Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
आज चंडीगढ़ में किसान नेता बनाम वित्त मंत्री हरपाल चीमा से अहम बैठक
KSKamaldeep Singh
Sept 15, 2025 06:05:17
DMC, Chandigarh
Breaking ਅੱਜ ਕਿਸਾਨ ਆਗੂਆ ਦੀ ਹੋਵੇਗੀ ਚੰਡੀਗੜ੍ਹ ਸਕਤਰੇਤ ਚ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਸਬਸਿਡੀ 61 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਜੋ ਕੀ ਲਗਭਗ 133 ਕਰੋੜ ਰੁਪਏ ਬਣਦੀ ਹੈ ਇਸ ਲਈ ਦੋਆਬਾ ਤੇ ਮਾਝਾ ਖੇਤਰ ਦੀਆਂ ਜਥੇਬੰਦੀਆ ਵੱਲੋਂ 10 ਸਤੰਬਰ ਨੂੰ ਬਟਾਲਾ ਦੇ ਐੱਮ ਐੱਲ ਏ ਤੇ ਪਾਰਟੀ ਦੇ ਮੀਤ ਪ੍ਰਧਾਨ ਸ਼ੈਰੀ ਕਲਸੀ ਦੇ ਘਰ ਅੱਗੇ ਧਰਨਾ ਲਾਇਆ ਗਿਆ ਸੀ ਤਿੰਨ ਦਿਨਾਂ ਧਰਨੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾ ਜੱਥੇਬੰਦੀਆ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋ ਬਲਵਿੰਦਰ ਸਿੰਘ ਰਾਜੂ ਔਲਖ ,ਦੋਆਬਾ ਕਿਸਾਨ ਕਮੇਟੀ ਪੰਜਾਬ ਤੋ ਜੰਗਵੀਰ ਸਿੰਘ ਚੌਹਾਨ , ਪਗੜੀ ਸੰਭਾਲ ਜੱਟਾ ਲਹਿਰ ਬਲਜਿੰਦਰ ਸਿੰਘ ਚੀਮਾ , ਬੀ ਕੇ ਯੂ ਉਗਰਾਹਾਂ ਤੋ ਗੁਰਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਤੋ ਜੰਮੂ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਗਿਆ ਸੀ ਕੱਲ੍ਹ ਦੂਜੇ ਦਿਨ 14 ਸਤੰਬਰ ਨੂੰ ਏਡੀਸੀ ਡਿਵੈਲਪਮੈਂਟ ਤੇ ਪ੍ਰਸ਼ਾਸਨ ਵੱਲੋਂ ਹਰਪਾਲ ਸਿੰਘ ਚੀਮਾ ਨਾਲ ਇਸ ਸਬੰਧੀ ਮੀਟਿੰਗ ਅੱਜ ਮਿਤੀ 15 ਨੂੰ 2 ਵਜੇ ਸੈਕਟੀਰੀਏਟ ਵਿਖੇ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ ਹਾਲਾਂਕਿ ਲਿਖਤੀ ਰੂਪ ਚ ਮੀਟਿੰਗ ਨਹੀਂ ਦਿੱਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੀਟਿੰਗ ਲਈ ਕਿਸਾਨ ਪਹੁਚ ਰਹੇ ਹਨ ਅਤੇ ਪੰਜਾਬ ਸਕੱਤਰੇਤ ਚ 2 ਵਜੇ ਹੋਵੇਗੀ ਮੀਟਿੰਗ ਮਾਝਾ ਅਤੇ ਦੁਆਬਾ ਚ ਗੰਨੇ ਦੀਆਂ ਖੇਤੀ ਕਰਦੇ ਜਥੇਬੰਦੀਆਂ ਦੇ ਆਗੂਆਂ ਦੇ ਮਸਲੇ ਹੱਲ ਹੋਣ ਦੀ ਆਸ
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh
Sept 15, 2025 08:36:40
Kurali, Punjab:ਐਂਕਰ:-ਕੁਰਾਲੀ ਚ ਨੌਜਵਾਨਾਂ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਕਿਹਾ ਪ੍ਰਵਾਸੀ ਭਜਾਓ ਪੰਜਾਬ ਬੱਚਾਓ। ਕੁਰਾਲੀ:-ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਬੜੀ ਹੀ ਮੰਦਭਾਗੀ ਘਟਨਾ ਤੋਂ ਬਾਅਦ ਹੁਣ ਪੂਰੇ ਪੰਜਾਬ ਅੰਦਰ ਪ੍ਰਵਾਸੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਚਲਦਿਆਂ ਅੱਜ ਸ਼ਹਿਰ ਕੁਰਾਲੀ ਦੇ ਵਿੱਚ ਵੀ ਕੁਝ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ ਪ੍ਰਵਾਸੀਆਂ ਦੇ ਖਿਲਾਫ ਹੱਥਾਂ ਦੇ ਵਿੱਚ ਬੈਨਰ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉਹਨਾਂ ਨਾਰੇਬਾਜ਼ੀ ਕਰਦਿਆਂ ਕਿਹਾ ਹੈ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹ ਕਿ ਪ੍ਰਵਾਸੀ ਪੰਜਾਬ ਵਿੱਚ ਕੰਮ ਕਰਨ ਲਈ ਆਉਂਦੇ ਹਨ ਇਸ ਲਈ ਉਹ ਕੰਮ ਕਾਰਨ ਪਰ ਉਹਨਾਂ ਦੇ ਪੱਕੀ ਰਹੇਸ਼ ਪੰਜਾਬ ਵਿੱਚ ਨਾ ਬਣਾਈ ਜਾਵੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਜੋ ਕਿ ਜੇਕਰ ਕੱਲ ਨੂੰ ਕਿਸੇ ਤਰਹਾਂ ਦੀ ਵਾਰਦਾਤ ਨੂੰ ਕੋਈ ਅੰਜਾਮ ਦਿੰਦਾ ਹੈ ਤਾਂ ਉਸ ਨੂੰ ਲੱਭਣਾ ਆਸਾਨ ਹੋਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਲੋਕਾਂ ਨੂੰ ਕੰਮ ਕਾਰ ਲਈ ਪਹਿਲ ਦੇਣ ਤਾਂ ਜੋ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਕੰਮ ਕਰ ਸਕਣ। Shots and byts
0
comment0
Report
MTManish Thakur
Sept 15, 2025 08:33:36
Kullu, Himachal Pradesh:हिमाचल प्रदेश के कुल्लू जिला के अखाड़ा बाजार में भारी बारिशों से हुए भूस्खलन के बाद अब प्रभावित लोग किराए के घरों पर रहने को मजबूर है। और इसका स्थाई समाधान भी नहीं हो पा रहा है। इसी मुद्दे को लेकर आज स्थानीय लोग डीसी से मिलने ढालपुर पहुंचे और मांग उठाई कि यहां पर जयोलॉजिकल टीम से सर्वे करवाया जाए ताकि आने वाले समय में नुकसान ना हो और यहां पर सुरक्षा की दृष्टि से दीवार भी लगाई जाए अखाड़ा बाजार के स्थानीय निवासी अभिनव वसिष्ठ ने बताया कि पूरे ही अखाड़ा बाजार में करीब डेढ़ किलोमीटर के हिस्से में मकान को खतरा बना हुआ है ऐसे में यहां पर जल्द सुरक्षा दीवार लगाई जाए और यहां पर मिट्टी का निरीक्षण करने के बाद पौधरोपण कर जमीन के हो रहे कटाव को भी बचाया जाए बाइट - अभिनव वसिष्ठ स्थानीय निवासी वही अखाड़ा के स्थानीय निवासी विवेक सूद ने कहा कि यहां पर उनका परिवार पीढ़ियों से राह रहा है। और यहां पर कभी भी इतना नुकसान नहीं हुआ था ऐसे में उन्होंने कहा कि यहां पर ड्रेन और सीवरेज की सुविधा न होना और मठ के पास अवैज्ञानिक तरीके से बनी कॉलोनी इस आपदा का कारण है ऐसे में इस जगह पर जल्द कार्य ठीक तरीके से नही होने के चलते लोग विस्थापित हो रहे है। बाइट - विवेक सूद स्थानीय ग्रामीण वार्ड नंबर 2 की पार्षद कुब्जा ठाकुर ने बताया कि यहां पर लोग विस्थापित हुए है। और ऐसे में उन्हें यहां पर अपने घर खाली कर किराए पर रहने पर मजबूर होने पड़ रहा है। इसलिए उन्होंने उपायुक्त से मुलाकात की है और उनके किराए रहने और खाने पीने की व्यवस्था करने की बात की है और मुख्यमंत्री को ज्ञापन भेज कर आपदा प्रभावित क्षेत्र घोषित करने की मांग उठाई है। बाइट - कुब्जा ठाकुर पार्षद वार्ड नंबर 2
0
comment0
Report
HSHarmeet Singh
Sept 15, 2025 08:31:10
Kurali, Punjab:ਸ਼ਹਿਰ ਕੁਰਾਲੀ ਦੇ ਵਾਰਡ ਨੰਬਰ 14 ਦੀ ਵਾਸੀ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ। ਸੀਵਰੇਜ ਦੇ ਪਾਣੀ ਦੀ ਨਿਕਾਸੀ ਆ ਤੇ ਗਲੀਆਂ ਦਾ ਬੁਰਾ ਹਾਲ ਬਰਸਾਤ ਦੇ ਦਿਨਾਂ ਵਿੱਚ ਬੱਚਿਆਂ ਨੂੰ ਸਕੂਲ ਤੋਂ ਕਰਵਾਉਣੀ ਪੈਂਦੀ ਹੈ ਛੁੱਟੀ ਅੱਜ ਸ਼ਹਿਰ ਕੁਰਾਲੀ ਦੇ ਵਾਰਡ ਨੰਬਰ 14 ਦੇ ਵਸਨੀਕਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਇਹਨਾਂ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 15 ਸਾਲਾਂ ਤੋਂ ਇਸ ਕਲੋਨੀ ਦੇ ਵਿੱਚ ਰਹਿ ਰਹੇ ਹਨ ਤੇ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਉਹਨਾਂ ਕਿਹਾ ਕਿ ਨਾ ਤਾਂ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਹੱਲ ਹੈ ਅਤੇ ਨਾ ਹੀ ਕੋਈ ਗਲੀ ਹਲੇ ਤੱਕ ਬਣੀ ਹੈ ਜਿਸ ਕਰਕੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਹਨ ਤਾਂ ਆਪਣੇ ਬੱਚਿਆਂ ਨੂੰ ਛੁੱਟੀਆਂ ਤੱਕ ਕਰਵਾਉਣੀਆਂ ਪੈਂਦੀਆਂ ਹਨ। ਅਤੇ ਸੀਵਰੇਜ ਦਾ ਗੰਦਾ ਪਾਣੀ ਪਲਾਟਾਂ ਦੇ ਵਿੱਚ ਖੜਾ ਹ ਜਿਸ ਕਰਕੇ ਬਿਮਾਰੀ ਫੈਲਣ ਦਾ ਵੀ ਖਤਰਾ ਹੈ। ਇਸ ਦੇ ਸੰਬੰਧ ਦੇ ਵਿੱਚ ਜਦੋਂ ਵਾਰਡ ਦੇ ਕੌਂਸਲਰ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਹ ਕਿ ਵਾਰਡ ਦੇ ਵਿਕਾਸ ਦੇ ਲਈ ਲੱਖਾਂ ਰੁਪਏ ਦੇ ਪ੍ਰੋਜੈਕਟ ਪਾਸ ਹੋਏ ਹਨ ਜਲਦ ਹੀ ਇਸ ਕਲੋਨੀ ਦੇ ਵਿੱਚ ਵੀ ਸੀਵਰੇਜ ਦੀ ਨਿਕਾਸੀ ਅਤੇ ਗਲੀਆਂ ਬਣ ਜਾਣਗੀਆਂ।
0
comment0
Report
DKDevinder Kumar Kheepal
Sept 15, 2025 08:23:18
Dhuri, Punjab:ਧੂਰੀ 'ਚ ਨਸ਼ਾ ਤਸਕਰਾਂ ਦੇ11 ਘਰਾ ਤੇ ਨਜਾਇਜ ਕਬਜਿਆ ਤੇ ਚੱਲਿਆ ਪੀਲਾ ਪੰਜਾ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਚੱਲਿਆ ਇਹ ਪੀਲਾ ਪੰਜਾ ਸੂਬਾ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾ ਤੇ ਸਿਕੰਜਾ ਕਸਿਆ ਗਿਆਂ ਹੈ ਤਾ ਜੋ ਪੰਜਾਬ ਚੋ ਨਸਾ ਖਤਮ ਖਤਮ, ਕੀਤਾ ਜਾ ਸਕੇ : ਇਸੇ ਤਹਿਤ ਧੂਰੀ ਵਿੱਖ ਐਸ ਪੀ ਦਿਲਪਰੀਤ ਵੱਲੋ ਭਾਰੀ ਪੁਲਿਸ ਪ੍ਰਸ਼ਾਸ਼ਸ਼ਨ ਨਾਲ ਧੂਰੀ ਵਿਖੇ ਨਸ਼ਾ ਤਸਕਰਾ ਦੇ 11 ਘਰਾ ਤੇ ਨਜਾਇਜ ਕਬਜਿਆ ਤੇ ਪੀਲਾ ਪੰਜਾ ਚਲਾਇਆ ਗਿਆਂ : ਮੀਡੀਆ ਨਾਲ ਗਲਬਾਤ ਕਰਦਿਆ ਐਸ ਪੀ ਦਿਲਪਰੀਤ ਨੇ ਦੱਸਿਆ ਕਿ ਸਾਨੂੰ 11 ਨਸਾ ਤਸਕਰਾ ਜਿੰਨਾ ਤੇ ਕਈ ਪਰਚੇ ਦਰਜ ਕੀਤੇ ਗਏ ਹਨ ਉਹਨਾ ਦੇ ਘਰਾ ਤੇ ਕੀਤੇ ਗਏ ਨਜਾਿੲਜ ਕਬਜਿਆਂ ਤੇ ਪੀਲਾ ਪੰਜਾ ਚਲਾਇਆ ਗਿਆਂ ਹੈ ੳਤੇ ੳੱਗੇ ਵੀ ਇਸ ਤਰਾ ਦੀ ਮੁਹਿਮ ਚਲਦੀ ਰਹੇਗੀ ; ਉਹਨਾ ਨਸਾ ਤਸਕਰਾ ਨੂੰ ਸਖਤ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜਾ ਤਾ ਉਹ ਨਸੇ ਦਾ ਕਾਰੋਬਾਰ ਕਰਨਾ ਛਡ ਦੇਣ ਜਾ ਫਿਰ ਪੰਜਾਬ ਛਡ ਕੇ ਚਲੇ ਜਾਣ ਨਹੀ ਤਾ ਕਿਸੇ ਵੀ ਤਰਾ ਬਖਸ਼ੇ ਨਹੀ ਬਖਸ਼ੇ ਜਾਣਗੇ ; ਦਵਿੰਦਰ ਖੀਪਲ ਧੂਰੀ 9814866697
1
comment0
Report
BSBHARAT SHARMA
Sept 15, 2025 08:20:50
Amritsar, Punjab:ਭਾਰਤ ਸਰਕਾਰ ਵੱਲੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਰੋਕਣ 'ਤੇ SGPC ਨੇ ਜਤਾਇਆ ਐਤਰਾਜ਼ ਸਿੱਖਾਂ ਨੂੰ ਗੁਰੂ ਘਰ ਦੇ ਦਰਸ਼ਨਾਂ ਤੋਂ ਰੋਕਣਾ ਸਰਕਾਰ ਦੀ ਨਾਕਾਮੀ: SGPC ਸਕੱਤਰ ਪ੍ਰਤਾਪ ਸਿੰਘ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਸਬੰਧੀ ਵੱਖ-ਵੱਖ ਰਾਜਾਂ ਨੂੰ ਚਿੱਠੀ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ 'ਤੇ ਗੰਭੀਰ ਚਿੰਤਾ ਜਤਾਈ ਹੈ। SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪੱਸ਼ਟ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਦੇ ਨਾਂ 'ਤੇ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਸਰਕਾਰ ਦੀ ਵੱਡੀ ਨਾਕਾਮੀ ਹੈ।ਪ੍ਰਤਾਪ ਸਿੰਘ ਨੇ ਕਿਹਾ ਕਿ ਚਿੱਠੀ ਸਿੱਧੀ SGPC ਨੂੰ ਨਹੀਂ ਆਈ, ਸਗੋਂ ਵੱਖ-ਵੱਖ ਰਾਜ ਸਰਕਾਰਾਂ ਨੂੰ ਭੇਜੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਿਆ ਗਿਆ ਹੈ। ਇਸ 'ਤੇ ਉਹਨਾਂ ਨੇ ਕਿਹਾ ਕਿ ਜੇ ਪਾਕਿਸਤਾਨੀ ਸਰਕਾਰ ਨੂੰ ਸੁਰੱਖਿਆ ਦੇ ਪ੍ਰਬੰਧ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਤਾਂ ਉਹ ਖੁਦ ਹੀ ਜਥੇ ਨੂੰ ਇਜਾਜ਼ਤ ਨਾ ਦਿੰਦੇ। ਪਰ ਜੇ ਪਾਕਿਸਤਾਨੀ ਸਰਕਾਰ ਸਿੱਖ ਯਾਤਰੀਆਂ ਨੂੰ ਆਉਣ ਦੇਣ ਲਈ ਤਿਆਰ ਹੈ, ਤਾਂ ਭਾਰਤ ਸਰਕਾਰ ਵੱਲੋਂ ਰੋਕਣਾ ਅਨੁਚਿਤ ਹੈ।ਉਹਨਾਂ ਨੇ ਦਲੀਲ ਦਿੱਤੀ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ ਜਾਂ ਧਰਮ ਨਾਲ ਵਿਰੋਧ ਨਹੀਂ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਇਸੇ ਸੰਦੇਸ਼ ਅਨੁਸਾਰ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ। ਇਸ ਲਈ ਜਥੇ ਨੂੰ ਰੋਕਣਾ ਧਾਰਮਿਕ ਆਜ਼ਾਦੀ 'ਤੇ ਸਿੱਧਾ ਹੱਲਾ ਹੈ।SGPC ਸਕੱਤਰ ਨੇ ਭਾਰਤ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇ ਕ੍ਰਿਕਟ ਟੀਮਾਂ ਪਾਕਿਸਤਾਨ ਨਾਲ ਖੇਡ ਸਕਦੀਆਂ ਹਨ, ਤਾਂ ਸਿੱਖਾਂ ਦੇ ਜਥੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਕਿਉਂ ਨਹੀਂ ਜਾ ਸਕਦੇ? ਉਹਨਾਂ ਅਨੁਸਾਰ ਇਹ ਸਰਕਾਰ ਦੀ ਫੇਲ੍ਹ ਹੈ ਕਿ ਆਪਣੇ ਹੀ ਧਰਮਿਕ ਯਾਤਰੀਆਂ ਨੂੰ ਸੁਰੱਖਿਆ ਦੇਣ ਵਿੱਚ ਅਸਮਰਥ ਰਹੀ।ਪ੍ਰਤਾਪ ਸਿੰਘ ਨੇ ਕਿਹਾ ਕਿ ਜੰਗੀ ਮਾਹੌਲ ਦੇ ਦੌਰਾਨ ਰੋਕਾਂ ਸਮਝ ਆ ਸਕਦੀਆਂ ਹਨ, ਪਰ ਅਮਨ-ਸ਼ਾਂਤੀ ਦੇ ਸਮੇਂ ਧਾਰਮਿਕ ਦਰਸ਼ਨਾਂ ਤੋਂ ਰੋਕਣਾ ਬਿਲਕੁਲ ਨਾਜ਼ਾਇਜ਼ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੀ ਆਮ ਜਨਤਾ ਸ਼ਾਂਤੀ ਚਾਹੁੰਦੀ ਹੈ। ਲੋਕਾਂ ਨੂੰ ਨਾ ਤਾਂ ਜੰਗ ਚਾਹੀਦੀ ਹੈ ਤੇ ਨਾ ਹੀ ਵਪਾਰਕ ਸੰਬੰਧ ਤੋੜਨ ਦੀ ਇੱਛਾ। ਇਹ ਸਿਰਫ ਸਿਆਸੀ ਨੇਤਾਵਾਂ ਦੀਆਂ ਨੀਤੀਆਂ ਹਨ ਜੋ ਤਣਾਅ ਪੈਦਾ ਕਰਦੀਆਂ ਹਨ।SGPC ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਜਥਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਕੌਮ ਲਗਾਤਾਰ ਅਰਦਾਸ ਕਰਦੀ ਆ ਰਹੀ ਹੈ ਕਿ ਜਿਨ੍ਹਾਂ ਗੁਰਧਾਮਾਂ ਨੂੰ ਵੰਡ ਸਮੇਂ ਸਿੱਖ ਪੰਥ ਤੋਂ ਵੱਖ ਕੀਤਾ ਗਿਆ ਸੀ, ਉਹਨਾਂ ਦੇ ਦਰਸ਼ਨ ਬਿਨਾਂ ਕਿਸੇ ਰੁਕਾਵਟ ਦੇ ਹੋਣ।ਉਹਨਾਂ ਨੇ ਦੁਹਰਾਇਆ ਕਿ ਜਦੋਂ ਖੇਡਾਂ ਅਤੇ ਵਪਾਰਿਕ ਗਤੀਵਿਧੀਆਂ ਦੋਨੋਂ ਦੇਸ਼ਾਂ ਵਿੱਚ ਸੰਭਵ ਹੋ ਸਕਦੀਆਂ ਹਨ, ਤਾਂ ਧਾਰਮਿਕ ਯਾਤਰਾ ਰੋਕਣਾ ਨਾ ਸਿਰਫ਼ ਗਲਤ ਹੈ ਸਗੋਂ ਸਰਕਾਰ ਦੀ ਵੱਡੀ ਨਾਕਾਮੀ ਵੀ ਹੈ। ਬਾਈਟ ਪ੍ਰਤਾਪ ਸਿੰਘ ਸਕੱਤਰ ਐਸਜੀਪੀਸੀ
0
comment0
Report
TBTarsem Bhardwaj
Sept 15, 2025 08:19:52
Ludhiana, Punjab:ਲੁਧਿਆਣਾ ਪਨਬਸ ਅਤੇ ਪੀਆਰਟੀਸੀ ਕੋਂਟਰੈਕਟਰ ਯੂਨੀਅਨ ਵੱਲੋਂ ਬੱਸ ਸਟੈਂਡ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ ਸਵਾਰੀਆਂ ਹੋਈਆਂ ਪਰੇਸ਼ਾਨ ਯੂਨੀਅਨ ਨੇ ਕਿਹਾ 15 ਤਰੀਕ ਹੋ ਗਈ ਨਹੀਂ ਮਿਲੀ ਤਨਖਾਹ ਜੇਕਰ ਤਨਖਾਹ ਖਾਤਿਆਂ ਵਿੱਚ ਨਾ ਪਈ ਤਾਂ ਅਗਲਾ ਐਕਸ਼ਨ ਲਿਆ ਜਾਵੇਗਾ ਪਨ ਬਸ ਅਤੇ ਪੀਆਰਟੀਸੀ ਕੋਂਟਰੈਕਟਰ ਵਰਕਰ ਯੂਨੀਅਨ ਵੱਲੋਂ ਤਨਖਾਹਾਂ ਨਾ ਮਿਲਣ ਤੇ ਬੱਸ ਅੱਡਾ ਬੰਦ ਕਰਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਲੁਧਿਆਣਾ ਦਾ ਬਸ ਸਾਡਾ ਬੰਦ ਕਰਕੇ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ 15 ਤਰੀਕ ਹੋ ਚੁੱਕੀ ਹੈ ਅਜੇ ਤੱਕ ਉਹਨਾਂ ਦੀ ਤਨਖਾਹ ਨਹੀਂ ਆਈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਬੱਸ ਅੱਡਾ ਬੰਦ ਕਰ ਦਿੱਤਾ ਹੈ ਨਾ ਬਸ ਅੰਦਰੋਂ ਬਾਹਰ ਜਾ ਰਹੀ ਹੈ ਨਾ ਬਸ ਅੱਡੇ ਦੇ ਅੰਦਰ ਆ ਰਹੀ ਹੈ ਜਿਸ ਨੂੰ ਲੈ ਕੇ ਲੋਕ ਵੀ ਕਾਫੀ ਪਰੇਸ਼ਾਨ ਦਿਖਾਈ ਦਿੱਤੇ ਬਜ਼ੁਰਗ ਔਰਤਾਂ ਨੇ ਕਿਹਾ ਕਦੇ ਆਖਦੇ ਨੇ ਬਾਹਰ ਪੁੱਲ ਤੋਂ ਬੱਸ ਮਿਲੂਗੀ ਕਦੇ ਆਖਦੇ ਨੇ ਦੂਸਰੇ ਪਾਸੇ ਮਿਲੂਗੀ ਲੋਕਾਂ ਨੇ ਕਿਹਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਹੜੀਆਂ ਸਵਾਰੀਆਂ ਬੱਸ ਸਾਡੇ ਦੇ ਅੰਦਰ ਬੈਠੀਆਂ ਸਨ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਕੀ ਬਸ ਬਾਹਰੋਂ ਮਿਲੇਗੀ ਜਦ ਕਿ ਨਿੱਜੀ ਬੱਸਾਂ ਬਾਹਰ ਤੋਂ ਚੱਲ ਰਹੀਆਂ ਨੇ ਲੋਕ ਬੱਸ ਅੱਡੇ ਤੋਂ ਬਾਹਰ ਤੁਰ ਕੇ ਜਾਣ ਲਈ ਪਰੇਸ਼ਾਨ ਹੋ ਰਹੇ ਨੇ Byte ਯੂਨੀਅਨ ਦੇ ਸੂਬਾ ਸਕੱਤਰ Byte ਪਰੇਸ਼ਾਨ ਹੋ ਰਹੇ ਲੋਕ Byte ਪਰੇਸ਼ਾਨ ਹੋ ਰਿਹਾ ਲੋਕ
4
comment0
Report
KDKuldeep Dhaliwal
Sept 15, 2025 08:19:13
Mansa, Punjab:ਮੋਟਰਸਾਇਕਲਾਂ ਦੀ ਟੱਕਰ ਦੌਰਾਨ ਦੋਨੋ ਮੋਟਰਸਾਇਕਲ ਸਵਾਰਾਂ ਦੀ ਹੋਈ ਮੌਤ ਐਂਕਰ : ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਵਿੱਚ ਦੋ ਮੋਟਰਸਾਇਕਲਾਂ ਦੀ ਆਪਸੀ ਜਬਰਦਸਤ ਟੱਕਰ ਹੋਈ ਹੈ ਇਸ ਟੱਕਰ ਦੇ ਦੌਰਾਨ ਮੋਟਰਸਾਇਕਲ ਸਵਾਰ 26 ਸਾਲਾਂ ਨੌਜਵਾਨ ਤੇ 75 ਸਾਲਾਂ ਸਾਬਕਾ ਸਰਪੰਚ ਦੋਨਾਂ ਦੀ ਮੌਤ ਹੋ ਗਈ ਹੈ ਫਿਲਹਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।  ਵੀਓ_ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿਖੇ ਅੱਜ ਸਵੇਰੇ ਮਾਨਸਾ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਪਿੰਡ ਭੁਪਾਲ ਕਲਾਂ ਦੇ ਨੌਜਵਾਨ ਕੁਲਦੀਪ ਸਿੰਘ (26) ਬੱਸ ਨੂੰ ਕਰਾਸ ਕਰਦਾ ਹੋਇਆ ਸਾਹਮਣੇ ਆਪਣੇ ਘਰੋਂ ਮੋਟਰਸਾਇਕਲ ਤੇ ਨਿਕਲ ਰਹੇ ਬਜ਼ਰਗ ਦੀ ਸਾਹਮਣੇ ਤੋ  ਆ ਰਹੇ ਮੋਟਰਸਾਇਕਲ ਦੇ ਨਾਲ ਜਬਰਦਸਤ ਟੱਕਰ ਹੋ ਗਈ ਇਸ ਟੱਕਰ ਦੇ ਦੌਰਾਨ ਬਜ਼ਰਗ ਸਾਬਕਾ ਸਰਪੰਚ ਬਿੱਕਰ ਸਿੰਘ (75) ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਨੌਜਵਾਨ ਕੁਲਦੀਪ ਸਿੰਘ ਦੀ ਮਾਨਸਾ ਹਸਪਤਾਲ ਵਿਖੇ ਮੌਤ ਹੋ ਗਈ ਹੈ। ਦੋਨੋਂ ਹੀ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਅਚਾਨਕ ਘਟਨਾ ਦੇ ਵਿੱਚ ਦੋਨਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਿਹਾ ਕਿ ਦੋਨਾਂ ਹੀ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੱਤਾ ਗਿਆ ਹੈ।  ਬਾਈਟ ਨਵਜੋਤ ਸਿੰਘ ਚਚੇਰਾ ਭਰਾ ਬਾਈਟ ਰਾਮਪਾਲ ਸਿੰਘ ਗੁਆਂਢੀ
1
comment0
Report
RBRajneesh Bansal
Sept 15, 2025 08:03:22
Jagraon, Punjab:ਐਂਕਰ -- ਜਗਰਾਓਂ ਦੇ CIA ਸਟਾਫ ਪੁਲਿਸ ਨੇ ਆਮ ਲੋਕਾਂ ਨਾਲ ਆਨਲਾਈਨ ਗੇਮਾਂ ਖਿਡਾ ਕੇ ਉਨ੍ਹਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੇ ਪੰਜ ਨੌਜ਼ਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਪੰਜੇ ਨੌਜ਼ਵਾਨਾਂ ਕੋਲੋ ਪੁਲਿਸ ਨੇ ਇੱਕ ਕਾਰ, ਇਕ ਲੈਪਟਾਪ, ਅੱਠ ਮੋਬਾਈਲ ਫੋਨ ਤੇ ਅੱਠ ਮੋਬਾਈਲ ਸਿਮ ਵੀ ਬਰਾਮਦ ਕੀਤੇ ਹਨ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ CIA ਸਟਾਫ ਜਗਰਾਓਂ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਪੰਜੇ ਨੌਜ਼ਵਾਨਾਂ ਦੇ ਵਿੱਚੋ ਇੱਕ ਬਰਨਾਲਾ ਦਾ ਰਹਿਣ ਵਾਲਾ ਹੈ ਤੇ ਬਾਕੀ ਚਾਰੇ ਯੂਪੀ ਬਿਹਾਰ ਦੇ ਹਨ ਤੇ ਜਗਰਾਓਂ ਦੇ ਰਸਤੇ ਬਰਨਾਲੇ ਜਾ ਰਹੇ ਸਨ ਤੇ ਉਥੇ ਆਨਲਾਈਨ ਠੱਗੀ ਕਰਕੇ ਵੱਡੀ ਗੇਮ ਖੇਡਣੀ ਚਾਹੁੰਦੇ ਸਨ। ਉਨਾਂ ਇਹ ਵੀ ਦਸਿਆ ਕਿ ਆਨਲਾਈਨ ਗੇਮਾਂ ਖਿਡਾ ਕੇ ਲੋਕਾਂ ਤੋਂ ਇੱਕਠੇ ਕੀਤੇ ਪੈਸਿਆਂ ਨੂੰ ਜਾਅਲੀ ਖੁਲ੍ਹਵਾਏ ਕਰੰਟ ਅਕਾਊਂਟਾਂ ਵਿੱਚ ਟਰਾਂਸਫਰ ਕਰਵਾਉਂਦੇ ਸਨ ਤੇ ਫਿਰ ਉਨ੍ਹਾਂ ਅਕਾਊਂਟਾਂ ਤੋ ਪੈਸਾ ਬਿਟਕੋਇਨ ਤੇ ਕ੍ਰਿਪਟੋ ਕਰੰਸੀ ਵਿੱਚ ਬਦਲ ਕੇ ਦੁਬਈ ਤੱਕ ਭੇਜਿਆ ਜਾਂਦਾ ਸੀ ਤੇ ਹੁਣ ਇਨਾ ਦਾ ਛੇ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਇਨ੍ਹਾਂ ਦੇ ਦੁਬਈ ਤੱਕ ਦੇ ਲਿੰਕ ਨੂੰ ਲੱਭਿਆ ਜਾਵੇਗਾ ਤੇ ਜਗਰਾਓਂ ਇਲਾਕੇ ਵਿਚ ਵੀ ਇਨ੍ਹਾਂ ਦੇ ਕਿਹੜੇ ਕਿਹੜੇ ਲੋਕਾਂ ਨਾਲ ਲਿੰਕ ਹਨ,ਓਨਾ ਨੂੰ ਵੀ ਲੱਭਿਆ ਜਾਵੇਗਾ। ਬਾਈਟ -- ਸੀਆਈਏ ਸਟਾਫ ਇੰਚਾਰਜ ਅੰਮ੍ਰਿਤਪਾਲ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
DSDharmindr Singh
Sept 15, 2025 08:02:48
Khanna, Punjab:ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਮੰਡੀਆਂ ਅੰਦਰ ਪ੍ਰਬੰਧਾਂ ਨੂੰ ਲੈਕੇ ਜ਼ੀ ਮੀਡੀਆ ਨੇ ਗਰਾਊਂਡ ਰਿਆਲਿਟੀ ਚੈੱਕ ਕੀਤੀ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਆੜ੍ਹਤੀ ਅਤੇ ਕਿਸਾਨ ਪ੍ਰਬੰਧਾਂ ਤੋਂ ਖੁਸ਼ ਦਿਖਾਈ ਦਿੱਤੇ। ਪ੍ਰੰਤੂ ਫਸਲ ਉਪਰ ਮੌਸਮ ਦੀ ਮਾਰ ਨੂੰ ਲੈਕੇ ਚਿੰਤਾ ਵੀ ਜਤਾਈ ਗਈ। ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਹਾਲੇ ਫਸਲ ਨੂੰ ਆਉਣ ਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਪ੍ਰੰਤੂ ਖਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਓਹਨਾਂ ਨੇ ਇਹ ਚਿੰਤਾ ਵੀ ਜ਼ਾਹਿਰ ਕੀਤੀ ਕਿ ਇਸ ਵਾਰ ਹੜ੍ਹਾਂ ਦੀ ਮਾਰ ਕਰਕੇ ਸੂਬੇ ਦਾ ਟਾਰਗੇਟ ਪੂਰਾ ਕਰਨਾ ਵੀ ਮੁਸ਼ਕਲ ਹੈ। ਕਿਸਾਨ ਨੇ ਕਿਹਾ ਕਿ ਬਾਸਮਤੀ ਦਾ ਰੇਟ ਘੱਟ ਮਿਲ ਰਿਹਾ ਹੈ। ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ।  WT 121  ਦੂਜੇ ਪਾਸੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਖੰਨਾ ਮੰਡੀ ਦੇ ਸਾਰੇ ਖਰੀਦ ਕੇਂਦਰ ਤਿਆਰ ਹਨ ਅਤੇ ਪ੍ਰਬੰਧ ਮੁਕੰਮਲ ਹਨ।  ਬਾਈਟ - ਜਗਤਾਰ ਸਿੰਘ ਗਿੱਲ 
0
comment0
Report
KBKulbir Beera
Sept 15, 2025 07:06:32
Bathinda, Punjab:ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਪਿੰਡ ਦੀ ਪੰਚਾਇਤ ਨੇ ਕਿਉਂ ਲਿਆਂਦਾ ਮਤਾ ਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਜਿਲ ਵਿੱਚ ਛੋਟੇ ਬੱਚੇ ਨੂੰ ਪ੍ਰਵਾਸੀ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਹੁਣ ਪੰਜਾਬੀਆਂ ਵਿੱਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਸੂਬੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਮਤੇ ਪਾਸ ਕੀਤੇ ਜਾ ਰਹੇ ਹਨ ਬਠਿੰਡਾ ਦੇ ਪਿੰਡ ਗਹਿਰੀ ਦੀ ਪੰਚਾਇਤ ਅਤੇ ਸਮੁੱਚੇ ਨਗਰ ਵੱਲੋਂ ਗੁਰਦੁਆਰਾ ਸਾਹਿਬਾਨ ਰਾਹੀਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਮਤਾ ਪਾਸ ਕੀਤਾ ਹੈ ਪਿੰਡ ਦੇ ਸਰਪੰਚ ਬਲਜੀਤ ਸਿੰਘ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ, ਪ੍ਰਵਾਸੀਆਂ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਕਿਸਾਨ ਕਿਸੇ ਪ੍ਰਵਾਸੀ ਨੂੰ ਕੰਮਕਾਰ ਲਈ ਲੈ ਕੇ ਆਉਂਦਾ ਹੈ ਤਾਂ ਉਸਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਸਾਨ ਉਸ ਨੂੰ ਆਪਣੀ ਮੋਟਰ ਤੇ ਰਿਹਾਇਸ਼ ਦੇ ਸਕਦਾ ਹੈ, ਪ੍ਰਵਾਸੀ ਨੂੰ ਕੰਮਕਾਰ ਵੀ ਲੈ ਕੇ ਆਉਣ ਵਾਲਾ ਕਿਸਾਨ ਖੁਦ ਜਿੰਮੇਵਾਰ ਹੋਵੇਗਾ, ਕਿਸਾਨਾਂ ਵੱਲੋਂ ਪ੍ਰਵਾਸੀਆਂ ਦੀ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਫਿਰ ਉਹਨਾਂ ਨੂੰ ਮੋਟਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪਿੰਡ ਦੇ ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਇਹ ਸਮੁੱਚੇ ਨਗਰ ਅਤੇ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਸਮੁੱਚੇ ਪਿੰਡ ਵੱਲੋਂ ਹੱਥ ਖੜੇ ਕਰਕੇ ਪ੍ਰਵਾਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪ੍ਰਵਾਸੀਆਂ ਵੱਲੋਂ ਲਗਾਤਾਰ ਪੰਜਾਬ ਵਿੱਚ ਆ ਕੇ ਆਪਣੀਆਂ ਵੋਟਾਂ ਅਤੇ ਵੋਟਰ ਕਾਰਡ ਬਣਾਏ ਜਾ ਰਹੇ ਹਨ ਉਹਨਾਂ ਦੇ ਪਿੰਡ ਵਿੱਚ ਵੀ ਕਈ ਪ੍ਰਵਾਸੀਆਂ ਵੱਲੋਂ ਪੁਰਾਣੇ ਸਮੇਂ ਵਿੱਚ ਵੋਟਰ ਕਾਰਡ ਅਤੇ ਆਧਾਰ ਕਾਰਡ ਬਣਾਏ ਗਏ ਹਨ ਜਿਨਾਂ ਵੱਲੋਂ ਹੁਣ ਪਿੰਡ ਵਾਸੀਆਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਮੁੱਚੇ ਪਿੰਡ ਵੱਲੋਂ ਇਸ ਫੈਸਲੇ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਹਰੋਂ ਆ ਕੇ ਇਸ ਪਿੰਡ ਵਿੱਚ ਵੋਟਾਂ ਬਣਾਉਣ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਕੱਟਣ ਸਬੰਧੀ ਵੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਜਾਵੇਗਾ ਉਹਨਾਂ ਕਿਹਾ ਕਿ ਇੱਥੇ ਕਈ ਕਈ ਸਾਲ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇਗੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਆਪਣੇ ਘਰ ਵਾਪਸ ਨਹੀਂ ਗਏ ਕੀ ਪਤਾ ਇਹ ਪਿੱਛੇ ਕਿਸੇ ਤਰ੍ਹਾਂ ਦਾ ਅਪਰਾਧ ਕਰਕੇ ਆਏ ਹੋਣ ਉਹਨਾਂ ਕਿਹਾ ਕਿ ਪ੍ਰਵਾਸੀਆਂ ਖਿਲਾਫ ਇਸ ਮਤੇ ਨੂੰ ਲਾਗੂ ਕਰਨ ਲਈ ਸਮੁੱਚਾ ਪਿੰਡ ਵਚਨਬੱਧ ਹੈ ਕਿਸਾਨ ਆਗੂ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਪ੍ਰਵਾਸੀਆਂ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਆਮ ਘਰਾਂ ਵਿੱਚ ਡਰ ਦਾ ਮਾਹੌਲ ਹੈ ਉਹਨਾਂ ਕਿਹਾ ਕਿ ਆਮ ਤੌਰ ਦੇ ਉੱਪਰ ਪਰਵਾਸੀਆਂ ਦੇ ਰਾਮੂ ਅਤੇ ਰਾਜੂ ਹੀ ਨਾਮ ਹਨ ਕੱਲ ਨੂੰ ਅਗਰ ਇਹ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਵੇਗਾ ਇਸ ਲਈ ਪੰਚਾਇਤ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੋ ਵੀ ਕਿਸਾਨ ਇਹਨਾਂ ਨੂੰ ਕੰਮ ਕਰਨ ਲਈ ਲੈ ਕੇ ਆਵੇਗਾ ਉਹ ਪਿੰਡ ਵਿੱਚ ਇਹਨਾਂ ਨੂੰ ਨਹੀਂ ਰੱਖੇਗਾ ਇਹਨਾਂ ਨੂੰ ਸਿਰਫ ਖੇਤ ਦੀ ਮੋਟਰ ਤੇ ਰੱਖਣ ਦੀ ਇਜਾਜ਼ਤ ਹੋਵੇਗੀ ਇਸ ਤੋਂ ਇਲਾਵਾ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਤਾਂ ਨਹੀਂ, ਘਟਨਾਵਾਂ ਵਾਪਰਨ ਤੋਂ ਬਾਅਦ ਅਕਸਰ ਹੀ ਲੋਕਾਂ ਵੱਲੋਂ ਸੜਕ ਜਾਮ ਕਰਕੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪਰ ਜੇਕਰ ਇਹਨਾਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣਾ ਹੈ ਤਾਂ ਅਜਿਹੇ ਸਖਤ ਫੈਸਲੇ ਲੈਣੇ ਪੈਣਗੇ, ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਵੀ ਪ੍ਰਵਾਸੀਆਂ ਦੇ8 ਤੋਂ 10 ਘਰ ਅਜਿਹੇ ਹਨ ਜਿਨਾਂ ਵੱਲੋਂ ਵੋਟ ਬਣਵਾਈ ਗਈ ਹੈ ਤੇ ਅਕਸਰ ਹੀ ਦੇਰ ਸਵੇਰ ਇਹ ਸਾਡੇ ਲੋਕਾਂ ਨਾਲ ਗਾਲੀ ਗਲੋਚ ਕਰਦੇ ਹਨ ਉਹਨਾਂ ਕਿਹਾ ਕਿ ਬਣਵਾਈਆਂ ਹੋਈਆਂ ਪ੍ਰਵਾਸੀਆਂ ਦੀਆਂ ਵੋਟਾਂ ਕਟਵਾਉਣ ਲਈ ਵੀ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਲੋਕਾਂ ਦੀ ਪੁਲਿਸ ਕਰਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਅੱਜ ਸਮੁੱਚੇ ਨਗਰ ਵੱਲੋਂ ਇਸ ਫੈਸਲੇ ਦਾ ਜਿੱਥੇ ਸਵਾਗਤ ਕੀਤਾ ਹੈ ਉਥੇ ਹੀ ਦ੍ਰਿੜਤਾ ਨਾਲ ਲਾਗੂ ਕਰਨ ਲਈ ਸਾਥ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ ਬਾਈਟ ਸਰਪੰਚ ਬਲਜੀਤ ਸਿੰਘ ਪੰਚਾਇਤ ਅਤੇ ਪਿੰਡ ਗਹਿਰੀ ਵਾਸੀ। ਰਿਪੋਰਟ ਕੁਲਬੀਰ ਬੀਰਾ।
1
comment0
Report
KKKIRTIPAL KUMAR
Sept 15, 2025 07:05:15
Sangrur, Punjab:ਅੱਜ ਪਿੰਡ ਝਨੇੜੀ ਵਿਖੇ ਕਰਜੇ ਤੋ ਤੰਗ ਆਕੇ ਗਰੀਬ ਕਿਸਾਨ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਜਿਸਦੀ ਉਮਰ ਲੱਗਭਗ 37 ਸਾਲ ਸੀ ਜ਼ਹਿਰਲੀ ਦਵਾਈ ਪੀਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਮੌਕੇ ਉਸਦੀ ਪਤਨੀ ਬਲਜਿੰਦਰ ਕੌਰ ਨੇ ਦੱਸਿਆ ਕਿ ਮੇਰੇ ਚਾਰ ਧੀਆਂ ਹਨ ਅਤੇ ਸਾਡੇ ਕੋਲ ਸਿਰਫ਼ ਚਾਰ ਬਿਘੇ ਜਮੀਨ ਹੈ ਅਤੇ ਉਹ ਖੇਤੀ ਮੋਟਰਾਂ ਸਮਾਰਨ ਦਾ ਕੰਮ ਕਰਦਾ ਸੀ ਜਿਸ ਵਿੱਚੋਂ ਇਸ ਵਾਰ ਸਾਨੂੰ ਕੋਈ ਵੀ ਆਮਦਨ ਨਹੀਂ ਹੋਈ ਅਤੇ ਮੇਰਾ ਪਤੀ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਸੀ ਅਤੇ ਪਿਛਲੇ ਸਾਲਾ ਤੋ ਸਾਨੂੰ ਫਸਲ ਵਿੱਚੋ ਕੋਈ ਵੀ ਬੱਚਤ ਨਹੀਂ ਹੋ ਰਹੀ ਸੀ ਅਤੇ ਸਾਡੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਕਰਜਾ ਪੰਜ ਲੱਖ ਤੋ ਵੱਧ ਚੜ ਗਿਆ ਸੀ ਜਿਸ ਕਰਕੇ ਮੇਰਾ ਪਤੀ ਤੰਗ ਪ੍ਰਸ਼ਾਨ ਰਹਿੰਦਾ ਸੀ ਅਤੇ ਉਸਨੇ ਦੋ ਤਾਰੀਕ ਨੂੰ ਜ਼ਹਿਰਲੀ ਦਵਾਈ ਪੀ ਲਈ ਸੀ ਜਿਸਦੀ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ ਅਤੇ ਅੱਜ ਬਾਅਦ ਦੁਪਹਿਰ ਉਸਦਾ ਸੰਸਕਾਰ ਕੀਤਾ ਗਿਆ ਅਤੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਅਤੇ ਸਤਵਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜਾਂ ਦਿੱਤਾ ਜਾਵੇ ਅਤੇ ਉਸਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ। ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਕਿਸਾਨਾਂ ਮਜਦੂਰਾਂ ਸਿਰ ਭਾਰੀ ਕਰਦੇ ਚੜ ਰਹੇ ਹਨ
2
comment0
Report
ADAnkush Dhobal
Sept 15, 2025 07:03:25
Shimla, Himachal Pradesh:एंकर—- शिमला में ‘भारत के बेटे’ बलिदानी ब्रिगेडियर रवि दत्त मेहता की याद में शहीद गेट बनकर तैयार हो गया है. ब्रिगेडियर मेहता ने अफ़गानिस्तान में भारत के लिए सर्वोच्च बलिदान दिया था. वे शिमला के प्रतिष्ठित सेंट एडवर्ड स्कूल में पढ़े और साल 1976 में भारतीय सेना में शामिल हुए. वे न सिर्फ़ बेहतरीन अफसर थे, बल्कि कूटनीतिज्ञ भी थे. उनके अफ़ग़ानिस्तान के तत्कालीन रक्षा मंत्री अब्दुल रहीम के साथ भी अच्छे संबंध थे, जिन्हें वे शिमला भी लेकर आए थे. 8 जुलाई 2008 को बलिदान हुए ब्रिगेडियर रवि दत्त मेहता की प्रतिमा भी स्थापित की जानी है. VO—- बलिदानी ब्रिगेडियर रवि दत्त मेहता के छोटे भाई विदुर मेहता ने बताया कि वे बचपन से ही पढ़ाई में बहुत थे. स्कूल में पढ़ाई के दौरान ही उनका भारतीय सेना में जाने का सपना था. साल 1976 में वे भारतीय सेना में भर्ती हुए. उन्होंने लंबे समय तक जम्मू कश्मीर में भी सेवाएं दी. अफ़गानिस्तान में एक मानव बम हमले के दौरान वे देश के लिए बलिदान हो गए. अब उनकी याद में स्थापित गेट के माध्यम से देश भर के लोग उनके बारे में जान सकेंगे. यही नहीं, यह युवाओं के लिए भी प्रेरणा का स्रोत साबित होगा. Elements Visuals TT- विदुर मेहता, बलिदानी के भाई बाइट- मीना चौहान, पार्षद, भराड़ी Feed through Live U- 70
0
comment0
Report
RBRohit Bansal
Sept 15, 2025 07:02:39
DMC, Chandigarh: Breaking हाईकोर्ट ने ट्रेडमार्क के तौर पर एक आयुर्वेदिक दवा कंपनी द्वारा शिवलिंग के इस्तेमाल करने के खिलाफ दाखिल जनहित याचिका की खारिज हाईकोर्ट ने कहा, याचिकाकर्ता इसको लेकर इतना संवेदनशील क्यों हो रहा है ऐसा तो वर्षों से यह चल रहा है, अब अचानक धार्मिक भावनाओं का उभार क्यों? हाईकोर्ट ने शुक्रवार को एक जनहित याचिका खारिज कर दी, जिसमें एक निजी कंपनी द्वारा हिंदू धार्मिक प्रतीक शिवलिंग को ट्रेडमार्क के तौर पर व्यावसायिक इस्तेमाल किए जाने पर आपत्ति जताई गई थी। चीफ जस्टिस शील नागू और जस्टिस संजीव बेरी की बेंच ने याचिका खारिज करते हुए कहा कि याचिकाकर्ता इस मामले में कुछ ज्यादा ही संवेदनशील हो रहे हैं। जस्टिस नागू ने कहा आप इन बातों को लेकर इतने संवेदनशील क्यों हो रहे हैं? हमने कभी इस पर ध्यान नहीं दिया। वर्षों से यह चल रहा है, लेकिन अब अचानक धार्मिक भावनाओं का उभार क्यों हो रहा है। आप ओवर सेंसिटिव हो रहे हैं। जहां तक आयुर्वेदिक दवा कंपनी द्वारा शिवलिंग का अपने ट्रेडमार्क के लोगो के तौर पर इस्तेमाल किए जाने का मामला है तो उसके लिए ट्रेडमार्क और कॉपीराइट कानून मौजूद है, उसके तहत शिकायत की जा सकती है। याचिका पर केंद्र सरकार की तरफ से कहा गया कि इस बारे में याचिकाकर्ता से जानकारी मांगी गई थी, जो उसने अभी तक नहीं दी है। इतना ही नहीं याचिकाकर्ता ने संबंधित ऑथोरिटी के सामने शिकायत कर चुका है, जहां उसकी शिकायत पेंडिंग है। इस पर हाइकोर्ट ने याचिका खारिज करते हुए कहा कि याचिकाकर्ता इसे लेकर कुछ ज्यादा ही संवेदनशील हो रहा है। उसकी शिकायत संबंधित ऑथोरिटी के सामने पेंडिंग है और अभी हाइकोर्ट में इस पर सुनवाई कैसे की जा सकती है। लिहाजा हाइकोर्ट ने याचिकाकर्ता को छूट भी दे दी है कि अगर संबंधित ऑथोरिटी के समक्ष उसकी शिकायत पर कारवाई नहीं की जाती है तो वो हाइकोर्ट दोबारा आ सकता है।
0
comment0
Report
Advertisement
Back to top