Back
जालन्धर के सरकारी स्कूलों के 25 छात्र ISRO के अहमदाबाद दौरे से पाएंगे सीखने की नई दिशा
VSVARUN SHARMA
Mar 19, 2026 04:08:18
Mansurwal Dona, Punjab
ਜਲੰਧਰ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ 25 ਵਿਦਿਆਰਥੀ ਜਾਣਗੇ ਇਸਰੋ
- ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ, ਮੌਕੇ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਆ
- ਕਿਹਾ, ਯਾਤਰਾ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਵੇਗੀ ਨਵੀਂ ਦਿਸ਼ਾ
ਜਲੰਧਰ, 18 ਮਾਰਚ : ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 25 ਹੋਣਹਾਰ ਵਿਦਿਆਰਥੀਆਂ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਮੁੱਖ ਕੇਂਦਰ ਸਪੇਸ ਐਪਲੀਕੇਸ਼ਨ ਸੈਂਟਰ ਅਹਿਮਦਾਬਾਦ ਜਾਣ ਦਾ ਮੌਕਾ ਮਿਲਿਆ ਹੈ।
7ਵੀਂ,9ਵੀਂ ਅਤੇ 11ਵੀਂ ਕਲਾਸ ਵਿੱਚ ਪੜ੍ਹਦੇ ਇਨ੍ਹਾਂ ਵਿਦਿਆਰਥੀਆਂ ਵਿੱਚ 15 ਲੜਕੀਆਂ ਅਤੇ 10 ਲੜਕੇ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਨਸ਼ੂ ਅਗਰਵਾਲ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਦਿਆਂ ਇਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਯਾਤਰਾ ਤੋਂ ਵੱਧ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਮੌਕਾ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ ਲਈ ਲਾਹੇਵੰਦ ਹੋਵੇਗੀ ਸਗੋਂ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਵੀ ਦੇ ਸਕਦੀ ਹੈ。
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਤਹਿਤ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੇ ਨਿਰਮਾਣ ਵਿੱਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸਰੋ ਵਰਗੀਆਂ ਸੰਸਥਾਵਾਂ ਦੇ ਦੌਰੇ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਵਧੇਗੀ。
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਸਰੋ ਦੇ ਸਾਂਝੇ ਯਤਨਾਂ ਸਦਕਾ ਪਹਿਲਾਂ ਬਲਾਕ ਪੱਧਰ ’ਤੇ ਕੁਇੱਜ਼ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰ ’ਤੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ 25 ਵਿਦਿਆਰਥੀਆਂ ਨੂੰ ਆਪਣੀ ਮਿਹਨਤ ਤੇ ਪ੍ਰਤਿਭਾ ਸਦਕਾ ਇਸਰੋ ਜਾਣ ਦਾ ਮੌਕਾ ਮਿਲ ਰਿਹਾ ਹੈ।
ਵਿਦਿਆਰਥੀਆਂ ਨੇ ਲਈ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਯਾਤਰਾ ਦੌਰਾਨ ਵੱਧ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕਰਨਗੇ。
-- -- -
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 19, 2026 05:04:020
Report
AZAbhinva zeepunjabi
FollowMar 19, 2026 04:31:51Noida, Uttar Pradesh:कनाडा बॉर्डर एजेंसी ने पंजाबी मूल के दो व्यक्तियों की तस्वीरें जारी कीं; डिपोर्ट
951
Report
AZAbhinva zeepunjabi
FollowMar 19, 2026 04:06:231084
Report
AZAbhinva zeepunjabi
FollowMar 19, 2026 04:01:01924
Report
KSKuldeep Singh
FollowMar 19, 2026 03:18:311014
Report
MSManish Shanker
FollowMar 19, 2026 03:18:201011
Report
VBVIJAY BHARDWAJ
FollowMar 19, 2026 03:18:05993
Report
AZAbhinva zeepunjabi
FollowMar 19, 2026 03:04:40Noida, Uttar Pradesh:ANI ने चैत्र नवरात्रि से जुड़ी खबर दी: 19/03/2026 7:42AM
995
Report
AZAbhinva zeepunjabi
FollowMar 19, 2026 03:04:34Noida, Uttar Pradesh:KATRA, REASI (J&K): CHAITRA NAVRATRI 2026/ DEVOTEES THRONG AT VAISHNO DEVI TEMPLE ON FIRST DAY OF NAVRATRI 2026/ VISUALS
978
Report
BSBHARAT SHARMA
FollowMar 19, 2026 03:01:57Ludhiana, Punjab:चैत्र नवरात्रि पर अमृतसर के शीतला माता मंदरि से
1049
Report
MSManish Shanker
FollowMar 19, 2026 02:47:20Sahibzada Ajit Singh Nagar, Punjab:मोहाली के बलौंगी गांव में संदिग्ध हालत में 28 साल के एक युवक की मौत हो गई. फिलहाल पुलिस ने जांच में ड्रग ओवरडोज़ का मामला सामने आने की आशंका व्यक्त की है, लेकिन अभी इसकी पुष्टि नहीं की गई है. मौके पर पहुंचे अधिकारियों ने कहा कि पोस्टमार्टम के बाद ही स्थिति स्पष्ट होगी. मृतक की पहचान मनोज कुमार के रूप में हुई है.
973
Report
SNSUNIL NAGPAL
FollowMar 19, 2026 02:47:111063
Report
BSBALINDER SINGH
FollowMar 19, 2026 02:32:57Patiala, Punjab:ਨਵਰਾਤਰੇ ਦੇ ਪਹਿਲੇ ਦਿਨ ਪਟਿਆਲਾ ਦੇ ਕਾਲੀ ਦੇਵੀ ਮੰਦਰ ਚ ਲ ਸ਼ਰਧਾਲੂ ਵੱਡੀ ਗਿਣਤੀ ਚ ਪਹੁੰਚੇਮਾ ਸੈਲ ਪੁੱਤਰੀ ਦੇ ਰੂਪ ਚ ਪਹਿਲਾ ਨਵਰਤਾਰਾ ਮਨਾਇਆ ਜਾ ਰਿਹਾ
1046
Report
AZAbhinva zeepunjabi
FollowMar 19, 2026 02:00:26966
Report