Back
पंजाब: 12वीं के लिए उद्यमिता पाठ्यक्रम शुरू, 5.6 लाख छात्र होंगे लाभ
SSSanjay Sharma
Nov 27, 2025 10:54:48
Noida, Uttar Pradesh
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਕਲਾਸਰੂਮ ਤੋਂ ਬੋਰਡਰੂਮ: ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਜਮਾਤ ਲਈ ਉੱਦਮਤਾ ਪਾਠਕ੍ਰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ
* ਪੰਜਾਬ ਦੇ ਸਕੂਲਾਂ ਵਿੱਚ 5.60 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਨਗੇ ਉੱਦਮਤਾ ਦਾ ਪਾਠ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 27 ਨਵੰਬਰ:
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ_sਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਮਿਸਾਲੀ ਪਹਿਲਕਦਮੀ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਉੱਦਮਤਾ (ਐਂਟਰਪ੍ਰੀਨਿਓਰਸ਼ਿਪ) ਪਾਠਕ੍ਰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਕੋਰਸ ਵਿਦਿਆਰਥੀਆਂ ਨੂੰ sਵੈ-ਨਿਰਭਰਤਾ ਅਤੇ ਨੌਕਰੀਆਂ ਸਿਰਜਣ ਵਾਸਤੇ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ。
ਸ. ਹਰਜੋਤ ਸਿੰਘ ਬੈਂਸ ਨੇ ਅਕਾਦਮਿਕ ਸਾਲ 2022-23 ਵਿੱਚ 11ਵੀਂ ਜਮਾਤ ਲਈ ਸ਼ੁਰੂ ਕੀਤੇ ਗਏ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੋਰਡ ਨੇ 3,692 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਉੱਦਮਤਾ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਕੇ ਸਿੱਖਿਆ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ 104 ਸਿਖਲਾਈ ਪ੍ਰੋਗਰਮਾਂ ਰਾਹੀਂ 10,382 ਅਧਿਆਪਕਾਂ ਅਤੇ 231 ਮਾਸਟਰ ਟ੍ਰੇਨਰਾਂ ਨੂੰ ਉੱਦਮਤਾ ਪੜ੍ਹਾਉਣ ਦੇ ਗੁਣਾਂ ਨਾਲ ਲੈਸ ਕੀਤਾ ਗਿਆ ਹੈ。
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੋਰਡ ਵੱਲੋਂ 12ਵੀਂ ਜਮਾਤ ਦੇ ਪਾਠਕ੍ਰਮ ਅਤੇ ਪਾਠ-ਪੁਸਤਕਾਂ ਸਮੇਂ ਤੋਂ ਪਹਿਲਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਅਕਾਦਮਿਕ ਵਰ੍ਹੇ ਸਾਲ 2026-27 ਵਿੱਚ ਤਕਰੀਬਨ 5.60 ਲੱਖ ਵਿਦਿਆਰਥੀ ਨਿਰਵਿਘਨ ਉਦਯਮਤਾ ਵਿਸ਼ੇ ‘ਚ ਪੜ੍ਹਾਈ ਕਰ ਸਕਣਗੇ। ਇਹ ਵਿਆਪਕ ਪਾਠਕ੍ਰਮ ਵਿਦਿਆਰਥੀਆਂ ਦੀ ਵਿਚਾਰਧਾਰਾ ਨੂੰ ਵਿਹਾਰਕ ਉੱਦਮਾਂ ਵਿੱਚ ਤਬਦੀਲ ਕਰਨ ਵਿੱਚ ਸਹਾਈ ਹੋਵੇਗਾ, ਜਿਸ ਵਿੱਚ ਸਟਾਰਟਅੱਪ ਚੁਣੌਤੀਆਂ, ਕਾਨੂੰਨੀ ਪ੍ਰਕਿਰਿਆਵਾਂ, ਵਿੱਤ, ਬਜਟ ਅਤੇ ਹੋਰ ਬਹੁਤ ਕੁਝ ਸ਼ਾਮਲ ਹੋਵੇਗਾ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਸਿਰਜਣ ਵਾਲੇ ਅਤੇ ਭਵਿੱਖ ਦੇ ਆਰਥਿਕ ਵਿਕਾਸ ਕਰਨ ਦੇ ਯੋਗ ਬਣਨਗੇ。
ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ sਵੈ-ਰੋਜ਼ਗਾਰ, sਟਾਰਟਅੱਪ ਅਤੇ ਉੱਦਮਤਾ ਸਬੰਧੀ ਮਾਨਸਿਕਤਾ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨ ਦੇ ਅਹਿਮ ਵਾਅਦੇ ਨੂੰ ਪੂਰਾ ਕਰਦਾ ਹੈ ਅਤੇ ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 27, 2025 10:56:590
Report
ADAnkush Dhobal
FollowNov 27, 2025 10:55:050
Report
PSParambir Singh Aulakh
FollowNov 27, 2025 10:54:320
Report
ADAnkush Dhobal
FollowNov 27, 2025 10:45:1778
Report
BSBHARAT SHARMA
FollowNov 27, 2025 10:37:31110
Report
BNBISHESHWAR NEGI
FollowNov 27, 2025 10:32:4032
Report
ADAnkush Dhobal
FollowNov 27, 2025 10:30:0990
Report
SNSUNIL NAGPAL
FollowNov 27, 2025 10:18:43106
Report
GPGYAN PRAKASH
FollowNov 27, 2025 10:17:0175
Report
SKSanjeev Kumar
FollowNov 27, 2025 10:15:46153
Report
AAAsrar Ahmad
FollowNov 27, 2025 10:03:30Noida, Uttar Pradesh:रोहतक, हरियाणा: पंजाब के मुख्यमंत्री भगवंत मान ने रोहतक में एक खेल खिलाड़ी के परिवार के सदस्य से मुलाकात की, जो एक अजीब हादसे में निधन हो गया था।
146
Report
DVDEVENDER VERMA
FollowNov 27, 2025 10:02:46176
Report
SPSomi Prakash Bhuveta
FollowNov 27, 2025 09:54:0297
Report
SGSatpal Garg
FollowNov 27, 2025 09:53:41127
Report