Back
पंजाब के डोड में नाबालिग छात्रा के साथ गैंगरेप की कोशिश, पुलिस अभी मौन
NSNaresh Sethi
Feb 26, 2026 12:51:33
Kot Kapura, Punjab
ਐਂਕਰ
ਮਾਮਲਾ ਫਰੀਦਕੋਟ ਦੇ ਪਿੰਡ ਡੋਡ ਦੇ ਨਾਲ ਲਗਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਦਾ ਜਿਥੇ ਪਿੰਡ ਡੋਡ ਦੀ ਇਕ 12 ਵੀਂ ਜਮਾਤ ਦੀ ਵਿਦਿਆਰਥਣ ਜੋ ਸੋਮਵਾਰ ਨੂੰ ਸਵੇਰੇ ਜਦ ਸਕੂਲ ਦੇ ਗੇਟ ਦੇ ਬਾਹਰ ਬੱਸ ਤੋਂ ਉਤਰੀ ਤਾਂ ਉਥੇ ਅਚਾਨਕ ਪਹੁੰਚੇ 3 ਕਾਰ ਸਵਾਰ ਲੜਕਿਆਂ ਵਲੋਂ ਉਸ ਨੂੰ kathit ਅਗਵਾ ਕਰਨ ਦੀ ਕੋਸ਼ਿਸ ਕੀਤੀ ਗਈ, ਵਿਦਿਆਰਥਣ ਦੇ ਵਿਰੁੱਧ ਕਰਨ ਤੇ ਕਥਿਤ ਅਗਵਾਕਾਰਾਂ ਵਲੋਂ ਉਸ ਦੀ ਖਿੱਚ ਧੂਹ ਅਤੇ ਕੁੱਟਮਾਰ ਕੀਤੀ ਗਈ ਜਿਸ ਕਾਰਨ ਵਿਦਿਆਰਥਣ ਬੁਰੀ ਤਰਾਂ ਜਖਮੀਂ ਹੋ ਗਈ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਕਥਿਤ ਅਗਵਾਕਾਰ ਮੌਕਾ ਤੋਂ ਭੱਜ ਗਏ, ਫਿਲਹਾਲ ਲੜਕੀ ਦਾ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪਰ ਕਰੀਬ 3 ਦਿਨ ਬੀਤ ਜਾਣ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।
ਫਰੀਦਕੋਟ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਦਾਖਲ ਫਰੀਦਕੋਟ ਜਿਲ੍ਹੇ ਦੇ ਪਿੰਡ ਡੋਡ ਦੇ ਰਹਿਣ ਵਾਲੇ ਇਕ ਦਲਿਤ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਕੀ ਪਤਾ ਸੀ ਕਿ ਉਸ ਦੇ ਆਪਣੇ ਹੀ ਪਿੰਡ ਦੇ ਲੜਕੇ ਉਸ ਦੀ ਇੱਜਤ ਤਾਰ ਤਾਰ ਕਰ ਦੇਣਗੇ। ਉਹ ਹਰ ਰੋਜ ਦੀ ਤਰਾਂ ਹੀ ਆਪਣੇ ਪਿੰਡੋਂ ਨਾਲਦੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਜਾਣ ਲਈ ਬੱਸ ਚੜ੍ਹੀ ਜਦ ਸਕੂਲ ਦੇ ਗੇਟ ਤੇ ਬੱਸ ਵਿਚੋਂ ਉਤਰ ਕੇ ਸਕੂਲ ਅੰਦਰ ਦਾਖਲ ਹੋਣ ਲੱਗੀ ਤਾਂ ਕਾਰ ਤੇ ਸਵਾਰ ਹੋ ਕੇ ਆਏ 3 ਲੜਕਿਆਂ ਨੇ ਉਸ ਨੂੰ ਅਗਵਾ ਕਰ ਕੇ ਕਾਰ ਵਿਚ ਸੁੱਟਣ ਦੀ ਕੋਸ਼ਿਸ ਕੀਤੀ ਜਦ ਉਸ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਲੜਕੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਲੜਕੀ ਦੇ ਨਾਲ ਜਬਰਦਰਸਤੀ ਕਰਨ ਦੀ ਕੋਸ਼ਿਸ ਕੀਤੀ ।ਇਸੇ ਖਿਚਧੂਹ ਅਤੇ ਜੋਰ ਜਬਰਦਸਤੀ ਦੌਰਾਨ ਲੜਕੀ ਦੇ ਕੱਪੜੇ ਫਟ ਗਏ ਅਤੇ ਇਹ ਸਭ ਵੇਖ ਕੇ ਮੌਕੇ ਤੇ ਲੋਕ ਇਕੱਠੇ ਹੋਏ ਤਾਂ ਅਗਵਾ ਕਰਨ ਵਾਲੇ ਲੜਕੇ ਮੌਕਾ ਤੋਂ ਭੱਜ ਗਏ। ਗੱਲਬਾਤ ਕਰਦਿਆਂ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਹਰ ਰੋਜ ਸਕੂਲ ਪੜ੍ਹਨ ਜਾਂਦੀ ਸੀ ਉਸ ਨੇ ਕਈ ਵਾਰ ਦਸਿਆ ਸੀ ਕਿ ਪਿੰਡ ਦੇ ਕੁਝ ਲੜਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਪਰ ਅੱਜ ਉਹਨਾਂ ਲੜਕਿਆਂ ਨੇ ਉਹਨਾਂ ਦੀ ਧੀ ਨਾਲ ਜੋਰ ਜਬਰਦਸਤੀ ਕੀਤੀ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਹਨਾਂ ਕਿਹਾ ਕਿ ਲੜਕੀ ਨਾਲ ਉਹਨਾਂ ਨੇ ਬਹੁਤ ਬੁਰਾ ਵਿਵਹਾਰ ਕੀਤਾ। ਅਸੀਂ ਭਗਤਾ ਭਾਈਕਾ ਪੁਲਿਸ ਥਾਣੇ ਦਰਖ਼ਾਸਤ ਦੇਣ ਗਏ ਤਾਂ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਉਹਨਾਂ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤਾ। ਉਹਨਾਂ ਇਨ੍ਹਾਂ ਇਸ ਮੌਕੇ ਇਨਸਾਫ ਦੀ ਮੰਗ ਕੀਤੀ।
ਇਸ ਮੌਕੇ ਡੋਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਦੇ ਪਿੰਡ ਦੇ ਗਰੀਬ ਪਰਿਵਾਰ ਦੀ ਇਕ ਲੜਕੀ ਨਾਲ ਪਿੰਡ ਦੇ ਹੀ ਕੁਝ ਮੁੰਡਿਆਂ ਵਲੋਂ ਧੱਕੇਸ਼ਾਹੀ ਕਰ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਹਨਾਂ ਕਿਹਾ ਕਿ ਅਗਵਾਕਾਰਾਂ ਨੇ ਲੜਕੀ ਨਾਲ ਬਹੁਤ ਧੱਕਾ ਕੀਤਾ ਜਿਸ ਕਾਰਨ ਲੜਕੀ ਦੇ ਕੱਪੜੇ ਫਟ ਗਏ ਉਸ ਦੇ ਗੁਪਤ ਅੰਗਾਂ ਤੇ ਸੱਟਾਂ ਲੱਗੀਆਂ। ਉਹਨਾਂ ਕਿਹਾ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾ ਕਿਹਾ ਕਿ ਇਸ ਗਰੀਬ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਇਸ ਸੰਬੰਧੀ ਜਦ ਤਫਤੀਸੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਜਾਣੀ ਤਾਂ ਉਹਨਾਂ ਕਿਹਾ ਕਿ ਅਸੀਂ ਲੜਕੀ ਦੇ ਬਿਆਨ ਦਰਜ ਕਰ ਰਹੇ ਹਾਂ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜਿਕਰਯੋਗ ਹੈ ਕਿ ਜਿਸ ਸਰਕਾਰੀ ਸਕੂਲ ਦੇ ਗੇਟ ਤੇ ਇਹ ਸਕੂਲ ਦੀ ਵਿਦਿਆਰਥਣ ਨਾਲ ਵਾਰਦਾਤ ਹੋਈ ਇਹ ਏਰੀਏ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈੰਸ ਦੀ ਪਤਨੀ ਦੇ SSP ਅਧਿਕਾਰ ਖੇਤਰ ਵਾਲਾ ਏਰੀਆ ਹੈ। ਪਰ ਫਿਰ ਵੀ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਜਾਂ SSP ਸਾਹਿਬ ਇੰਨੇ ਕੁ ਸੰਜੀਦਾ ਹਨ ਕਿ ਨਾਬਾਲਿਗ ਵਿਦਿਆਰਥਣ ਨਾਲ ਸੋਮਵਾਰ ਸਵੇਰੇ ਕਰੀਬ ਸਾਢੇ 8 ਵਜੇ ਇਹ ਵਾਰਦਾਤ ਹੋਈ ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਹੀ ਨਹੀਂ ਸਕੂਲ ਪ੍ਰਬੰਧਕਾਂ ਵਲੋਂ ਵੀ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਜਾਂ ਕਰਵਾਈ ਕੀਤੇ ਜਾਣ ਬਾਰੇ ਵੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowFeb 26, 2026 14:18:420
Report
SBSANJEEV BHANDARI
FollowFeb 26, 2026 14:02:060
Report
SBSANJEEV BHANDARI
FollowFeb 26, 2026 14:01:450
Report
KSKuldeep Singh
FollowFeb 26, 2026 14:01:200
Report
NSNaresh Sethi
FollowFeb 26, 2026 13:40:250
Report
MSManish Sharma
FollowFeb 26, 2026 13:40:020
Report
KSKapil sharma
FollowFeb 26, 2026 13:39:330
Report
KBKulbir Beera
FollowFeb 26, 2026 13:38:420
Report
ASAvtar Singh
FollowFeb 26, 2026 13:18:130
Report
KKKIRTIPAL KUMAR
FollowFeb 26, 2026 13:17:500
Report
PSParambir Singh Aulakh
FollowFeb 26, 2026 13:17:29Amritsar, Punjab:Exclusive copy of order Giani Raghbir Singh
0
Report
BSBHARAT SHARMA
FollowFeb 26, 2026 13:17:220
Report
BKBIMAL KUMAR
FollowFeb 26, 2026 13:15:430
Report
MJManoj Joshi
FollowFeb 26, 2026 13:04:58Chandigarh, Chandigarh:पंजाब सरकार की ओर से 42 प्रशासनिक अधिकारियों का तबादला जिनमें दो IAS अधिकारी और 40 PCS अधिकारी शामिल है
0
Report
BSBHARAT SHARMA
FollowFeb 26, 2026 13:01:590
Report