बाक़ी जांच के बाद पता चलेगा ।
बाइट -
अमित यशवर्धन आईपीएस
एसपी हांसी
5
Share
Report
RBRohit Bansal
FollowJul 10, 2025 10:35:56DMC, Chandigarh:
सुनील जाखड़ की प्रेस कॉन्फ्रेंस पर आप नेता बलतेज पन्नू का जवाब
प्रेस कॉन्फ्रेंस में तथ्यों से प्रभाव पड़ता है
अगर आप कहें तो मैं आपको सारे फैक्ट्स भेज देता हूं
कोटकपूरा गोली कांड में 7000 पेज से ज्यादा का चलान पेश किया गया
आपकी पार्टी के साथी अकाली दल के नेता इस मामले में जमानत पर बाहर है
अकाली दल ने इन्वेस्टिगेशन रिपोर्ट लेने से इनकार कर दिया था
जस्टिस रणजीत सिंह कमीशन की रिपोर्ट की 2- 2 रुपए में कॉपियां अकाली दल वालों ने बेची थी
बेहबल कलां का चलान बहुत जल्दी पेश किया जाएगा
कोटकपूरा गोलीकांड का चालान पेशकिया जा चुका है
पंजाब सरकार ने SIT पर कोई भी सियासी दबाव नहीं बनाया
14
Share
Report
TSTEJINDER SINGH
FollowJul 10, 2025 10:34:28Rupnagar, Punjab:
ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਦੇ ਮੈਂਬਰ ਅਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਐਕਟਰ ਰਾਹੀਂ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਭੜਾਸ ਕੱਢੀ ਗਈ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਪਤਾ ਨਹੀਂ ਪਿੱਛੋਂ ਕਿਸ ਦੇ ਇਸ਼ਾਰੇ ਉੱਤੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਨਾਲ ਲੱਗਦੀ ਕਿਸਾਨਾਂ ਦੀ ਕਰੋੜਾਂ ਅਰਬਾਂ ਦੀ ਜਮੀਨ ਬਿਨਾਂ ਕਿਸਾਨਾਂ ਦੇ ਸਹਿਮਤੀ ਤੋਂ ਨੋਟੀਫਿਕੇਸ਼ਨ ਜਾਰੀ ਕਰਕੇ ਲੈਂਡ ਪੁਲਿੰਗ ਦੇ ਰਸਤੇ ਰਾਹੀਂ ਜਮੀਨਾਂ ਹਥਿਆਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਇਸ ਦਾ ਖੁੱਲ ਕੇ ਵਿਰੋਧ ਕਰੇਗੀ ਅਤੇ ਲੋੜ ਪਈ ਤਾਂ ਲੋਕਾਂ ਦੇ ਨਾਲ ਮਿਲ ਕੇ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਹਨਾਂ ਦੀ ਜਿੰਮੇਵਾਰੀ ਦੇ ਬਾਵਜੂਦ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਪੰਜਾਬ ਦੇ ਬਾਹਰੋਂ ਕੋਈ ਵੀ ਵਪਾਰੀ ਪੰਜਾਬ ਵਿੱਚ ਆਉਣਾ ਨਹੀਂ ਚਾਹੁੰਦਾ ਇੱਕ ਸਵਾਲ ਦੇ ਜਵਾਬ ਵਿੱਚ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਕਰਾਈਮ ਹੁੰਦਾ ਹੈ ਤਾਂ ਪੁਲਿਸ ਕੋਲ ਕੋਈ ਅਧਿਕਾਰ ਨਹੀਂ ਜਦੋਂ ਤੱਕ ਇਹ ਸਾਬਤ ਨਾ ਹੋ ਜਾਵੇ ਕਿ ਇਹ ਬੰਦਾ ਦੋਸ਼ੀ ਹੈ ਉਸ ਨੂੰ ਧੱਕੇ ਨਾਲ ਸਜ਼ਾ ਨਹੀਂ ਦਿੱਤੀ ਜਾ ਸਕਦੀ
Byte.Iqbal Singh lalpura
13
Share
Report
JSJagmeet Singh
FollowJul 10, 2025 10:33:26Fatehgarh Sahib, Punjab:
Anchor - ਪੰਜਾਬ ਵਿੱਚ ਹੋ ਰਹੀ ਬਾਰਿਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ ਉਥੇ ਹੀ ਇਹ ਫਸਲਾਂ ਲਈ ਵੀ ਲਾਹੇਵੰਦ ਸਾਬਤ ਹੋ ਰਹੀ ਹੈ। ਇਹ ਕਹੁਣਾ ਸੀ ਜਿਲਾ ਖੇਤੀਬਾੜੀ ਅਫਸਰ ਗੁਰਨਾਮ ਸਿੰਘ ਦਾ। ਉਹਨਾਂ ਨੇ ਕਿਹਾ 3 ਜੁਲਾਈ ਤੋਂ ਬਾਰਿਸ਼ ਹਫਤੇ ਵਿਚ ਦੋ ਤਿੰਨ ਬਾਰ ਹੋ ਰਹੀ ਹੈ, ਰੁਕ - ਰੁਕ ਕੇ ਹੋ ਰਹੀ ਬਾਰਿਸ਼ ਫਸਲਾਂ ਦੇ ਲਈ ਲਾਭਦਾਇਕ ਹੈ।
ਉਹਨਾਂ ਦੱਸਿਆ ਕਿ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਕਰੀਬ 86 ਹਜਾਰ ਹੈਕਟੇਅਰ ਖੇਤਰ ਝੋਨੇ ਦੀ ਫਸਲ ਲੱਗੀ ਹੈ। ਜਿਸ ਲਈ ਇਹ ਮੀਂਹ ਲਾਹੇਵੰਦ ਹੈ। ਉਹਨਾਂ ਨੇ ਕਿਹਾ ਝੋਨੇ ਦੀ ਫਸਲ ਲਈ ਜਿਆਦਾ ਪਾਣੀ ਲਗਦਾ ਹੈ ਪਰ ਹੁਣ ਬਾਰਿਸ਼ ਹੋਣ ਕਾਰਨ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਉਹਨਾਂ ਦੱਸਿਆ ਕੀ ਜਿਲੇ ਵਿੱਚ ਗੰਨਾ ਤੇ ਮੱਕੀ ਦੀ ਫਸਲ ਵੀ ਲਗਦੀ ਹੈ। ਉਸ ਲਈ ਵੀ ਇਹ ਮੀਂਹ ਨੁਕਸਾਨਦਾਇਕ ਨਹੀਂ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਰਿਸ਼ ਹੋ ਰਹੀ ਹੈ ਇਸ ਲਈ ਸਾਨੂੰ ਮੋਟਰ ਚਲਾਕੇ ਧਰਤੀ ਹੇਠਲੇ ਪਾਣੀ ਘੱਟ ਕਰਨੀ ਚਾਹੀਦੀ ਹੈ।
Byte - ਗੁਰਨਾਮ ਸਿੰਘ ( ਜਿਲਾ ਖੇਤੀਬਾੜੀ ਅਫਸਰ )
13
Share
Report