Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਖੰਨਾ ਨਗਰ ਕੌਂਸਲ ਦੀ ਮੀਟਿੰਗ 'ਚ ਕਲਰਕ ਦਾ ਹੰਗਾਮਾ, ਗੈਰ-ਕਾਨੂੰਨੀ ਇਮਾਰਤਾਂ 'ਤੇ ਵਿਰੋਧ!

DSDharmindr Singh
Jul 10, 2025 14:31:43
Khanna, Punjab
ਖੰਨਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਕਲਰਕ ਨੇ ਕੀਤਾ ਹੰਗਾਮਾ, ਗੈਰ-ਕਾਨੂੰਨੀ ਇਮਾਰਤਾਂ ਤੇ ਵਿਰੋਧੀਆਂ ਨੇ ਘੇਰੀ ਕਾਂਗਰਸ ਖੰਨਾ ਨਗਰ ਕੌਂਸਲ ਦੀ ਮਾਸਿਕ ਮੀਟਿੰਗ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਕੌਂਸਲ ਦੇ ਹੀ ਕਲਰਕ ਸੰਜੀਵ ਕਪੂਰ ਨੇ ਮੀਟਿੰਗ ਦੌਰਾਨ ਹੀ ਆਪਣੇ ਘਰ ਨਾਲ ਬਣੀ ਇਮਾਰਤ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਕਲਰਕ ਦਾ ਦੋਸ਼ ਹੈ ਕਿ ਉਸਨੇ ਗੈਰ ਕਾਨੂੰਨੀ ਇਮਾਰਤ ਦੀ ਉਸਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਈ ਵਾਰ ਕੌਂਸਲ ਵਿੱਚ ਸ਼ਿਕਾਇਤ ਕੀਤੀ, ਪਰ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਇਮਾਰਤ ਕਾਰਨ ਉਸਦੇ ਪੁਰਾਣੇ ਘਰ ਨੂੰ ਨੁਕਸਾਨ ਹੋਇਆ ਹੈ। ਜਦੋਂ ਸੁਣਵਾਈ ਨਾ ਹੋਈ ਤਾਂ ਕਲਰਕ ਸਦਨ ਚ ਹੀ ਧਰਨੇ ਦੀ ਚਿਤਾਵਨੀ ਦੇਣ ਲੱਗਾ। ਹਾਲਾਤ ਵੇਖਦਿਆਂ ਕਈ ਕੌਂਸਲਰਾਂ ਨੇ ਉਸਨੂੰ ਇਨਸਾਫ਼ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਸਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ। ਨਗਰ ਕੌਂਸਲ ਦੀ ਏਰੀਆ ਟਾਊਨ ਪਲਾਨਰ (ਏਟੀਪੀ) ਸ਼ਿਖਾ ਨੇ ਕਿਹਾ ਕਿ ਜਦੋਂ ਸ਼ਿਕਾਇਤ ਮਿਲੀ ਸੀ ਤਾਂ ਤੁਰੰਤ ਟੀਮ ਭੇਜੀ ਗਈ ਸੀ। ਉਸ ਸਮੇਂ ਸ਼ਿਕਾਇਤਕਰਤਾ ਨੇ ਇਹ ਕਹਿ ਕੇ ਟੀਮ ਵਾਪਸ ਭੇਜ ਦਿੱਤੀ ਸੀ ਕਿ ਉਹਨਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ। ਇਸਦੇ ਉਪਰੰਤ ਫਿਰ ਸ਼ਿਕਾਇਤ ਮਿਲੀ ਤਾਂ 2 ਵਾਰ ਸਬੰਧਤ ਧਿਰ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਅੱਗੇ ਦੀ ਕਾਰਵਾਈ ਜਾਰੀ ਹੈ। ਜਿਹੜੀ ਵੀ ਕਾਰਵਾਈ ਹੋਵੇਗੀ, ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੋਵੇਗੀ।  ਬਾਈਟ - ਸ਼ਿਖਾ (ਏਟੀਪੀ) ਹੰਗਾਮੇ ਤੋਂ ਬਾਅਦ ਮੀਟਿੰਗ ਵਿੱਚ 7 ਵਿੱਚੋਂ 6 ਮਤੇ ਸਰਬਸੰਮਤੀ ਨਾਲ ਪਾਸ ਹੋਏ। ਸਿਰਫ ਇੱਕ ਪ੍ਰਸਤਾਵ, ਜੋ ਕਿ 42 ਏਕੜ ਵਿੱਚ ਬਣੀ ਕਲੋਨੀ ਨੂੰ ਲੈ ਕੇ ਸੀ, ਉੱਤੇ 'ਆਪ' ਕੌਂਸਲਰਾਂ ਨੇ ਇਤਰਾਜ਼ ਦਰਜ ਕਰਵਾਇਆ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਕੌਂਸਲ ਮੁਲਾਜ਼ਮ ਦੀ ਜੋ ਸ਼ਿਕਾਇਤ ਹੈ ਉਸ ਉਪਰ ਬਣਦੀ ਕਾਰਵਾਈ ਹੋਵੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਏਜੰਡੇ ਚ 7 ਮਤੇ ਸੀ, ਉਹਨਾਂ ਵੱਲੋਂ ਸਰਬਸੰਮਤੀ ਨਾਲ ਸਾਰੇ ਪਾਸ ਕੀਤੇ ਗਏ। ਸਿਰਫ ਇੱਕ ਮਤੇ ਉਪਰ ਵਿਰੋਧੀ ਧਿਰ ਨੇ ਇਤਰਾਜ ਲਗਾਏ ਹਨ।  ਬਾਈਟ - ਕਮਲਜੀਤ ਸਿੰਘ ਲੱਧੜ (ਪ੍ਰਧਾਨ, ਨਗਰ ਕੌਂਸਲ )
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top