Back
केंद्रीय मंत्री का दौरा: बाढ़ प्रभावित गांवों को 1600 करोड़ राहत
BKBIMAL KUMAR
Sept 13, 2025 12:21:29
Anandpur Sahib, Punjab
Story Assigned By Desk
Reporter - Bimal Sharma
Location - Shri Anandpur Sahib
File Folder - 1309ZP_APS_UNION_MIN_R
ਕੇਂਦਰੀ ਰਾਜ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਹੈ ਮਦਦ
Anchor - ਕੇਂਦਰੀ ਰਾਜ ਮੰਤਰੀ ਸ੍ਰੀ ਐਲ ਮੂਰਗਨ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੰਗਲ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ , ਇਸ ਮੌਕੇ ਉਹਨਾਂ ਵੱਲੋਂ ਭਾਜਪਾ ਦੇ ਆਗੂਆਂ ਦੇ ਨਾਲ ਟਰੈਕਟਰ ਤੇ ਬੈਠ ਕੇ ਸਤਲੁਜ ਦਰਿਆ ਨਾਲ।ਲਗਦੇ ਬੇਲਿਆਂ ਦੇ ਪਿੰਡਾਂ ਹਰੀਵਾਲ, ਸ਼ਾਹਪੁਰ ਬੇਲਾ, ਬੇਲਾ ਧਿਆਨੀ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੇਂਦਰੀ ਰਾਜ ਮੰਤਰੀ ਹਰੀਵਾਲ ਵਿਖੇ ਸਤਲੁਜ ਦਰਿਆ ਦੇ ਟੁੱਟੇ ਡੰਗਿਆਂ ਨੂੰ ਦੇਖਣ ਲਈ ਵੀ ਗਏ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਹੜ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਹੜਾਂ ਦੇ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਸਗੋਂ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਹੈ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੀ ਫੌਰੀ ਰਾਹਤ ਹੜ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਗਈ ਹੈ, ਜਿੱਥੇ ਜਿੱਥੇ ਨੁਕਸਾਨ ਹੋਇਆ ਉੱਥੇ ਅਸੈਸਮੈਂਟ ਹੋਣੀ ਸ਼ੁਰੂ ਹੋ ਚੁੱਕੀ ਹੈਤੇ ਜਲਦ ਇਹ ਰਾਹਤ ਲੋਕਾਂ ਤੱਕ ਪੁੱਜਣੀ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਡਿਜਾਸਟਰ ਮੈਨੇਜਮੈਂਟ 12 ਹਜਾਰ ਕਰੋੜ ਰੁਪਿਆ ਵੀ ਪਹਿਲਾਂ ਹੀ ਸੂਬਾ ਸਰਕਾਰ ਕੋਲ ਪਿਆ ਹੈ। ਉਹਨਾਂ ਆਖਿਆ ਕਿ ਇਹ ਸਮਾਂ ਕੇਂਦਰ ਨੂੰ ਭੰਡਣ ਦਾ ਨਹੀਂ ਸਗੋਂ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਡੱਟ ਕੇ ਖੜੀ ਹੈ ਤੇ ਪੰਜਾਬ ਦੇ ਲੋਕਾਂ ਦੀ ਮਦਦ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ।
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowSept 13, 2025 13:32:100
Report
BKBIMAL KUMAR
FollowSept 13, 2025 13:31:120
Report
BNBISHESHWAR NEGI
FollowSept 13, 2025 13:22:334
Report
MTManish Thakur
FollowSept 13, 2025 13:19:326
Report
NLNitin Luthra
FollowSept 13, 2025 13:19:155
Report
TBTarsem Bhardwaj
FollowSept 13, 2025 13:19:002
Report
BSBALINDER SINGH
FollowSept 13, 2025 13:17:493
Report
RKRAMAN KHOSLA
FollowSept 13, 2025 13:17:053
Report
SBSANJEEV BHANDARI
FollowSept 13, 2025 12:50:071
Report
RBRohit Bansal
FollowSept 13, 2025 12:46:596
Report
RKRAJESH KATARIA
FollowSept 13, 2025 12:21:413
Report
TBTarsem Bhardwaj
FollowSept 13, 2025 12:21:145
Report
SNSUNIL NAGPAL
FollowSept 13, 2025 12:19:283
Report
ATAkashdeep Thind
FollowSept 13, 2025 12:18:342
Report