Back
लहरागागा में बाढ़-बारिश से प्रभावित 280 लोगों को 1.02 करोड़ रुपये मुआवजे की मंजूरी
AJAnil Jain
Nov 13, 2025 13:24:40
Lehragaga, Punjab
*ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਲਕਾ ਲਹਿਰਾਗਾਗਾ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 280 ਲੋਕਾਂ ਨੂੰ ਕਰੀਬ 01.02 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰ ਪੱਤਰ ਸੌਂਪੇ*
ਲਹਿਰਾਗਾਗਾ,
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਆਰਥਿਕ ਸੁਰੱਖਿਆ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਅੱਗੇ ਵਧਾਉਂਦਿਆਂ, ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਹਿਰਾ ਗਾਗਾ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 280 ਵਿਅਕਤੀਆਂ ਨੂੰ ਕਰੀਬ 01 ਕਰੋੜ 02 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤੇ ਸੌਂਪੇ।
ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਜਾਂ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਸਰਕਾਰ ਪੂਰੇ ਨਿਸ਼ਚੇ ਨਾਲ ਇਹ ਯਕੀਨੀ ਬਣਾ ਰਹੀ ਹੈ ਕਿ ਨੁਕਸਾਨ ਦੇ ਸਰਵੇਖਣ ਤੋਂ ਬਾਅਦ ਮੁਆਵਜ਼ਾ ਰਾਸ਼ੀ ਸਿੱਧੇ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿੱਚ ਬਿਨਾਂ ਕਿਸੇ ਦੇਰੀ ਦੇ ਜਮ੍ਹਾਂ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਹੀ ਸੂਬੇ ਦੀ ਤਰੱਕੀ ਦਾ ਮੂਲ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਈ ਪੱਧਰਾਂ ’ਤੇ ਕੰਮ ਕੀਤਾ ਜਾ ਰਿਹਾ ਹੈ — ਚਾਹੇ ਉਹ ਨਵੇਂ ਸਿੰਚਾਈ ਪ੍ਰੋਜੈਕਟ ਹੋਣ, ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਹੋਵੇ ਜਾਂ ਕਿਸਾਨੀ ਨਾਲ ਜੁੜੇ ਢਾਂਚਾਗਤ ਸੁਧਾਰ।
ਸ਼੍ਰੀ ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾਗਾਗਾ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ, ਜਿਸ ਵਿੱਚ sੜਕਾਂ ਦੀ ਕਾਇਆ ਕਲਪ, ਪਾਣੀ ਨਿਕਾਸ ਪ੍ਰਣਾਲੀ ਦਾ ਸੁਧਾਰ ਅਤੇ ਖੇਤੀ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਹਰ ਯੋਗ ਲਾਭਪਾਤਰੀ ਤਕ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਣ।
ਇਸ ਮੌਕੇ ਮੁਆਵਜ਼ਾ ਲੈਣ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਇਸ ਤੇਜ਼ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਘੱਗਰ ਦਰਿਆ ਦੇ ਪ੍ਰਭਾਵ ਹੇਠ ਆਉਦੇ ਮੂਨਕ ਖੇਤਰ ਦੇ ਕਈ ਪਿੰਡਾਂ ਨੂੰ ਇਸ ਵਾਰ ਸਰਕਾਰ ਦੇ ਉਪਰਾਲਿਆਂ ਕਾਰਨ ਵੱਡੇ ਨੁਕਸਾਨ ਤੋਂ ਬਚਾਉਣ ਵਿੱਚ ਸਫਲਤਾ ਮਿਲੀ ਹੈ।
ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ-ਪ੍ਰੇਮੀ ਸੋਚ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਸਮਰਪਿਤ ਕੋਸ਼ਿਸ਼ਾਂ sਦਕਾ, ਸਰਕਾਰ ਕਿਸਾਨੀ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਪੱਕੇ ਕਦਮ ਚੁੱਕ ਰਹੀ ਹੈ।
ਬਾਈਟ BARINDER ਗੋਇਲ ਕੈਬਨਿਟ ਮੰਤਰੀ
127
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRajneesh Bansal
FollowNov 13, 2025 14:09:54157
Report
BSBhushan Sharma
FollowNov 13, 2025 14:09:2279
Report
VSVARUN SHARMA
FollowNov 13, 2025 14:08:49168
Report
SBSANJEEV BHANDARI
FollowNov 13, 2025 14:08:24120
Report
AJAnil Jain
FollowNov 13, 2025 14:08:04141
Report
RBRohit Bansal
FollowNov 13, 2025 14:06:4281
Report
SNSUNIL NAGPAL
FollowNov 13, 2025 13:29:2468
Report
RBRohit Bansal
FollowNov 13, 2025 13:25:02Chandigarh, Chandigarh:ਪੰਜਾਬ ਪੁਲਿਸ ਵੱਲੋਂ 9 ਡੀਐਸਪੀ ਨੂੰ ਦਿੱਤੀ ਗਈ ਪ੍ਰਮੋਸ਼ਨ
ਵੱਖ ਵੱਖ ਆਧਾਰ ਉੱਤੇ ਦਿੱਤੀ ਗਈ ਡੀਐਸਪੀ ਨੂੰ ਪ੍ਰਮੋਸ਼ਨ
121
Report
SNSUNIL NAGPAL
FollowNov 13, 2025 13:24:54115
Report
DSDharmindr Singh
FollowNov 13, 2025 13:24:1271
Report
NSNavdeep Singh
FollowNov 13, 2025 13:23:46156
Report
RBRohit Bansal
FollowNov 13, 2025 13:01:5958
Report
BSBhushan Sharma
FollowNov 13, 2025 13:01:4490
Report
TBTarsem Bhardwaj
FollowNov 13, 2025 13:01:2190
Report