Back
अमृतसर डिहाती पुलिस ने गांव भगुपुर में नशा तस्कर मलूक सिंह का घर ढहाया
BSBHARAT SHARMA
Sept 27, 2025 08:36:59
Raja Sansi, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿੰਡ ਭਗੁਪੁਰ ਬੇਠ ਵਿਖੇ ਨਸ਼ਾ ਤਸਕਰ ਮਲੂਕ ਸਿੰਘ ਦਾ ਘਰ ਢਾਹਿਆ
ਮਲੂਕ ਸਿੰਘ ਅਤੇ ਉਸਦੇ ਪੁੱਤਰਾਂ ਖਿਲਾਫ 24 ਐਨਡੀਪੀਐਸ ਦੇ ਕੇਸ ਦਰਜ
ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਬੀਡੀਪੀਓ ਤੇ ਪੁਲਿਸ ਦੀ ਸਾਂਝੀ ਕਾਰਵਾਈ
ਪੁਲਿਸ ਨੇ ਦਿੱਤਾ ਸੰਦੇਸ਼ – ਨਸ਼ੇ ਦੀ ਕਾਲੀ ਕਮਾਈ ਨਾਲ ਬਣੇ ਮਕਾਨ ਨਹੀਂ ਰਹਿਣਗੇ ਬਰਕਰਾਰ
ਅੰਮ੍ਰਿਤਸਰ – ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਹਲਕਾ ਰਾਜਾਸੰਸੀ ਦੇ ਪਿੰਡ ਭਗੁਪੁਰ ਬੇਠ ਵਿਖੇ ਨਸ਼ਾ ਤਸਕਰ ਮਲੂਕ ਸਿੰਘ ਸਨ ਆਫ਼ ਜੋਗਿੰਦਰ ਸਿੰਘ ਦਾ ਘਰ ਢਾਹ ਦਿੱਤਾ ਗਿਆ। ਪੁਲਿਸ ਟੀਮ ਦੀ ਅਗਵਾਈ ਐਸਪੀ ਅਦਿੱਤਿਆ ਵਾਇਰਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਸਤਬੀਰ ਸਿੰਘ ਉਰਫ਼ ਸੋਨੂ ਤੇ ਰਣਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਖਿਲਾਫ਼ ਹੁਣ ਤੱਕ 24 ਕੇਸ ਐਨਡੀਪੀਐਸ ਐਕਟ ਤਹਿਤ ਦਰਜ ਹਨ।
ਐਸਪੀ ਨੇ ਕਿਹਾ ਕਿ ਇਹ ਪਰਿਵਾਰ ਪਿੰਡ ਦੀ ਛੱਪੜ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਤੌਰ ’ਤੇ ਮਕਾਨ ਬਣਾਕੇ ਰਹਿ ਰਿਹਾ ਸੀ। ਪਿੰਡ ਵਾਸੀਆਂ ਨੇ ਬੀਡੀਪੀਓ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿਸ ਉਪਰੰਤ ਬੀਡੀਪੀਓ ਨੇ ਰਿਪੋਰਟ ਤਿਆਰ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਭੇਜੀ ਅਤੇ ਡਿਮੋਲਿਸ਼ਨ ਦੀ ਮੰਗ ਕੀਤੀ। ਅੱਜ ਪੁਲਿਸ ਟੀਮ ਨੇ ਜ਼ਮੀਨ ਦਾ ਕਬਜ਼ਾ ਪੰਚਾਇਤ ਦੇ ਹਵਾਲੇ ਕਰਕੇ ਮਕਾਨ ਢਾਹ ਦਿੱਤਾ।
ਐਸਪੀ ਅਦਿੱਤਿਆ ਵਾਇਰਰ ਨੇ ਕਿਹਾ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਇਸ ਸਮੇਂ ਫਰਾਰ ਹਨ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ੋਰ ਸ਼ੋਰ ਨਾਲ ਰੇਡ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 7-8 ਸਾਲਾਂ ਤੋਂ ਇਹ ਪਰਿਵਾਰ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਲੋਕਾਂ ਨੂੰ ਨਸ਼ੇ ਦੀ ਲਤ ਲਗਾ ਕੇ ਗੈਰ ਕਾਨੂੰਨੀ ਕਮਾਈ ਕਰ ਰਿਹਾ ਸੀ। ਪੁਲਿਸ ਨੇ ਅੱਜ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਸ਼ੇ ਦੀ ਕਾਲੀ ਕਮਾਈ ਨਾਲ ਬਣੇ ਮਕਾਨ ਅਤੇ ਜਾਇਦਾਦ ਕਿਸੇ ਵੀ ਹਾਲਤ ਵਿੱਚ ਨਹੀਂ ਰਹਿਣਗੇ।
ਪਿੰਡ ਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਰਵਾਈ ਹੋਰ ਗੈਰ-ਕਾਨੂੰਨੀ ਤੱਤਾਂ ਲਈ ਵੀ ਚੇਤਾਵਨੀ ਹੈ। ਐਸਪੀ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੱਚੀ ਕਮਾਈ ਕਰਕੇ ਆਪਣੀ ਜ਼ਿੰਦਗੀ ਸੁਧਾਰਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।
ਇਸ ਕਾਰਵਾਈ ਕਾਰਨ ਪਿੰਡ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ।
ਇਸ ਮੌਕੇ ਬੀਡੀਪੀਓ ਅਧਿਕਾਰੀ ਨੇ ਕਿਹਾ ਕਿ ਪਿੰਡ ਦੇ ਛੱਪਰ ਦੇ ਉੱਤੇ ਮਲੂਕ ਸਿੰਘ ਤੇ ਉੱਤੇ ਸੈਟਿੰਗ ਪਰਿਵਾਰ ਵਲੋਂ ਕਬਜ਼ਾ ਕੀਤਾ ਗਿਆ ਸੀ ਜਿਸ ਦੇ ਚਲਦੇ ਪੰਚਾਇਤ ਵਲੋਂ ਸਾਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਅੱਜ ਅਸੀਂ ਪੁਲਿਸ ਨੂੰ ਨਾਲ ਲੈ ਕੇ ਇਸਨੂੰ ਢਾਉਣ ਦੇ ਲਈ ਆਏ ਹਾਂ
ਬਾਈਟ :-- ਐਸਪੀ ਅਦਿੱਤਿਆ ਵਾਇਰਰ
ਬਾਈਟ:-- ਬੀਡੀਪੀਓ ਅਧਿਕਾਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowSept 27, 2025 10:02:000
Report
MSManish Shanker
FollowSept 27, 2025 10:01:420
Report
VSVARUN SHARMA
FollowSept 27, 2025 09:51:02Kapurthala, Punjab:ਖਾਨ ਸਾਹਬ ਦੀ ਮਾ ਦਾ ਉੱਠਿਆ ਜਨਾਜ਼ਾ, ਕਬਰਿਸਤਾਨ ਚ ਨਮਾਜ ਏ ਜਨਾਜ਼ਾ ਅਦਾ ਹੋਣ ਮਗਰੋਂ ਸਪੁਰਦ ਏ ਖ਼ਾਕ ਹੋਈ ਸਲਮਾ ਪ੍ਰਵੀਨ
0
Report
PSParambir Singh Aulakh
FollowSept 27, 2025 09:47:010
Report
SBSANJEEV BHANDARI
FollowSept 27, 2025 09:37:400
Report
BSBHARAT SHARMA
FollowSept 27, 2025 09:31:120
Report
NLNitin Luthra
FollowSept 27, 2025 09:23:400
Report
KDKuldeep Dhaliwal
FollowSept 27, 2025 09:22:300
Report
TBTarsem Bhardwaj
FollowSept 27, 2025 09:17:200
Report
ADAnkush Dhobal
FollowSept 27, 2025 09:16:200
Report
ASAvtar Singh
FollowSept 27, 2025 09:05:080
Report
MSManish Shanker
FollowSept 27, 2025 09:04:490
Report
DKDevinder Kumar Kheepal
FollowSept 27, 2025 09:04:380
Report
SSSanjay Sharma
FollowSept 27, 2025 08:46:380
Report
SSSanjay Sharma
FollowSept 27, 2025 08:46:16Noida, Uttar Pradesh:ANI MORN R35.....ANI KNL CM NAYAB BYT R1
KARNAL (HARYANA): NAYAB SINGH SAINI (HARYANA CM) PRESS CONFERENCE
0
Report