Back
खन्ना के लोकप्रिय इन्फ्लुएंसर हनी सेठी गिरफ्तार, डोप टेस्ट में नशे की पुष्टि
DSDharmindr Singh
Feb 15, 2026 03:18:16
Khanna, Punjab
ਪੰਜਾਬ ਦਾ ਮੀਡੀਆ ਇਨਫਲੂਐਂਸਰ, ਸੋਸ਼ਲ ਵਰਕਰ ਅਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਗ੍ਰਿਫਤਾਰ, ਨਸ਼ੇ ਦੀ ਹਾਲਤ ਵਿੱਚ ਮਿਲਿਆ, ਡੋਪ ਟੈਸਟ ਵਿੱਚ ਪੁਸ਼ਟੀ, ਸੋਸ਼ਲ ਮੀਡੀਆ ਉਪਰ ਲੱਖਾਂ ਫਾਲੋਅਰ
ਖੰਨਾ ਵਿੱਚ ਇੱਕ ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ, ਸੋਸ਼ਲ ਵਰਕਰ ਅਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਨੂੰ ਪੁਲਿਸ ਨੇ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨੀ ਸੇਠੀ ਖ਼ਿਲਾਫ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਉਸਦਾ ਡੋਪ ਟੈਸਟ ਕਰਵਾਇਆ ਗਿਆ, ਜਿਸ ਵਿੱਚ ਨਸ਼ਾ ਕਰਨ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੇ ਖ਼ਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਮੁਤਾਬਕ ਇਹ ਮਾਮਲਾ ਖੰਨਾ ਦੇ ਨੇੜੇ ਸਥਿਤ ਦੋਰਾਹਾ ਥਾਣਾ ਖੇਤਰ ਦਾ ਹੈ, ਜਿੱਥੇ ਪੁਲਿਸ ਨੂੰ ਪਹਿਲਾਂ ਤੋਂ ਹੀ ਹਨੀ ਸੇਠੀ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲਿਸ ਨੇ ਜਾਂਚ ਦੌਰਾਨ ਉਸਦਾ ਮੈਡੀਕਲ ਟੈਸਟ ਕਰਵਾਇਆ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਦੋਰਾਹਾ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ。
ਇਸ ਸਬੰਧੀ ਦੋਰਾਹਾ ਥਾਣੇ ਦੇ ਐਸਐਚਓ ਆਕਾਸ਼ ਦੱਸਤ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਚਨਾ ਅਤੇ ਸ਼ੱਕ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਮੈਡੀਕਲ ਰਿਪੋਰਟ ਵਿੱਚ ਨਸ਼ਾ ਕਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਨੀ ਸੇਠੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਗਲੀ ਜਾਂਚ ਜਾਰੀ ਰਹੇਗੀ ਅਤੇ ਜੇ ਹੋਰ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ。
ਗੌਰਤਲਬ ਹੈ ਕਿ ਹਨੀ ਸੇਠੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦਾ ਹੈ ਅਤੇ ਕਈ ਵਾਰ ਆਪਣੇ ਬਿਆਨਾਂ ਅਤੇ ਗਤੀਵਿਧੀਆਂ ਨੂੰ ਲੈ ਕੇ ਵਿਵਾਦਾਂ ਵਿੱਚ ਵੀ ਰਹਿ ਚੁੱਕਾ ਹੈ। ਉਸਦੇ ਸੋਸ਼ਲ ਮੀਡੀਆ ਉਪਰ ਲੱਖਾਂ ਫਾਲੋਅਰ ਹਨ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਇਲਾਕੇ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਦੇ ਖ਼ਿਲਾਫ ਸਖ਼ਤ ਮੁਹਿੰਮ ਜਾਰੀ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowFeb 15, 2026 05:04:280
Report
KCKhem Chand
FollowFeb 15, 2026 05:03:580
Report
AZAbhinva zeepunjabi
FollowFeb 15, 2026 04:53:030
Report
ASAnmol Singh Warring
FollowFeb 15, 2026 04:52:57Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਤੜਕਸਾਰ ਤੋਂ ਹੀ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ。
0
Report
VKVarun Kaushal
FollowFeb 15, 2026 04:52:470
Report
RKRAMAN KHOSLA
FollowFeb 15, 2026 04:52:240
Report
NSNavdeep Singh
FollowFeb 15, 2026 04:31:570
Report
0
Report
KSKuldeep Singh
FollowFeb 15, 2026 04:05:120
Report
MSManish Shanker
FollowFeb 15, 2026 04:04:55Sahibzada Ajit Singh Nagar, Punjab:Manish Shanker Mohali
ਮੋਹਾਲੀ ਪੁਲਿਸ ਵੱਲੋਂ ਵਿਦੇਸ਼ ਭੇਜਣ ਤੇ ਨਾਮ ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਸਰਗਣਾ ਕਰਨਦੀਪ ਸਿੰਘ ਜੋ ਕਿ ਮੋਹਾਲੀ ਦੇ ਸੀਪੀ 67 ਮਾਲ ਵਿੱਚ ਇੱਕ ਸ਼ਾਈਨ ਵੀਜ਼ਾ ਨਾਮ ਦੀ ਕੰਪਨੀ ਚਲਾ ਦੋ ਤੋਂ ਤਿੰਨ ਕਰੋੜ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ。
0
Report
MSManish Shanker
FollowFeb 15, 2026 03:34:300
Report
KPKomlata Punjabi
FollowFeb 15, 2026 03:33:440
Report
SBSANJEEV BHANDARI
FollowFeb 15, 2026 03:32:010
Report
KBKulbir Beera
FollowFeb 15, 2026 03:31:450
Report