Back
Manjit Singh JK कहते हैं: 'Veer Bal Diwas' की मांग गलत, कानूनी कार्रवाई संभव
RBRohit Bansal
Dec 23, 2025 12:16:03
Chandigarh, Chandigarh
ਮਨਜੀਤ ਸਿੰਘ ਜੀ.ਕੇ. ਨੇ ਆਪਣੇ ਵੱਲੋਂ ਜਾਰੀ ਮੀਡੀਆ ਬਾਇਟ ਵਿੱਚ ਦੱਸਿਆ ਕਿ ਭਾਜਪਾ ਦੇ ਆਗੂ ਪ੍ਰਿਤਪਾਲ ਸਿੰਘ ਬਲੀਆਵਾਲਾ ਦਾ ਇਹ ਬਿਆਨ ਸਰਾਸਰ ਝੂਠ ਹੈ ਜਿਸ ਵਿੱਚ ਪ੍ਰਿਤਪਾਲ ਸਿੰਘ ਬਲੀਆਵਾਲਾ ਨੇ ਮੀਡੀਆ ਵਿੱਚ ਤੇ ਆਪਣੇ ਟਵੀਟਰ ’ਤੇ ਬਿਆਨ ਦਿੱਤਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਂਸਦ ਸਮ੍ਰਿਤੀ ਇਰਾਨੀ, ਖੁਦ ਮਨਜੀਤ ਸਿੰਘ ਜੀ.ਕੇ., ਇੰਡੀਆ ਟੀ.ਵੀ. ਦੇ ਮਾਲਕ ਰਜਤ ਸ਼ਰਮਾ ਮੌਜੂਦ ਸਨ, ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੰਗ ਕੀਤੀ ਗਈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ‘ਵੀਰ ਬਾਲ ਦਿਵਸ’ ਰੱਖਿਆ ਜਾਵੇ। ਮਨਜੀਤ ਸਿੰਘ ਜੀ.ਕੇ. ਨੇ ਅੱਗੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਅਜਿਹਾ ਪ੍ਰੈੱਸ ਨੋਟ ਨਹੀਂ ਹੈ ਜਿਸ ਵਿੱਚ ਅਜਿਹੀ ਮੰਗ ਕਰਨ ਦਾ ਜ਼ਿਕਰ ਹੋਵੇ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਉਹ ਉਸ ਸੈਮੀਨਾਰ ਦੇ ਵੀਡੀਓ ਲਿੰਕ ਵੀ ਸਾਂਝਾ ਕਰ ਸਕਦੇ ਹਨ ਜਿਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਵੱਲੋਂ ਕਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ‘ਵੀਰ ਬਾਲ ਦਿਵਸ’ ਰੱਖਣ ਦੀ ਮੰਗ ਨਹੀਂ ਕੀਤੀ ਗਈ। ਮਨਜੀਤ ਸਿੰਘ ਜੀ.ਕੇ. ਨੇ ਅੱਗੇ ਕਿਹਾ ਕਿ ਭਾਜਪਾ ਦੇ ਰਾਜਸੀ ਏਜੰਡੇ ਦੀ ਪੂਰਤੀ ਲਈ ਅਤੇ ਹਾਲ ਹੀ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ (ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਵੱਲੋਂ ਜੋ ਸਿੱਖ ਸਾਂਸਦਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸ਼ਹીਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਦੀ ਮੰਗ ਨੂੰ ਸੰਸਦ ਵਿੱਚ ਰੱਖਿਆ ਜਾਵੇ, ਦੀ ਖਿਲਾਫਤ ਵਜੋਂ ਪ੍ਰਿਤਪਾਲ ਸਿੰਘ ਬਲੀਆਵਾਲਾ ਨੇ ਅਜਿਹਾ ਝੂਠਾ ਬਿਆਨ ਦਿੱਤਾ ਹੈ ਜਿਸ ’ਤੇ ਉਹਨਾਂ ਵੱਲੋਂ કાનੂਨੀ ਕਾਰਵਾਈ ਵੀ ਕੀਤੀ ਜਾਵੇਗੀ। ਮਨਜੀਤ ਸਿੰਘ ਜੀ.ਕੇ. ਨੇ ਅੱਗੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ, ਜੋ ਕਿ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਸਨ, ਇਸ ਸਭ ਤੋਂ ਭਲੀ ਭਾਤੀ ਜਾਣੂ ਹੋਣ ਦੇ ਬਾਵਜੂਦ ਵੀ ਆਪਣੀ ਪੇਜਾਂ ’ਤੇ ਪੋਸਟਾਂ ਪਾ ਕੇ ਸੰਗਤ ਨੂੰ ਜੋ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵਰਤਾਰਾ ਬਹੁਤ ਹੀ ਮੰਦਭਾਗਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowDec 23, 2025 13:53:210
Report
TSTEJINDER SINGH
FollowDec 23, 2025 13:49:160
Report
TBTarsem Bhardwaj
FollowDec 23, 2025 13:48:430
Report
MTManish Thakur
FollowDec 23, 2025 13:48:130
Report
JSJagmeet Singh
FollowDec 23, 2025 13:47:530
Report
RBRohit Bansal
FollowDec 23, 2025 13:20:24Chandigarh, Chandigarh:ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਪੰਚਕੁਲੇ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ
0
Report
MSManish Shanker
FollowDec 23, 2025 13:05:000
Report
BSBhushan Sharma
FollowDec 23, 2025 12:53:170
Report
RKRAJESH KATARIA
FollowDec 23, 2025 12:47:540
Report
SKSanjeev Kumar
FollowDec 23, 2025 12:46:090
Report
KSKapil sharma
FollowDec 23, 2025 12:45:170
Report
JSJagmeet Singh
FollowDec 23, 2025 12:39:130
Report
GPGYAN PRAKASH
FollowDec 23, 2025 12:25:460
Report
RBRohit Bansal
FollowDec 23, 2025 12:04:140
Report
