Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ਜ਼ੀਰਕਪੁਰ ਵਿੱਚ ਬੱਚੇ ਦੇ ਅਗਵਾਹ ਹੋਣ ਦਾ ਮਾਮਲਾ: ਸੱਚਾਈ ਸਾਹਮਣੇ ਆਈ!

SBSANJEEV BHANDARI
Jul 10, 2025 08:36:28
Zirakpur, Punjab
ਜ਼ੀਰਕਪੁਰ ਬੀਤੇ ਪੰਜ ਦਿਨ ਪਹਿਲਾਂ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਤੋਂ 13 ਸਾਲਾਂ ਬੱਚਾ ( ਰੋਸ਼ਨ ) ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪਰਿਵਾਰ ਵਾਲਿਆਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪਰ ਇਹ ਮਾਮਲਾ ਉਦੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਬੀਤੇ ਇੱਕ ਦਿਨ ਪਹਿਲਾਂ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਬਲਟਾਣਾ ਦੀ ਮੁੱਖ ਸੜਕ ਨੂੰ ਜਾਮ ਕਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਜ਼ਿਰਕਪੁਰ ਪੁਲਿਸ ਨੇ ਮੌਕੇ ਤੇ ਪਹੁੰਚ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੌਕੇ ਤੇ ਅਫਰਾ ਤਫਰੀ ਮੱਚ ਗਈ ਅਤੇ ਪੁਲਿਸ ਔਰ ਬੱਚੇ ਦੇ ਪਰਿਵਾਰ ਵਾਲਿਆਂ ਵਿੱਚ ਤਿੱਖੀ ਬਹਿਸ ਹੋਈ । ਇਸ ਮਾਮਲੇ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਹਨ। ਹੁਣ ਅਗਵਾਹ ਹੋਏ ਬੱਚੇ ਦੇ ਮਾਮਲੇ ਵਿੱਚ ਅਸਲ ਸੱਚਾਈ ਸਾਹਮਣੇ ਆਈ ਹੈ ਜਿਸ ਵਿੱਚ ਬੱਚੇ ਅਤੇ ਬੱਚੇ ਦੇ ਮਾਂ ਪਿਓ ਨੇ ਕਬੂਲ ਕੀਤਾ ਹੈ ਕੀ ਬੱਚਾ ਅਗਵਾਹ ਨਹੀਂ ਕੀਤਾ ਗਿਆ ਸੀ ਜਦ ਕਿ ਬੱਚਾ ਆਪਣੀ ਮਰਜ਼ੀ ਦੇ ਨਾਲ ਚੰਡੀਗੜ੍ਹ ਆਪਣੇ ਦੋਸਤ ਕੋਲ ਗਿਆ ਸੀ ਜੋ ਹੁਣ ਸਹੀ ਸਲਾਮਤ ਆਪਣੇ ਘਰ ਵਾਪਸ ਆ ਚੁੱਕਿਆ ਹੈ । ਸੜਕ ਨੂੰ ਜਾਮ ਕਰ ਧਰਨਾ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਪਰਿਵਾਰ ਵਾਲਿਆਂ ਨੇ ਮਾਫੀ ਮੰਗੀ ਹੈ ਅਤੇ ਪੁਲਿਸ ਵੱਲੌ ਗਿਰਫਤਾਰ ਕੀਤੇ ਗਏ ਆਰੋਪੀਆਂ ਨੂੰ ਛੱਡਣ ਦੀ ਅਪੀਲ ਕੀਤੀ ਗਈ ਹੈ । ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਪੰਜ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । WALKTHROUGH BYTE - CHILD BYTE - PARENTS BYTE - POLICE
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top