Back
ਅਮਰਨਾਥ ਯਾਤਰਾ: 70 ਵਾਂ ਵਿਸ਼ਾਲ ਭੰਡਾਰਾ ਸ਼ੁਰੂ, ਪੰਜ ਟਰੱਕਾਂ ਦੀ ਰਵਾਨਗੀ!
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 3006ZP_APS_PILGRIM_R
Anchor :- ਬਾਬਾ ਬਰਫਾਨੀ ਜੀ ਦੀ ਪਵਿੱਤਰ ਗੁਫਾ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਬਾਬਾ ਬਰਫਾਨੀ ਜੀ ਦੇ ਦਰਸ਼ਨਾਂ ਲਈ ਅਮਰਨਾਥ ਪਹੁੰਚ ਰਹੀ ਸੰਗਤ ਦੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਤੋਂ 70 ਵੀਂ ਸ੍ਰੀ ਅਮਰਨਾਥ ਜੀ ਦੇ ਵਿਸ਼ਾਲ ਭੰਡਾਰੇ ਲਈ ਪੰਜ ਟਰੱਕ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਗੱਦੀ ਨਸ਼ੀਨ ਸੁਆਮੀ ਮੁਲਖ ਰਾਜ ਗਿਰੀ ਜੀ ਵੱਲੋਂ ਲੰਗਰ ਦੇ ਸਮਾਨ ਕੰਬਲ , ਗੱਦੇ , ਬਿਸਤਰਿਆਂ ਤੇ ਹੋਰ ਸਮਾਨ ਦੇ ਨਾਲ ਭਰੇ ਇਹਨਾਂ ਪੰਜਾਂ ਟਰੱਕਾਂ ਧਾਰਮਿਕ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਪੰਜਾਬ ਦੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
VO1 :- ਮੁਲਖ ਰਾਜ ਗਿਰੀ ਜੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਬਾਬਾ ਅਮਰਨਾਥ ਜੀ ਦੀ ਯਾਤਰਾ ਦੇ ਸਮੇਂ ਦੌਰਾਨ ਸਭ ਤੋਂ ਪਹਿਲਾਂ ਲੰਗਰ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਮੁਖੀ ਸੁਆਮੀ ਗਿਆਨ ਗਿਰੀ ਜੀ ਦੁਆਰਾ ਲਗਭਗ 1955 ਤੋਂ ਉਹਨਾਂ ਵੱਲੋਂ ਹੀ ਲਗਾਇਆ ਗਿਆ ਸੀ ਤੇ ਉਸ ਸਮੇਂ ਬਾਬਾ ਅਮਰ ਨਾਥ ਜੀ ਦੀ ਯਾਤਰਾ ਤੇ ਬਹੁਤ ਘੱਟ ਹੀ ਲੋਕ ਆਇਆ ਜਾਇਆ ਕਰਦੇ ਸਨ ਤੇ ਉਹਨਾਂ ਯਾਤਰੀਆਂ ਵਾਸਤੇ ਗੁੜ ਤੇ ਕਾਲੇ ਛੋਲਿਆਂ ਦਾ ਲੰਗਰ ਉਹਨਾਂ ਵੱਲੋਂ ਲਗਾਇਆ ਗਿਆ ਸੀ। ਫਿਰ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਸਵਾਮੀ ਜੀ ਵੱਲੋਂ ਇੱਕ ਟੈਂਟ ਲਗਾ ਕੇ ਚਾਹ ਦਾ ਲੰਗਰ ਵੀ ਸ਼ੁਰੂ ਕਰ ਦਿੱਤਾ ਤੇ ਇਸੀ ਯਾਤਰਾ ਦੌਰਾਨ ਗਿਆਨ ਗਿਰੀ ਜੀ ਦੇ ਮਨ ਵਿੱਚ ਆਇਆ ਕਿ ਜਿਹੜੇ ਯਾਤਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਆਉਂਦੇ ਹਨ ਉਹਨਾਂ ਦੇ ਠਹਿਰਣ ਵਾਸਤੇ ਸਰਾਂ ਬਣਾਈ ਜਾਏ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗਿਆਨੀ ਜੈਲ ਸਿੰਘ ਨਾਲ ਸਵਾਮੀ ਜੀ ਦੇ ਚੰਗੇ ਸਬੰਧ ਸਨ ਜਿਨਾਂ ਕਰਕੇ ਗਿਆਨੀ ਜੈਲ ਸਿੰਘ ਜਦੋਂ ਇਸ ਸਰਾਂ ਦੇ ਬਾਰੇ ਪਤਾ ਲੱਗਿਆ ਤਾਂ ਗਿਆਨੀ ਜੀ ਨੇ ਉਸ ਸਮੇਂ ਦੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ ਮੁਹੰਮਦ ਅਬਦੁੱਲਾ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਤਾਂ ਉਹਨਾਂ ਨੇ ਇਸ ਸਰਾਂ ਦੀ ਮਨਜੂਰੀ ਦੇ ਦਿੱਤੀ ਇਸ ਤਰਾਂ ਲਗਭਗ 1979 ਦੇ ਕਰੀਬ ਫੋਲਡਿੰਗ ਸਰਾਂ ਨੰਗਲ ਤੋਂ ਹੀ ਬਣ ਕੇ ਬਾਬਾ ਜੀ ਦੀ ਗੁਫਾ ਦੇ ਕੋਲ ਬਣਾਈ ਗਈ ਫਿਰ ਬਾਅਦ ਵਿੱਚ ਦੂਸਰੀ ਸਰਾਂ ਬਾਲ ਟਾਲ ਦੇ ਰਸਤੇ ਜਿੱਥੇ ਅਮਰਨਾਥ ਗੁਫਾ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ ਉਸ ਜਗ੍ਹਾ ਤੇ ਸਵਾਮੀ ਗਿਆਨ ਗਿਰੀ ਮਹਾਰਾਜ ਜੀ ਨੇ ਦੂਸਰੀ ਤਰਾਂ ਬਣਵਾਈ ਸੀ ਤੇ ਜਿਸ ਦਾ ਇਸ ਯਾਤਰਾ ਵਿੱਚ ਸ਼ਾਮਿਲ ਹੋਏ ਲੋਕ ਉਸ ਧਰਮਸ਼ਾਲਾ ਸਰਾਂ ਵਿੱਚ ਜਾ ਕੇ ਰੁਕਦੇ ਹਨ ਇਸ ਯਾਤਰਾ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਯਾਤਰਾ ਪੂਰਾ ਸਾਵਨ ਮਹੀਨਾ ਚਲਦੀ ਹੈ ਤੇ ਰੱਖੜੀ ਵਾਲੇ ਦਿਨ ਛੜੀ ਮੁਬਾਰਕ ਤੋਂ ਬਾਅਦ ਇਹ ਯਾਤਰਾ ਵੀ ਖਤਮ ਹੋ ਜਾਂਦੀ ਹੈ ।
VO2 :- ਪੰਜਾਬ ਵਿਧਾਨ ਸਭਾ ਦੇ ਪੂਰਵ ਸਪੀਕਰ ਰਾਣਾ ਕੇਪੀ ਸਿੰਘ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਵੱਲੋਂ ਲੰਗਰ ਦੇ ਸਮਾਨ ਅਤੇ ਗਰਮ ਕੱਪੜੇ ਤੇ ਹੋਰ ਸਮੱਗਰੀ ਨਾਲ ਭਰੇ ਹੋਏ ਪੰਜ ਟਰੱਕਾਂ ਨੂੰ ਧਾਰਮਿਕ ਪੂਜਾ ਅਰਚਨਾ ਕਰਕੇ ਇਹਨਾਂ ਪੰਜਾਂ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਵੱਲੋਂ 70 ਵਾਂ ਸ੍ਰੀ ਅਮਰਨਾਥ ਵਿਸ਼ਾਲ ਭੰਡਾਰੇ ਦੇ ਲਈ ਲੰਗਰ ਦੀ ਸਮੱਗਰੀ ਤੇ ਯਾਤਰਾ ਵਿੱਚ ਆਏ ਸ਼ਰਧਾਲੂਆਂ ਦੇ ਲਈ ਗਰਮ ਕੱਪੜੇ , ਗੱਦੇ , ਕੰਬਲ ਤੇ ਹੋਰ ਕਈ ਤਰ੍ਹਾਂ ਦੇ ਸਮਾਨ ਨਾਲ ਭਰੇ ਹੋਏ ਪੰਜ ਟਰੱਕਾਂ ਨੂੰ ਅੱਜ ਸੁਆਮੀ ਜੀ ਦੇ ਅਸ਼ੀਰਵਾਦ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ , ਸਨਾਤਨ ਧਰਮ ਪ੍ਰਤੀ ਸ਼ਿਵ ਆਸ਼ਰਮ ਮੋਜੋਵਾਲ ਜੀ ਦੇ ਵੱਲੋਂ ਬਹੁਤ ਵੱਡੀ ਦੇਣ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਮਰਨਾਥ ਯਾਤਰਾ ਦੇ ਲਈ ਸਵਾਮੀ ਜੀ ਵੱਲੋਂ ਪੂਰੀ ਸੇਵਾ ਭਾਵਨਾ ਦੇ ਨਾਲ ਯਾਤਰਾ ਵਿੱਚ ਸ਼ਾਮਿਲ ਹੋਏ ਸ਼ਰਧਾਲੂਆਂ ਦੀ ਸੇਵਾ ਵਾਸਤੇ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹਨ ਤੇ ਇਸ ਯਾਤਰਾ ਵਿੱਚ ਪੰਜਾਬ ਹਰਿਆਣਾ ਹਿਮਾਚਲ ਤੇ ਹੋਰ ਖੇਤਰਾਂ ਦੇ ਲੋਕ ਵੀ ਸੁਆਮੀ ਜੀ ਵੱਲੋਂ ਲਗਾਏ ਗਏ ਲੰਗਰ ਖਾਂਦੇ ਹਨ ਤੇ ਸਰਾਵਾਂ ਦੇ ਵਿੱਚ ਰੁਕ ਕੇ ਆਪਣੇ ਥਕਾਵਟ ਨੂੰ ਦੂਰ ਕਰਦੇ ਹਨ ਤੇ ਅਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸੁਆਮੀ ਜੀ ਵੱਲੋਂ ਇਸ ਤਰ੍ਹਾਂ ਦੇ ਧਾਰਮਿਕ ਕੰਮਾਂ ਦੇ ਵਿੱਚ ਆਪਣੀ ਹਾਜ਼ਰੀ ਦਿੰਦੇ ਰਹਿਣ ਤੇ ਲੋਕਾਂ ਦਾ ਕਲਿਆਣ ਕਰਦੇ ਰਹਿਣ ।
Byte :- Ram lok Sharma, Shashi Pal Sharma
Byte :- Swami Mulkh raj Giri
Byte :- Rana K P Singh Former Punjab Vidhan Sabha Speaker
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement