Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
एमएलए गुरदीप सिंह रंधावा की अहम प्रेस कॉन्फ्रेंस अमृतसर से लाइव
KSKapil sharma
Feb 26, 2026 12:19:50
Noida, Uttar Pradesh
MLA Gurdeep Singh Randhawa की अहम प्रेस कांफ्रेंस, अमृतसर से लाइव
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Feb 26, 2026 13:40:25
Kot Kapura, Punjab:ਐਂਕਰ-ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਲਈ ਸ਼ੁਰੂ ਕੀਤੀ ਗਈ “ਸਾਡੇ ਬਜ਼ੁਰਗ, ਸਾਡਾ ਮਾਣ” ਮੁਹਿੰਮ ਤਹਿਤ ਅੱਜ ਤਾਜ ਪੈਲੇਸ, ਕੋਟਕਪੂਰਾ ਰੋਡ, ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲਕ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਬਲਜੀਤ ਕੌਰ  ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ  ਪੰਜਾਬ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਸੇਖੋਂ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ. ਗਗਨਦੀਪ ਸਿੰਘ ਧਾਲੀਵਾਲ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਗੁਰਤੇਜ ਸਿੰਘ ਖੋਸਾ, ਐਸ.ਡੀ.ਐਮ. ਫਰੀਦਕੋਟ ਸ੍ਰੀ ਅਮਨਦੀਪ, ਸਿਵਲ ਸਰਜਨ ਡਾ. ਚੰਦਰ ਸ਼ੇਖਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵੀਓ-ਇਸ ਮੌਕੇ ਇਸ ਪ੍ਰੋਗਰਾਮ ਚ ਪਹੁੰਚੇ ਬਜ਼ੁਰਗਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਸਵਾਲ ਵੀ ਖੜੇ ਕੀਤੇ ਕੇ ਉਨ੍ਹਾਂ ਨੂੰ ਲੈਣ7ਦੇ ਵਿਚ ਖੜਨ ਦੇ ਬਾਵਜੂਦ ਦਵਾਈ ਨਹੀਂ ਮਿਲੀ ਬਾਈਟਾਂ-ਬਜ਼ੁਰਗ ਵੀਓ-ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਬਜੁਰਗਾਂ ਲਈ ਸ਼ੁਰੂ ਕੀਤੀ ਸਾਡਾ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਅੱਜ ਜਿਲ੍ਹਾ ਫਰੀਦਕੋਟ ਵਿੱਚ ਬਜ਼ੁਰਗਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਅੱਖਾਂ ਦੇ ਮਾਹਿਰ, ਨੱਕ-ਕੰਨ-ਗਲਾ ਵਿਸ਼ੇਸ਼ਗਿਆਨ, ਹੱਡੀਆਂ ਦੇ ਮਾਹਿਰ, ਚਮੜੀ ਰੋਗ ਵਿਸ਼ੇਸ਼ਗਿਆਨ ਅਤੇ ਜਰਨਲ ਮੈਡੀਸਨ ਦੇ ਡਾਕਟਰਾਂ ਵੱਲੋਂ ਬਜ਼ੁਰਗਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਨੋਜਵਾਨਾਂ ਅਤੇ ਬਜੁਰਗਾਂ ਵਿੱਚ ਆਪਸੀ ਸਬੰਧ ਮਜ਼ਬੂਰ ਕਰਨ ਵਿੱਚ ਇਹ ਕੈਂਪ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਬਾਈਟ ਕੈਬਨਿਟ ਮੰਤਰੀ ਬਲਜੀਤ ਕੌਰ ਵੀਓ-ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅੱਜ ਸਾਡਾ ਬਜੁਰਗ ਸਾਡਾ ਮਾਨ ਮੁਹਿੰਮ ਤਹਿਤ ਜਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਜੁਰਗ ਸਿਰਫ ਘਰ ਦਾ ਹੀ ਨਹੀਂ ਬਲਕਿ ਸਮਾਜ ਦਾ ਵੀ ਮਾਣ ਹਨ। ਉਨ੍ਹਾਂ ਕਿਹਾ ਕਿ ਕੈਂਪ ਲਗਾ ਕੇ ਬਜੁਰਗਾਂ ਦਾ ਮੁਫਤ ਸਿਹਤ ਚੈਕਅੱਪ ਕੀਤਾ ਗਿਆ ਹੈ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਟੈਸਟ ਕੀਤੇ ਗਏ ਹਨ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਦਫਤਰ ਅਤੇ ਡੀ.ਸੀ. ਦਫਤਰਾਂ ਵਿੱਚ ਕਾਊਂਟਰ ਲਗਾ ਕੇ ਸਿਹਤ ਬੀਮਾ ਕਾਰਡ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਕਾਰਡ ਬਿਲਕੁਲ ਮੁਫਤ ਵਿੱਚ ਬਣਾਏ ਜਾ ਰਹੇ ਹਨ ਅਤੇ ਜੇਕਰ ਕੋਈ ਕਾਰਡ ਬਣਾਉਣ ਲਈ ਪੈਸਿਆਂ ਦੀ ਮੰਗ ਕਰਦਾ ਤਾਂ ਉਸ ਦੀ ਸ਼ਿਕਾਇਤ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
0
comment0
Report
MSManish Sharma
Feb 26, 2026 13:40:02
Tarn Taran Sahib, Punjab:जनता से अपील: फरार आरोपियों की सूचना दें, पहचान गुप्त रखकर दिया जाएगा नकद इनाम एंकर पंजाब के तरन तारन में सरपंच हरबरिंदर सिंह हत्याकांड मामले में पुलिस ने बड़ी कार्रवाई करते हुए फरार मुख्य शूटर्स की तस्वीरें जारी कर दी हैं। इस संबंध में सुरिंदर लांबा ने जानकारी देते हुए बताया कि इस हत्याकांड में कुल 10 बदमाशों को नामजद किया गया है, जिनमें से अब तक सात आरोपियों को गिरफ्तार किया जा चुका है। इस हाई प्रोफाइल हत्या कांड के फाइनेंसर सुखबीर सिंह को उस समय गिरफ्तार किया गया जब वह दुबई भागने की फिराक में था। पुलिस ने उसे श्री गुरु राम दास अंतर्राष्ट्रीय हवाई अड्डा से दुबई जाने वाली फ्लाइट में सवार होने से पहले काबू कर लिया। प्रारम्भिक जांच में सामने आया है कि आरोपी दुबई भागने वाला था। एसएसपी लांबा ने बताया कि अब तक रोमनप्रीत सिंह, शरणप्रीत सिंह, अर्शदीप सिंह और हरदीप सिंह को पुलिस मुकाबले के बाद गिरफ्तार किया गया है। वहीं गुरपाल सिंह, नवजोत सिंह और प्रदीप सिंह को उनके ठिकानों से दबोचा गया। पुलिस ने इस मामले के मुख्य शूटर मनप्रीत सिंह उर्फ मनु निवासी वरपाल, अमृतसर और गुरदेव सिंह निवासी खडूर साहिब की तस्वीरें सार्वजनिक की हैं। दोनों आरोपी अभी फरार हैं और उनकी तलाश में लगातार छापेमारी की जा रही है। पुलिस ने आम जनता से अपील की है कि यदि किसी को भी इन आरोपियों के संबंध में कोई जानकारी मिले तो तुरंत पुलिस को सूचित करें। सूचना देने वाले व्यक्ति का नाम पूरी तरह गुप्त रखा जाएगा और उसे उचित इनाम भी दिया जाएगा। तरन तारन पुलिस का कहना है कि हत्याकांड में शामिल किसी भी आरोपी को बख्शा नहीं जाएगा और जल्द ही बाकी फरार बदमाशों को भी गिरफ्तार कर लिया जाएगा।
0
comment0
Report
KBKulbir Beera
Feb 26, 2026 13:38:42
Bathinda, Punjab:ਪਿੰਡ ਦੀ ਸੱਥ ਬਠਿੰਡਾ.. SIR ਸਪੈਸ਼ਲ ਇੰਸਟਵ ਰਿਵੀਜ਼ਨ ਬਾਰੇ ਕੀ ਕਹਿੰਦੇ ਨੇ ਲੋਕ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਚਲਾਏ ਗਏ ਪ੍ਰੋਗਰਾਮ ਪਿੰਡ ਦੀ ਸੱਥ ਦੌਰਾਨ ਅੱਜ ਬਠਿੰਡਾ ਚ ਭਾਰਤ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ ਐਸਆਈ ਆਰ ਸਪੈਸ਼ਲ ਇੰਸਟਵ ਰਿਵੀਜ਼ਨ ਯਾਨੀ ਕਿ ਵੋਟਾਂ ਦੀ ਸੁਧਾਰ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਸ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਜਰੂਰੀ ਸੀ ਕਿ ਵੋਟਾਂ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਤਾਂ ਜੋ ਵੋਟਰਾਂ ਦੇ ਦੋ ਦੋ ਤਿੰਨ ਤਿੰਨ ਜਗਹਾ ਦੇ ਉੱਪਰ ਵੋਟ ਬਣੇ ਹੋਏ ਹਨ ਜਿਸ ਨਾਲ ਗਲਤ ਚੋਣ ਹੁੰਦੀ ਹੈ ਅਤੇ ਇਸ ਨੂੰ ਹੁਣ ਰੋਕਿਆ ਜਾ ਸਕੇਗਾ ਕਿਉਂਕਿ ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ ਤੱਕ ਇਹ ਬਹੁਤ ਜਰੂਰੀ ਸੀ ਕਿ ਲੋਕਾਂ ਦੀਆਂ ਗਲਤ ਵੋਟਾਂ ਬਣੀਆਂ ਹੋਈਆਂ ਕੱਟੀਆਂ ਜਾਣ ਹੁਣ ਐਸਆਈ ਆਰ ਨਾਲ ਪਤਾ ਚੱਲ ਸਕੇਗਾ ਕਿ ਕਿਸ ਆਦਮੀ ਦੀਆਂ ਕਿੱਥੇ ਕਿੱਥੇ ਹੋਰ ਵੋਟਾਂ ਬਣੀਆਂ ਹੋਈਆਂ ਹਨ ਇਸ ਦੇ ਵਿੱਚ ਪਾਰਦਰਸ਼ਤਾ ਲਿਆਉਣੀ ਬਹੁਤ ਜਰੂਰੀ ਹੈ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਵੀ ਪਾਰਟੀ ਦੇ ਵਰਕਰ ਜਾਂ ਆਮ ਬੰਦੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਦ ਇੱਕ ਦੇਸ਼ ਇੱਕ ਵੋਟ ਦਾ ਅਧਿਕਾਰ ਮਿਲੇਗਾ ਤਾਂ ਇਸ ਨਾਲ ਬਹੁਤ ਵੱਡਾ ਆਮ ਜਨਤਾ ਨੂੰ ਫਾਇਦਾ ਹੋਵੇਗਾ ਕਿਉਂਕਿ ਵੱਡੇ ਪੱਧਰ ਤੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਇਲੈਕਸ਼ਨਾਂ ਵੇਲੇ ਲੋਕ ਵੋਟਾਂ ਪਾਉਣ ਲਈ ਜਾਂਦੇ ਦੇਖੇ ਗਏ ਹਨ ਪਰ ਹੁਣ ਇਸ ਨਾਲ ਰੁਕੇਗਾ ਕਿਉਂਕਿ ਜਿੱਥੇ ਵੀ ਕਿਸੇ ਦਾ ਆਧਾਰ ਕਾਰਡ ਬਣੇਗਾ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਉੱਥੇ ਹੀ ਹੋਵੇਗਾ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
comment0
Report
KKKIRTIPAL KUMAR
Feb 26, 2026 13:17:50
Sangrur, Punjab:ਸੰਗਰੂਰ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾਇਆ ਅੰੰ੍ਹਾ ਕਤਲ ਕਾਂਡ. ਪਿੰਡ ਲਹਿਲ ਕਲਾਂ ਵਿੱਚ ਹੋਏ ਅੰੰ੍ਹੇ ਕਤਲ ਦੀ ਗੁੱਥੀ ਮਹਿਜ਼ 12 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ। ਪ੍ਰੇਮ ਵਿਆਹ ਕਾਰਨ ਕੀਤੇ ਗਏ ਇਸ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ. ਸੰਗਰੂਰ ਦੇ ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ (IPS) ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪੁਲਿਸ ਨੇ ਮੁਹਿੰਮ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੀਤੀ 17-18 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਲਹਿਲ ਕਲਾਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਗੁਰਪ੍ਰੀਤ ਸਿੰਘ ਉਰਫ਼ ਬੱਬੂ ਦਾ ਗੋਲੀਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਲਹਿਰਾ ਵਿਖੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਐੱਸ.ਪੀ. (ਇਨਵੈਸਟਗੇਸ਼ਨ) ਦਵਿੰਦਰ ਅੱਤਰੀ ਅਤੇ ਡੀ.ਐਸ.ਪੀ. ਲਹਿਰਾ ਰਣਬੀਰ ਸਿੰਘ ਦੀ ਅਗਵਾਈ ਹੇਠ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਨੇ ਤਕਨੀਕੀ ਅਤੇ ਜ਼ਮੀਨੀ ਪੱਧਰ 'ਤੇ ਕਾਰਵਾਈ ਕਰਦੇ ਹੋਏ, ਮਹਿਜ਼ 12 ਘੰਟਿਆਂ ਵਿੱਚ ਮੁੱਖ ਮੁਲਜ਼ਮ ਰਮਨਦੀਪ ਸਿੰਘ ਉਰਫ਼ ਰਵੀ ਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਉਸਦੇ ਤਿੰਨ ਹੋਰ ਸਾਥੀਆਂ—ਰਵੀ, ਮੌਜੀ ਅਤੇ ਹਰਪ੍ਰੀਤ ਸਿੰਘ—ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਹ ਇਕ Onars Killing ਦਾ ਮਾਮਲਾ ਹੈ।
0
comment0
Report
BSBHARAT SHARMA
Feb 26, 2026 13:17:22
Amritsar, Punjab:ਆਪ ਵਿਧਾਇਕ ਕੁਲਦੀਪ ਧਾਲੀਵਾਲ ਦੀ ਪ੍ਰੈਸ ਵਾਰਤਾ, ਮਜੀਠੀਆ ਅਤੇ ਅਨਿਲ ਜੋਸ਼ੀ ’ਤੇ ਤਿੱਖਾ ਹਮਲਾ ਆਈਜੀ ਉਮਰਾਨੰਗਲ ਦੇ ਘਰ ਹੋਏ ਸਮਾਗਮ ’ਚ ਸ਼ਮੂਲੀਅਤ ’ਤੇ ਅਕਾਲੀ ਨੇਤਾਵਾਂ ਤੋਂ ਸਵਾਲ ਬਰਗਾੜੀ–ਬਹਿਬਲ ਕਲਾਂ ਫਾਇਰਿੰਗ ਦਾ ਜ਼ਿਕਰ, ਅਕਾਲੀ-ਭਾਜਪਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ SGPC, ਨਸ਼ਾ ਅਤੇ ਵਿਦੇਸ਼ ਭੇਜਣ ਦੇ ਮਸਲੇ ’ਤੇ ਵੀ ਧਾਲੀਵਾਲ ਨੇ ਰੱਖੀ ਗੱਲ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ’ਤੇ ਤਿੱਖਾ ਹਮਲਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਅਨਿਲ ਜੋਸ਼ੀ ਦੇ ਆਈਜੀ ਉਮਰਾਨੰਗਲ ਦੇ ਘਰ ਹੋਏ ਸਮਾਗਮ ਵਿੱਚ ਸ਼ਾਮਲ ਹੋਣ ’ਤੇ ਗੰਭੀਰ ਸਵਾਲ ਖੜੇ ਕੀਤੇ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਤਿਹਾਸ ਵਿੱਚ ਮੁਗਲਾਂ ਅਤੇ ਅੰਗਰੇਜ਼ਾਂ ਦੇ ਦੌਰ ਬਾਰੇ ਸਭ ਨੇ ਪੜ੍ਹਿਆ ਹੈ, ਪਰ 10 ਅਕਤੂਬਰ 2015 ਨੂੰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜੋ ਕੁਝ ਵਾਪਰਿਆ, ਉਹ ਸਿੱਖ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ। ਉਨ੍ਹਾਂ ਦੱਸਿਆ ਕਿ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸੰਗਤ ’ਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਕਈ ਬੇਗੁਨਾਹ ਨੌਜਵਾਨ ਸ਼ਹੀਦ ਹੋਏ ਅਤੇ ਅਨੇਕਾਂ ਜ਼ਖ਼ਮੀ ਹੋਏ। ਧਾਲੀਵਾਲ ਨੇ ਦੋਸ਼ ਲਗਾਇਆ ਕਿ ਉਸ ਸਮੇਂ ਫਾਇਰਿੰਗ ਦੀ ਕਮਾਂਡ ਆਈਜੀ ਉਮਰਾਨੰਗਲ ਦੇ ਹੱਥ ਵਿੱਚ ਸੀ, ਜਿਸ ਸਬੰਧੀ ਐਫਆਈਆਰ ਦਰਜ ਹੋਈ ਅਤੇ ਉਨ੍ਹਾਂ ਕੋਲ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਮੀਡੀਆ ਸਾਹਮਣੇ ਐਫਆਈਆਰ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਇਹ ਉਸੇ ਮਾਮਲੇ ਨਾਲ ਸਬੰਧਤ ਹੈ。 ਆਪ ਵਿਧਾਇਕ ਨੇ ਅੱਗੇ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਫੈਸਲਾ ਵੀ ਉਸੇ ਦੌਰ ਵਿੱਚ ਲਿਆ ਗਿਆ, ਜਿਸ ਨਾਲ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋਇਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇੰਨੇ ਗੰਭੀਰ ਦੋਸ਼ਾਂ ਵਾਲੇ ਅਧਿਕਾਰੀ ਦੇ ਘਰ ਧਾਰਮਿਕ ਸਮਾਗਮ ਹੋਇਆ, ਤਾਂ उस ਵਿੱਚ ਮਜੀਠੀਆ ਅਤੇ ਅਨਿਲ ਜੋਸ਼ੀ ਵਰਗੇ ਨੇਤਾ ਕਿਉਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ ’ਤੇ ਦਿੱਤੀ ਗਈ ਵਧਾਈ ਅਕਾਲੀ ਦਲ ਦੀ ਨੀਅਤ ਨੂੰ ਬੇਨਕਾਬ ਕਰਦੀ ਹੈ。 ਕੁਲਦੀਪ ਧਾਲੀਵਾਲ ਨੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵਰਗੇ ਵਿਅਕਤੀ, ਜਿਨ੍ਹਾਂ ਨੇ ਸੱਚ ਬੋਲਿਆ, ਉਨ੍ਹਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦੇਣਾ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਦੋਸ਼ ਲਗਾਇਆ ਕਿ SGPC ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚ ਰਹੀ ਹੈ ਅਤੇ ਲੰਗਰ ਤੇ ਰੋਟੀ ਨਾਲ ਜੁੜੇ ਘਪਲੇ ਸਾਹਮਣੇ ਆ ਰਹੇ ਹਨ。 ਨਸ਼ੇ ਦੇ ਮਸਲੇ ’ਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ 2007 ਤੋਂ ਬਾਅਦ ਪੰਜਾਬ ਵਿੱਚ ਨਸ਼ਾ ਫੈਲਿਆ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖ਼ਿਲਾਫ਼ ਜੰਗ ਛੇੜੀ ਹੈ। ਇਸਦੇ ਨਾਲ ਹੀ ਹਰਸਿਮਰਤ ਕੌਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਲੋਕ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਇਸ ਮਸਲੇ ’ਤੇ ਪ੍ਰਧਾਨ ਮੰਤਰੀ ਕੋਲ ਸਵਾਲ ਉਠਾਉਣੇ ਚਾਹੀਦੇ ਹਨ। ਅਖੀਰ ਵਿੱਚ ਉਨ੍ਹਾਂ ਨੌਜਵਾਨ ਲੜਕੀਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਸੋਚ-ਵਿਚਾਰ ਕਰਕੇ ਫੈਸਲਾ ਕਰਨ ਦੀ ਅਪੀਲ ਵੀ ਕੀਤੀ。 ਬਾਈਟ:— ਕੁਲਦੀਪ ਧਾਲੀਵਾਲ, ਵਿਧਾਇਕ
0
comment0
Report
BKBIMAL KUMAR
Feb 26, 2026 13:15:43
Anandpur Sahib, Punjab:ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਹੋਣਗੇ ਵਿਸ਼ਾਲ ਸੁਰੱਖਿਆ ਪ੍ਰਬੰਧ- ਅਰਪਿਤ ਸੁਕਲਾ 5000 ਤੋਂ ਵੱਧ ਪੁਲਿਸ ਕਰਮਚਾਰੀ, 200 ਤੋ ਵੱਧ ਸੀਸੀਟੀਵੀ ਅਤੇ ਡਰੋਨ ਨਿਗਰਾਨੀ ਨਾਲ ਸੰਗਤ ਦੀ ਸੁਰੱਖਿਅਾ ਯਕੀਨੀ ਹੋਵੇਗੀ- ਸਪੈਸ਼ਲ ਡੀ.ਜੀ.ਪੀ Anchor - ਹੋਲਾ ਮਹੱਲਾ ਮੌਕੇ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਲਈ ਅਨੰਦਪੁਰ ਸਾਹਿਬ ਦੇ ਪੁਲਿਸ ਥਾਣਾ ਵਿਖੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਪਹੁੰਚੇ ਅਤੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੋਲੇ ਮਹੱਲੇ ਮੌਕੇ ਲਗਭਗ 50 ਲੱਖ ਤੋਂ ਵੱਧ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਲਈ 5000 ਤੋਂ ਵੱਧ ਪੁਲਿਸ ਕਰਮਚਾਰੀ ਮੈਦਾਨ ਵਿੱਚ ਤੈਨਾਤ ਕੀਤੇ ਜਾਣਗੇ। ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਮੇਲਾ ਖੇਤਰ ਵਿੱਚ 200 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਦਕਿ ਛੇ ਡਰੋਨ ਤੈਨਾਤ ਕਰਕੇ ਏਰੀਅਲ ਸਰਵੇਲਾਂਸ ਟੀਮਾਂ ਰਾਹੀਂ ਭੀੜ ਦੀ ਨਿਗਰਾਨੀ ਕੀਤੀ ਜਾਵੇਗੀ। ਹਰ ਚੱਪੇ-ਚੱਪੇ ‘ਤੇ ਜੋਇੰਟ ਕੰਟਰੋਲ ਰੂਮ ਬਣਾਏ ਜਾਣਗੇ ਤਾਂ ਜੋ ਕਿਸੇ ਵੀ ਸਥਿਤੀ ਨਾਲ ਤੁਰੰਤ ਨਿਪਟਿਆ ਜਾ ਸਕੇ। 61 ਨਾਕਿਆਂ ‘ਤੇ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ 24/7 ਕਾਰਜਸ਼ੀਲ ਰਹੇਗਾ, ਕੰਟਰੋਲ ਰੂਮ ਦਾ ਨੰਬਰ 01887- 260127 ਅਤੇ 01887- 260227 ਹੈ।        ਟਰੈਫਿਕ ਪ੍ਰਬੰਧਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੱਸਾਂ, ਈ-ਰਿਕਸ਼ਾ ਅਤੇ ਪਾਰਕਿੰਗ ਰੂਟਾਂ ਦੀ ਸੁਚਾਰੂ ਵਿਵਸਥਾ ਕੀਤੀ ਗਈ ਹੈ। ਸੰਗਤ ਦੀ ਸਹੂਲਤ ਲਈ ਕਿਊਆਰ ਸਕੈਨ ਬੋਰਡ ਅਤੇ ਹੋਲਡਿੰਗ ਪੁਆਇੰਟ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਟਰੈਫਿਕ ਅਤੇ ਪਾਰਕਿੰਗ ਸੰਬੰਧੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਟਰਾਲੀਆਂ ਅਤੇ ਨਿੱਜੀ ਵਾਹਨਾਂ ਦੀ ਆਵਾਜਾਈ ਨੂੰ ਵੀ ਨਿਯੰਤਰਿਤ ਰੱਖਿਆ ਜਾਵੇਗਾ ਤਾਂ ਜੋ ਜਾਮ ਦੀ ਸਥਿਤੀ ਪੈਦਾ ਨਾ ਹੋਵੇ।      ਹੁੱਲੜਬਾਜ਼ੀ ਅਤੇ ਕਾਨੂੰਨ ਉਲੰਘਣਾ ਸਬੰਧੀ ਸਖ਼ਤ ਰਵੱਈਆ ਅਪਣਾਉਣ ਦਾ ਐਲਾਨ ਕਰਦਿਆਂ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਭਿਖਾਰੀਆਂ ‘ਤੇ ਵੀ ਨਕੇਲ ਕਸੀ ਜਾਵੇਗੀ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਹੋਲਾ ਮਹੱਲਾ ਨੂੰ ਸ਼ਾਂਤੀ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ गया ਹੈ ਜੋ 24/7 ਕਾਰਜਸ਼ੀਲ ਰਹੇਗਾ, ਕੰਟਰੋਲ ਰੂਮ ਦਾ ਨੰਬਰ 01887- 260127 ਅਤੇ 01887- 260227 ਹੈ। ਉਨ੍ਹਾ ਨੇ ਕਿਹਾ ਕਿ ਪੂਰੇ ਮੇਲਾ ਖੇਤਰ ਵਿਚ 61 ਨਾਕੇ ਲਗਾ ਕੇ ਸੁਰੱਖਿਆ ਫੋਰਸ ਤੈਨਾਤ ਰਹੇਗੀ, ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ, ਪੁਲਿਸ ਕਰਮਚਾਰੀ ਸ਼ਰਧਾਲੂਆਂ ਨਾਂਲ ਸੁਹਿਰਦ ਤਾਲਮੇਲ ਬਣਾ ਕੇ ਰੱਖਣਗੇ, ਪ੍ਰੰਤੂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ।
0
comment0
Report
BSBHARAT SHARMA
Feb 26, 2026 13:01:59
Amritsar, Punjab:ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪ੍ਰੈਸ ਕਾਨਫਰੰਸ ਪੰਜਾਬ ਪੁਲਿਸ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ ਕਾਂਗਰਸੀ ਨੇਤਾ: ਰੰਧਾਵਾ ਕਾਲਾਨੌਰ ਘੋਟਾਲੇ ’ਚ ਅਫਸਰਾਂ ਨਾਲ ਮਿਲੀਭਗਤ ਦੇ ਦੋਸ਼, 8 ਮੁਲਾਜ਼ਮਾਂ ’ਤੇ ਕੇਸ ਦਰਜ ਪੁਲਿਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਬੂਲ ਨਹੀਂ: ਗੁਰਦੀਪ ਰੰਧਾਵਾ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਨੇਤਾਵਾਂ ਵੱਲੋਂ ਪੰਜਾਬ ਪੁਲਿਸ ’ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨਸਾਫ਼ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸਦਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਸਿਰਫ਼ 72 ਘੰਟਿਆਂ ਵਿੱਚ ਇਨਸਾਫ਼ ਮੁਹੱਈਆ ਕਰਵਾਉਣਾ ਇਸ ਦੀ ਪੇਸ਼ੇਵਰ ਸਮਰੱਥਾ ਨੂੰ ਦਰਸਾਉਂਦਾ ਹੈ। ਗੁਰਦੀਪ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁਲਿਸ ’ਤੇ ਦੋਸ਼ ਲਗਾਉਣਾ ਨਿੰਦਣਯੋਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਸਨ, ਤਦ ਲਖਨਊ ਵਿੱਚ ਅੰਸਾਰੀ ਪਰਿਵਾਰ ਵੱਲੋਂ ਉਨ੍ਹਾਂ ਦਾ ਸਵਾਗਤ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ’ਤੇ ਕਾਂਗਰਸ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਵਿਧਾਇਕ ਨੇ ਕਿਹਾ ਕਿ ਦੋਸ਼ ਲਗਾਉਣ ਦੀ ਥਾਂ ਕਾਂਗਰਸ ਆਪਣੇ ਦੌਰ-ਏ-ਹਕੂਮਤ ਦੇ ਫੈਸਲਿਆਂ ’ਤੇ ਜਵਾਬਦੇਹੀ ਨਿਭਾਏ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਤਦ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਗੁਰਦੀਪ ਰੰਧਾਵਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਪ੍ਰਧਾਨ ਵਡਾਲਾ ਨਾਲ ਸੰਬੰਧਿਤ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਇਹ ਸਾਬਤ ਕਰਦੀਆਂ ਹਨ ਕਿ ਇਹ ਲੋਕ ਆਪਸੀ ਤੌਰ ’ਤੇ ਜੁੜੇ ਹੋਏ ਹਨ。 ਕਾਲਾਨੌਰ ਘੋਟਾਲੇ ਬਾਰੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਫਸਰਾਂ ਨਾਲ ਮਿਲੀਭਗਤ ਕਰਕੇ ਵੱਡਾ ਘੋਟਾਲਾ ਕੀਤਾ ਗਿਆ। ਉਸ ਸਮੇਂ ਸੁਖਜਿੰਦਰ ਰੰਧਾਵਾ ਖੁਦ ਮੰਤਰੀ ਸਨ। ਇਸ ਮਾਮਲੇ ਵਿੱਚ 8 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਬੀਡੀਪੀਓ ਵੀ ਸ਼ਾਮਲ ਹੈ। ਐਫਆਈਆਰ ਵਿਜੀਲੈਂਸ ਕੋਲ ਦਰਜ ਹੈ ਅਤੇ ਸਾਰੇ ਦਸਤਾਵੇਜ਼ ਮੌਜੂਦ ਹਨ。 ਅਖੀਰ ਵਿੱਚ ਗੁਰਦੀਪ ਰੰਧਾਵਾ ਨੇ ਕਿਹਾ ਕਿ ਉਹ ਦਿਲੋਂ ਪੰਜਾਬ ਪੁਲਿਸ ਦੀ ਇਜ zਤ ਕਰਦੇ ਹਨ ਅਤੇ ਪੁਲਿਸ ਦਾ ਮਨੋਬਲ ਡਿੱਗਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ。
0
comment0
Report
TSTEJINDER SINGH
Feb 26, 2026 13:01:18
Rupnagar, Punjab:ਪੰਜਾਬ ਦੇ ਬਰਨਾਲਾ ਵਿੱਚ 28 ਫਰਵਰੀ ਨੂੰ ਕਾਂਗਰਸ ਪਾਰਟੀ ਵੱਲੋਂ ਮਹਾਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਸਕੱਤਰ ਇੰਚਾਰਜ ਸੂਰਜ ਠਾਕੁਰ ਪੰਜਾਬ ਦੇ ਵੱਖ-ਵੱਖ ਜਿਲਿਆਂ ਦਾ ਦੌਰਾ ਕਰ ਰਹੇ ਹਨ ਅੱਜ ਇਸ ਦੇ ਤਹਿਤ ਰੂਪ ਨਗਰ ਦੇ ਕਾਂਗਰਸ ਭਵਨ ਵਿੱਚ ਰੋਪੜ ਦੇ ਤਿੰਨੋਂ ਹਲਕਿਆਂ ਦੇ ਕਾਂਗਰਸ ਵਰਕਰ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ 28 ਫਰਵਰੀ ਦੀ ਰਾਹੁਲ ਗਾਂਧੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ ਇਸ ਮੌਕੇ ਪੰਜਾਬ ਦੇ ਸਕੱਤਰ ਇੰਚਾਰਜ ਸੂਰਜ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਮਨਰੇਗਾ ਦਾ ਰੂਪ ਰੇਖਾ ਵਿਗਾੜ ਕੇ ਲੋਕਾਂ ਦਾ ਰੁਜ਼ਗਾਰ ਖੋਹਣ ਵਾਲੀ ਬੀਜੇਪੀ ਸਰਕਾਰ ਦੇ ਵਿਰੁੱਧ ਅਮਰੀਕਾ ਦੇ ਨਾਲ ਟਰੇਡ ਡੀਲ ਕਰਨ ਦੇ ਵਿਰੁੱਧ ਅਤੇ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਦੇ ਵਿਰੁੱਧ ਕਾਂਗਰਸ ਪਾਰਟੀ ਮਹਾਰਿਲੀ ਕਰਨ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਦੇ ਲੱਖਾਂ ਲੋਕ ਪਹੁੰਚ ਕੇ 2027 ਵਿੱਚ ਆਉਣ ਵਾਲੀਆਂ ਚੋਣਾਂ ਦਾ ਬਿਗਲ ਵਜਾਉਣਗੇ ਠਾਕੁਰ ਨੇ ਕਿਹਾ ਕਿ ਬੀਜੇਪੀ ਜਾਂ ਨਰਿੰਦਰ ਮੋਦੀ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੈ ਅਤੇ ਲੋਕਤੰਤਰ ਵਿੱਚ ਦਿੱਤੇ ਗਏ ਹੱਕਾਂ ਦੇ ਖਿਲਾਫ ਬੀਜੇਪੀ ਕੰਮ ਕਰ ਰਹੀ ਹੈ ਪੰਜਾਬ ਵਿੱਚ 2027 ਵਿੱਚ ਕਾਂਗਰਸ ਸਰਕਾਰ ਬਣਾਉਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ 2027 ਵਿੱਚ ਨਿਸ਼ਚਿਤ ਤੌਰ ਤੇ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਹੈ ਇਸ ਮੌਕੇ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲ ਕਿ ਕਾਂਗਰਸ ਪਾਰਟੀ ਵਿੱਚ ਧੜੇਬੰਦੀ ਅਤੇ ਰੂਪਨਗਰ ਹਲਕੇ ਦੀ ਵਿਸ਼ੇਸ਼ ਤੌਰ ਤੇ ਗੱਲ ਕੀਤੀ Gਈ ਕਿ ਰੂਪ ਨਗਰ ਦੀ ਮਿਊਨਸੀਪਲ ਕਮੇਟੀ ਜੋ ਕਿ ਕਾਂਗਰਸ ਪਾਰਟੀ ਦੇ ਮਿਊਨਸੀਪਲ ਕੌਂਸਲਰਾਂ ਦੀ ਬਹੁਮਤ ਨਾਲ ਕਾਂਗਰਸ ਦਾ ਪ੍ਰਧਾਨ ਬਣਾ ਕੇ ਚੱਲ ਰਹੀ ਹੈ ਪ੍ਰੰਤੂ ਇਸ ਕਮੇਟੀ ਨੂੰ ਆਮ ਆਦਮੀ ਪਾਰਟੀ ਦਾ ਸਹਾਰਾ ਲੈ ਕੇ ਚੱਲਣਾ ਪੈ ਰਿਹਾ ਹੈ ਤਾਂ ਕਾਂਗਰਸ ਪਾਰਟੀ ਦੇ ਸਕੱਤਰ ਇੰਚਾਰਜ ਸੂਰਜ ਠਾਕੁਰ ਨੇ ਇਸ ਦਾ ਬਣਦਾ ਜਵਾਬ ਦੇਣ ਦੀ ਬਜਾਏ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇਣ ਦੀ ਗੱਲ ਆਖ ਕੇ ਆਪਣਾ ਖਹਿੜਾ ਛੁਡਾ ਕੇ ਚਲੇ ਗਏ
0
comment0
Report
NSNaresh Sethi
Feb 26, 2026 12:51:33
Kot Kapura, Punjab:ਐਂਕਰ ਮਾਮਲਾ ਫਰੀਦਕੋਟ ਦੇ ਪਿੰਡ ਡੋਡ ਦੇ ਨਾਲ ਲਗਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਦਾ ਜਿਥੇ ਪਿੰਡ ਡੋਡ ਦੀ ਇਕ 12 ਵੀਂ ਜਮਾਤ ਦੀ ਵਿਦਿਆਰਥਣ ਜੋ ਸੋਮਵਾਰ ਨੂੰ ਸਵੇਰੇ ਜਦ ਸਕੂਲ ਦੇ ਗੇਟ ਦੇ ਬਾਹਰ ਬੱਸ ਤੋਂ ਉਤਰੀ ਤਾਂ ਉਥੇ ਅਚਾਨਕ ਪਹੁੰਚੇ 3 ਕਾਰ ਸਵਾਰ ਲੜਕਿਆਂ ਵਲੋਂ ਉਸ ਨੂੰ kathit ਅਗਵਾ ਕਰਨ ਦੀ ਕੋਸ਼ਿਸ ਕੀਤੀ ਗਈ, ਵਿਦਿਆਰਥਣ ਦੇ ਵਿਰੁੱਧ ਕਰਨ ਤੇ ਕਥਿਤ ਅਗਵਾਕਾਰਾਂ ਵਲੋਂ ਉਸ ਦੀ ਖਿੱਚ ਧੂਹ ਅਤੇ ਕੁੱਟਮਾਰ ਕੀਤੀ ਗਈ ਜਿਸ ਕਾਰਨ ਵਿਦਿਆਰਥਣ ਬੁਰੀ ਤਰਾਂ ਜਖਮੀਂ ਹੋ ਗਈ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਕਥਿਤ ਅਗਵਾਕਾਰ ਮੌਕਾ ਤੋਂ ਭੱਜ ਗਏ, ਫਿਲਹਾਲ ਲੜਕੀ ਦਾ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪਰ ਕਰੀਬ 3 ਦਿਨ ਬੀਤ ਜਾਣ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਫਰੀਦਕੋਟ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਦਾਖਲ ਫਰੀਦਕੋਟ ਜਿਲ੍ਹੇ ਦੇ ਪਿੰਡ ਡੋਡ ਦੇ ਰਹਿਣ ਵਾਲੇ ਇਕ ਦਲਿਤ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਕੀ ਪਤਾ ਸੀ ਕਿ ਉਸ ਦੇ ਆਪਣੇ ਹੀ ਪਿੰਡ ਦੇ ਲੜਕੇ ਉਸ ਦੀ ਇੱਜਤ ਤਾਰ ਤਾਰ ਕਰ ਦੇਣਗੇ। ਉਹ ਹਰ ਰੋਜ ਦੀ ਤਰਾਂ ਹੀ ਆਪਣੇ ਪਿੰਡੋਂ ਨਾਲਦੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਜਾਣ ਲਈ ਬੱਸ ਚੜ੍ਹੀ ਜਦ ਸਕੂਲ ਦੇ ਗੇਟ ਤੇ ਬੱਸ ਵਿਚੋਂ ਉਤਰ ਕੇ ਸਕੂਲ ਅੰਦਰ ਦਾਖਲ ਹੋਣ ਲੱਗੀ ਤਾਂ ਕਾਰ ਤੇ ਸਵਾਰ ਹੋ ਕੇ ਆਏ 3 ਲੜਕਿਆਂ ਨੇ ਉਸ ਨੂੰ ਅਗਵਾ ਕਰ ਕੇ ਕਾਰ ਵਿਚ ਸੁੱਟਣ ਦੀ ਕੋਸ਼ਿਸ ਕੀਤੀ ਜਦ ਉਸ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਲੜਕੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਲੜਕੀ ਦੇ ਨਾਲ ਜਬਰਦਰਸਤੀ ਕਰਨ ਦੀ ਕੋਸ਼ਿਸ ਕੀਤੀ ।ਇਸੇ ਖਿਚਧੂਹ ਅਤੇ ਜੋਰ ਜਬਰਦਸਤੀ ਦੌਰਾਨ ਲੜਕੀ ਦੇ ਕੱਪੜੇ ਫਟ ਗਏ ਅਤੇ ਇਹ ਸਭ ਵੇਖ ਕੇ ਮੌਕੇ ਤੇ ਲੋਕ ਇਕੱਠੇ ਹੋਏ ਤਾਂ ਅਗਵਾ ਕਰਨ ਵਾਲੇ ਲੜਕੇ ਮੌਕਾ ਤੋਂ ਭੱਜ ਗਏ। ਗੱਲਬਾਤ ਕਰਦਿਆਂ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਹਰ ਰੋਜ ਸਕੂਲ ਪੜ੍ਹਨ ਜਾਂਦੀ ਸੀ ਉਸ ਨੇ ਕਈ ਵਾਰ ਦਸਿਆ ਸੀ ਕਿ ਪਿੰਡ ਦੇ ਕੁਝ ਲੜਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਪਰ ਅੱਜ ਉਹਨਾਂ ਲੜਕਿਆਂ ਨੇ ਉਹਨਾਂ ਦੀ ਧੀ ਨਾਲ ਜੋਰ ਜਬਰਦਸਤੀ ਕੀਤੀ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਹਨਾਂ ਕਿਹਾ ਕਿ ਲੜਕੀ ਨਾਲ ਉਹਨਾਂ ਨੇ ਬਹੁਤ ਬੁਰਾ ਵਿਵਹਾਰ ਕੀਤਾ। ਅਸੀਂ ਭਗਤਾ ਭਾਈਕਾ ਪੁਲਿਸ ਥਾਣੇ ਦਰਖ਼ਾਸਤ ਦੇਣ ਗਏ ਤਾਂ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਉਹਨਾਂ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤਾ। ਉਹਨਾਂ ਇਨ੍ਹਾਂ ਇਸ ਮੌਕੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਡੋਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਦੇ ਪਿੰਡ ਦੇ ਗਰੀਬ ਪਰਿਵਾਰ ਦੀ ਇਕ ਲੜਕੀ ਨਾਲ ਪਿੰਡ ਦੇ ਹੀ ਕੁਝ ਮੁੰਡਿਆਂ ਵਲੋਂ ਧੱਕੇਸ਼ਾਹੀ ਕਰ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਹਨਾਂ ਕਿਹਾ ਕਿ ਅਗਵਾਕਾਰਾਂ ਨੇ ਲੜਕੀ ਨਾਲ ਬਹੁਤ ਧੱਕਾ ਕੀਤਾ ਜਿਸ ਕਾਰਨ ਲੜਕੀ ਦੇ ਕੱਪੜੇ ਫਟ ਗਏ ਉਸ ਦੇ ਗੁਪਤ ਅੰਗਾਂ ਤੇ ਸੱਟਾਂ ਲੱਗੀਆਂ। ਉਹਨਾਂ ਕਿਹਾ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾ ਕਿਹਾ ਕਿ ਇਸ ਗਰੀਬ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਸ ਸੰਬੰਧੀ ਜਦ ਤਫਤੀਸੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਜਾਣੀ ਤਾਂ ਉਹਨਾਂ ਕਿਹਾ ਕਿ ਅਸੀਂ ਲੜਕੀ ਦੇ ਬਿਆਨ ਦਰਜ ਕਰ ਰਹੇ ਹਾਂ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਿਕਰਯੋਗ ਹੈ ਕਿ ਜਿਸ ਸਰਕਾਰੀ ਸਕੂਲ ਦੇ ਗੇਟ ਤੇ ਇਹ ਸਕੂਲ ਦੀ ਵਿਦਿਆਰਥਣ ਨਾਲ ਵਾਰਦਾਤ ਹੋਈ ਇਹ ਏਰੀਏ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈੰਸ ਦੀ ਪਤਨੀ ਦੇ SSP ਅਧਿਕਾਰ ਖੇਤਰ ਵਾਲਾ ਏਰੀਆ ਹੈ। ਪਰ ਫਿਰ ਵੀ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਜਾਂ SSP ਸਾਹਿਬ ਇੰਨੇ ਕੁ ਸੰਜੀਦਾ ਹਨ ਕਿ ਨਾਬਾਲਿਗ ਵਿਦਿਆਰਥਣ ਨਾਲ ਸੋਮਵਾਰ ਸਵੇਰੇ ਕਰੀਬ ਸਾਢੇ 8 ਵਜੇ ਇਹ ਵਾਰਦਾਤ ਹੋਈ ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਹੀ ਨਹੀਂ ਸਕੂਲ ਪ੍ਰਬੰਧਕਾਂ ਵਲੋਂ ਵੀ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਜਾਂ ਕਰਵਾਈ ਕੀਤੇ ਜਾਣ ਬਾਰੇ ਵੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ。
0
comment0
Report
TBTarsem Bhardwaj
Feb 26, 2026 12:50:52
Ludhiana, Punjab:ਲੁਧਿਆਣਾ ਦੇ ਸਰਕਾਰੀ ਲੜਕਿਆ ਦੇ ਕਾਲਜ ਵਿੱਚ 106 ਵੀਆ ਸਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ ਜਿੱਥੇ ਕਾਲਜ ਪ੍ਰਿੰਸਿਪਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਸਲਾਨਾ ਐਥਲੈਟਿਕ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਵੱਲੋਂ 106ਵੀਂ ਸਾਲਾਨਾ ਐਥਲੈਟਿਕ মੀਟ ਦੀ ਸ਼ਾਨਦਾਰ ਸ਼ੁਰੂਆਤ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੀ 106ਵੀਂ ਸਾਲਾਨਾ ਐਥਲੈਟਿਕ ਮੀਟ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸ਼ੁਰੂ ਹੋਈ। ਦੋ ਦਿਨਾਂ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਕਈ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਵੇਗਾ ਸਮਾਗਮ ਦਾ ਉਦਘਾਟਨ ਡਾ. ਆਰ. ਐਸ. ਔਲੱਖ, ਡਾਇਰੈਕਟਰ ਸਟੂਡੈਂਟ ਵੈਲਫੇਅਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨ ਜੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਵਿਸ਼ੇਸ਼ ਉਨ੍ਹਾਂ ਨੇ ਮਾਣ ਨਾਲ ਇਹ ਵੀ ਦੱਸਿਆ ਕਿ ਮੁੱਖ ਮਹਿਮਾਨ ਲਗਭਗ ਚਾਲੀ ਸਾਲ ਪਹਿਲਾਂ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ, ਜੋ ਮੌਜੂਦਾ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ। ਸਵਾਗਤ ਉਪਰੰਤ ਡਾ. ਆਰ. ਐਸ. ਔਲਖ ਨੇ ਮਾਰਚ-ਪਾਸਟ ਦੀ ਸਲਾਮੀ ਲਈ। ਮਾਰਚ-ਪਾਸਟ ਵਿੱਚ ਐਨ.ਸੀ.ਸੀ. ਕੈਡਟ, ਐਨ.ਐਸ.ਐਸ. ਵਲੰਟੀਅਰ, ਬੱਡੀ ਗਰੁੱਪ ਦੇ ਵਿਦਿਆਰਥੀ, ਸਟੂਡੈਂਟ ਕੌਂਸਲ ਦੇ ਮੈਂਬਰ ਅਤੇ ਅੰਡਰਗ੍ਰੈਜੇਟ ਕਲਾਸਾਂ ਦੇ ਵਿਦਿਆਰਥੀ ਸ਼ਾਮਲ ਸਨ। ਐਨ.ਸੀ.ਸੀ. ਦਲ ਦੀ ਅਗਵਾਇੀ ਮੇਨ ਕਮਾਂਡਰ ਕੈਡਟ ਅੰਕੁਸ਼ ਕੁਮਾਰ ਨੇ ਕੀਤੀ। ਦਲਾਂ ਦੀ ਅਗਵਾਈ ਅੰਤਰਰਾਸ਼ਟਰੀ ਵਿਦਿਆਰਥੀ-ਖਿਡਾਰੀ ਅਤੇ ਕਾਲਜ ਦੇ ਝੰਡਾਬਰਦਾਰ ਜਸਜੋਧ ਸਿੰਘ ਨੇ ਕੀਤੀ। ਉਨ੍ਹਾਂ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ— ਗਗਨਦੀਪ ਸਿੰਘ (ਵਾਲੀਬਾਲ), ਗੁਰਫਤਿਹ ਸਿੰਘ (ਵਾਲੀਬਾਲ), ਹਮੀਰ ਸਿੰਘ (ਕ੍ਰਿਕਟ), ਹਰਜਾਪ (ਵਾਲੀਬਾਲ), ਮਨਵੀਰ (ਬਾਸਕਟਬਾਲ), ਰਿਸ਼ਵ (ਵਾਲੀਬਾਲ) ਅਤੇ ਸੁਖਮੰਦੀਪ ਸਿੰਘ (ਵਾਲੀਬਾਲ) — ਵੀ ਸ਼ਾਮਲ ਸਨ。 ਓਲੰਪਿਕ ਪਰੰਪਰਾ ਅਨੁਸਾਰ ਖੇਡ ਕੌਲਡਰਨ ਨੂੰ ਰਸਮੀ ਤੌਰ 'ਤੇ ਪ੍ਰਜਵਲਿਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਪ੍ਰਤੀਕਾਤਮਕ ਰੀਲੇ ਦੌੜ ਵਿੱਚ ਹਿੱਸਾ ਲੈਂਦੇ ਹੋਏ ਮਸ਼ਾਲ ਇਕ-ਦੂਜੇ ਨੂੰ ਸੌੰਪੀ ਅਤੇ ਆਖਿਰਕਾਰ ਕੌਲਡਰਨ ਨੂੰ ਪ੍ਰਜਵਲਿਤ ਕੀਤਾ。 ਮੀਟ ਨੂੰ ਸਰਕਾਰੀ ਤੌਰ 'ਤੇ ਖੁੱਲ੍ਹਾ ਐਲਾਨਦੇ ਹੋਏ ਮੁਖ ਮਹਿਮਾਨ ਨੇ ਐਸ.ਸੀ.ਡੀ. ਕਾਲਜ ਦੀ ਉਸ ਸ਼ਾਨਦਾਰ ਵਿਰਾਸਤ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਸਿਵਲ ਸੇਵਾਵਾਂ, ਫੌਜ ਅਤੇ ਖੇਡਾਂ ਵਿੱਚ ਕਈ ਪ੍ਰਸਿੱਧ ਹਸਤੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦ੍ਰਿੜਤਾ ਅਤੇ ਨੇਤ੍ਰਤਵ ਗੁਣ ਵਿਕਸਿਤ ਕਰਨ ਵਿੱਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਉਤੇ ਜ਼ੋਰ ਦਿੱਤਾ ਅਤੇ ਖੇਡਾਂ ਨੂੰ ਸਮాజਿਕ ਬੁਰਾਈਆਂ ਦਾ ਇਲਾਜ ਕਰਾਰ ਦਿੱਤਾ।ਸ਼ਾਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਵੰਤ ਸਿੰਘ ਨੇ ਪ੍ਰੋ. ਸਤਨਾਮ ਸਿੰਘ ਅਤੇ ਪ੍ਰੋ. ਅਮਰਪ੍ਰੀਤ ਕੌਰ ਦੇ ਨਾਲ ਮਿਲ ਕੇ ਸਮਾਗਮ ਦੀ ਸੁਚਾਰੂ ਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ ਨੇ ਵੀ ਮੀਟ ਦੀ ਕਾਮਯਾਬੀ ਵਿੱਚ ਮਹੱਤਵਪ sur ਸੂਚੀ ਪ੍ਰਦਾਨ ਕੀਤਾ। ਦਿਨ ਭਰ ਹੋਏ ਰੋਮਾਂਚਕ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਹਨ— ਮਾਰਨਿੰਗ ਕਾਲਜ (ਲੜਕੇ ਵਰਗ): 800 ਮੀਟਰ ਦੌੜ ਵਿੱਚ ਸੁਧਾਕਰ (ਬੀਏ-ਪਹਿਲਾ ਸਾਲ) ਪਹਿਲੇ ਸਥਾਨ 'ਤੇ ਰਹੇ, ਮੋਹਿਤ (ਬੀਏ-ਦੂਜਾ ਸਾਲ) ਦੂਜੇ ਅਤੇ ਸੁਮਿਤ ਯਾਦਵ (ਬੀਏ-ਪਹਿਲਾ ਸਾਲ) ਤੀਜੇ ਸਥਾਨ 'ਤੇ ਰਹੇ। 1500 ਮੀਟਰ ਦੌੜ ਵਿੱਚ ਮੋਹਿਤ (ਬੀਏ-ਦੂਜਾ ਸਾਲ) ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਮਿਤ ਯਾਦਵ (ਬੀਏ-ਪਹਿਲਾ ਸਾਲ) ਅਤੇ ਕਰਣਵੀਰ (ਬੀਬੀਏ-ਪਹਿਲਾ ਸਾਲ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਲੰਮੀ ਛਾਲ ਵਿੱਚ ਵੀ ਮੋਹਿਤ (ਬੀਏ-ਦੂਜਾ ਸਾਲ) ਪਹਿਲੇ ਸਥਾਨ 'ਤੇ ਰਹੇ, ਜਦਕਿ ਮੰਨੂ (ਬੀਏ-ਦੂਜਾ ਸਾਲ) ਅਤੇ ਸੁਮਿਤ ਯਾਦਵ (ਬੀਏ-ਪਹਿਲਾ ਸਾਲ) ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਮਾਰਨਿੰਗ ਕਾਲਜ (ਲੜਕੀਆਂ ਵਰਗ):ਭਾਲਾ ਫੈਂਕ ਵਿੱਚ ਅਨੀਸ਼ਾ (ਐਮਏ ਅੰਗਰੇਜ਼ੀ-ਪਹਿਲਾ ਸਾਲ) ਪਹਿਲੇ ਸਥਾਨ 'ਤੇ ਰਹੀ, ਸਿਮਰਨਜੀਤ (ਐਮਏ ਅੰਗਰੇਜ਼ੀ-ਪਹਿਲਾ ਸਾਲ) ਦੂਜੇ ਅਤੇ ਵੰਸ਼ਿਤਾ (ਬੀਐੱਸਸੀ-ਤੀਜਾ ਸਾਲ) ਤੀਜੇ ਸਥਾਨ 'ਤੇ ਰਹੀ। ਉੱਚੀ ਛਾਲ ਵਿੱਚ ਹਰਸ਼ਿਤਾ (ਬੀਐੱਸਸੀ-ਤੀਜਾ ਸਾਲ) ਪਹਿਲੇ ਸਥਾਨ 'ਤੇ ਰਹੀ, ਜਦਕਿ ਪ੍ਰਿਯੰਕਾ (ਬੀਐੱਸਸੀ-ਤੀਜਾ ਸਾਲ) ਅਤੇ ਪ੍ਰਿਆ ਕੁਮਾਰੀ (ਬੀਐੱਸਸੀ-ਤੀਜਾ ਸਾਲ) ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਲੰਮੀ ਛਾਲ ਵਿੱਚ ਪ੍ਰਿਯੰਕਾ (ਬੀਐੱਸਸੀ-ਤੀਜਾ ਸਾਲ) ਪਹਿਲੇ, ਪ੍ਰਿਆ ਕੁਮਾਰੀ (ਬੀਐੱਸਸੀ-ਤੀਜਾ ਸਾਲ) ਦੂਜੇ ਅਤੇ ਪੂਜा (ਬੀਐੱਸਸੀ-ਦੂਜਾ ਸਾਲ) ਤੀਜੇ ਸਥਾਨ 'ਤੇ ਰਹੀ। ਈਵਨਿੰਗ ਕਾਲਜ (ਲੜਕੇ ਵਰਗ): ਭਾਵਜੋਤ ਸਿੰਘ (ਬੀਏ-ਤੀਜਾ ਸਾਲ) ਨੇ 800 ਮੀਟਰ ਅਤੇ 1500 ਮੀਟਰ ਦੋਵਾਂ ਦੌੜਾਂ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 800 ਮੀਟਰ ਵਿੱਚ ਚੈਤਨਯ (ਬੀਕਾਮ-ਪਹਿਲਾ ਸਾਲ) ਦੂਜੇ ਅਤੇ ਗੁਰਕਮਲ ਸਿੰਘ (ਬੀਏ-ਪਹਿਲਾ ਸਾਲ) ਤੀਜੇ ਸਥਾਨ 'ਤੇ ਰਹੇ। 1500 ਮੀਟਰ ਵਿੱਚ ਵਿਕਾਸ (ਬੀਏ-ਦੂਜਾ ਸਾਲ) ਦੂਜੇ ਅਤੇ ਗੁਰਕਮਲ ਸਿੰਘ (ਬੀਏ-ਪਹਿਲਾ ਸਾਲ) ਤੀਜੇ ਸਥਾਨ 'ਤੇ ਰਹੇ। 106ਵੀਂ ਸਾਲਾਨਾ ਐਥਲੈਟਿਕ ਮੀਟ 27 ਫ਼ਰਵਰੀ ਨੂੰ ਵੀ ਜਾਰੀ ਰਹੇਗੀ, ਜਿਸ ਵਿੱਚ ਹੋਰ ਵੀ ਰੋਮਾਂਚਕ ਮੁਕਾਬਲੇ ਅਤੇ ਉਤਸ਼ਾਹਪੂਰਣ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ。
0
comment0
Report
Advertisement
Back to top