Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
MP में SIT गठन, STF के निर्देशन में लॉरेंस बिश्नोई गैंग धमकियाँ जांच
AZAbhinva zeepunjabi
Mar 27, 2026 04:46:22
Noida, Uttar Pradesh
लॉरेंस बिश्नोई गैंग धमकियों की जांच STF को सौंपी - एमपी के शहर-शहर लॉरेंस बिश्नोई गैंग धमकी दे रही है व्यापारियों को... - लॉरेंस गैंग के हैरी बॉक्सर के नाम से अधिकतर धमकियां सामने आ रही है...करोड़ो रूपये की फिरौती मांगी जा रही है... - लॉरेंस गैंग की जांच के लिए स्पेशल इन्वेस्टिगेशन टीम यानी SIT का गठन... - अतिरिक्त पुलिस महानिदेशक एसटीएफ के निर्देशन में काम करेगी SIT... - गैंग से जुड़े सभी मामले अंतरराष्ट्रीय संगठित गिरोह से जुड़े हुए बताएं जा रहे हैं इसमें विदेशी नंबर्स, व्हाट्सएप, कॉल्स,वीपीएन का इस्तेमाल करके धमकियां दी जा रही है... - धमकियों में जान से मारने की बाबा सिद्ध की जैसा हल करने की बात कही जा रही है... - इंदौर,भोपाल, अशोकनगर खरगोन में धमकी मामले FIR दर्ज है... - एमपी के DGP ने जारी किया आदेश...
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Mar 27, 2026 04:48:18
Kot Kapura, Punjab:ਇਜਰਾਇਲ ਅਤੇ ਇਰਾਨ ਵਿੱਚ ਚੱਲ ਰਹੀ ਯੁੱਧ ਤੋਂ ਬਾਅਦ ਕਿਤੇ ਨਾ ਕਿਤੇ ਭਾਰਤ ਵਿੱਚ ਵੀ ਲੋਕਾਂ ਵਿੱਚ ਇੱਕ ਅਜੀਬ ਜਿਹਾ ਡਡਰ ਪੈਦਾ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐਨਰਜੀ ਪਾਵਰ ਦੀ ਜਿਨਾਂ ਵਿੱਚ ਪੈਟਰੋਲ ਡੀਜ਼ਲ ਅਤੇ ਗੈਸ ਦੀ ਭਾਰੀ ਕਿੱਲਤ ਆ ਸਕਦੀ ਹੈ ਜਿਸ ਨੂੰ ਲੈ ਕੇ ਪੈਟਰੋਲ ਪੰਪਾਂ ਵਿੱਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਤੇ ਲੋਕ ਲੰਮੇ ਸਮੇਂ ਤੋਂ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਪੈਟਰੋਲ ਜਾਂ ਡੀਜ਼ਲ ਦੀ ਖਰੀਦ ਕਰਨ ਲਈ ਸੁਬਹਾ ਤੋਂ ਹੀ ਪੈਟਰੋਲ ਪੰਪਾਂ ਤੇ ਆ ਕੇ ਖੜੇ ਹੋਏ ਹਨ। ਹਾਲਾਂਕਿ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹ ਕਿ ਕਿਸੇ ਕਿਸਮ ਦੀ ਕੋਈ ਕਿੱਲਤ ਨਹੀਂ ਹੈ। ਪੈਟਰੋਲ ਦੀ ਸਪਲਾਈ ਪਿੱਛੋਂ ਪੂਰੀ ਮਿਲ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਵਿੱਚ ਕਿਤੇ ਨਾ ਕਿਤੇ ਇੱਕ ਸਹਿਮ ਦਾ ਮਾਹੌਲ ਹੈ ਜਿਸ ਦੇ ਚਲਦੇ ਲੋਕ ਵੱਡੀ ਗਿਣਤੀ ਵਿੱਚ ਤੋਂ ਕੰਪਾਂ ਦੇ ਬਾਹਰ ਇਕੱਤਰ ਹੋ ਰਹੇ ਹਨ。
967
comment0
Report
KDKuldeep Dhaliwal
Mar 27, 2026 04:45:26
Mansa, Punjab:ਨਸ਼ੇ ਦੀ ਓਵਰਡੋਜ਼ ਨਾਲ ਮਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ 30 ਸਾਲਾਂ ਨੌਜਵਾਨ ਦੀ ਓਵਰਡੋਜ ਨਾਲ ਮੌਤ ਹੋई। ਪਰਿਵਾਰ ਅਤੇ ਪੰਚਾਇਤ ਨੇ ਨਸ਼ਾ ਵੇਚਣ ਤੇ ਕਾਰਵਾਈ ਅਤੇ ਘਰ-ਰੀਤ ਪੀਲਾ ਪੰਜਾ ਚਲਾਉਣ ਦੀ ਮੰਗ ਕੀਤੀ। ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ 30 ਸਾਲਾਂ ਨੌਜਵਾਨ ਅੰਮ੍ਰਿਤ ਪਾਲ ਸਿੰਘ ਗੱਗੀ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਦੀ ਘਟਨਾ ਵਾਪਰਈ; ਪਰਿਵਾਰ ਨੇ ਦੋਸ਼ ਲਗਾਏ ਕਿ ਗੁਆਂਢੀ ਮੂੰਗੀ ਸਿੰਘ ਨਸ਼ਾ ਵੇਚਦਾ ਆ ਰਿਹਾ ਹੈ, ਜਿਸ ਨੂੰ ਪਹਿਲਾਂ ਵੀ ਅੱਗੇ ਲਿਆਇਆ ਗਿਆ ਅਤੇ ਉਸ ਨੇ ਪੰਚਾਇਤ ਤੋਂ ਮਾਫੀ ਮੰਗੀ ਸੀ ਕਿ ਉਹ ਅੱਗੇ ਨਹੀਂ ਵੇचेਗਾ, ਪਰ ਫੇਰ ਵੀ ਨਸ਼ਾ ਵੇਚਣ ਦਾ ਕੰਮ ਚਲਦਾ ਆ ਰਿਹਾ ਹੈ। ਪੁਲਿਸ ਨੇ ਮੌਕੇ ਤੇ ਜਾਂਚ ਸ਼ੁਰੂ ਕਰ دی। ਇਸ ਦੌਰਾਨ ਪੰਜਾਬ ਸਰਕਾਰ ਦੀ ਯੁੱਧ-ਨਸ਼ਿਆਂ ਵਿਰुद्ध ਮੁਹਿੰਮ ਦੇ ਸੂਚਨਾ-ਦੀਰ ਤੋਂ ਪ੍ਰਭਾਵਿਤ ਹੋ ਕੇ ਅੱਜ ਵੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਸ਼ਾਦੀਸ਼ੁਦਾ ਸੀ ਅਤੇ ਇੱਕ ਬੱਚੀ ਵੀ ਹੈ; ਘਰ ਦੇ ਨੇੜੇ ਗੁਆਂਢੀ ਮੁੰਗੀ ਸਿੰਘ ਵੱਲੋਂ ਨਸ਼ਾ ਵੇਚਣ ਦੀ ਗੱਲਾਂ ਹੁੰਦੀਆਂ ਸੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਹੋਈ ਹੈ।
1084
comment0
Report
DSDharmindr Singh
Mar 27, 2026 04:20:10
Khanna, Punjab:ਡਿਪਟੀ ਕਮਿਸ਼ਨਰ ਨੇ ਸਰਹਿੰਦ ਅਨਾਜ ਮੰਡੀ ਵਿਖੇ 28 ਮਾਰਚ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਰੋਹ ਦੀ ਤਿਆਰੀਆ ਦਾ ਲਿਆ ਜਾਇਜ਼ਾ\n*ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਨਾਜ ਮੰਡੀ ਵਿਖੇ ਜਨਤਕ ਰੈਲੀ ਨੂੰ ਕਰਨਗੇ ਸੰਬੋਧਨ\n\nਫਤਹਿਗੜ੍ਹ ਸਾਹਿਬ, 25 ਮਾਰਚ:\n\n ਸਥਾਨਕ ਨਵੀਂ ਅਨਾਜ ਮੰਡੀ ਵਿਖੇ 28 ਮਾਰਚ ਨੂੰ ਸੂਬੇ ਅੰਦਰ ਨਵੇਂ ਬਣੇ 100 ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਲਈ ਰਾਜ ਪੱਧਰੀ ਸਮਾਗਮ ਹੋ ਰਿਹਾ। ਇਸ ਮੋਕੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਰਹਿੰਦ ਅਨਾਜ ਮੰਡੀ ਵਿਖੇ ਸਮਾਗਮ ਦੀਆਂ ਚੱਲ ਰਹੀ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਕਰਦਿਆਂ ਦਿੱਤੀ।\n\n ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਆਪਸੀ ਤਾਲਮੇਲ ਨਾਲ ਸਮਾਗ਼ਮ ਦੇ ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਾਰਜ਼ ਸਾਧਕ ਅਫਸਰ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ਅਤੇ ਆਲੇ ਦੁਆਲੇ ਸਫ਼ਾਈ ਕਰਵਾਉਣ ਅਤੇ ਪਾਣੀ ਦਾ ਛਿੜਕਾਅ ਕਰਵਾਉਣ ਲਈ ਹدਾਇਤਾਂ ਕੀਤੀਆਂ। \nਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਚਾਲੂ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਰਜੀ ਟੋਆਇਲਟ, ਬੈਰੀਗੇਟਿੰਗ, ਟੈਂਟ, ਪੀਣ ਵਾਲਾ ਪਾਣੀ, ਫਾਇਰ ਬ੍ਰਿਗੇਡ, ਮੈਡੀਕਲ ਸੁਵਿਧਾਵਾਂ, ਆਰਜੀ ਪਾਰਕਿੰਗ ਆਦਿ ਦੇ ਕੰਮਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ。
1058
comment0
Report
KSKuldeep Singh
Mar 27, 2026 04:04:50
Banur, Punjab:राजपुरा के गुरुद्वारा साहिब परिसर में स्थित कमेटी दफ्तर के दरवाजे को तोड़कर कुछ लोग अंदर घुसे, माहौल बना तनावपूर्ण. गुरुद्वारा प्रबंधक कमेटी ने पुलिस को दी कंप्लेंट. कुलदीप सिंह राजपुरा - राजपुरा के कालका रोड पर स्थित गुरुद्वारा रविदास भगत में उस समय तनावपूर्ण माहौल बन गया, जब कुछ लोगों ने गुरुद्वारा परिसर में बने दф्तर के दरवाजे का ताला कटर से तोड़कर जबरन अंदर प्रवेश कर लिया और वहां बैठ गए. घटना की सूचना मिलते ही स्थानीय पुलिस मौके पर पहुंची, हालांकि अधिकारियों का कहना है कि पूरे मामले की जांच की जा रही है और स्थिति पर नजर रखी जा रही है. घटना की जानकारी मिलते ही गुरुद्वारा प्रबंधक कमेटी के सदस्य और इलाके के निवासी भी बड़ी संख्या में मौके पर एकत्र हो गए. प्रबंधक कमेटी के प्रतिनिधियों ने इस घटना को गुरुद्वारा पर कब्जा करने की कोशिश बताया. उनका आरोप है कि कुछ लोग योजनाबद्ध तरीके से इस तरह की कार्रवाई कर रहे हैं, जिसे किसी भी हालत में स्वीकार नहीं किया जाएगा. कमेटी के सदस्यों का यह भी कहना है कि उन्होंने समय रहते पुलिस को सूचित किया था, लेकिन उनकी शिकायत पर उचित कार्रवाई नहीं हुई. इससे नाराज होकर उन्होंने 30 मार्च को एक बड़ा इकट्ठ आयोजित करने का ऐलान किया है, जिसमें आगे की रणनीति तय की जाएगी. हालांकि मामले की असल वजह पर प्रकाश डालते हुए प्रबंधक कमेटी ने बताया कि गुरुद्वारा साहिब की ओर से कुछ दुकानों को किराए पर दिया गया था. लेकिन संबंधित दुकानदार लंबे समय से किराया नहीं दे रहे थे. इसको लेकर राजपुरा कोर्ट में मामला भी फाइल किया गया था. कमेटी का आरोप है कि पहले दुकानों पर कब्जा करने की कोशिश की गई और अब गुरुद्वारा पर कब्जा करने का प्रयास हो रहा है. फिलहाल, पुलिस मामले की जांच में जुटी है और इलाके में शांति बनाए रखने की अपील की गई है.
1051
comment0
Report
SBSANJEEV BHANDARI
Mar 27, 2026 04:04:22
Zirakpur, Punjab:ਜੀਰਕਪੁਰ ਦੇ ਬਲਟਾਣਾ ਇਲਾਕੇ ‘ਚ ਸਥਿਤ ਗੋਲਡਨ ਸਟੇਟ ਵਿੱਚ ਬਰਸਾਤੀ ਨਾਲ਼ੇ ‘ਤੇ ਹੋ ਰਹੇ ਕਥਿਤ ਗੈਰਕਾਨੂੰਨੀ ਨਿਰਮਾਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇੱਕ ਕੋਠੀ ਦੀ ਉਸਾਰੀ ਦੀ ਕੋਸ਼ਿਸ਼ ਨੇ ਇਲਾਕੇ ‘ਚ ਤਣਾਅ ਪੈਦਾ ਕਰ ਦਿੱਤਾ। ਜਿਵੇਂ ਹੀ ਸਥਾਨਕ ਲੋਕਾਂ ਨੂੰ ਨਾਲ਼ੇ ‘ਤੇ ਨਿਰਮਾਣ ਦੀ ਜਾਣਕਾਰੀ ਮਿਲੀ, ਵਾਰਡ ਪਾਰਸ਼ਦ ਸ਼ਿਵਾਨੀ ਗੋਯਲ ਦੀ ਅਗਵਾਈ ਹੇਠ ਵਸਨੀਕ ਮੌਕੇ ‘ਤੇ ਪਹੁੰਚੇ ਅਤੇ ਤਿੱਖਾ ਵਿਰੋਧ ਕੀਤਾ। ਉਨ੍ਹਾਂ ਵੱਲੋਂ ਤੁਰੰਤ ਨਗਰ ਕੌਂਸਲ ਜੀਰਕਪੁਰ ਨੂੰ ਸ਼ਿਕਾਇਤ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਨਗਰ ਕੌਂਸਲ ਦੇ ਅਧਿਕਾਰੀ ਛੁੱਟੀ ਦੇ ਦਿਨ ਵੀ ਮੌਕੇ ‘ਤੇ ਪਹੁੰਚੇ ਅਤੇ ਸਵੇਰੇ ਹੀ ਨਿਰਮਾਣ ਕੰਮ ਰੁਕਵਾ ਦਿੱਤਾ। ਪਰ ਕੁਝ ਸਮੇਂ ਬਾਅਦ ਨਿਰਮਾਤਾ ਵੱਲੋਂ ਮੁੜ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਨਾਲ ਲੋਕਾਂ ਦਾ ਗੁੱਸਾ ਹੋਰ ਵੱਢ ਗਿਆ। ਮਾਹੌਲ ਤਣਾਅਪੂਰਨ ਹੋਣ ‘ਤੇ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਇਆ। ਸਥਾਨਕ ਵਸਨੀਕਾਂ ਦਾ ਕਹਿਣা ਹੈ ਕਿ ਹਰ ਸਾਲ ਬਰਸਾਤ ਦੌਰਾਨ ਗੋਲਡਨ ਸਟੇਟ, ਵਧਾਵਾ ਨਗਰ, ਪ੍ਰਸ਼ਾਂਤ ਵਿਹਾਰ ਅਤੇ ਵਿਕਾਸ ਨਗਰ ਇਲਾਕੇ ਪਾਣੀ ‘ਚ ਡੁੱਬ ਜਾਂਦੇ ਹਨ, ਇਸ ਲਈ ਨਾਲ਼ੇ ‘ਤੇ ਨਿਰਮਾਣ ਭਵਿੱਖ ਵਿੱਚ ਵੱਡੇ ਖ਼ਤਰੇ ਨੂੰ ਜਨਮ ਦੇ ਸਕਦਾ ਹੈ। ਦੂਜੇ ਪਾਸੇ ਮਮਤਾ ਐਨਕਲੇਵ ਦੀ ਵਸਨੀਕ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਇਹ ਪਲਾਟ ਤਿੰਨ ਸਾਲ ਪਹਿਲਾਂ ਖਰੀਦਿਆ ਸੀ ਅਤੇ ਉਨ੍ਹਾਂ ਨੂੰ ਨਾਲ਼ੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰੀ ਨਕਸ਼ਾ ਦਿਖਾ ਕੇ ਪਲਾਟ ਵੇਚਿਆ ਗਿਆ ਸੀ。 ਹਾਲਾਂਕਿ ਪਲਾਟ ਮਾਲਕ ਦਾ ਕਹਿਣਾ ਹੈ ਕਿ ਨਾਲ਼ਾ ਕਾਫ਼ੀ ਸਮੇਂ ਪਹਿਲਾਂ ਹੀ ਬੰਦ ਹੋ ਚੁੱਕਾ ਹੈ, ਪਰ ਜ਼ਮੀਨੀ ਹਕੀਕਤ ਅਤੇ ਲੋਕਾਂ ਦੇ ਵਿਰੋਧ ਨੇ ਇਸ ਦਾਅਵੇ ‘ਤੇ ਸਵਾਲ ਉਤਾਏ ਹਨ। ਇਸ ਮਾਮਲੇ ਨੇ ਪ੍ਰਸ਼ਾਸਨਿਕ ਲਾਪਰਵਾਹੀ, ਭੂ-ਮਾਫੀਆ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਉਜਾਗਰ ਕੀਤਾ ਹੈ। ਡਿਓਐਮ ਪੁਨੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਮੌਕੇ ‘ਤੇ ਪਹੁੰਚੇ ਅਤੇ ਨਿਰਮਾਣ ਕੰਮ ਤੁਰੰਤ ਰੁਕਵਾ ਦਿੱਤਾ ਗਿਆ ਹੈ। ਨਿਰਮਾਤਾ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਸਾਰੇ ਦਸਤਾਵੇਜ਼ ਲੈ ਕੇ ਕਾਰਜਕਾਰੀ ਅਧਿਕਾਰੀ ਦੇ ਸਾਹਮਣੇ ਪੇਸ਼ ਹੋਵੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ。
1061
comment0
Report
KSKuldeep Singh
Mar 27, 2026 03:36:35
Banur, Punjab:ਰਾਜਪੁਰਾ ਦੇ ਸ਼੍ਰੀ ਦੁਰਗਾ ਮਾਤਾ ਮੰਦਿਰ ਨੂੰ ਨਵਰਾਤਰਿਆਂ ਦੇ ਮੋਕੇ ਰੰਗ ਬਿਰੰਗੀ ਲਾਈਟਾਂ ਨਾਲ ਸਜਾਇਆ ਗਿਆ, ਮਾਤਾ ਦੇ ਦਰਬਾਰ ਵਿੱਚ ਸ਼ਰਧਾਲੂਆਂ ਨੇ ਭਰੀ ਹਾਜਰੀ. ਦੂਰ ਦਰਾਜ਼ ਤੋਂ ਸ਼ਰਧਾਲੂ ਹੋਏ ਮੰਦਰ ਦੇ ਵਿੱਚ ਨਤਮਸਤਕ. ਕੁਲਦੀਪ ਸਿੰਘ ਰਾਜਪੁਰਾ - ਰਾਜਪੁਰਾ ਦੇ ਸ੍ਰੀ ਦੁਰਗਾ ਮਾਤਾ ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਅਸ਼ਟਮੀ ਦੇ ਤਿਉਹਾਰ ਮੋਕੇ ਉਤਸਾਹ ਨਾਲ ਮੱਥਾ ਟੇਕਿਆ ਗਿਆ. ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਸ਼ਰਧਾਲੂਆਂ ਦੀਆਂ sਵੇਰ ਤੋਂ ਹੀ ਲੰਮੀਆਂ ਕਤਾਰਾਂ ਬਣੀਆਂ ਰਹੀਆਂ te ਰਾਤ ਨੂੰ ਮਾਤਾ ਦੇ ਦਰਬਾਰ ਚ ਆਯੋਜਿਤ ਜਗਰਾਤੇ ਵਿੱਚ sੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜਰੀ ਭਰੀ. ਮੰਦਿਰ ਮੈਨੇਜਮੈਂਟ ਪ੍ਰਬੰਧਕਾਂ ਨੇ ਦੱਸਿਆ ਕਿ ਰਾਜਪੁਰਾ ਬਨੂੜ ਪਟਿਆਲਾ ਤੋਂ ਇਲਾਵਾ ਕਈ ਜਗ੍ਹਾ ਤੋਂ ਸ਼ਰਧਾਲੂ ਮੰਦਰ ਦੇ ਵਿੱਚ ਨਤਮਸਤਕ ਹੋਣ ਪਹੁੰਚੇ. ਸ਼ਾਰਟ - ਬਾਈਟ - ਮੰਦਰ ਮੈਨੇਜਮੈਂਟ ਕਮੇਟੀ ਅਤੇ ਮੰਦਰ ਚ ਪਹੁੰਚੇ ਸ਼ਰਧਾਲੂ
1029
comment0
Report
AJAnil Jain
Mar 27, 2026 02:02:06
Lehragaga, Punjab:ਲਹਿਰਾਗਾਗਾ ਇਲਾਕੇ ਵਿੱਚ ਆਪਣਾ 4 ਸਾਲ ਦਾ ਰਿਪੋਰਟ ਕਾਰਡ ਲੈਕੇ ਜਾ ਰਹੇ ਮੰਤਰੀ ਬਰਿੰਦਰ ਗੋਇਲ,,ਅਸੀਂ 4 ਸਾਲਾਂ ਵਿੱਚ ਹਰ ਕੀਤਾ ਵਾਅਦਾ ਕੀਤਾ ਪੂਰਾਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ CM ਮਾਨ ਦੀ ਸੋਚ ਬਾਰੇ ਦੱਸਿਆ,,ਉਹਨਾਂ ਕਿਹਾ ਕਿ ਉਹ ਸੋਚ ਰਹੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਕੀਤਾ ਜਾਵੇਗਾ ਅੰਡਰ ਗਰਾਊਂਡ,,ਸ਼ੁਰੂਆਤ ਸੰਗਰੂਰ ਜਿਲ੍ਹੇ ਤੋਂ ਕੀਤੀ ਜਾਵੇਗੀ ਸ਼ੁਰੂਆਤਭਾਰਤ ਦੇ ਗੈਸ ਅਤੇ ਡੀਜ਼ਲ ਸੰਕਟ ਤੇ ਬੋਲੇ ਕਿ ਇਸ ਪਿੱਛੇ ਕੇਂਦਰ ਸਰਕਾਰ ਜੁੰਮੇਵਾਰ,,ਇਹਨਾਂ ਨੇ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਕੀਤਾ,,PM ਸਿਰਫ਼ ਜੱਫੀਆਂ ਪਾ ਕੇ ਹੀ ਕਹਿੰਦੇ ਹਨ ਕਿ ਇਹ ਮੇਰਾ ਦੋਸਤਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਹੋਣ ਦੀ ਰਿਪੋਰਟ ਤੇ ਬੋਲੇ ਕਿ ਇਹਨਾਂ ਦੀ ਰਿਪੋਰਟ ਦੇ ਉੱਪਰ ਯਕੀਨ ਹੀ ਨਹੀਂ ਅਗਰ ਇਹ ਰਿਪੋਰਟ ਸੱਚੀ ਹੈ ਤਾਂ ਬਿਲਕੁਲ ਚਿੰਤਾ ਵਾਲੀ ਗੱਲ ਹੈ,, ਪਰ ਕੇਂਦਰ ਸਰਕਾਰ ਸਿਰਫ ਰਿਪੋਰਟ ਕਰਦੀ ਹੈ ਰਿਪੋਰਟ ਦੇ ਉੱਪਰ ਕੋਈ ਕੰਮ ਨਹੀਂ ਕਰ ਰਹੇਅਗਰ ਪੰਜਾਬ ਦੇ ਪਾਣੀ ਦੀ ਰਿਪੋਰਟ ਦੇ ਵਿੱਚ ਯੂਰੇਨੀਅਮ ਆਇਆ ਹੈ ਤਾਂ ਉਹਨਾਂ ਨੇ ਸਾਡੇ ਨਾਲ ਕੋਈ ਕੱਲ ਕਿਉਂ ਨਹੀਂ ਕੀਤੀ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਪਰ ਅਸੀਂ ਆਪਣੇ ਪੱਧਰ ਦੇ ਉੱਪਰ ਇਸ ਦੀ ਚੈਕਿੰਗ ਜਰੂਰ ਕਰਾਂਗੇ
1092
comment0
Report
RKRAJESH KATARIA
Mar 27, 2026 02:01:45
Firozpur, Punjab:ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਹੱਦੀ ਪਿੰਡ ਹਜ਼ਾਰਾਂ ਸਿੰਘ ਵਾਲਾ ਵਿਖੇ 19 ਸਾਲਾ ਇਕ ਹੋਰ ਨੌਜਵਾਨ ਅਰਸ਼ਦੀਪ ਦੀ ਹੋਈ ਮੌਤ , ਪਰਿਵਾਰ ਦਾ ਕਹਿਣਾ ਕਿ ਪੀਲੀਏ ਕਾਰਨ ਹੋਈ ਮੋਤ ਡੇਰੇ ਤੋਂ ਵਾਪਿਸ ਪਰਤਦਿਆਂ ਨੌਜਵਾਨ ਹੋਇਆ ਸੀ ਬੇਸੁੱਧ ਪਰਿਵਾਰ ਪਹਿਲਾ ਨੌਜਵਾਨ ਨੂੰ ਫ਼ਿਰੋਜ਼ਪੁਰ ਦੇ ਹਸਪਤਾਲ ਲੈਕੇ ਗਿਆ ਉਸ ਤੋਂ ਬਾਦ ਫਰੀਦਕੋਟ ਮੈਡੀਕਲ ਕਾਲੇਜ ਰੈਫਰ ਕੀਤਾ ਗਿਆ ਉਸ ਤੋਂ ਸਭੇਪਰੀ ਇਲਾਜ ਹੋਇਆ ਅਤੇ ਪੀ ਜੀ ਆਈ ਜਿੱਥੇ ਨੌਜਵਾਨ ਦੀ ਹੋਈ ਮੋਤ , ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਿੰਡਾ ਵਿੱਚ ਇੱਕ ਛੋਟੀ ਬੱਚੀ ਦੀ ਇਕ ਮਹੀਨਾ ਪਹਿਲਾ ਪੀਲੀਏ ਕਾਰਨ ਹੋ ਚੁੱਕੀ ਹੈ ਮੌਤ ਅਤੇ ਹੁਣ ਪਿੰਡ ਵਾਸੀਆਂ ਵਿੱਚ ਨੌਜਵਾਨ ਦੀ ਦੂਸਰੀ ਮੋਤ ਹੋਣ ਤੇ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਹੌਲ ਡਾਕਟਰ ਰੇਖਾ ਭੱਟੀ ਨੇ ਕਿਹਾ ਕਿ 3500 ਦੇ ਕਰੀਬ ਹੈ ਪਿੰਡ ਦੀ ਆਬਾਦੀ ਜਿਸ ਦੇ ਵਿੱਚੋਂ 1900 ਦੇ ਲਿੱਤੇ ਗਏ ਸਨ ਸੈਂਪਲ ਜਿੰਨਾ ਵਿੱਚੋਂ ਇਹ 35 ਕੇਸ ਆਏ ਸਾਮ੍ਹਣੇ ਜਿੰਨਾ ਵਿਚੋਂ 11 ਹੇਲੇ ਵੀ ਹਸਪਤਾਲ ਜੇਰੇ ਇਲਾਜ ਹਨ ਡੇਰੇ ਤੋਂ ਵਾਪਸ ਪਰਤਦਿਆਂ ਨੌਜਵਾਨ ਅਰਸ਼ਦੀਪ ਹੋਇਆ ਸੀ ਬੇਸੁੱਧ ਪਰਿਵਾਰ ਪਹਿਲਾ ਨੌਜਵਾਨ ਨੂੰ ਫ਼ਿਰੋਜ਼ਪੁਰ ਦੇ ਹਸਪਤਾਲ ਲੈਕੇ ਗਿਆ ਉਸ ਤੋਂ ਬਾਦ ਫਰੀਦਕੋਟ ਮੈਡੀਕਲ ਕਾਲੇਜ ਰੈਫਰ ਕੀਤਾ ਗਿਆ ਉਸ ਤੋਂ ਬਾਦ ਏਮਜ਼ ਬਠਿੰਡਾ ਤੇ ਉਸਤੋ ਬਾਦ ਪੀ ਜੀ ਆਈ ਜਿੱਥੇ ਨੌਜਵਾਨ ਦੀ ਮੋਤ ਹੋਈ ਡਾਕਟਰ ਰੇਖਾ ਭੱਟੀ ਨੇ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਦੇ ਸੈਂਪਲ ਲਿੱਤੇ ਜਾ ਰਹੇ ਹਨ ਲੋਕ ਅਣਗਹਿਲੀ ਕਰ ਰਹੇ ਹਨ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਬਾਹਰਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ ਪਾਣੀ ਦੇ ਵਿੱਚ ਪਾਉਣ ਵਾਲੀ ਕਲੋਰੀਨ ਨੂੰ ਵੀ ਲੋਕ ਨਹੀਂ ਪਾ ਰਹੇ ਜੋ ਇੱਕ ਬਹੁਤ ਵੱਡੀ ਅਣਗੈਲੀ
973
comment0
Report
AZAbhinva zeepunjabi
Mar 27, 2026 01:45:29
Noida, Uttar Pradesh:
969
comment0
Report
SBSANJEEV BHANDARI
Mar 26, 2026 17:01:06
Panchkula, Haryana:ਪੰਚਕੂਲਾ ਦੇ ਸੈਕਟਰ-20 ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਫਾਸਟ ਫੂਡ ਦੀ ਦੁਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ਵਿੱਚ ਪੂਰੀ ਦੁਕਾਨ ਇਸ ਦੀ ਚਪੇਟ ਵਿੱਚ ਆ ਗਈ। ਅੱਗ ਦੌਰਾਨ ਦੁਕਾਨ ਅੰਦਰੋਂ ਹੋਏ ਧਮਾਕਿਆਂ ਨੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਲੋਕ ਘਰਾਂ ਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਖ਼ਬਰ ਦਿੱਤੀ। ਕੁਝ ਹੀ ਸਮੇਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫ਼ੀ ਜਦੋ-ਜ਼ਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਦੌਰਾਨ ਦੁਕਾਨ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਇਸ ਸਬੰਧੀ ਸੈਕਟਰ-20 ਥਾਣਾ ਇੰਚਾਰਜ ਸੋਮਬੀਰ ਢਾਕਾ ਨੇ ਦੱਸਿਆ ਕਿ ਡਾਇਲ 112 ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਿਆ। ਉਹਨਾਂ ਹੋਰ ਦੱਸਿਆ ਕਿ ਇਹ ਫਾਸਟ ਫੂਡ (ਚਾਂਪ) ਦੀ ਦੁਕਾਨ ਸੀ ਅਤੇ ਸ਼ੁਰੂਆਤੀ ਜਾਂਚ ਵਿੱਚ ਅੱਗ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ। ਅੱਗ ਕਾਰਨ ਦੁਕਾਨ ਦਾ ਫਰਨੀਚਰ ਅਤੇ ਗ੍ਰਾਊਂਡ ਫਲੋਰ ‘ਤੇ ਪਿਆ ਸਾਰਾ ਸਮਾਨ ਪੂਰੀ ਤਰ੍ਹਾਂ ਸੜ ਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ。
1057
comment0
Report
Advertisement
Back to top