Back
पंजाब फिर से टॉप परफॉर्मर स्टेट बना; स्टार्टअप इकोसिस्टम मजबूत
SSSanjay Sharma
Jan 23, 2026 05:35:34
Noida, Uttar Pradesh
ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ
ਡੀ.ਪੀ.ਆਈ.ਆਈ.ਟੀ. ਸਟੇਟ ਸਟਾਰਟਅੱਪ ਰੈਂਕਿੰਗ ਵਿੱਚ ਪੰਜਾਬ ਨੂੰ ਫਿਰ ‘ਟੌਪ ਪਰਫਾਰਮਰ ਸਟੇਟ’ ਵਜੋਂ ਮਿਲੀ ਮਾਨਤਾ : ਸੰਜੀਵ ਅਰੋੜਾ
ਚੰਡੀਗੜ੍ਹ 22 ਜਨਵਰੀ:
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀ.ਪੀ.ਆਈ.ਆਈ.ਟੀ.) ਵੱਲੋਂ ਕਰਵਾਏ ਗਏ ਸਟੇਟ ਸਟਾਰਟਅੱਪ ਰੈਂਕਿੰਗ ਦੇ 5ਵੇਂ ਐਡੀਸ਼ਨ ਵਿੱਚ पंजाब ਨੂੰ ਇੱਕ ਵਾਰ ਫਿਰ ਤੋਂ ਸ਼੍ਰੇਣੀ ਏ ਵਿੱਚ ‘ਟੌਪ ਪਰਫਾਰਮਰ ਸਟੇਟ’ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸੂਬੇ ਨੇ ਸ਼ਾਨਦਾਰ ਕਰਗੁਜ਼ਾਰੀ ਸਦਕਾ ਇਹ ਪ੍ਰਾਪਤੀ ਦਰਜ ਕੀਤੀ ਹੈ । ਇਹ ਮਾਣਮੱਤੀ ਪ੍ਰਾਪਤੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟਅੱਪ ਈਕੋਸਿਸਟਮ ਸਿਰਜਣ ਵਿੱਚ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ。
ਉਨ੍ਹਾਂ ਅੱਗੇ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਡੀ.ਪੀ.ਆਈ.ਆਈ.ਟੀ. ਵੱਲੋਂ ਕੀਤੇ ਇਸ ਸਟੇਟ ਸਟਾਰਟਅੱਪ ਰੈਂਕਿੰਗ ਅਭਿਆਸ ਦਾ ਉਦੇਸ਼ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਟਾਰਟਅੱਪ ਈਕੋਸਿਸਟਮ ਮਜ਼ਬੂਤ ਕਰਨ ਲਈ ਸਰਗਰਮ ਸੁਧਾਰਾਂ ਨੂੰ ਅਪਣਾਉਣ ਵੱਲ ਉਤਸ਼ਾਹਿਤ ਕਰਨਾ ਹੈ। ਮੌਜੂਦਾ ਐਡੀਸ਼ਨ ਵਿੱਚ 36 ਵਿੱਚੋਂ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਿੱਸਾ ਲਿਆ, ਜੋ ਨਵੀਨਤਾ ਅਤੇ ਉੱਦਮਤਾ ਵੱਲ ਵਧ ਰਹੇ ਭਾਰਤ ਦੇ ਯਤਨਾਂ ਅਤੇ ਕੌਮੀ ਤਰਜੀਹ ਨੂੰ ਦਰਸਾਉਂਦਾ ਹੈ। ਇਸ ਰੈਂਕਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੰਜ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ – ਬੈਸਟ ਪਰਫਾਰਮਰ, ਟਾਪ ਪਰਫਾਰਮਰ, ਲੀਡਰ, ਅਸਪਾਇਰਿੰਗ ਲੀਡਰ ਅਤੇ ਇਮਰਜਿੰਗ ਸਟੇਟ। 1 ਜਨਵਰੀ 2023 ਤੋਂ 31 ਅਕਤੂਬਰ 2024 ਤੱਕ ਦੀ ਮਿਆਦ ਨਾਲ, ਸਟਾਰਟਅੱਪ ਈਕੋਸਿਸਟਮ ਗਰੋਥ ਨੂੰ 6 ਅਹਿਮ ਤੇ ਮੁੱਖ ਸੁਧਾਰ ਖੇਤਰਾਂ ਵਿੱਚ ਪ੍ਰਦਰਸ਼ਨ ਨਾਲ ਮੁਲਾਂਕਣ ਕੀਤਾ ਗਿਆ。
ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਅਤੇ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਦੀ ਗਤੀਸ਼ੀਲ ਨਿਗਰਾਨੀ ਹੇਠ ਪੰਜਾਬ ਨੇ ਸਟਾਰਟਅੱਪ, ਨਵੀਨਤਾ ਅਤੇ ਉੱਦਮਤਾ ਲਈ ਇੱਕ ਪ੍ਰਗਤੀਸ਼ੀਲ ਅਤੇ ਸਮਰੱਥ ਨੀਤੀਗਤ ਵਾਤਾਵਰਣ ਨੂੰ ਤਰਜੀਹ ਦਿੱਤੀ ਹੈ。
ਸਟਾਰਟਅੱਪ ਪੰਜਾਬ ਰਾਹੀਂ, ਸ਼੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ., ਡਾਇਰੈਕਟਰ ਉਦਯੋਗ ਅਤੇ ਵਣਜ ਅਤੇ ਸਟੇਟ ਸਟਾਰਟਅੱਪ ਨੋਡਲ ਅਫਸਰ, ਪੰਜਾਬ ਦੀ ਅਗਵਾਇੀ ਵਾਲੀ ਸਟਾਰਟਅੱਪ ਲਈ ਸਟੇਟ ਨੋਡਲ ਏਜੰਸੀ ਨੇ ਡੀਪੀਆਈਆਈਟੀ ਰੈਂਕਿੰਗ ਅਭਿਆਸ ਵਿੱਚ ਲਗਾਤਾਰ ਹਿੱਸਾ ਲਿਆ ਹੈ ਅਤੇ ਲਗਾਤਾਰ ਐਡੀਸ਼ਨਾਂ ਵਿੱਚ ਤਰੱਕੀ ਦਾ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਕੇ.ਕੇ. ਯਾਦਵ, ਆਈਏਐਸ, ਪ੍ਰਸ਼ਾਸਕੀ ਸਕੱਤਰ, ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ, ਨੇ ਸਟਾਰਟਅੱਪ ਪੰਜਾਬ ਟੀਮ ਨੂੰ ਇਸ ਵੱਕਾਰੀ ਪ੍ਰਾਪਤੀ ’ਤੇ ਵਧਾਈ ਦਿੱਤੀ。
ਡੀ.ਪੀ.ਆਈ.ਆਈ. ਟੀ. ਸਟੇਟ ਸਟਾਰਟਅੱਪ ਰੈਂਕਿੰਗ ਐਡੀਸ਼ਨਾਂ ਵਿੱਚ ਪੰਜਾਬ ਦਾ ਪ੍ਰਦਰਸ਼ਨ:
ਐਡੀਸ਼ਨ -ਸਟੇਟ ਸਟਾਰਟਅੱਪ ਰੈਂਕਿੰਗ ਫਰੇਮਵਰਕ (ਐਸ. ਆਰ. ਐਫ.) - ਪ੍ਰਾਪਤ ਕੀਤੀ ਸ੍ਰੇਣੀ
ਪਹਿਲਾ ਐਡੀਸ਼ਨ-ਐਸ.ਆਰ.ਐਫ. 2018- ਇਮਰਜਿੰਗ ਸਟਾਰਟਅੱਪ ਈਕੋਸਿਸਟਮ
ਦੂਜਾ ਐਡੀਸ਼ਨ-ਐਸ.ਆਰ.ਐਫ. 2019- ਐਸਪਾਇਰਿੰਗ ਲੀਡਰ ਸਟੇਟ
ਤੀਜਾ ਐਡੀਸ਼ਨ-ਐਸ. ਆਰ. ਐਫ. 2020- ਲੀਡਰ ਸਟੇਟ
ਚੌਥਾ ਐਡੀਸ਼ਨ-ਐਸ. ਆਰ. ਐਫ. 2022- ਟਾਪ ਪਰਫਾਰਮਰ ਸਟੇਟ
5ਵਾਂ ਐਡੀਸ਼ਨ-ਐਸ. ਆਰ. ਐਫ.2024- ਟਾਪ ਪਰਫਾਰਮਰ ਸਟੇਟ
ਸਟਾਰਟਅੱਪ ਵਿਕਾਸ, ਨੀਤੀ ਨਿਰੰਤਰਤਾ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ ਇੰਜ ਲਗਾਤਰ ਪ੍ਰਗਤੀ ਵੱਲ ਵਧਣਾ ਪੰਜਾਬ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਸਹਾਇਤਾ, ਫੰਡਿੰਗ ਮੌਕਿਆਂ ਵਿਚ ਵਾਧਾ ਅਤੇ ਨਵੀਨਤਾ ਤੇ ਸਥਿਰਤਾ ’ਤੇ ਵਿਸ਼ੇਸ਼ ਧਿਆਨ ਦੇਨਾ ਸ਼ਾਮਲ ਹੈ。
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੂਬੇ ਵੱਲੋਂ ਸਟਾਰਟਅäpp ਪੰਜਾਬ ਰਾਹੀਂ, ਸਟਾਰਟਅੱਪਾਂ ਨੂੰ ਕਾਫ਼ੀ ਵਿੱਤੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਜਿਸ ਵਿੱਚ 3 ਲੱਖ ਦੀ ਸੀਡ ਗ੍ਰਾਂਟ, ਕਰਜ਼ਿਆਂ ’ਤੇ ਵਿਆਜ ਸਬਸਿਡੀ, ਅਤੇ ਲੀਜ਼ ਰੈਂਟਲ ਰੀਇੰਬਰਸਮੈਂਟ ਸ਼ਾਮਲ ਹਨ। ਰੈਂਕਿੰਗ ਵਿਚਾਰਨ ਦੀ ਮਿਆਦ ਦੇ ਦੌਰਾਨ, 200 ਤੋਂ ਵੱਧ ਸਟਾਰਟਅੱਪਸ ਨੂੰ ਫੰਡ ਦਿੱਤਾ ਗਿਆ ਹੈ, ਜਿਸ ਨਾਲ ਸਾਰੇ ਖੇਤਰਾਂ ਵਿੱਚ ਉੱਦਮੀ ਗਤੀਵਿਧੀਆਂ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤੀ ਮਿਲੀ ਹੈ। ਇਸ ਸਮੇਂ ਪੰਜਾਬ ਦੇ 2,000 ਤੋਂ ਵੱਧ ਸਟਾਰਟਅਾਪ ਡੀਪੀਆਈਆਈਟੀ ਨਾਲ ਰਜਿਸਟਰਡ ਹਨ ਜੋ ਰਾਜ ਦੇ ਸਟਾਰਟਅੱਪ-ਅਨੁਕੂਲ ਈਕੋਸਿਸਟਮ ਵਿੱਚ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ。
ਸਟਾਰਟਅੱਪ ਇੰਡੀਆ ਦੇ ਡਾਇਰੈਕਟਰ ਵੱਲੋਂ ਸਟਾਰਟਅੱਪ ਪੰਜਾਬ ਟੀਮ ਨੂੰ ਪ੍ਰਸ਼ੰਸਾ ਸਰਟੀਫਿਕੇਟ ਪੇਸ਼ ਕੀਤਾ ਗਿਆ। ਇਹ ਮਾਨਤਾ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਸਰਗਰਮ ਨੀਤੀਆਂ, ਪ੍ਰਭਾਵਸ਼ਾਲੀ ਲਾਗੂਕਰਨ ਅਤੇ ਮਜ਼ਬੂਤ ਸਹਿਯੋਗੀ ਪਹੁੰਚ ਦੀ ਪੁਸ਼ਟੀ ਕਰਦੀ ਹੈ。
ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਟਾਰਟਅੱਪ ਪੰਜਾਬ ਅਤੇ ਵਿਆਪਕ ਸਟਾਰਟਅੱਪ ਈਕੋਸਿਸਟਮ, ਜਿਸ ਵਿੱਚ ਇਨਕਿਊਬੇਟਰ, ਐਕਸਲੇਟਰ, ਅਕਾਦਮਿਕ ਸੰਸਥਾਵਾਂ, ਉਦਯੋਗ ਸੰਸਥਾਵਾਂ, ਨਿਵੇਸ਼ਕ, ਸਲਾਹਕਾਰ ਅਤੇ ਭਾਈਵਾਲ ਸੰਗਠਨ ਸ਼ਾਮਲ ਹਨ, ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਪੰਜਾਬ ਸਰਕਾਰ ਨੇ ਭਾਰਤ ਵਿੱਚ ਸਟਾਰਟਅੱਪਸ ਅਤੇ ਨਵੀਨਤਾ ਲਈ ਇੱਕ ਮੋਹਰੀ ਕੇਂਦਰ ਵਜੋਂ ਪੰਜਾਬ ਨੂੰ ਸਥਾਪਤ ਕਰਨ ਦੇ ਉਦੇਸ਼ ਨਾਲ, ਨਿਰੰਤਰ ਨੀਤੀ ਸਹਾਇਤਾ, ਬੁਨਿਆਦੀ ਢਾਂਚਾ ਵਿਕਾਸ, ਫੰਡਿੰਗ ਸਹੂਲਤ ਅਤੇ ਸਲਾਹਕਾਰ ਪਹਿਲਕਦਮੀਆਂ ਰਾਹੀਂ ਈਕੋਸਿਸਟਮ ਨੂੰ ਹੋਰ ਮਜ਼ੂਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowJan 23, 2026 09:35:230
Report
SNSUNIL NAGPAL
FollowJan 23, 2026 09:31:430
Report
SSSanjay Sharma
FollowJan 23, 2026 09:31:29Noida, Uttar Pradesh:Tourist vehicle rescued from Dalang & all 3 tourists shifted to guest house. Everyone advised to stay indoors considering the weather forecast for upcoming days.
0
Report
RMRakesh Malhi
FollowJan 23, 2026 09:20:320
Report
SSSandeep Singh
FollowJan 23, 2026 09:17:010
Report
DSDharmindr Singh
FollowJan 23, 2026 09:08:340
Report
VBVIJAY BHARDWAJ
FollowJan 23, 2026 09:08:070
Report
RKRavi Kant
FollowJan 23, 2026 09:05:010
Report
RKRavi Kant
FollowJan 23, 2026 09:04:55Noida, Uttar Pradesh:First snow of the season here We have 4 inches so far and it’s still coming down hard South #Kashmir plains are seeing much more with 1 to 2 feet recorded
0
Report
NLNitin Luthra
FollowJan 23, 2026 08:51:250
Report
SSSanjay Sharma
FollowJan 23, 2026 08:36:28Noida, Uttar Pradesh:पहली बर्फबारी में अलौकिक हुआ बाबा केदार का धाम! कठिन मौसम में भी उत्तराखण्ड पुलिस एवं ITBP_official के जवान पूरी निष्ठा, सतर्कता और समर्पण के साथ ड्यूटी पर तैनात हैं।
0
Report
RKRAJESH KATARIA
FollowJan 23, 2026 08:32:050
Report
MTManish Thakur
FollowJan 23, 2026 08:23:000
Report
VSVARUN SHARMA
FollowJan 23, 2026 08:22:490
Report
SGSatpal Garg
FollowJan 23, 2026 08:20:450
Report