Back
ਅੰਮ੍ਰਿਤਸਰ 'ਚ ਗੋਲੀਬਾਰੀ: ਨੌਜਵਾਨ ਦੀ ਹਾਲਤ ਗੰਭੀਰ!
BSBHARAT SHARMA
Aug 05, 2025 15:47:16
Amritsar, Punjab
ਅੰਮ੍ਰਿਤਸਰ 'ਚ ਤਾਰਾ ਵਾਲਾ ਪੁਲ ਨੇੜੇ ਨੌਜਵਾਨ 'ਤੇ ਗੋਲੀ ਚਲਾਉਣ ਦੀ ਵਾਰਦਾਤ ਆਈ ਸਾਹਮਣੇ
ਜ਼ਖਮੀ ਨੌਜਵਾਨ ਦਾ ਨਾਂ ਅਰਮਾਨ ਸੂਦ ਹੈ ਜਿਸ ਨੂੰ ਲੱਗੀ ਗੋਲੀ, ਹਾਲਤ ਗੰਭੀਰ
ਨਿੱਜੀ ਕੰਮ ਲਈ ਆਇਆ ਸੀ ਅੰਮ੍ਰਿਤਸਰ, ਹਮਲਾਵਰ ਮੋਟਰਸਾਇਕਲ ਤੇ ਫਰਾਰ
ਨੌਜਵਾਨ ਨੂੰ ਇਲਾਜ ਦੇ ਲਈ ਕਰਵਾਇਆ ਨਿੱਜੀ ਹਸਪਤਾਲ ਵਿੱਚ ਦਾਖਲ ਜਿੱਥੇ ਚੱਲ ਰਿਹਾ ਹੈ ਉਸ ਦਾ ਇਲਾਜ
ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
ਮੌਕੇ ਤੇ ਪੁੱਜੇ ਏਸੀਪੀ ਪਰਵੇਸ਼ ਚੋਪੜਾ ਨੇ ਕਿਹਾ ਕਿ ਮਾਮਲਾ ਲੁੱਟਖੋਹ ਦਾ ਨਹੀਂ, ਰੰਜਿਸ਼ ਜਾਂ ਹੋਰ ਕਾਰਨ ਦੀ ਜਾਂਚ ਕਰ ਰਹੀ ਪੁਲਿਸ
ਅੰਮ੍ਰਿਤਸਰ: ਅੱਜ ਸ਼ਾਮ ਤਾਰਾ ਵਾਲਾ ਪੁਲ ਤੋਂ ਥੋੜਾ ਪਹਿਲਾਂ ਮੇਨ ਰੋਡ 'ਤੇ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਦੌਰਾਨ ਝਬਾਲ ਵਾਸੀ ਨੌਜਵਾਨ ਅਰਮਾਨ ਸੂਦ ਨੂੰ ਗੋਲੀ ਲੱਗੀ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਤਾਰਾਂ ਵਾਲਾ ਪੁੱਲ ਦੇ ਕੋਲ ਇੱਕ ਨੌਜਵਾਨ ਜੋ ਕਿ ਝਬਾਲ ਦਾ ਰਹਿਣ ਵਾਲਾ ਹੈ ਜਿਸਦਾ ਨਾਂ ਅਰਮਾਨ ਸੂਧ ਹੈ ਉਹ ਆਪਣੇ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ ਜਿਸਥੇ ਉਸ ਤੇ ਕਿਸੇ ਨੇ ਗੋਲੀਆਂ ਚਲਾਈਆਂ ਉਸ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਨੌਜਵਾਨ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਰਮਾਨ ਅਪਨੇ ਨਿੱਜੀ ਕੰਮ ਲਈ ਅੰਮ੍ਰਿਤਸਰ ਆਇਆ ਹੋਇਆ ਸੀ ਜਦੋਂ ਇਹ ਵਾਰਦਾਤ ਵਾਪਰੀ। ਗੋਲੀ ਮਾਰਨ ਵਾਲਾ ਹਮਲਾਵਰ ਮੋਟਰਸਾਇਕਲ ਤੇ ਸੀ ਤੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਇਕੋ ਵਿਅਕਤੀ ਸੀ ਪਰ ਪੁਲਿਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਦੇ ਮਤਾਬਕ, ਲੁੱਟਖੋਹ ਦਾ ਕੋਈ ਅੰਗੇਲ ਫਿਲਹਾਲ ਸਾਹਮਣੇ ਨਹੀਂ ਆਇਆ, ਪਰ ਰੰਜਿਸ਼ ਜਾਂ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਤੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਉਣ ਲਈ ਪੁਲੀਸ ਦੀਆਂ ਟੀਮਾਂ ਲਗਾਈਆਂ ਗਈਆਂ ਹਨ।
ਬਾਈਟ:--- ਏਸੀਪੀ ਪਰਵੇਸ਼ ਚੋਪੜਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowDec 10, 2025 14:25:39Chandigarh, Chandigarh:न्यू चंडीगढ़ स्थित महाराजा यादविंद्र सिंह इंटरनेशनल क्रिकेट स्टेडियम में कल यानी गुरुवार को होने वाले टी-20 मैच के लिए भारत और साउथ अफ्रीका क्रिकेट टीम चंडीगढ़ एयरपोर्ट पहुंच गई है।
0
Report
SBSANJEEV BHANDARI
FollowDec 10, 2025 14:19:410
Report
VBVIJAY BHARDWAJ
FollowDec 10, 2025 14:19:090
Report
RBRohit Bansal
FollowDec 10, 2025 14:18:110
Report
RBRohit Bansal
FollowDec 10, 2025 13:49:580
Report
GPGYAN PRAKASH
FollowDec 10, 2025 13:49:400
Report
VBVIJAY BHARDWAJ
FollowDec 10, 2025 13:49:120
Report
MTManish Thakur
FollowDec 10, 2025 13:49:010
Report
MTManish Thakur
FollowDec 10, 2025 13:48:410
Report
BSBALINDER SINGH
FollowDec 10, 2025 13:48:130
Report
MSManish Sharma
FollowDec 10, 2025 13:34:590
Report
SKSanjeev Kumar
FollowDec 10, 2025 13:21:240
Report
MJManoj Joshi
FollowDec 10, 2025 13:21:030
Report
MJManoj Joshi
FollowDec 10, 2025 13:20:530
Report
RMRakesh Malhi
FollowDec 10, 2025 13:20:440
Report