Back
मुक्तसर अदालत: बेटी के साथ दुष्कर्म मामले में पिता को 20 साल जेल
ASAnmol Singh Warring
Sept 20, 2025 15:20:05
Sri Muktsar Sahib, Punjab
ਸ੍ਰੀ ਮੁਕਤਸਰ ਸਹਿਬ ਦੀ ਜ਼ਿਲ੍ਹਾ ਅਦਾਲਤ ਦਾ ਵੱਡਾ ਫ਼ੈਸਲਾ, ਧੀ ਦੀ ਪੱਤ ਰੋਲਣ ਵਾਲੇ ਪਿਓ ਨੂੰ ਦਿੱਤੀ ਮਿਸਾਲੀ ਸਜ਼ਾ
ਸ੍ਰੀ ਮੁਕਤਸਰ ਸਾਹਿਬ ਵਿਖੇ ਮਤਰੇਏ ਬਾਪ ਵੱਲੋਂ 15 ਸਾਲ ਦੀ ਨਾਬਾਲਗ ਧੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ 20 ਸਾਲ ਦੀ ਕੈਦ ਅਤੇ 2 ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਇਸ ਸਬੰਧੀ ਮਈ 2020 ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ। ਪੀੜਤਾ ਅੱਠਵੀ ਸ਼੍ਰੇਣੀ ਦੀ ਬੱਚੀ ਨੇ ਖੁਦ ਹੀ ਪੁਲਸ ਨੂੰ 112 'ਤੇ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ. ਪੀੜਤਾ ਨੇ ਦੱਸਿਆ ਕਿ ਉਸਦੀ ਮਾਤਾ ਦਾ ਵਿਆਹ ਪਹਿਲਾਂ ਪਟਿਆਲੇ ਜ਼ਿਲ੍ਹੇ ਵਿਚ ਹੋਇਆ ਸੀ ਅਤੇ ਉਹ ਆਪਣੀ ਮਾਤਾ ਦੀ ਇਕਲੌਤੀ ਧੀ ਹੈ। ਉਹ ਕਰੀਬ 3 ਸਾਲ ਦੀ ਜਦ ਉਸਦੀ ਮਾਤਾ ਨੇ ਉਸਦੇ ਪਿਤਾ ਨੂੰ ਛੱਡ ਦਿੱਤਾ ਸੀ. ਹੁਣ ਉਸਦੀ ਮਾਤਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਸ ਵਿਅਕਤੀ ਨਾਲ ਬੀਤੇ 2 ਸਾਲ ਤੋਂ ਰਹਿ ਰਹੀ ਸੀ।ਪੀੜਤਾ ਅਨੁਸਾਰ ਇਹ ਉਸਦਾ ਮਤਰੇਆ ਬਾਪ ਜਿਸਦੀ ਉਮਰ ਕਰੀਬ 32 ਸਾਲ ਉਸ ਨਾਲ ਬੀਤੇ ਕਰੀਬ 7-8 ਮਹੀਨਿਆਂ ਤੋਂ ਜਬਰ-ਜ਼ਿਨਾਹ ਕਰ ਰਿਹਾ ਸੀ ਅਤੇ ਉਸ ਨੂੰ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤਾਂ ਅਨੁਸਾਰ ਉਹ ਇਹ ਪੀੜਾ ਕਾਫ਼ੀ ਸਮੇਂ ਤੋਂ ਸਹਿ ਰਹੀ ਹੈ ਅਤੇ ਹੁਣ ਹੋਰ ਨਹੀਂ ਸਹਿ ਸਕਦੀ ਜਿਸ ਕਾਰਨ ਉਸਨੇ 112 'ਤੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤਾ ਦੇ ਮਤਰੇਏ ਬਾਪ 'ਤੇ ਆਈ. ਪੀ. ਸੀ. ਦੀ ਧਾਰਾ 376, 506 ਅਤੇ ਪੋਕਸੋ ਐਕਟ 6 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਤੁਰੰਤ ਕਾਬੂ ਕੀਤਾ। ਇਸ ਸਬੰਧੀ ਮਾਣਯੋਗ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਚੱਲ ਰਹੇ ਕੇਸ 'ਚ ਅੱਜ ਸਰਕਾਰੀ ਵਕੀਲ ਆਰ. ਐੱਸ. ਜੋਸਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਦਾ ਐਲਾਨ ਕੀਤਾ। ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 20, 2025 18:00:28Noida, Uttar Pradesh:ਹੜ ਪੀੜਤਾਂ ਦੀ ਮਦਦ ਲਈ ਦਿੱਲੀ ਤੋਂ ਰਾਹਤ ਸਮਗਰੀ ਲੈ ਕੇ ਜਲੰਧਰ ਪੁੱਜੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਸਾਬਕਾ ਵਿਧਾਇਕ ਰਿਤੂਰਾਜਾ ਝਾ
0
Report
ATAkashdeep Thind
FollowSept 20, 2025 18:00:180
Report
ASAnmol Singh Warring
FollowSept 20, 2025 16:16:455
Report
BSBHARAT SHARMA
FollowSept 20, 2025 16:16:361
Report
RNRam Narian Kansal
FollowSept 20, 2025 15:01:343
Report
AJAnil Jain
FollowSept 20, 2025 14:34:163
Report
SBSANJEEV BHANDARI
FollowSept 20, 2025 14:16:470
Report
TBTarsem Bhardwaj
FollowSept 20, 2025 14:02:543
Report
VSVARUN SHARMA
FollowSept 20, 2025 13:46:024
Report
SSSanjay Sharma
FollowSept 20, 2025 13:35:061
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
BSBHARAT SHARMA
FollowSept 20, 2025 13:30:210
Report
SSSanjay Sharma
FollowSept 20, 2025 13:30:080
Report