Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ ਪੁਲਿਸ ਨੇ 3.1 ਕਿਲੋ ਹੀਰੋਇਨ ਨਾਲ 5 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ!

PSParambir Singh Aulakh
Jul 10, 2025 11:44:33
Amritsar, Punjab
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 3.1 ਕਿਲੋ ਹੀਰੋਇਨ ਸਮੇਤ 5 ਨਸ਼ਾ ਤਸਕਰ ਗ੍ਰਿਫ਼ਤਾਰ ਪਾਕਿਸਤਾਨ ਨਾਲ ਡਰੱਗ ਲਿੰਕ, ਰਾਜਸਥਾਨ ਵਾਸੀ ਗੋਪਾਲ ਸਿੰਘ ਤੇ ਹੋਰ ਦੋਸ਼ੀਆਂ ਦੀ ਪੁਲਿਸ ਨੂੰ ਤਲਾਸ਼ ਸੀਐਮ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ, ਕਈ ਬਾਰਡਰ ਪਿੰਡਾਂ ਵਿੱਚ ਹੋਈ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹੀਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲਾ ਕੇਸ ਸੀਆਈਏ ਅਮ੍ਰਿਤਸਰ ਦੀ ਟੀਮ ਵੱਲੋਂ ਦਲਵਿੰਦਰ ਸਿੰਧੂ ਨੂੰ ਗ੍ਰਿਫ਼ਤਾਰ ਕਰਨ ਨਾਲ ਸ਼ੁਰੂ ਹੋਇਆ, ਜਿਸ ਕੋਲੋਂ 1 ਕਿਲੋ 12 ਗ੍ਰਾਮ ਹੀਰੋਇਨ ਮਿਲੀ। ਆਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 2 ਕਿਲੋ ਹੀਰੋਇਨ ਮਿਲੀ। ਸੁਖਦੇਵ ਦੀ ਉਮਰ 28 ਸਾਲ ਹੈ, ਜੋ ਖੇਤੀਬਾੜੀ ਕਰਦਾ ਸੀ, ਪਰ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆਂ ਨਸ਼ਾ ਤਸਕਰੀ ਕਰ ਰਿਹਾ ਸੀ। ਉਹ ਆਪਣੀ ਰਿਹਾਇਸ਼ ਵਾਰ-ਵਾਰ ਬਦਲਦਾ ਸੀ ਤਾਂ ਜੋ ਪੁਲਿਸ ਤੋਂ ਬਚਿਆ ਜਾ ਸਕੇ। ਦੂਜੇ ਕੇਸ ਵਿਚ ਇਸਲਾਮਾਬਾਦ ਥਾਣਾ' ਅਧੀਨ ਮਨਪ੍ਰੀਤ ਸਿੰਘ ਉਰਫ ਗੋਰਾ, ਅੰਮ੍ਰਿਤਪਾਲ ਸਿੰਘ, ਅਤੇ ਹਰਪਾਲ ਭਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿਲੋ 50 ਗ੍ਰਾਮ ਹੀਰੋਇਨ ਅਤੇ ਇੱਕ ਆਲਟੋ ਕਾਰ ਵੀ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ, ਜੋ ਕਿ ਰਾਜਸਥਾਨ ਰਹਿੰਦਾ ਹੈ, ਦੇ ਪਾਕਿਸਤਾਨ ਨਾਲ ਡਰੱਗ ਲਿੰਕ ਸਾਹਮਣੇ ਆਏ ਹਨ। ਗੋਪਾਲ ਸਿੰਘ ਪਾਕਿਸਤਾਨ ਤੋਂ ਨਸ਼ੇ ਦੀ ਲੋਕੇਸ਼ਨ ਤੇ ਹਦਾਇਤ ਦਿੰਦਾ ਸੀ, ਅਤੇ ਮਨਪ੍ਰੀਤ ਤੇ ਹੋਰ ਸਾਥੀ ਉਨ੍ਹਾਂ ਕਨਸਾਈਨਮੈਂਟਸ ਨੂੰ ਰਸੀਵ ਕਰਕੇ ਅੱਗੇ ਪਹੁੰਚਾਉਂਦੇ ਸਨ। ਇਹ ਤਿੰਨੋਂ ਮੁਲਜ਼ਮ ਤਰਨਤਾਰਨ ਦੇ ਬਾਰਡਰ ਪਿੰਡਾਂ ਦੇ ਰਹਿਣ ਵਾਲੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਹੋਈ ਅਤੇ ਅਜੇ ਵੀ ਗੋਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਹੁਣ ਤੱਕ ਗ੍ਰਿਫ਼ਤਾਰ 5 ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ, ਪਰ ਇਹ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੀ ਗਤੀਵਿਧੀ ਵਿੱਚ ਲਿਪਤ ਸਨ। ਪੁਲਿਸ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾਈ ਗਈ ਹੈ। ਬਾਈਟ : ਗੁਰਪ੍ਰੀਤ ਸਿੰਘ ਭੁੱਲਰ (ਪੁਲਿਸ ਕਮਿਸ਼ਨਰ ਅੰਮ੍ਰਿਤਸਰ)
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top