Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਦੇ ਸੀਵਰੇਜ ਹੱਲ ਲਈ 44 ਕਰੋੜ ਦਾ ਪ੍ਰੋਜੈਕਟ ਲਾਂਚ, ਮੰਤਰੀ ਨੇ ਦਿੱਤਾ ਵਾਅਦਾ!

Kuldeep Dhaliwal
Jun 28, 2025 08:31:44
Mansa, Punjab
ਮਾਨਸਾ ਦੇ ਸੀਵਰੇਜ ਦੇ ਹੱਲ ਲਈ 44 ਕਰੋੜ ਦੇ ਪ੍ਰੋਜੈਕਟ ਦਾ ਸਥਾਨਕ ਸਰਕਾਰਾਂ ਮੰਤਰੀ ਨੇ ਕੀਤਾ ਉਦਘਾਟਨ ਐਂਕਰ : ਮਾਨਸਾ ਸ਼ਹਿਰ ਦੇ ਸੀਵਰੇਜ ਅਤੇ ਸੜਕਾਂ ਦੀ ਹਾਲਤ ਸੁਧਾਰਨ ਦੇ ਲਈ ਸਥਾਨਕ ਸਰਕਾਰਾਂ ਮੰਤਰੀ ਵੱਲੋਂ 50 ਕਰੋੜ ਰੁਪਏ ਦੀ ਮਾਨਸਾ ਜ਼ਿਲ੍ਹੇ ਨੂੰ ਸੌਗਾਤ ਦਿੱਤੀ ਹੈ। ਜਿਸ ਵਿੱਚ ਸੀਵਰੇਜ ਦੇ ਪਾਣੀ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੇ ਲਈ 44 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਸਥਾਨਕ ਸਰਕਾਰਾਂ ਮੰਤਰੀ ਵੱਲੋਂ ਉਦਘਾਟਨ ਕੀਤਾ ਗਿਆ ਇੱਕ ਸਾਲ ਦੇ ਵਿੱਚ ਕੰਮ ਕੰਪਲੀਟ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਜਿਸ ਨਾਲ ਮਾਨਸਾ ਸ਼ਹਿਰ ਨੂੰ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।  ਵੀਓ_ ਪਿਛਲੇ ਲੰਬੇ ਸਮੇਂ ਤੋਂ ਮਾਨਸਾ ਸ਼ਹਿਰ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਮਾਨਸਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਭਰ ਜਾਣ ਕਾਰਨ ਰੋਜ਼ਾਨਾ ਹੀ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਨੇ ਅੱਜ ਇਸ ਸਮੱਸਿਆ ਦੇ ਹੱਲ ਲਈ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਵੱਲੋਂ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ 15 ਕਿਲੋਮੀਟਰ ਦੂਰ ਸਰਹੰਦ ਚੋਂ ਵਿੱਚ ਪਾਉਣ ਦੇ ਲਈ 44 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਹ ਪੱਥਰ ਰੱਖ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਦਾ ਕੰਮ ਇੱਕ ਸਾਲ ਦੇ ਵਿੱਚ ਕੰਪਲੀਟ ਹੋ ਜਾਵੇਗਾ। ਅਤੇ ਇਸ ਪਾਣੀ ਨੂੰ ਟਰੀਟ ਕਰਕੇ ਸਰਹੰਦ ਚੋਅ ਦੇ ਵਿੱਚ ਪਾਇਆ ਜਾਵੇਗਾ ਕਿਸਾਨ ਵੀ ਇਸ ਪਾਣੀ ਦੀ ਆਪਣੇ ਖੇਤਾਂ ਦੇ ਲਈ ਵਰਤੋਂ ਕਰ ਸਕਦੇ ਨੇ ਇਸ ਦੌਰਾਨ ਉਹਨਾਂ ਮਾਨਸਾ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਲਈ ਵੀ ਸਾਢੇ ਪੰਜ ਕਰੋੜ ਰੁਪਏ ਦੇ ਕਰੀਬ ਪਾਸ ਕਰਨ ਨੂੰ ਮਨਜ਼ੂਰੀ ਦੇਣ ਦਾ ਵੀ ਮਾਨਸਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨੂੰ ਅੱਜ ਪੰਜਾਬ ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸੌਗਾਤ ਦਿੱਤੀ ਗਈ ਹੈ ਜਿਸ ਨਾਲ ਮਾਨਸਾ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਦਾ ਹੁਣ ਜਲਦ ਹੀ ਹੱਲ ਹੋਵੇਗਾ ਇਸ ਦੌਰਾਨ ਉਹਨਾਂ ਵਿਧਾਇਕ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਮਾਮਲੇ ਤੇ ਮੁਸਕਰਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਬਾਰੇ ਉਹ ਕੁਝ ਵੀ ਨਹੀਂ ਕਹਿਣਗੇ।  ਬਾਈਟ ਰਵਜੋਤ ਸਿੰਘ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਵੀਓ_ ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੂੰ ਕਲੀਨ ਚਿਟ ਦਿੱਤੇ ਜਾਣ ਦੇ ਮਾਮਲੇ ਤੇ ਵਿਧਾਇਕ ਸਿੰਗਲਾ ਨੇ ਕਿਹਾ ਕਿ ਆਪਾਂ ਕਲੀਨ ਸੀ ਅਤੇ ਪਰਮਾਤਮਾ ਤੇ ਭਰੋਸਾ ਸੀ ਇਸ ਲਈ ਅੱਜ ਕਲੀਨ ਚਿੱਟ ਮਿਲੀ ਹੈ ਕਈ ਵਾਰ ਬੇਕਸੂਰ ਬੰਦੇ ਨੂੰ ਵੀ ਸਜ਼ਾ ਮਿਲ ਜਾਂਦੀ ਹੈ ਪਰ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਕਿ ਅੱਜ ਇੱਕ ਬੜੀ ਹੀ ਵਧੀਆ ਸੌਗਾਤ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਾ ਦੇ ਵਿਕਾਸ ਲਈ ਹੋਰ ਵੀ ਕੰਮ ਕਰਾਂਗੇ। ਮਾਨਸਾ ਨਾਲ ਹੋਈ ਬੇਇਨਸਾਫੀ ਤੇ ਸਵਾਲ ਪੁੱਛੇ ਜਾਣ ਤੇ ਵਿਧਾਇਕ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਕਹਿਣਗੇ ਅਤੇ ਅੱਜ ਮਾਨਸਾ ਸ਼ਹਿਰ ਦੇ ਲਈ ਜੋ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਵੱਲੋਂ 44 ਕਰੋੜ ਰੁਪਏ ਦਾ ਨੀਂਹ ਪੱਥਰ ਰੱਖਿਆ ਹੈ ਉਸ ਦਾ ਧੰਨਵਾਦ ਕਰਦੇ ਹਾਂ।  ਬਾਈਟ ਵਿਜੈ ਸਿੰਗਲਾ ਵਿਧਾਇਕ ਮਾਨਸਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement