Back
हिंदी में क्लिकबीट हेडलाइन: पंजाब भाषा ओलंपियाड में 2.25 लाख से अधिक छात्र रजिस्टर्ड
RBRohit Bansal
Nov 13, 2025 15:49:13
Chandigarh, Chandigarh
ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਲਈ ਦੁਨੀਆਂ ਭਰ ਤੋਂ 2,25,916 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ: ਹਰਜੋਤ ਬੈਂਸ •ਸਰਬੋਤਮ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ, ਮੋਹਰੀ ਸਕੂਲਾਂ ਨੂੰ ਵੀ ਮਿਲਣਗੇ ਸਨਮਾਨ: ਸਿੱਖਿਆ ਮੰਤਰੀ ਚੰਡੀਗੜ੍ਹ, 13 ਨਵੰਬਰ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੁਆਰਾ ਕਰਵਾਏ ਜਾ ਰਹੇ ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਵਿੱਚ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਵੱਕਾਰੀ ਮੁਕਾਬਲੇ ਵਿੱਚ ਰਜਿਸਟ੍ਰੇਸ਼ਨ ਦਾ ਅੰਕੜਾ 2,25,916 ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੂੰ ਮਿਲਿਆ ਹੁੰਗਾਰਾ ਕੌਮਾਂਤਰੀ ਪੱਧਰ 'ਤੇ ਪੰਜਾਬੀ ਭਾਸ਼ਾ ਦੇ ਪਸਾਰੇ ਦਾ ਠੋਸ ਪ੍ਰਮਾਣ ਹੈ। ਇਸ ਸਾਲ ਦਾ ਅੰਕੜਾ ਪਿਛਲੇ ਐਡੀਸ਼ਨਾਂ, ਜਿਨ੍ਹਾਂ ਵਿੱਚ ਕ੍ਰਮਵਾਰ 24,698 ਅਤੇ 6,689 ਰਜਿਸਟ੍ਰੈਸ਼ਨ ਹੋਈਆਂ ਸਨ, ਨਾਲੋਂ ਤਰੱਕੀ ਦੀ ਇੱਕ ਵੱਡੀ ਪੁਲਾਂਘ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਵਿੱਚ ਲਗਭਗ ਨੌਂ ਗੁਣਾ ਵਾਧਾ ਨੌਜਵਾਨਾਂ ਵਿੱਚ ਉਤਸ਼ਾਹ ਦੀ ਵੱਡੀ ਲਹਿਰ ਦਾ ਪ੍ਰਮਾਣ ਹੈ। ਇਸ ਵੱਡੇ ਹੁੰਗਾਰੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਨੂੰ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੁਨੀਆ ਭਰ ਦੇ 2.25 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੀਆਂ ਭਾਸ਼ਾਈ ਜੜ੍ਹ੍ਹਾਂ ਨਾਲ ਜੁੜਦੇ ਦੇਖਣਾ ਸਾਡੀ ਸਰਕਾਰ ਲਈ ਇੱਕ ਸੁਪਨਾ ਸਾਕਾਰ ਹੋਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਮਿਲਿਆ ਭਾਰੀ ਹੁੰਗਾਰਾ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਵਿਸ਼ਵ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਸਾਡੀ ਵਿਆਪਕ ਅਤੇ ਟੀਚਾਗਤ ਪਹੁੰਚ ਦਾ ਸਪੱਸ਼ਟ ਪ੍ਰਮਾਣ ਹੈ। ਹੁਨਰ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਣਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਸ਼੍ਰੇਣੀ (ਪ੍ਰਾਇਮਰੀ, ਮਿਡਲ, ਸੈਕੰਡਰੀ) ਵਿੱਚ ਪਹਿਲੇ 10 ਵਿਦਿਆਰਥੀਆਂ ਨੂੰ 11,000 ਰੁਪਏ (ਪਹਿਲਾ ਇਨਾਮ), 7,100 ਰੁਪਏ (ਦੂਜਾ ਇਨਾਮ) ਅਤੇ 5,100 ਰੁਪਏ (ਤੀਜਾ ਇਨਾਮ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾਗਤ ਪੱਧਰ 'ਤੇ ਮਿਆਰੀ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮੋਹਰੀ ਰਹਿਣ ਵਾਲੇ ਸਕੂਲਾਂ ਨੂੰ ਵੀ ਵਿਸ਼ੇਸ਼ ਪੁਰਸਕਾਰ ਅਤੇ ਮਾਨਤਾ ਦਿੱਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਇੱਕ ਮੁਕਾਬਲੇ ਤੋਂ ਵੱਧ ਹੈ, ਜੋ ਸਾਡੀ ਪਛਾਣ, ਸਾਡੀ ਮਾਂ ਬੋਲੀ ਅਤੇ ਸਾਡੀ ਵਿਰਾਸਤ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਭਾਸ਼ਾਈ ਹੁਨਰਾਂ ਦੀ ਪਰਖ ਨਹੀਂ ਕਰ ਰਹੇ ਹਾਂ ਬਲਕਿ ਅਸੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਭਵਿੱਖ ਦੇ ਰਖਵਾਲਿਆਂ ਨੂੰ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ।ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਓਲੰਪੀਆਡ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 31 ਅਕਤੂਬਰ ਨੂੰ ਸਮਾਪਤ ਹੋਈ ਸੀ। ਬਰਾਬਰੀ ਵਾਲੇ ਮਾਹੌਲ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਔਨਲਾਈਨ ਟੈਸਟਿੰਗ ਪੈਟਰਨ ਨਾਲ ਜਾਣੂ ਕਰਵਾਉਣ ਲਈ ਪੀਐਸਈਬੀ ਨੇ ਵੱਡੇ ਪੱਧਰ ਈ-ਬੁਕਸ ਪ੍ਰਦਾਨ ਕੀਤੀਆਂ ਅਤੇ 10, 11 ਅਤੇ 12 ਨਵੰਬਰ ਨੂੰ ਇੱਕ ਵਿਸ਼ੇਸ਼ ਮੌਕ-ਟੈਸਟ ਵਿੰਡੋ ਦੀ ਸਹੂਲਤ ਦਿੱਤੀ। ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ 1,35,784 ਵਿਦਿਆਰਥੀਆਂ ਨੇ ਸਰਗਰਮੀ ਨਾਲ ਪ੍ਰੈਕਟਿਸ ਟੈਸਟ ਵਿੱਚ ਹਿੱਸਾ ਦਿੱਤਾ। ਵਿਦਿਆਰਥੀਆਂ ਲਈ ਸਿੱਖਣ ਦੇ ਯਤਨਾਂ ਨੂੰ ਹੁਲਾਰਾ ਲਈ 15 ਅਤੇ 16 ਨਵੰਬਰ ਨੂੰ ਐਲੀਮੈਂਟਰੀ-ਪੱਧਰ ਦੇ ਵਿਦਿਆਰਥੀਆਂ ਲਈ ਪ੍ਰੈਕਟਿਸ ਪ੍ਰਿਖਿਆਵਾਂ ਦਾ ਇਕ ਹੋਰ ਰਾਊਂਡ ਰੱਖਿਆ ਗਿਆ ਹੈ। zਿਕਰਯੋਗ ਹੈ ਕਿ ਓਲੰਪੀਆਡ ਦੀ ਇਹ ਪਹਿਲਕਦਮੀ ਭਾਸ਼ਾਈ ਹੁਨਰ ਦੀ ਪਛਾਣ ਕਰਦਿਆਂ ਚੋਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ 5 ਦਸੰਬਰ (ਪ੍ਰਾਇਮਰੀ ਪੱਧਰ), 6 ਦਸੰਬਰ (ਮਿਡਲ) ਅਤੇ 8 ਦਸੰਬਰ (ਸੈਕੰਡਰੀ) ਨੂੰ ਔਨਲਾਈਨ ਟੈਸਟਾਂ ਨਾਲ ਸ਼ੁਰੂ ਹੋਵੇਗਾ। ਦੂਜਾ ਦੌਰ 15-16 ਦਸੰਬਰ ਨੂੰ ਹੋਵੇਗਾ, ਜਿਸਦੇ ਬਾਅਦ 23 ਦਸੰਬਰ, 2025 ਨੂੰ ਅੰਤਿਮ ਮੁਕਾਬਲਾ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਮੁਕਾਬਲੇ ਵਿੱਚ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਔਨਲਾਈਨ ਟੈਸਟਾਂ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇਗੀ।
72
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 13, 2025 15:17:29150
Report
ADAnkush Dhobal
FollowNov 13, 2025 15:03:53137
Report
ADAnkush Dhobal
FollowNov 13, 2025 15:03:18169
Report
RBRajneesh Bansal
FollowNov 13, 2025 14:09:54159
Report
BSBhushan Sharma
FollowNov 13, 2025 14:09:2290
Report
VSVARUN SHARMA
FollowNov 13, 2025 14:08:49168
Report
SBSANJEEV BHANDARI
FollowNov 13, 2025 14:08:24121
Report
AJAnil Jain
FollowNov 13, 2025 14:08:04197
Report
RBRohit Bansal
FollowNov 13, 2025 14:06:42187
Report
SNSUNIL NAGPAL
FollowNov 13, 2025 13:29:2468
Report
RBRohit Bansal
FollowNov 13, 2025 13:25:02Chandigarh, Chandigarh:ਪੰਜਾਬ ਪੁਲਿਸ ਵੱਲੋਂ 9 ਡੀਐਸਪੀ ਨੂੰ ਦਿੱਤੀ ਗਈ ਪ੍ਰਮੋਸ਼ਨ
ਵੱਖ ਵੱਖ ਆਧਾਰ ਉੱਤੇ ਦਿੱਤੀ ਗਈ ਡੀਐਸਪੀ ਨੂੰ ਪ੍ਰਮੋਸ਼ਨ
121
Report
SNSUNIL NAGPAL
FollowNov 13, 2025 13:24:54115
Report
AJAnil Jain
FollowNov 13, 2025 13:24:40127
Report
DSDharmindr Singh
FollowNov 13, 2025 13:24:1284
Report