Back
होला मोहल्ला के दौरान 5000+ पुलिसकर्मी, 200 CCTV और 6 ड्रोन से सुरक्षा कड़ी
BKBIMAL KUMAR
Feb 26, 2026 13:15:43
Anandpur Sahib, Punjab
ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਹੋਣਗੇ ਵਿਸ਼ਾਲ ਸੁਰੱਖਿਆ ਪ੍ਰਬੰਧ- ਅਰਪਿਤ ਸੁਕਲਾ
5000 ਤੋਂ ਵੱਧ ਪੁਲਿਸ ਕਰਮਚਾਰੀ, 200 ਤੋ ਵੱਧ ਸੀਸੀਟੀਵੀ ਅਤੇ ਡਰੋਨ ਨਿਗਰਾਨੀ ਨਾਲ ਸੰਗਤ ਦੀ ਸੁਰੱਖਿਅਾ ਯਕੀਨੀ ਹੋਵੇਗੀ- ਸਪੈਸ਼ਲ ਡੀ.ਜੀ.ਪੀ
Anchor - ਹੋਲਾ ਮਹੱਲਾ ਮੌਕੇ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਲਈ ਅਨੰਦਪੁਰ ਸਾਹਿਬ ਦੇ ਪੁਲਿਸ ਥਾਣਾ ਵਿਖੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਪਹੁੰਚੇ ਅਤੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੋਲੇ ਮਹੱਲੇ ਮੌਕੇ ਲਗਭਗ 50 ਲੱਖ ਤੋਂ ਵੱਧ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਲਈ 5000 ਤੋਂ ਵੱਧ ਪੁਲਿਸ ਕਰਮਚਾਰੀ ਮੈਦਾਨ ਵਿੱਚ ਤੈਨਾਤ ਕੀਤੇ ਜਾਣਗੇ। ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਮੇਲਾ ਖੇਤਰ ਵਿੱਚ 200 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਦਕਿ ਛੇ ਡਰੋਨ ਤੈਨਾਤ ਕਰਕੇ ਏਰੀਅਲ ਸਰਵੇਲਾਂਸ ਟੀਮਾਂ ਰਾਹੀਂ ਭੀੜ ਦੀ ਨਿਗਰਾਨੀ ਕੀਤੀ ਜਾਵੇਗੀ। ਹਰ ਚੱਪੇ-ਚੱਪੇ ‘ਤੇ ਜੋਇੰਟ ਕੰਟਰੋਲ ਰੂਮ ਬਣਾਏ ਜਾਣਗੇ ਤਾਂ ਜੋ ਕਿਸੇ ਵੀ ਸਥਿਤੀ ਨਾਲ ਤੁਰੰਤ ਨਿਪਟਿਆ ਜਾ ਸਕੇ। 61 ਨਾਕਿਆਂ ‘ਤੇ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ 24/7 ਕਾਰਜਸ਼ੀਲ ਰਹੇਗਾ, ਕੰਟਰੋਲ ਰੂਮ ਦਾ ਨੰਬਰ 01887- 260127 ਅਤੇ 01887- 260227 ਹੈ।
ਟਰੈਫਿਕ ਪ੍ਰਬੰਧਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੱਸਾਂ, ਈ-ਰਿਕਸ਼ਾ ਅਤੇ ਪਾਰਕਿੰਗ ਰੂਟਾਂ ਦੀ ਸੁਚਾਰੂ ਵਿਵਸਥਾ ਕੀਤੀ ਗਈ ਹੈ। ਸੰਗਤ ਦੀ ਸਹੂਲਤ ਲਈ ਕਿਊਆਰ ਸਕੈਨ ਬੋਰਡ ਅਤੇ ਹੋਲਡਿੰਗ ਪੁਆਇੰਟ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਟਰੈਫਿਕ ਅਤੇ ਪਾਰਕਿੰਗ ਸੰਬੰਧੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਟਰਾਲੀਆਂ ਅਤੇ ਨਿੱਜੀ ਵਾਹਨਾਂ ਦੀ ਆਵਾਜਾਈ ਨੂੰ ਵੀ ਨਿਯੰਤਰਿਤ ਰੱਖਿਆ ਜਾਵੇਗਾ ਤਾਂ ਜੋ ਜਾਮ ਦੀ ਸਥਿਤੀ ਪੈਦਾ ਨਾ ਹੋਵੇ।
ਹੁੱਲੜਬਾਜ਼ੀ ਅਤੇ ਕਾਨੂੰਨ ਉਲੰਘਣਾ ਸਬੰਧੀ ਸਖ਼ਤ ਰਵੱਈਆ ਅਪਣਾਉਣ ਦਾ ਐਲਾਨ ਕਰਦਿਆਂ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਭਿਖਾਰੀਆਂ ‘ਤੇ ਵੀ ਨਕੇਲ ਕਸੀ ਜਾਵੇਗੀ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਹੋਲਾ ਮਹੱਲਾ ਨੂੰ ਸ਼ਾਂਤੀ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ गया ਹੈ ਜੋ 24/7 ਕਾਰਜਸ਼ੀਲ ਰਹੇਗਾ, ਕੰਟਰੋਲ ਰੂਮ ਦਾ ਨੰਬਰ 01887- 260127 ਅਤੇ 01887- 260227 ਹੈ। ਉਨ੍ਹਾ ਨੇ ਕਿਹਾ ਕਿ ਪੂਰੇ ਮੇਲਾ ਖੇਤਰ ਵਿਚ 61 ਨਾਕੇ ਲਗਾ ਕੇ ਸੁਰੱਖਿਆ ਫੋਰਸ ਤੈਨਾਤ ਰਹੇਗੀ, ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ, ਪੁਲਿਸ ਕਰਮਚਾਰੀ ਸ਼ਰਧਾਲੂਆਂ ਨਾਂਲ ਸੁਹਿਰਦ ਤਾਲਮੇਲ ਬਣਾ ਕੇ ਰੱਖਣਗੇ, ਪ੍ਰੰਤੂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 26, 2026 16:02:010
Report
KDKuldeep Dhaliwal
FollowFeb 26, 2026 15:32:280
Report
KBKulbir Beera
FollowFeb 26, 2026 15:31:510
Report
DSDEVINDER SHARMA
FollowFeb 26, 2026 15:31:070
Report
MSManish Shanker
FollowFeb 26, 2026 14:45:520
Report
KPKomlata Punjabi
FollowFeb 26, 2026 14:36:140
Report
SKSuneel Kumar
FollowFeb 26, 2026 14:35:310
Report
DSDEVINDER SHARMA
FollowFeb 26, 2026 14:18:420
Report
SBSANJEEV BHANDARI
FollowFeb 26, 2026 14:02:060
Report
SBSANJEEV BHANDARI
FollowFeb 26, 2026 14:01:450
Report
KSKuldeep Singh
FollowFeb 26, 2026 14:01:200
Report
NSNaresh Sethi
FollowFeb 26, 2026 13:40:250
Report
MSManish Sharma
FollowFeb 26, 2026 13:40:020
Report
KSKapil sharma
FollowFeb 26, 2026 13:39:330
Report
KBKulbir Beera
FollowFeb 26, 2026 13:38:420
Report