Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
चंडीगढ़ एक्साइज पॉलिसी से शराब कीमतें 2% बढ़ीं; डिपार्टमेंटल स्टोर में बिक्री शुरू
KSKapil sharma
Mar 07, 2026 11:05:08
Noida, Uttar Pradesh
चंडीगढ़ प्रशासन ने वर्ष 2026-27 के लिए नई एक्साइज पॉलिसी जारी कर दी है। नई पॉलिसी के के बाद इंडियन मेड शराब और बीयर की कीमतों में करीब 2% तक बढ़ोतरी की गई है। Although imported शराब, wine and beer की कीमतों में कोई बदलाव नहीं किया गया है। यह नई नीति 1 अप्रैल 2026 से लागू होगी और 31 मार्च 2027 तक प्रभावी रहेगी। अब 500 रुपए की बोतल करीब 10 रुपए महंगी हो जाएगी, जबकि 2000 रुपए की बोतल अब करीब 40 रुपए बढ़कर 2040 रुपए में मिलेगी। वहीं अब डिपार्टमेंटल स्टोर में भी शराब की बिक्री होगी। प्रशासन का तर्क है कि यह बढ़ोतरी महंगाई और कच्चे माल की बढ़ती लागत को ध्यान में रखते हुए की गई है। शहर में रहेंगे 97 शराब के ठेके नई एक्साइज पॉलिसी के तहत शहर में इस बार भी कुल 97 शराब बिक्री ठेके ही रहेंगे। इन लाइसेंसिंग यूनिट्स के लिए रिजर्व प्राइस 454.35 करोड़ रुपए तय किया गया है, जो पिछले साल के मुकाबले करीब 10 करोड़ रुपए ज्यादा है। प्रशासन ने ठेके सरेंडर होने की समस्या को देखते हुए लाइसेंसधारियों की सिक्योरिटी राशि बढ़ा दी है। अब लाइसेंसधारी को बोली राशि का 17% सुरक्षा राशि के रूप में जमा कराना होगा। इसके अलावा लाइसेंस फीस अब दो किश्तों की बजाय अगले महीने की 15 तारीख तक एकमुश्त जमा करनी होगी। डिपार्टमेंटल स्टोर में भी बिक सकेगी शराब नई एक्साइज पॉलिसी में एल-10बी लाइसेंस को दोबारा शुरू किया गया है। इसके तहत अब बड़े डिपार्टमेंटल स्टोर्स में भी शराब की बिक्री की जा सकेगी। प्रशासन का कहना है कि इससे महिलाओं, वरिष्ठ नागरिकों और अन्य ग्राहकों को सुविधा मिलेगी। शराब के कारोबार को आसान बनाने के लिए अब बॉन्डेड वेयरहाउस सिर्फ चंडीगढ़ में ही बनाना जरूरी नहीं होगा। अब ये वेयरहाउस देश में कहीं भी बनाए जा सकेंगे। साथ ही सभी वेयरहाउस को आबकारी विभाग के पोर्टल पर रजिस्ट्रेशन कराना होगा और हर महीने आयात-निर्यात की जानकारी ऑनलाइन देनी होगी। शराब ढोने वाले वाहनों में GPS जरूरी तस्करी रोकने के लिए शराब के इंपोर्ट-एक्सपोर्ट और सप्लाई में इस्तेमाल होने वाले सभी वाहनों में GPS ट्रैकिंग सिस्टम लगाना अनिवार्य किया गया है। इसके अलावा अतिरिक्त गोदामों और बॉटलिंग प्लांट्स में सीसीटीवी कैमरे लगाना भी जरूरी होगा, ताकि निगरानी बढ़ाई जा सके। प्रशासन ने स्पष्ट किया है कि गौ सेस पहले की तरह ही जारी रहेगा। इसके तहत 750 मिलीलीटर देशी शराब की बोतल पर 50 पैसे, 650 मिलीलीटर बीयर पर 50 पैसे और 700 या 750 मिलीलीटर व्हिस्की की बोतल पर 1 रुपये गौ सेस लगाया जाएगा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Mar 07, 2026 12:17:27
Amritsar, Punjab:ਅੱਜ ਦਾ ਦਿਨ ਮਹਿਲਾਵਾਂ ਲਈ ਕਾਫੀ ਖਾਸ ਦਿਨ ਹੈ। ਅੱਜ ਪੂਰੇ ਵਿਸ਼ਵ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਮਹਿਲਾਵਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸਮਾਜ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ ਅਤੇ ਸਮਾਜ ਲਈ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਮਹਿਲਾ ਦਿਵਸ ਦੇ ਮੌਕੇ ‘ਤੇ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਅੰਮ੍ਰਿਤਸਰ ਦੀ ਧੀ ਰੂਪ ਕਮਲ ਨਾਲ, ਜਿਨ੍ਹਾਂ ਨੇ 650 ਤੋਂ ਵੱਧ ਲੜਕੀਆਂ ਨੂੰ ਮੁਫ਼ਤ ਬਿਊਟੀ ਪਾਰਲਰ ਅਤੇ ਮੇਕਅਪ ਦੇ ਕੋਰਸ ਕਰਵਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਹੈ। ਅੱਜ ਇਹ ਲੜਕੀਆਂ ਆਪਣੇ ਪੈਰਾਂ ‘ਤੇ ਖੜੀਆਂ ਹਨ ਅਤੇ ਜ਼ਿੰਦਗੀ ਵਿੱਚ ਵਧੀਆ ਮੁਕਾਮ ਹਾਸਲ ਕਰ ਰਹੀਆਂ ਹਨ। ਕਰੋਨਾ ਕਾਲ ਦੇ ਦੌਰਾਨ ਵੀ ਰੂਪ ਕਮਲ ਵੱਲੋਂ ਸਾਢੇ ਛ ਲੱਖ ਤੋਂ ਵੱਧ ਮਾਸਕ ਤਿਆਰ ਕਰਕੇ ਗੁਰੂਨਗਰੀ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਵੰਡੇ ਗਏ ਸਨ। ਇਸ ਸਮਾਜ ਸੇਵਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ “ਮਾਸਕ ਵੂਮਨ ਅਵਾਰਡ” ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਾਡੇ ਨਾਲ ਖਾਸ ਗੱਲਬਾਤ ਕਰਦਿਆਂ ਰੂਪ ਕਮਲ ਨੇ ਦੱਸਿਆ ਕਿ ਵਿਆਹ ਦੇ 13 ਸਾਲ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਖੁਦ ਬਿਊਟੀ ਪਾਰਲਰ, ਮੇਕਅਪ ਅਤੇ ਸਕਿਨ ਕੇਅਰ ਦੇ ਕੋਰਸ ਕੀਤੇ। ਬਚਪਨ ਤੋਂ ਹੀ ਉਨ੍ਹਾਂ ਦਾ ਸੁਪਨਾ ਸੀ ਕਿ ਬੇਰੁਜ਼ਗਾਰ ਲੜਕੀਆਂ ਲਈ ਕੁਝ ਕੀਤਾ ਜਾਵੇ। ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸ਼ੁਰੂਆਤ ਵਿੱਚ ਸਿਰਫ਼ 6 ਲੜਕੀਆਂ ਨੂੰ ਮੁਫ਼ਤ ਮੇਕਅਪ ਕੋਰਸ ਦੀ ਸਿਖਲਾਈ ਦਿੱਤੀ。 ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਲੜਕੀਆਂ ਦੇ ਮਾਪਿਆਂ ਨੂੰ ਮਨਾਉਣਾ ਕਾਫੀ ਮੁਸ਼ਕਲ ਸੀ, ਪਰ ਉਨ੍ਹਾਂ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਕੁਝ ਸਮੇਂ ਬਾਅਦ ਉਹਨਾਂ ਦੀਆਂ ਧੀਆਂ ਆਤਮਨਿਰਭਰ ਬਣ ਕੇ ਆਪਣੇ ਪੈਰਾਂ ‘ਤੇ ਖੜੀਆਂ ਹੋਣਗੀਆਂ ਅਤੇ ਚੰਗੀ ਕਮਾਈ ਵੀ ਕਰਨਗੀਆਂ। ਅੱਜ ਤੱਕ ਉਹ 650 ਤੋਂ ਵੱਧ ਲੜਕੀਆਂ ਨੂੰ ਮੁਫ਼ਤ ਮੇਕਅਪ ਅਤੇ ਬਿਊਟੀ ਪਾਰਲਰ ਦੇ ਕੋਰਸ ਕਰਵਾ ਚੁੱਕੀਆਂ ਹਨ। ਰੂਪ ਕਮਲ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਉਸ ਵੇਲੇ ਮਹਿਸੂਸ ਹੁੰਦਾ ਹੈ ਜਦੋਂ ਉਹ ਲੜਕੀਆਂ ਫੋਨ ਕਰਕੇ ਦੱਸਦੀਆਂ ਹਨ ਕਿ ਅੱਜ ਉਹ ਆਪਣੇ ਕੰਮ ਨਾਲ ਵਧੀਆ ਕਮਾਈ ਕਰ ਰਹੀਆਂ ਹਨ。 ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਸਨ ਅਤੇ ਇਕ ਦੂਜੇ ਨੂੰ ਮਿਲਣ ਤੋਂ ਵੀ ਡਰਦੇ ਸਨ, ਉਸ ਸਮੇਂ ਉਨ੍ਹਾਂ ਨੇ ਸਾਢੇ ਛ ਲੱਖ ਤੋਂ ਵੱਧ ਮਾਸਕ ਤਿਆਰ ਕਰਕੇ ਘਰ-ਘਰ जਾ ਕੇ ਵੰਡੇ। ਇਸ ਸੇਵਾ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ “ਮਾਸਕ ਵੂਮਨ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਰੂਪ ਕਮਲ ਨੇ ਕਿਹਾ ਕਿ ਇਸ ਪੂਰੇ ਸਫ਼ਰ ਵਿੱਚ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਅਤੇ ਪਰਿਵਾਰ ਦੀ ਹੌਸਲਾ-afਜ਼ਾਈ ਕਰਕੇ ਹੀ ਉਹ ਆਪਣਾ ਸੁਪਨਾ ਪੂਰਾ ਕਰ ਸਕੀਆਂ ਹਨ। ਅਖੀਰ ਵਿੱਚ ਉਨ੍ਹਾਂ ਨੇ ਸਾਰੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਜੀਵਨ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਸੱਚੇ ਮਨ ਨਾਲ ਮਿਹਨਤ ਕਰੋ ਅਤੇ ਕਦੇ ਵੀ ਹਿੰਮਤ ਨਾ ਹਾਰੋ। ਇਸ ਮੌਕੇ ਉਨ੍ਹਾਂ ਨੇ ਸਭ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ。
0
comment0
Report
VBVIJAY BHARDWAJ
Mar 07, 2026 12:15:43
Masanganj, Chhattisgarh:कलोल में 5 वर्षीय बच्ची के साथ विशेष (मुस्लिम) समुदाय के 15 वर्षीय नाबालिग युवक द्वारा दुष्कर्म का मामला सामने आया है। प्राप्त जानकारी के अनुसार आरोपी युवक बच्ची को बहला-फुसलाकर खेत में ले गया और उसके साथ आपत्तिजनक हरकतें की, जिसकी जानकारी पीड़िता ने अपने परिजनों को दी। फिर हिंदू संगठन व स्थानीय ग्रामीणों ने आरोपी युवक के घर के बाहर जमकर हंगामा काटा और घर पर तोड़फोड़ कर दी। हालात को बेकाबू देख एसपी बिलासपुर संदीप धवल की पुलिस टीम मौके पर पहुंची और बच्ची को कस्टडी में लेते हुए अस्पताल में मेडिकल करवाया, जबकि आरोपी नाबालिग युवक को हिरासत में लेकर बच्ची व उसके परिजनों के बयान के आधार पर पॉक्सो एक्ट में मामला दर्ज कर आगामी कार्रवाई शुरू कर दी। कलोल में इस कृत्य की मुस्लिम समुदाय के लोगों ने कड़ी निंदा करते हुए आरोपी युवक के खिलाफ सख्त कार्रवाई की प्रशासन से मांग की है। बिलासपुर के स्थानीय निवासी साबरदीन व अन्य लोगों द्वारा सर्किट हाउस में प्रेसवार्ता कर इस मामले की कड़ी निंदा की गई, साथ ही कुछ शरारती लोगों द्वारा आरोपी युवक की दादी के साथ मारपीट करने व कोटधार क्षेत्र के बड़ोलीकलां मस्जिद पर पथराव कर दरवाजे व शीशे तोड़ने की भी निंदा की गई है। मुस्लिम समुदाय के लोगों का कहना है कि एक युवक की दरिंदगी को देखते हुए कुछ शरारती लोग मस्जिदों को निशाना बना रहे हैं जो सरासर गलत है और प्रशासन को ऐसे लोगों के खिलाफ सख्त कार्रवाई अमल में लानी चाहिए ताकि मुस्लिम समुदाय के भय के माहौल को दूर किया जा सके।
0
comment0
Report
KSKapil sharma
Mar 07, 2026 12:05:39
Noida, Uttar Pradesh:ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ ਗਏ ਸਿੱਖ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਯੂਪੀਐਸਸੀ ਵਰਗੀ ਸਖ਼ਤ ਪ੍ਰੀਖਿਆ ਵਿਚ ਕਾਮਯਾਬੀ ਹਾਸਲ ਕਰਨਾ ਨੌਜੁਆਨਾਂ ਦੀ ਮਿਹਨਤ ਲਗਨ ਅਤੇ ਦ੍ਰਿਡ੍ਹ ਨਿਸ਼ਚੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਸਿਮਰਦੀਪ ਕੌਰ ਤੇ ਸੁਨਵਰਦੀਪ ਸਿੰਘ ਸਮੇਤ ਹੋਰ ਸਿੱਖ ਵਿਦਿਆਰਥੀਆਂ ਨੇ ਯੂਪੀਐਸਸੀ ਦੀ ਮੁਕਾਬਲਾ ਪ੍ਰੀਖਿਆ ਨੂੰ ਪਾਸ ਕਰਕੇ ਜਿਥੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਇਹ ਸਿੱਖ ਕੌਮ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚੋਂ 15ਵਾਂ ਸਥਾਨ ਪ੍ਰਾਪਤ ਕਰਨ ਵਾਲੀ ਬੱਚੀ ਸਿਮਰਨਦੀਪ ਕੌਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਉਤਸ਼ਾਹਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਹੌਸਲਾ ਅਫ਼ਜਾਈ ਦੇ ਤੌਰ ’ਤੇ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨੌਜੁਆਨਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਵੱਢਣ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਕਾਰਜਸ਼ੀਲ ਰਹੇਗੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਆ ਰਹੇ ਬਜਟ ਵਿਚ ਪ੍ਰਸ਼ਾਸਕੀ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਵਿਸ਼ੇਸ਼ ਰਾਸ਼ੀ ਰੱਖੀ ਜਾਵੇਗੀ, ਜਿਸ ਨਾਲ ਲੋੜਵੰਦ ਗੁਰਸਿੱਖ ਬੱਚਿਆਂ ਨੂੰ ਇਸ ਖੇਤਰ ਲਈ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਉਨ੍ਹਾਂ ਦੇ ਉਚੇਰੇ ਭਵਿੱਖ ਦੀ ਕਾਮਨਾ ਵੀ ਕੀਤੀ。
0
comment0
Report
KSKapil sharma
Mar 07, 2026 12:00:59
Noida, Uttar Pradesh:ਪ੍ਰੈੱਸ ਨੋਟਪਿੰਡ ਸਠਿਆਲਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਭ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਸਖ਼ਤ ਨਿੰਦਾ ਅੰਮ੍ਰਿਤਸਰ, 7 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਬਕਾਲਾ ਸਾਹਿਬ ਨੇੜਲੇ ਪਿੰਡ ਸਠਿਆਲਾ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਸ਼ਬਦਾਂ ਵਿਚ ਨਿੰਦਾ ਕਰਦਿਆਂ ਲਗਾਤਾਰ ਵਾਪਰ ਰਹੀਆਂ ਬੇਅਦਬੀਆਂ ਦੀ ਘਟਨਾਵਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਵਿਚ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਵੱਡੀ ਸਾਜਿਸ਼ ਹੈ, ਜਿਸ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਸਰਕਾਰ ਦੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਜੀਵਨ ਦਾ ਰਾਹ ਦਰਸਾਉਣ ਵਾਲੀ ਗੁਰਬਾਣੀ ਦੀ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ, ਜਿਸ ਦੀ ਸਿੱਖ ਸੰਗਤਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਸਰਕਾਰਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਹੋਣ ਕਾਰਨ ਅਜਿਹੇ ਅਨਸਰਾਂ ਦੇ ਹੌਂਸਲੇ ਹੋਰ ਵੱਢ ਰਹੇ ਹਨ। ਐਡਵੋਕੇਟ ਧਾਮੀ ਨੇ ਸਰਕਾਰ ਨੂੰ ਆਖਿਆ ਕਿ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਗੁਰਦੁਆਰਾ ਸਾਿ੍ਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨ ਅੰਦਰ ਪਹਿਰੇਦਾਰੀ ਲਾਜ਼ਮੀ ਬਨਾਉਣ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ。
0
comment0
Report
RBRohit Bansal
Mar 07, 2026 11:47:48
Chandigarh, Chandigarh:आज पंजाब हरियाणा हाईकोर्ट के अंदर लाइब्रेरी का शुरूआत करने जा रहे हैं ताकि एक जीवंत संस्थान बने जो पुराने इतिहास की किताबों की सुरक्षा और सही देखभाल के साथ नए वकीलों के लिए अध्ययन का केंद्र हो। साथ ही पर्यावरण के लिहाज से प्राकृतिक (सौर और नविनयोजन) ऊर्जा और अन्य साधनों के प्रयोग पर जोर दिया गया है। चंडीगढ़ के अंदर लाइब्रेरी को फिर से रिफर्निश किया गया है जिसमें तमाम पुरानी हिस्टोरिकल किताबें सही से संभाली जाएं ताकि उनकी सुरक्षा बनी रहे और कई नए वकीलों के पास लाइब्रेरी उपलब्ध न होने पर भी पढ़ाई का अवसर मिले। Ai के इस्तेमाल के लिए एक अलग कमेटी बनाई गई है जो यह आकलन कर रही है कि इसे कैसे प्रभावी ढंग से लागू किया जाए, जिसमें जज और एक्सपर्ट शामिल हैं ताकि न्याय प्रक्रिया बेहतर और सस्ती हो सके। बैकलॉग के कारण हो रहे मामलों को देखते हुए कई यूनिट इस पर काम कर रही हैं, ताकि अब ऑनलाइन तरीकों से बहुत से अपील घर बैठे ही दायर की जा सकें और उद्देश्य यह हो कि इंसाफ सही काम पर और आपके डोरस्टेप तक पहुंचे।
0
comment0
Report
KDKuldeep Dhaliwal
Mar 07, 2026 11:46:14
Mansa, Punjab:ਪੰਜਾਬ ਦੇ ਹਾਲਾਤਾਂ ਨੂੰ ਦੇਖ ਹਰ ਕੋਈ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਿਹਾ ਹੈ। ਮੋਫਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ। ਦਿਨ ਦਿਹਾੜੇ ਪੰਜਾਬ ਵਿੱਚ ਕਤਲ ਹੋ ਰਹੇ ਨੇ, ਲੁੱਟ-ਮਾਰ ਹੋ ਰਹੀਆਂ ਨੇ ਅਤੇ ਸਰਪੰਚਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ। ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਨੇ। ਨੰਗਲ ਕਲਾਂ ਪਿੰਡ ਵਿੱਚ ਵੱਡੀ ਤਾਦਾਦ ਵਿੱਚ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਹਲਕਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮ ਸਿੰਘ ਮੋਫਰ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ, ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ, ਲੁੱਟ-ਖੋਹ ਹੋ ਰਹੀਆਂ ਨੇ ਅਤੇ ਸਰਪੰਚਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ। ਮੋਫਰ ਨੇ ਕਿਹਾ ਕਿ ਕਿਸਾਨ-ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤੇ ਜਾ ਰਹੇ ਨੇ, ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਨੇ ਪਰ ਅੱਜ ਇਸ ਸੱਤਾਧਾਰੀ ਪਾਰਟੀ ਤੋਂ ਦੁਖੀ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਨੇ। ਉਹਨਾਂ ਕਿਹਾ ਕਿ 2027 ਵਿੱਚ ਕਾਂਗਰਸ ਸਰਕਾਰ ਲਿਆਉਣ ਲਈ ਉਤਾਵਲਾ ਹੈ ਕਿਉਂਕਿ ਕਾਂਗਰਸ ਪੰਜਾਬ ਦਾ ਵਿਕਾਸ ਕਰੇਗੀ ਅਤੇ ਗੇਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਸਿਰਫ਼ ਕਾਂਗਰਸ ਹੀ ਪੰਜਾਬ ਦੇ ਲੋਕਾਂ ਦਾ ਹੱਥ ਫੜੇਗੀ। ਅੱਜ ਪਿੰਡ ਨੰਗਲ ਕਲਾਂ ਵਿੱਚ ਕਈ ਪਰਿਵਾਰ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
0
comment0
Report
RMRakesh Malhi
Mar 07, 2026 11:45:54
Una, Himachal Pradesh:चिंतपूर्णी में चैत्र नवरात्र मेला 19 से 27 मार्च तक आयोजित होगा। यह जानकारी एसडीएम अंब पारस अग्रवाल ने चैत्र नवरात्र मेले की तैयारियों और सुरक्षा व्यवस्थाओं को लेकर बाबा श्री माईदास सदन के सभागार में आयोजित बैठक की अध्यक्षता करते हुए दी। उन्होंने बताया कि मेले के दौरान एसडीएम अंब मेला अधिकारी होंगे, जबकि डीएसपी अंब को पुलिस मेला अधिकारी नियुक्त किया गया है। मेले के दौरान कानून एवं व्यवस्था बनाए रखने के लिए मेला क्षेत्र को चार सेक्टर में बांटा जाएगा जिसमें पुलिस व होमगार्ड के लगभग 300 जवान तैनात रहेंगे। मेले के दौरान मंदिर व मेला परिसर में सीसीटीवी कैमरों का समुचित उपयोग किया जाएगा ताकि असामाजिक तत्वों के जरिए होने वाली अप्रिय घटनाओं को रोका जा सके। एसडीएम ने मंदिर अधिकारी को सीसीटीवी कैमरों का निरीक्षण करना सुनिश्चित करने के निर्देश दिए। इसके साथ ही मुबारिकपुर से भरवाईं तक साफ-सफाई के निर्देश दिए गए हैं ताकि मेले में आने वाले सभी श्रद्धालुओं को एक अच्छा वातावरण मिल सके। अग्रवाल ने बताया कि मेले के दौरान श्रद्धालुओं को आपातकालीन चिकित्सा सुविधा सुनिश्चित करने को चिंतपूर्णी अस्पताल में 24 घंटे सेवाएं प्रदान की जाएंगी। इसके लिए खंड चिकित्सा अधिकारी अम्ब मेला चिकित्सा अधिकारी होंगे। इसके अतिरिक्त स्वास्थ्य विभाग तथा आयुर्वेद विभाग द्वारा एक-एक अतिरिक्त मेडिकल पोस्ट भी स्थापित की जाएगी जहां पर श्रद्धालुओं को आवश्यकता के अनुसार उपचार प्रदान किया जाएगा। उन्होंने मेले के दौरान श्रद्धालुओं को स्वच्छ व साफ-सुथरा पेयजल मुहैया करवाने के लिए जल शक्ति विभाग को पेयजल स्त्रोतों की स्वच्छता व समुचित पेयजल आपूर्ति सुनिश्चित बनाने के निर्देश दिए। उन्होंने पानी के समस्त पेयजल स्त्रोतों की क्लोरिनेशन करने के भी निर्देश दिए। उन्होंने विद्युत विभाग भी सुचारू बिजली आपूर्ति के लिए सभी आवश्यक निरीक्षण कर लें ताकि मेले का संचालन सही ढंग से हो सके। एसडीएम ने बताया कि श्रद्धालुओं की सुरक्षा के दृष्टिगत मेलावधि के दौरान मंदिर में नारियल ले जाने पर पूर्ण प्रतिबंध रहेगा। नारियल मंदिर के मुख्य गेट से पहले डीएफएमडी के स्थान पर लाइन में ही यात्रियों से जमा कर लिए जाएंगे। उन्होंने कहा कि माता श्री चिंतपूर्णी मंदिर में आने वाले श्रद्धालुओं की सुविधा के लिए जगह-जगह साईन बोर्ड लगवाना भी सुनिश्चित किया जाएगा। उन्होंने बताया कि मेले के दौरान लंगर लगाने के लिए लंगर कमेटी से अनुमति लेना अनिवार्य है। इसके अलावा लंगर आयोजकों को लंगर कमेटी द्वारा स्वच्छता व सड़क सुरक्षा सहित सभी निर्धारित नियमों का पालन करना होगा अन्यथा उन्हें लंगर के लिए जारी किए गए परमिट रद्द किए जा सकते हैं। लंगर का आयोजन सड़क से निर्धारित दूरी पर किया जाएगा ताकि श्रद्धालुओं को आवाजाही तथा यातायात में किसी भी प्रकार की असुविधा न हो। एसडीएम ने बताया कि माता श्री चिंतपूर्णी में भिक्षावृति पर पूर्ण प्रतिबंध रहेगा। इसे रोकने के लिए पुलिस व होमगार्ड के जवान कड़ी नजर रखेंगे। उन्होंने आगजनी की घटनाओं की रोकथाम के लिए अग्निशमन विभाग को मेले से पूर्व अग्निशमन यंत्रों को पूरी तरह से कार्यशील करने के निर्देश दिए। बैठक में यातायात प्रबंधन, विद्युत व्यवस्था, पार्किंग व्यवस्था, डियूटी पर तैनात अधिकारियों व कर्मचारियों के रहने संबंधी व्यवस्था के अतिरिक्त साफ सफ सफाई की व्यवस्था रखने बारे भी विस्तार से चर्चा की गई।
0
comment0
Report
NSNaresh Sethi
Mar 07, 2026 11:03:32
Kot Kapura, Punjab:ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਕਾਮਯਾਬੀ ਹਾਸਲ ਕਰਦਿਆਂ ਨਕਲੀ ਪੁਲਿਸ ਮੁਲਾਜਮ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ。 ਗ੍ਰਿਫਤਾਰ ਕੀਤੇ ਦੀ ਪਹਿਚਾਣ ਗੁਰਮੰਗਤ ਸਿੰਘ ਪੁੱਤਰ ਬਲਦੇਵ ਸਿੰਘ ਵਜੋ ਹੋਈ ਹੈ, ਜੋ ਕਿ ਹਰਿਆਣਾ ਦੇ ਫਤਿਆਬਾਦ ਜਿਲਾ ਦੇ ਪਿੰਡ ਰੱਤਾਖੇੜਾ ਨਾਲ ਸਬੰਧਿਤ ਹੈ। ਪੁਲਿਸ ਟੀਮ ਪਾਸੋ ਦੋਸ਼ੀ ਪਾਸੋ ਇੱਕ ਟੋਇਟਾ ਅਰਬਨ ਕਰੂਜਰ ਕਾਰ ਅਤੇ ਹਰਿਆਣਾ ਪੁਲਿਸ ਦੇ ਐਸ.ਆਈ ਦਾ ਜਾਅਲੀ ਆਈਕਾਰਡ ਵੀ ਹਾਸਿਲ ਹੋਇਆ ਹੈ।ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਮਿਤੀ 06 ਮਾਰਚ ਨੂੰ ਸਹਾਇਕ ਥਾਣੇਦਾਰ ਰਵੀ ਕਾਂਤ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਪਿੰਡ ਟਹਿਣਾ ਵਿਖੇ ਮੌਜੂਦ ਸੀ ਤਾਂ ਉਹਨਾ ਵੱਲੋ ਇੱਕ ਕਾਰ ਟੋਇਟਾ ਅਰਬਨ ਕਰੂਜਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਇਵਰ ਨੇ ਕਿਹਾ ਇਹ ਹਾਈਕੋਰਟ ਦੇ ਜੱਜ ਸਾਹਿਬ ਦੀ ਗੱਡੀ ਹੈ, ਜਦ ਉਸ ਪਾਸੋ ਡਰਾਇਵਿੰਗ ਲਾਇਸੰਸ ਦੀ ਮੰਗ ਕੀਤੀ ਤਾ ਉਸ ਵੱਲੋ ਹਰਿਆਣਾ ਦੇ sb ਇੰਸਪੈਕਟਰ ਦਾ ਅਡੈਟੀਕਾਰਡ ਜੋ ਗੁਰਮੰਗਤ ਸਿੰਘ ਦੇ ਨਾਮ ਪਰ ਸੀ ਦਿਖਾਇਆ ਗਿਆ ਪ੍ਰੰਤੂ ਤਾਇਨਾਤੀ ਬਾਰੇ ਕੋਈ ਵੀ ਤਸੱਲੀਬਖਸ ਜਵਾਬ ਨਾ ਦੇ ਸਕਣ ਪਰ ਬਹਿਸ ਬਾਜੀ ਕਰਨ ਲੱਗਾ, ਜਿਸ ਉਪਰੰਤ ਉਸ ਵੱਲੋ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਮੁਲਾਜਮ ਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕਾ ਤੋ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਪੁਲਿਸ ਵੱਲੋਂ ਜਿਲ੍ਹੇ ਅੰਦਰ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਸਹਾਇਕ ਥਾਣੇਦਾਰ ਰਾਜ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਦੋਸ਼ੀ ਨੂੰ ਬੀੜ ਚਹਿਲ ਪਾਸੋ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ। ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵੱਲੋ ਹੋਰ ਵੀ ਜਾਅਲੀ ਆਈ.ਡੀ ਕਾਰਡ ਤਿਆਰ ਕੀਤੇ ਗਏ ਸਨ। ਇਸ ਤੋ ਇਲਾਵਾ ਇਸ ਵੱਲੋ ਆਪਣੀ ਗੱਡੀ ਪਰ ਫਲੈਸ਼ਰ ਲਾਈਟ ਅਤੇ ਹਾਈਕੋਰਟ ਦੇ ਜੱਜ ਸਹਿਬਾਨ ਦੇ ਜਾਅਲੀ ਸਟਿਕਰ ਲਗਾਏ ਹੋਏ ਸਨ।ਇਸ ਤੋ ਇਲਾਵਾ ਫਰੀਦਕੋਟ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਮੁਲਜ਼ਮ ਵੱਲੋਂ ਹੋਰ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਅਤੇ ਕੀ ਇਸ ਜਾਲਸਾਜੀ ਦੌਰਾਨ ਇਸ ਨਾਲ ਕਿਸੇ ਹੋਰ ਵਿਅਕਤੀ ਦੀ ਵੀ ਸ਼ਮੂਲੀਅਤ ਰਹੀ ਹੈ ਜਾਂ ਨਹੀਂ।ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 62 ਮਿਤੀ 06.03.2026 ਅਧੀਨ ਧਾਰਾ 109, 132, 221 ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸ ਵਿੱਚ ਬੀ.ਐਨ.ਐਸ ਦੀ ਧਾਰਾ 336(2), 336(3), 340(2) ਦਾ ਵਾਧਾ ਕੀਤਾ ਗਿਆ ਹੈ。 ਬਈਟ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ), !
0
comment0
Report
KBKulbir Beera
Mar 07, 2026 11:02:59
Bathinda, Punjab:ਵਿਜੀਲੈਂਸ ਬਿਊਰੋ ਬਠਿੰਡਾ ਨੇ ਡਰੱਗ ਇੰਸਪੈਕਟਰ ਨੂੰ ਲੱਖ ਰੁਪਏ ਲਾਈਨ ਤੇ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ ਮੇਰੇ ਤੋਂ 10 ਲੱਖ ਰੁਪਏ ਦੀ ਕਰਿਹਾ ਸੀ ਡਿਮਾਂਡ ਅੱਜ ਇਕ ਲੱਖ ਰੁਪਏ ਦੇ ਕੇ ਫੜਾਇਆ ਵਿਜੀਲੈਂਸ ਨੂੰ ..ਰੋਮੀ ਬੰਸਲ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਵੱਲੋਂ ਅੱਜ ਬਠਿੰਡਾ ਦੇ ਮਾਲ ਰੋਡ ਤੇ ਉਸ ਵਕਤ ਇੱਕ ਡਰੱਗ ਇੰਸਪੈਕਟਰ ਨੂੰ ਇਕ ਲੱਖ ਰੁਪਏ ਰੰਗੇ ਹੱਥੀ ਰਿਸ਼ਵਤ ਲੈਂਦੇ ਫੜ ਲਿਆ ਜਦੋਂ ਉਹ ਆਪਣੇ ਸਰਕਾਰੀ ਗੱਡੀ ਵਿੱਚ ਸਾਲਰਸ ਰੋਡ ਤੇ ਜਾ ਰਿਹਾ ਸੀ ਮੌਕੇ ਤੇ ਵਿਜੀਲੈਂਸ ਟੀਮ ਨੇ ਘੇਰ ਕੇ ਫੜਿਆ ਅਤੇ ਪੈਸੇ ਕੀਤੇ ਬਰਾਮਦ ਡਰੱਗ ਇੰਸਪੈਕਟਰ ਮੁਕਤਸਰ ਸਾਹਿਬ ਵਿਖੇ ਲੱਗਿਆ ਹੋਇਆ ਸੀ ਪਰ ਬਠਿੰਡਾ ਵਿੱਚ ਇੱਕ ਦਵਾਈਆਂ ਬਣਾਉਣ ਦੀ ਫੈਕਟਰੀ ਵਿੱਚ ਚੈਕਿੰਗ ਤੇ ਆਇਆ ਸੀ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਸੀ ਕਿ ਇੱਕ ਡਰੱਗ ਇੰਸਪੈਕਟਰ ਦੋ ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਹੈ ਜਿਸ ਤੋਂ ਬਾਅਦ ਅਸੀਂ ਟਰੈਪ ਲਾਇਆ ਅਤੇ ਅੱਜ ਡਰੱਗ ਇੰਸਪੈਕਟਰ ਰਮਨ ਨੂੰ ਰੰਗੇ ਹੱਥੀ ਇਸ ਦੀ ਸਰਕਾਰੀ ਗੱਡੀ ਵਿੱਚੋਂ ਰੁਪਈਆਂ ਸਮੇਤ ਗਿਰਫਤਾਰ ਕਰ ਲਿਆ ਸਾਡੇ ਵੱਲੋਂ ਇਸ ਦੇ ਉੱਪਰ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ。 ਡਰੱਗ ਇੰਸਪੈਕਟਰ ਰਮਨ ਨੇ ਕਿਹਾ ਕਿ ਮੈਨੂੰ ਫਸਾਇਆ ਜਾ ਰਿਹਾ ਹੈ。 ਸ਼ਿਕਾਇਤ ਕਰਤਾ ਰੋਮੀ ਬੰਸਲ ਨੇ ਦੱਸਿਆ ਕਿ ਮੇਰੀ ਬਠਿੰਡਾ ਦੇ 400 ਕਿੱਲਾ ਇੰਡਸਟਰੀ ਏਰੀਏ ਵਿੱਚ ਦਵਾਈਆਂ ਦੀ ਫੈਕਟਰੀ ਹੈ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਇਹ ਡਰੱਗ ਇੰਸਪੈਕਟਰ ਪਰੇਸ਼ਾਨ ਕਰ ਰਿਹਾ ਸੀ ਅਤੇ ਬਾਰ-ਬਾਰ ਤੰਗ ਕਰ ਰਿਹਾ ਸੀ ਮੇਰੀ ਫੈਕਟਰੀ ਨੂੰ ਇਸ ਨੇ ਸੀਲ ਕਰ ਦਿੱਤਾ ਸੀ ਲੇਕਿਨ ਹੁਣ ਜਦੋਂ ਫੈਕਟਰੀ ਖੁੱਲ ਗਈ ਤਾਂ ਮੈਨੂੰ ਕਹਿੰਦਾ ਹੈ ਜਾਂ 10 ਲੱਖ ਰੁਪਏ ਦੇ ਦਿਓ ਜਾਂ ਹਿੱਸਾ ਪਾ ਲਓ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹਾਂ ਅਤੇ ਮੇਰੇ ਫੈਕਟਰੀ ਵਿੱਚ 30 ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ ਜਿਨਾਂ ਦਾ ਬੁਰਾ ਹਾਲ ਹੈ ਇਸ ਬੰਦੇ ਦੀ ਵਜਹਾ ਕਾਰਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹਾਂ ਮੈਂ ਚਾਹੁੰਦਾ ਹਾਂ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਇਸ ਡਰੱਗ ਇੰਸਪੈਕਟਰ ਨੇ ਹੋਰ ਵੀ ਕਈ ਫੈਕਟਰੀਆਂ ਦੇ ਵਿੱਚ ਆਪਣਾ ਹਿੱਸਾ ਪਾਇਆ ਹੋਇਆ ਹੈ। ਅੱਜ ਵਿਜੀਲੈਂਸ ਟੀਮ ਨੇ ਇਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਕੋਲੋਂ ਲੱਖ ਰੁਪਏ ਬਰਾਮਦ ਵੀ ਹੋ ਗਏ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
comment0
Report
RKRAMAN KHOSLA
Mar 07, 2026 11:01:34
Hoshiarpur, Punjab:ਹੁਸ਼ਾਇਰਪੁਰ ਚ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਆਸਿਕਾ ਜੈਨ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਇਕ ਮੰਗ ਪੱਤਰ ਡੀਸੀ ਹੁਸ਼ਾਇਰਪੁਰ ਨੂੰ ਸੌਂਪਿਆਂ ਗਿਆ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਮੁਕੇਰੀਆਂ ਲਾਗੇ ਜੋ ਧੁੱਸੀ ਬੰਨ ਮੌਜੂਦ ਹੈ ਹਰ ਵਾਰ ਟੁੰਟਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਬੰਨ੍ਹ ਦਾ ਸਰਵੇਖਣ ਵੀ ਕੀਤਾ ਗਿਆ ਤੇ ਸਾਡੀ ਇਹੋ ਮੰਗ ਹੈ ਕਿ ਇਸ ਬੰਨ੍ਹ ਨੂੰ ਮਜਬੂਤੀ ਦੇ ਨਾਲ ਪੱਕਾ ਕੀਤਾ ਜਾਵੇ ਤਾਂ ਜੋ ਭਵਿੱਖ ਕਿਤੇ ਹੜ੍ਹਾਂ ਵਰਗੇ ਹਾਲਾਤ ਬਣਦੇ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਤੋਂ bachਿਆ ਰਹੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਹੜ੍ਹ ਆਉਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਨਸ਼ਟ ਹੋ ਜਾਂਦੀ ਹੈ ਜਿਸ ਕਾਰਨ ਆਰਥਿਕ ਪੱਖੋਂ ਕਿਸਾਨੀ ਦਾ ਲੱਕ ਭੰਨ ਹੁੰ$f$ਦਾ ਹੈ ਤੇ ਹੁਣ ਤੋਂ ਹੀ ਸਰਕਾਰ ਅਤੇ ਹੁਸ਼ਾਇਰਪੁਰ ਪ੍ਰਸ਼ਾਸਨ ਇਸ ਸਮੱਸਿਆ ਵੱਲ ਗੌਰ ਕਰੇ।
0
comment0
Report
DSDharmindr Singh
Mar 07, 2026 10:37:46
Fatehgarh Sahib, Punjab:ਫਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੀ ਘਟਨਾ - ਆਦਮਖੋਰ ਕੁੱਤਿਆਂ ਦਾ ਕਹਿਰ, ਤਿੰਨ ਸਾਲਾ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ ਹੱਡਾਰੋੜੀ ਨੇੜੇ ਵਾਪਰੀ ਦਰਦਨਾਕ ਘਟਨਾ, ਲੋਕਾਂ ਨੇ ਪ੍ਰਸ਼ਾਸਨ ‘ਤੇ ਚੁੱਕੇ ਸਵਾਲ, ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਫਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਪਿੰਡ ਲਖਣਪੁਰ ਵਿਖੇ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਆਦਮਖੋਰ ਕੁੱਤਿਆਂ ਨੇ ਤਿੰਨ ਸਾਲਾ ਮਾਸੂਮ ਬੱਚੀ ਨੂੰ ਨੋਚ ਕੇ ਮਾਰ ਦਿੱਤਾ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਭਾਰੀ ਗੁੱਸਾ ਵੀ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਲਖਣਪੁਰ ਦੇ ਖੇਤਾਂ ਵਿੱਚ ਮੋਟਰ ‘ਤੇ ਰਹਿੰਦੇ ਇੱਕ ਪਰਿਵਾਰ ਦੀ ਤਿੰਨ ਸਾਲਾ ਬੱਚੀ ਸਵੇਰੇ ਪਾਣੀ ਲੈਣ ਗਈ ਸੀ। ਇਸ ਦੌਰਾਨ ਨੇੜੇ ਹੀ ਬਣੀ ਹੱਡਾਰੋੜੀ ਦੇ ਕੋਲ ਘੁੰਮ ਰਹੇ ਆਦਮਖੋਰ ਕੁੱਤਿਆਂ ਨੇ ਬੱਚੀ ‘ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਲਿਆ। ਬੱਚੀ ਦੀਆਂ ਦਰਦਨਾਕ ਚੀਖਾਂ ਸੁਣ ਕੇ ਨੇੜਲੇ ਲੋਕ ਦੌੜੇ ਅਤੇ ਕੁੱਤਿਆਂ ਨੂੰ ਭਜਾਇਆ, ਪਰ ਜਦ ਤੱਕ ਲੋਕ ਬੱਚੀ ਨੂੰ ਛੁਡਾਉਂਦੇ, ਉਦੋਂ ਤੱਕ ਉਹ ਗੰਭੀਰ ਜ਼ਖ਼ਮੀ ਹੋ ਚੁੱਕੀ ਸੀ ਅਤੇ ਉਸਦੀ ਮੌਤ ਹੋ ਗਈ ਸੀ। ਇਸ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ。 ਪਿੰਡ ਦੇ ਲੋਕਾਂ ਨੇ ਕਿਹਾ ਕਿ ਹੱਡਾਰੋੜੀ ਕਾਰਨ ਇਲਾਕੇ ਵਿੱਚ ਦਿਨੋਂਦਿਨ ਆਦਮਖੋਰ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਨੇ ਦੱਸਿਆ ਕਿ ਕੁੱਤਿਆਂ ਦੇ ਡਰ ਕਾਰਨ ਕਈ ਬੱਚੇ ਸਕੂਲ ਜਾਣ ਤੋਂ ਵੀ ਡਰਦੇ ਹਨ。 ਪਿੰਡਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੱਡਾਰੋੜੀ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਨਾ ਵਾਪਰੇ। ਨਾਲ ਹੀ ਲੋਕਾਂ ਨੇ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਯੋਗ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ。
0
comment0
Report
Advertisement
Back to top