Back
केंद्र-राज्य तालमेल नहीं? चीमा बोले, नुकसान जनता भुगत रही है
BKBIMAL KUMAR
Sept 15, 2025 15:02:13
Anandpur Sahib, Punjab
Story Assigned By Desk
Reporter - Bimal Sharma
Location - Shri Anandpur Sahib
File Folder - 1509ZP_APS_CHEEEMA_R
ਸੂਬਾ ਤੇ ਕੇਂਦਰ ਸਰਕਾਰ ਦੇ ਵਿਚਕਾਰ ਤਾਲਮੇਲ ਦੀ ਘਾਟ ਕਰਕੇ ਹੜ ਪ੍ਰਭਾਵਿਤ ਲੋਕ ਹੋ ਰਹੇ ਪਰੇਸ਼ਾਨ: ਡਾ. ਦਲਜੀਤ ਸਿੰਘ ਚੀਮਾ
ਦੋਵੇਂ ਸਰਕਾਰਾਂ ਦੇ ਮੰਤਰੀ ਹੜਾਂ ਦੇ ਮੁੱਦੇ ’ਤੇ ਕਰ ਰਹੇ ਹਨ ਰਾਜਨੀਤੀ, ਲੋਕਾਂ ਦੇ ਦੁੱਖ-ਦਰਦ ਵੱਲ ਨਹੀਂ ਧਿਆਨ: ਡਾ. ਚੀਮਾ
ਲੋਕਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਵਾਲੀ ਚਿੱਠੀ ਦੀ ਨਖੇਦੀ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਅਤੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਸ਼ੁਰੂ ਕਰਨ ਦੀ ਮੰਗ
Anchor - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅੱਜ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਣੇ ਉਹ ਡੰਗੇ ਵੇਖੇ ਜਿਨ੍ਹਾਂ ਨੂੰ ਹਾਲੀਆ ਭਾਰੀ ਬਰਸਾਤ ਕਾਰਨ ਗੰਭੀਰ ਨੁਕਸਾਨ ਪਹੁੰਚਿਆ ਹੈ। ਡਾ. ਚੀਮਾ ਨੇ ਕਿਹਾ ਕਿ ਦੋਵੇਂ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਪ੍ਰਭਾਵਿਤ ਲੋਕ ਬੇਹੱਦ ਦੁਖੀ ਹਨ .ਚੀਮਾ ਨੇ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਚਿੱਠੀ ਦਾ ਖੰਡਨ ਕੀਤਾ, ਜਿਸ ਵਿੱਚ ਲੋਕਾਂ ਨੂੰ ਪਾਕਿਸਤਾਨ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚਿੱਠੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਅਧਿਕਾਰਾਂ ਨੂੰ ਸੱਟ ਮਾਰਦੀ ਹੈ। ਚੀਮਾ ਨੇ ਕਿਹਾ ਕਿ ਜਦੋਂ ਦੋਵੇਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਖੇਡੇ ਜਾ ਸਕਦੇ ਹਨ, ਤਾਂ ਧਾਰਮਿਕ ਯਾਤਰਾਵਾਂ ਨੂੰ ਰੋਕਣਾ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ .ਉਨ੍ਹਾਂ ਕਿਹਾ ਕਿ ਜਿਵੇਂ ਕਨੇਡਾ ਨਾਲ ਸੰਬੰਧਾਂ ਵਿੱਚ ਆਇਆ ਤਣਾਅ ਬਾਅਦ ਵਿੱਚ ਸੁਧਰ ਗਿਆ ਸੀ, ਓਸੇ ਤਰ੍ਹਾਂ ਪਾਕਿਸਤਾਨ ਨਾਲ ਵੀ ਸੰਬੰਧਾਂ ਨੂੰ ਨਾਰਮਲ ਕੀਤਾ ਜਾਣਾ ਚਾਹੀਦਾ ਹੈ।
VO1 --- ਪੱਤਰਕਾਰਾਂ ਨਾਲ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਹੜਾਂ ਦੇ ਮੁੱਦੇ ’ਤੇ ਇਸ ਵੇਲੇ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਮੰਤਰੀ ਕੇਵਲ ਰਾਜਨੀਤੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ, ਫਸਲਾਂ ਅਤੇ ਜਾਨਵਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਸਰਕਾਰੀ ਮੱਦਦ ਦੀ ਬਜਾਏ ਉਹਨਾਂ ਨੂੰ ਕੇਵਲ ਰਾਜਨੀਤਕ ਬਿਆਨ ਹੀ ਮਿਲ ਰਹੇ ਹਨ। ਚੀਮਾ ਨੇ ਕਿਹਾ ਕਿ ਦੋਵੇਂ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਪ੍ਰਭਾਵਿਤ ਲੋਕ ਬੇਹੱਦ ਦੁਖੀ ਹਨ .ਚੀਮਾ ਨੇ ਕਿਹਾ ਕਿ ਹੜਾਂ ਦਾ ਕਾਰਨ ਸਿਰਫ਼ ਕੁਦਰਤੀ ਆਫ਼ਤ ਨਹੀਂ ਸੀ, ਸਗੋਂ ਵੱਡੀ ਹੱਦ ਤੱਕ ਮਨੁੱਖੀ ਲਾਪਰਵਾਹੀ ਵੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਜਿਹੜੇ ਕੰਮ ਸਰਕਾਰਾਂ ਨੂੰ ਪਹਿਲਾਂ ਕਰਨੇ ਚਾਹੀਦੇ ਸਨ ਉਹ ਨਾ ਹੋਣ ਕਰਕੇ ਹੜਾਂ ਨੇ ਤਬਾਹੀ ਮਚਾਈ।
VO2 -- ਚੀਮਾ ਨੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਫੰਡਾਂ ਨੂੰ ਡਿਜਾਸਟਰ ਮੈਨੇਜਮੈਂਟ ਲਈ ਜਾਰੀ ਕੀਤਾ ਗਿਆ ਸੀ, ਉਹਨਾਂ ਨੂੰ ਉਸ ਮਕਸਦ ਲਈ ਵਰਤਿਆ ਹੀ ਨਹੀਂ ਗਿਆ। ਇਸ ਕਰਕੇ ਹੁਣ ਉਹ ਪੈਸਾ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤਿਆ ਨਹੀਂ ਜਾ ਸਕਦਾ। ਚੀਮਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ’ਤੇ ਆਏ ਸਨ ਤਾਂ ਸੂਬੇ ਦੇ ਵਿੱਤ ਮੰਤਰੀ ਨੂੰ ਇਹ ਮਾਮਲਾ ਉਹਨਾਂ ਦੇ ਸਾਹਮਣੇ ਰੱਖਣਾ ਚਾਹੀਦਾ ਸੀ। ਪਰ ਸੂਬੇ ਦੇ ਮੰਤਰੀਆਂ ਦਾ ਪ੍ਰਧਾਨ ਮੰਤਰੀ ਨੂੰ ਨਾ ਮਿਲਣਾ ਸਪੱਸ਼ਟ ਕਰਦਾ ਹੈ ਕਿ ਦੋਵਾਂ ਸਰਕਾਰਾਂ ਵਿੱਚ ਤਾਲਮੇਲ ਦੀ ਕਮੀ ਹੈ .
VO3 --- ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਚਿੱਠੀ ਦਾ ਖੰਡਨ ਕੀਤਾ, ਜਿਸ ਵਿੱਚ ਲੋਕਾਂ ਨੂੰ ਪਾਕਿਸਤਾਨ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚਿੱਠੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਅਧਿਕਾਰਾਂ ਨੂੰ ਸੱਟ ਮਾਰਦੀ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਸਵੇਰੇ ਉੱਠ ਕੇ ਪਾਕਿਸਤਾਨ ਸਥਿਤ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਗੁਰੂ ਚਰਨਾਂ ਵਿੱਚ ਕਰਦਾ ਹੈ। ਜਦੋਂ ਦੋਵੇਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਖੇਡੇ ਜਾ ਸਕਦੇ ਹਨ, ਤਾਂ ਧਾਰਮਿਕ ਯਾਤਰਾਵਾਂ ਨੂੰ ਰੋਕਣਾ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਸੁਰੱਖਿਆ ਸੰਬੰਧੀ ਚਿੰਤਾ ਹੈ ਤਾਂ ਪੂਰੇ ਪ੍ਰਬੰਧ ਕਰਕੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਪਰ ਧਾਰਮਿਕ ਯਾਤਰਾ ਨੂੰ ਰੋਕਣਾ ਗਲਤ ਹੈ। ਚੀਮਾ ਨੇ ਮੰਗ ਕੀਤੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਤੁਰੰਤ ਖੋਲ੍ਹਿਆ ਜਾਵੇ ਅਤੇ ਪੰਜਾਬ ਰਾਹੀਂ ਦੋਵੇਂ ਦੇਸ਼ਾਂ ਵਿਚਕਾਰ ਸਿੱਧਾ ਵਪਾਰ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਕਨੇਡਾ ਨਾਲ ਸੰਬੰਧਾਂ ਵਿੱਚ ਆਇਆ ਤਣਾਅ ਬਾਅਦ ਵਿੱਚ ਸੁਧਰ ਗਿਆ ਸੀ, ਓਸੇ ਤਰ੍ਹਾਂ ਪਾਕਿਸਤਾਨ ਨਾਲ ਵੀ ਸੰਬੰਧਾਂ ਨੂੰ ਨਾਰਮਲ ਕੀਤਾ ਜਾਣਾ ਚਾਹੀਦਾ ਹੈ।
Byte - Daljeet Singh Cheema
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 15, 2025 16:32:272
Report
RBRohit Bansal
FollowSept 15, 2025 16:31:140
Report
RBRohit Bansal
FollowSept 15, 2025 16:31:070
Report
RBRohit Bansal
FollowSept 15, 2025 16:31:010
Report
KBKulbir Beera
FollowSept 15, 2025 15:18:145
Report
ASAnmol Singh Warring
FollowSept 15, 2025 14:48:505
Report
RBRohit Bansal
FollowSept 15, 2025 14:45:140
Report
KBKulbir Beera
FollowSept 15, 2025 14:31:183
Report
VSVARUN SHARMA
FollowSept 15, 2025 14:21:421
Report
KBKulbir Beera
FollowSept 15, 2025 14:20:041
Report
PSParambir Singh Aulakh
FollowSept 15, 2025 14:00:340
Report
RKRAJESH KATARIA
FollowSept 15, 2025 13:52:363
Report
BKBIMAL KUMAR
FollowSept 15, 2025 13:52:241
Report
BSBHARAT SHARMA
FollowSept 15, 2025 13:47:522
Report