Back
लगभग दो साल बाद मुशकाबाद बायो गैस प्लांट मामला सुलझा, पंचायत समझौते पर
VKVarun Kaushal
Jan 02, 2026 06:17:55
Samrala, Punjab
ਸਵਾ ਦੋ ਸਾਲ ਤੋਂ ਸੁਰਖੀਆਂ ਵਿੱਚ ਰਿਹਾ ਮੁਸ਼ਕਾਬਾਦ ਬਾਇਓ ਗੈਸ ਪਲਾਂਟ ਫੈਕਟਰੀ ਦਾ ਮਾਮਲਾ ਸੁਲਝਿਆ
ਫੈਕਟਰੀ ਮਾਲਕ ਵੱਲੋਂ ਸੰਘਰਸ਼ ਕਮੇਟੀ ਦੀਆਂ ਮੰਨੀਆਂ ਸ਼ਰਤਾਂ, ਕੀਤਾ ਇਕਰਾਰਨਾਮਾ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ , ਐਸਐਸਪੀ ਡਾਕਟਰ ਜੋਤੀ ਯਾਦਵ ਦੇ ਯਤਨਾਂ ਸਦਕਾ ਹੋਇਆ ਸਮਝੌਤਾ
ਸ਼ੁਰੂ ਹੋਇਆ ਬਾਇਓ ਗੈਸ ਪਲਾਂਟ ਦਾ ਕੰਮ
ਨਵੇਂ ਸਾਲ ਦੇ ਸ਼ੁਭ ਅਵਸਰ ਤੇ ਹਲਕੇ ਵਿੱਚ ਆਈ ਖੁਸ਼ਖਬਰੀ, ਕਰੀਬ ਸਵਾ ਦੋ ਸਾਲ ਤੋਂ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਮਾਮਲਾ ਆਖਿਰ ਸੁਲਝ ਗਿਆ। ਇਸ ਸਬੰਧ ਵਿੱਚ ਫੈਕਟਰੀ ਮਾਲਕ ਵੱਲੋਂ ਪਿੰਡ ਦੀ ਪੰਚਾਇਤ ਤੇ ਸੰਘਰਸ਼ ਕਮੇਟੀ ਦੀਆਂ ਸ਼ਰਤਾਂ ਮੰਨ ਇਕਰਾਰਨਾਮਾ ਕੀਤਾ ਗਿਆ। ਸਮਝੌਤੇ ਦਾ ਐਲਾਨ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਐਸਐਸਪੀ ਖੰਨਾ ਜੋਤੀ ਯਾਦਵ, ਡੀਐਸਪੀ ਸਮਰਾਲਾ ਤਰਲੋਚਨ ਸਿੰਘ, ਐਸਡੀਐਮ ਸਮਰਾਲਾ ਅਰੋੜਾ ਦੀ ਮੌਜੂਦਗੀ ਵਿੱਚ ਹੋਇਆ। ਇਸ ਮੌਕੇ ਪਿੰਡ ਦੀ ਪੰਚਾਇਤ, ਸੈਂਕੜੇ ਪਿੰਡ ਵਾਸੀ ਤੇ ਸੰਘਰਸ਼ ਕਮੇਟੀ ਦੇ ਮੈਂਬਰ ਦੇ ਨਾਲ ਫੈਕਟਰੀ ਮਾਲਕ ਵੀ ਮੌਜੂਦ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪਿੰਡ ਲਈ ਗਰਾਂਟ ਵੀ ਦੇਣ ਦਾ ਐਲਾਨ ਕੀਤਾ ਗਿਆ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇੱਕ ਨਿਗਰਾਨ ਕਮੇਟੀ ਵੀ ਬਣਾਈ ਗਈ ਹੈ। ਉਹਨਾਂ ਕਿਹਾ ਕਿ ਇਹ ਸਮਝੌਤਾ ਸੰਘਰਸ਼ ਕਮੇਟੀ ਤੇ ਫੈਕਟਰੀ ਮਾਲਕਾਂ ਵਿਚਕਾਰ ਕੁਝ ਸ਼ਰਤਾਂ ਤਹਿਤ ਹੋਇਆ ਹੈ। ਉਹਨਾਂ ਕਿਹਾ ਕਿ ਇਸ ਨਾਲ ਬਾਇਓ ਗੈਸ ਪਲਾਂਟ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਜੋ ਵੀ ਸੰਘਰਸ਼ ਕਮੇਟੀ ਤੇ ਪਿੰਡ ਵਾਸੀਆਂ ਦੇ ਮਨ ਵਿੱਚ ਜਿਹੜੇ ਖਦਸ਼ੇ ਸਨ ਉਹ ਚੰਗੇ ਐਕਸਪਰਟ ਬੁਲਾ ਕੇ ਦੂਰ ਕਰਵਾਏ ਗਏ。
ਸੰਘਰਸ਼ ਕਮੇਟੀ ਦੇ ਖਦਸ਼ੇ ਇਹਨਾਂ ਐਕਸਪਰਟ ਨੇ ਕੀਤੇ ਦੂਰ :-
ਡੀਸੀ ਲੁਧਿਆਣਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਿੱਲੀ ਤੋਂ ਐਕਸਪਰਟ, ਪੀਜੀਆਈ, ਏਮਸ, ਕੁਝ ਮੈਡੀਕਲ ਕਾਲਜ ਦੇ ਐਕਸਪਰਟ , ਆਈਆਈਟੀ , ਪੀਏਯੂ , ਮਿੱਟੀ ਟੈਸਟਿੰਗ ਐਕਸਪਰਟ ਸਭ ਨੇ ਇਕੱਠੇ ਹੋ ਸੰਘਰਸ਼ ਕਮੇਟੀ ਦੇ ਮਨ ਦੇ ਖਦਸ਼ਿਆਂ ਨੂੰ ਦੂਰ ਕੀਤਾ।
ਫੈਕਟਰੀ ਮਾਲਕਾਂ ਵਲੋਂ ਇਹਨਾਂ ਸ਼ਰਤਾਂ ਤਹਿਤ ਕੀਤਾ ਗਿਆ ਨਗਰ ਪੰਚਾਇਤ ਤੇ ਸਮੂਹ ਕਮੇਟੀ ਨੂੰ ਕੀਤਾ ਇਕਰਾਰਨਾਮਾ
1. ਫੈਕਟਰੀ ਵਿੱਚੋਂ ਪਾਣੀ ਕੱਢਣ ਵਾਸਤੇ ਇੱਕ ਹੀ ਬੋਰ ਹੋਵੇਗਾ, ਕਿਸੇ ਵੀ ਤਰ੍ਹਾਂ ਦਾ ਗੰਦਾ ਪਾਣੀ ਕੋਈ ਵੇਸਟ ਧਰਤੀ ਵਿੱਚ ਨਹੀਂ ਪਾਇਆ ਜਾਵੇਗਾ ਅਤੇ ਨਾ ਹੀ ਪਿੰਡ ਦੇ ਆਸ ਪਾਸ ਸਿੱਟਿਆ ਜਾਵੇਗਾ।
2. ਫੈਕਟਰੀ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ Discharge (ਪਾਣੀ, ਗੋਹਾ, ਪਰਾਲੀ) ਜਾਂ ਕੋਈ ਹੋਰ ਵੇਸਟ ਪ੍ਰੋਡਕਟ ਪਿੰਡ ਵਿੱਚ ਕਿਸੇ ਨੂੰ ਨਹੀਂ ਵੇਚਿਆ ਜਾਵੇਗਾ ਨਾ ਹੀ ਪਿੰਡ ਵਿੱਚ ਜਾਂ ਆਸ ਪਾਸ ਦੇ ਹੋਰ ਏਰੀਏ ਵਿੱਚ ਕਿਤੇ ਵੀ ਸੁੱਟਿਆ ਨਹੀਂ ਜਾਵੇਗਾ। ਪਿੰਡ ਤੋਂ ਬਾਹਰ ਹੀ ਕਿਸੇ ਵੀ ਹੋਰ ਏਜੰਸੀ ਨੂੰ ਵੇਚ ਸਕਦਾ ਹੈ!
3. ਫੈਕਟਰੀ ਵਿੱਚ ਸਿਰਫ ਤੇ ਸਿਰਫ ਗੋਹਾ ਤੇ ਪਰਾਲੀ ਦੀ ਹੀ ਵਰਤੋਂ ਕੀਤੀ ਜਾਵੇਗੀ।
4. ਜੇ ਗੋਹਾ ਫੈਕਟਰੀ ਵਿੱਚ ਲਿਆਂਦਾ ਜਾਵੇਗਾ ਉਹ ਬੰਦ ਟਰਾਲੀਆਂ ਵਿੱਚ ਲਿਆਂਦਾ ਜਾਵੇਗਾ ਤੇ ਨਹਿਰ ਵਾਲੀ ਸਾਈਡ ਤੋਂ ਆਵੇਗਾ. ਗੋਹਾ ਫੈਕਟਰੀ ਵਿੱਚ ਸੂਰਜ ਛਿਪਣ ਤੋਂ ਬਾਅਦ ਅਤੇ ਸੂਰਜ ਚੜਨ ਤੋਂ ਪਹਿਲਾਂ ਲਿਆਂदा ਜਾਵੇਗਾ। ਗੋਹਾ ਜਾਂ ਪਰਾਲੀ ਦਾ ਜੇਕਰ ਕੋਈ ਵੀ ਡੰਪ ਸਟੋਰ ਕਰਦਾ ਹੈ ਉਹ ਪਿੰਡ ਦੀ ਹੱਦ ਤੋਂ ਤਿੰਨ ਕਿਲੋਮੀਟਰ ਦੂਰ ਹੋਵੇਗਾ ਜਾਂ ਫੈਕਟਰੀ ਦੇ ਅੰਦਰ ਹੋਵੇਗਾ ।
5. ਜੇਕਰ পਿੰਡ ਵਾਸੀਆਂ ਨੂੰ ਫੈਕਟਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਸ਼ਰਤਾਂ ਤੇ ਉਲੰਘਣਾ ਸਬੰਧੀ ਪੈਦਾ ਹੁندي ਹੈ ਤਾੰ ਨਿਗਰਾਨ ਕਮੇਟੀ ਐਸਡੀਐਮ ਜਾਂ ਡੀਐਸਪੀ ਨੂੰ ਸੂਚਿਤ ਕਰਨਗੇ ਤੇ ਪ੍ਰਸ਼ਾਸਨ ਇੱਕ ਘੰਟੇ ਦੇ ਅੰਦਰ ਫੈਕਟਰੀ ਦੀ ਚੈਕਿੰਗ ਕਰਾਵੇਗਾ
6. ਜੇਕਰ ਮੌਜੂਦਾ ਫੈਕਟਰੀ ਮਾਲਕ ਵੱਲੋਂ ਕਿਸੇ ਵੀ ਸਮੇਂ ਫੈਕਟਰੀ ਖੁਦ ਨਾ ਚਲਾਉਣ ਦਾ ਫੈਸਲਾ ਕਰਕੇ ਆਪਣੀ ਫੈਕਟਰੀ ਨੂੰ ਅੱਗੇ ਕਿਸੇ ਕੰਪਨੀ ਜਾਂ ਵਿਅਕਤੀ ਨੂੰ ਵੇਚੇਗਾ ਜਾ ਦਵੇਗਾ ਤਾਂ ਇਹ ਸ਼ਰਤਾਂ ਉਸ ਤੇ ਵੀ ਲਾਗੂ ਹੋਣਗੀਆਂ।
7. ਫੈਕਰੀ ਦੇ ਕੈਮਰੇ ਦਫਤਰ ਨੂੰ ਛੱਡ ਕੇ ਰਾਹੀ ਫੈਕਟਰੀ ਨੂੰ ਦੇਖਣ ਦੇ ਰਾਈਟ ਨਿਗਰਾਨੀ ਕਮੇਟੀ ਦੇ ਤਿੰਨ ਮੈਂਬਰਾਂ ਦੇ ਫੋਨਾਂ ਵਿੱਚ 24 ਘੰਟੇ ਵੇਖਣ ਲਈ ਦਿੱਤੇ ਜਾਣਗੇ
8. ਸਮਝੌਤਾ ਮਾਨਯੋਗ ਹਾਈਕੋਰਟ ਵਿੱਚ ਵੀ ਪੇਸ਼ ਕਰਨ ਦਾ ਪਾਬੰਦ ਹੋਵਾਂਗਾ
9. ਜੇਕਰ ਉਕਤ ਸ਼ਰਤਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਫੈਕਟਰੀ ਮਾਲਕ ਵੱਲੋਂ ਕੀਤੀ ਜਾਂਦੀ ਹੈ ਤਾ-pੰਚਾਇਤ ਅਤੇ ਸੰਘਰਸ਼ ਕਮੇਟੀ ਵੱਲੋਂ ਦੁਬਾਰਾ ਤੋਂ ਆਮ ਇਜਰਾਸ ਬੁਲਾ ਕੇ ਫੈਕਟਰੀ ਨੂੰ ਬੰਦ ਕਰਵਾ ਸਕਦੀ ਹੈ
ਪਿੰਡ ਦੀ ਪੰਚਾਇਤ ਤੇ ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਦਿੱਤੇ ਗਏ ਮਤੇ ਇਸ ਤਰ੍ਹਾਂ ਹਨ
ਪਿੰਡ ਗਹਿਲੇਵਾਲ ਤੋਂ ਮੁਸ਼ਕਾਬਾਦ ਤੱਕ 10 ਫੁੱਟ ਸੜਕ ਨੂੰ 14 ਫੁੱਟ ਸੜਕ ਕਰਨਾ।
ਪਿੰਡ ਨੂੰ ਕਮਿਊਟਰੀ ਸੈਂਟਰ ਦੇਣਾ, ਧਰਮਸ਼ਾਲਾ, ਜਿਮ, ਸਟੇਡੀਅਮ, ਸਕੂਲ ਦਸਵੀਂ ਨੂੰ ਬਾਰਵੀਂ ਤੱਕ ਕਰਨਾ , ਟੋਬੇ ਦਾ ਸੁੰਦਰੀਕਰਨ, ਸਟਰੀਟ ਲਾਈਟਾਂ, ਸੀਸੀ ਟੀਵੀ ਕੈਮਰੇ, ਸਕੂਲ ਨੂੰ ਜਨਰੇਟਰ ਆਦਿ ਮਤੇ ਪ੍ਰਸ਼ਾਸਨ ਨੂੰ ਦਿੱਤੇ ਗਏ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
PSPrasenjit Sardar
FollowJan 02, 2026 07:55:500
Report
PDPradyut Das
FollowJan 02, 2026 07:55:150
Report
PDPradyut Das
FollowJan 02, 2026 07:54:090
Report
SSSHAILENDAR SINGH THAKUR
FollowJan 02, 2026 07:53:190
Report
KSKartar Singh Rajput
FollowJan 02, 2026 07:52:480
Report
SKShrawan Kumar Soni
FollowJan 02, 2026 07:52:350
Report
NKNished Kumar
FollowJan 02, 2026 07:51:570
Report
MKManitosh Kumar
FollowJan 02, 2026 07:51:470
Report
VPVEDENDRA PRATAP SHARMA
FollowJan 02, 2026 07:50:570
Report
BABASHIR AHMED MIR (Sagar)
FollowJan 02, 2026 07:50:210
Report
SKSantosh Kumar
FollowJan 02, 2026 07:50:110
Report
ARAarti Rai
FollowJan 02, 2026 07:50:050
Report
NKNished Kumar
FollowJan 02, 2026 07:49:510
Report
DGDeepak Goyal
FollowJan 02, 2026 07:49:270
Report